Vimarsana.com

Latest Breaking News On - Azam imran khan - Page 1 : vimarsana.com

ਜਸ਼ਨਬਾਜ਼ੀ ਦੀ ਥਾਂ ਸੰਜੀਦਗੀ ਦਿਖਾਉਣ ਦਾ ਮਸ਼ਵਰਾ...

ਅਫ਼ਗ਼ਾਨਿਸਤਾਨ ਵਿਚ ਜਿੱਤ ਤਾਲਿਬਾਨ ਦੀ ਹੋਈ ਹੈ, ਜਸ਼ਨ ਪਾਕਿਸਤਾਨ ਵਿਚ ਮਨਾਏ ਜਾ ਰਹੇ ਹਨ। ਪਾਕਿਸਤਾਨੀ ਫ਼ੌਜ ਇਸ ਨੂੰ ਆਪਣੀ ਸਭ ਤੋਂ ਵੱਡੀ ਰਣਨੀਤਕ ਪ੍ਰਾਪਤੀ ਮੰਨ ਰਹੀ ਹੈ। ਜਰਨੈਲ ਇਹ ਵੀ ਯਤਨ ਕਰ ਰਹੇ ਹਨ ਕਿ ਕਾਬੁਲ ਵਿਚ ਜਿਹੜੀ ਵੀ ਸਰਕਾਰ ਬਣੇ, ਉ

Tokyo
Japan
India
Lahore
Punjab
Pakistan
Kabul
Kabol
Afghanistan
Hyder-ali
Abu-bloch
Riaz-muhammad-khan

जब हटा था आर्टिकल 370, पाकिस्तान की संसद में आ गई थी गाली-गलौज की नौबत

जब हटा था आर्टिकल 370, पाकिस्तान की संसद में आ गई थी गाली-गलौज की नौबत
prabhasakshi.com - get the latest breaking news, showbiz & celebrity photos, sport news & rumours, viral videos and top stories from prabhasakshi.com Daily Mail and Mail on Sunday newspapers.

India
Pakistan
New-delhi
Delhi
Ja-bajwaa-imran
Arif-alvia-kashmiri
A-azam-imran-khan
Forum-on-her-voice
Pakistan-army
Pakistan-her
Azam-imran-khan
Her-voice

ਕੋਵਿਡ ਦੀ ਚੌਥੀ ਲਹਿਰ: ਨਵੇਂ ਤੌਖ਼ਲੇ, ਨਵੇਂ ਫ਼ਿਕਰ...

ਅਪਡੇਟ ਦਾ ਸਮਾਂ : 130 ਪਾਕਿਸਤਾਨ ਕਈ ਮਹੀਨਿਆਂ ਤੋਂ ਇਹ ਮਾਣ ਕਰਦਾ ਆ ਰਿਹਾ ਸੀ ਕਿ ‘ਕੋਵਿਡ-19’ ਮਹਾਂਮਾਰੀ ਨਾਲ ਸਿੱਝਣ ਪੱਖੋਂ ਉਹ ਦੋ ਗੁਆਂਢੀ ਮੁਲਕਾਂ- ਭਾਰਤ ਤੇ ਇਰਾਨ ਨਾਲੋਂ ਕਿਤੇ ਵੱਧ ਕਾਮਯਾਬ ਰਿਹਾ ਹੈ। ਪਰ ਹੁਣ ਸਥਿਤੀ ਬਦਲਣੀ ਸ਼ੁਰੂ ਹੋ ਗਈ ਹੈ। ਮਨਸੂਬਾਬੰਦੀ ਤੇ ਵਿਕਾਸ ਬਾਰੇ ਮਰਕਜ਼ੀ ਵਜ਼ੀਰ ਅਸਦ ਉਮਰ ਨੇ ਸ਼ਨਿੱਚਰਵਾਰ ਨੂੰ ਤਸਲੀਮ ਕੀਤਾ ਕਿ ਮੁਲਕ ਵਿਚ ਕੋਵਿਡ-19 ਦੀ ਚੌਥੀ ਲਹਿਰ ਸ਼ੁਰੂ ਹੋ ਚੁੱਕੀ ਹੈ। ਇਹ ਕੋਵਿਡ-19 ਦੀ ਰੋਕਥਾਮ ਸਬੰਧੀ ਨਿਯਮਾਂ ਤੇ ਬੰਦਸ਼ਾਂ ਦੀ ਖੁਲ੍ਹੇਆਮ ਅਵੱਗਿਆ ਦਾ ਨਤੀਜਾ ਹੈ। ਅੰਗਰੇਜ਼ੀ ਅਖ਼ਬਾਰ ‘ਡਾਅਨ’ ਦੀ ਰਿਪੋਰਟ ਅਨੁਸਾਰ ਅਸਦ ਉਮਰ ਨੇ ਕੋਵਿਡ-19 ਦੇ ਕੇਸਾਂ ਵਿਚ ਪਿਛਲੇ ਤਿੰਨ ਹਫ਼ਤਿਆਂ ਤੋਂ ਹੋਏ ਵਾਧੇ ਦਾ ਜ਼ਿਕਰ ਕੀਤਾ ਅਤੇ ਚੌਕਸ ਕੀਤਾ ਕਿ ਜੇਕਰ ਕੇਸ ਇੰਜ ਹੀ ਵਧਦੇ ਰਹੇ ਤਾਂ ਸਖ਼ਤਾਈ ਦੀ ਵਾਪਸੀ ਟਾਲੀ ਨਹੀਂ ਜਾ ਸਕੇਗੀ। ਕੋਵਿਡ ਬਾਰੇ ਕੌਮੀ ਕਮਾਂਡ ਤੇ ਅਪਰੇਸ਼ਨਜ਼ ਕੇਂਦਰ (ਐਨਸੀਓਸੀ) ਦੇ ਮਾਹਿਰਾਂ ਦਾ ਮੰਨਣਾ ਹੈ ਕਿ ਹਰ ਤਰ੍ਹਾਂ ਦਾ ਵਣਜ-ਵਪਾਰ, ਕਾਰੋਬਾਰ ਤੇ ਸੈਰ-ਸਪਾਟਾ ਖੋਲ੍ਹੇ ਜਾਣ ਕਾਰਨ ਲੋਕਾਂ ਨੇ ਇਹਤਿਆਤ ਵਰਤਣੀ ਛੱਡ ਦਿੱਤੀ। ਇਹੋ ਕਾਰਨ ਹੈ ਕਿ ਨਵੇਂ ਕੇਸ ਤੇਜ਼ੀ ਨਾਲ ਵਧਣੇ ਸ਼ੁਰੂ ਹੋ ਗਏ। ਐਤਵਾਰ ਨੂੰ ਜਾਰੀ ਅੰਕੜਿਆਂ ਮੁਤਾਬਿਕ ਸ਼ਨਿੱਚਰਵਾਰ ਨੂੰ ਮੁਲਕ ਭਰ ਵਿਚ 1828 ਨਵੇਂ ਕੇਸ ਆਏ ਅਤੇ 28 ਮੌਤਾਂ ਹੋਈਆਂ। ਤਿੰਨ ਹਫ਼ਤੇ ਪਹਿਲਾਂ 21 ਜੂਨ ਨੂੰ ਇਹ ਅੰਕੜਾ ਕ੍ਰਮਵਾਰ 663 ਕੇਸਾਂ ਤੇ ਅੱਠ ਮੌਤਾਂ ਦਾ ਸੀ। 10 ਜੁਲਾਈ ਨੂੰ ਮੁਲਕ ਵਿਚ 36454 ਸਰਗਰਮ ਕੋਵਿਡ ਕੇਸ ਸਨ। ਤਿੰਨ ਹਫ਼ਤੇ ਪਹਿਲਾਂ ਇਹ ਅੰਕੜਾ 31 ਹਜ਼ਾਰ ਦਾ ਸੀ। ਜ਼ਾਹਿਰ ਹੈ ਕਿ ਸਰਗਰਮ ਕੇਸ ਵੀ ਤੇਜ਼ੀ ਨਾਲ ਵਧ ਰਹੇ ਹਨ। ਫ਼ਿਕਰ ਵਾਲੀ ਗੱਲ ਇਹ ਹੈ ਕਿ ਤਿੰਨ ਹਫ਼ਤੇ ਪਹਿਲਾਂ ਸੌ ਟੈਸਟਾਂ ਪਿੱਛੇ ਕੋਵਿਡ ਮਰੀਜ਼ਾਂ ਦੀ ਔਸਤ 1.93 ਸੀ। ਹੁਣ ਇਹ ਦਰ ਸੌ ਪਿੱਛੇ ਚਾਰ ’ਤੇ ਜਾ ਪੁੱਜੀ ਹੈ। ਗਿਲਗਿਤ-ਬਾਲਟਿਸਤਾਨ ਵਿਚ ਇਹ ਔਸਤ 21 ਜੂਨ ਨੂੰ ਇਕ ਫ਼ੀਸਦੀ ਸੀ। ਉੱਥੇ ਹੁਣ ਇਹੋ ਦਰ 3.0 ਫ਼ੀਸਦੀ ਹੈ। ਜ਼ਾਹਿਰ ਹੈ ਕਿ ਉੱਥੇ ਲੱਗੀਆਂ ਸੈਲਾਨੀਆਂ ਦੀਆਂ ਭੀੜਾਂ ਨੇ ਮਹਾਂਰੋਗ ਦੇ ਪਸਾਰੇ ਨੂੰ ਵੀ ਤਕੜਾ ‘ਹੁਲਾਰਾ’ ਦਿੱਤਾ ਹੈ। ਅਸਦ ਉਮਰ ਨੇ ਸਿਆਸੀ ਆਗੂਆਂ ਤੇ ਸਰਕਾਰੀ ਅਫ਼ਸਰਾਂ ਨੂੰ ਅਪੀਲ ਕੀਤੀ ਕਿ ਉਹ ਸਮਾਗਮਾਂ ਲਈ ਭੀੜਾਂ ਜੁਟਾਉਣ ਦੀ ਥਾਂ ਭੀੜਾਂ ਖਿੰਡਾਉਣ ਤੇ ਹਟਾਉਣ ਵਿਚ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਪਾਿਕਸਤਾਨ ਵਿਚ ਕਰੋਨਾ ਡੈਲਟਾ ਵਾਇਰਸ ਦੀਆਂ 12 ਨਵੀਆਂ ਵੰਨਗੀਆਂ ਸਾਹਮਣੇ ਆਈਆਂ ਹਨ। ਜ਼ਾਹਿਰ ਹੈ ਕਿ ਇਹ ਵਾਇਰਸ ਤੇਜ਼ੀ ਨਾਲ ਆਪਣਾ ਰੂਪ-ਸਰੂਪ ਬਦਲਦਾ ਜਾ ਰਿਹਾ ਹੈ। ਨਵੀਂ ਮਿਊਟੇਸ਼ਨਜ਼ ਨਾਲ ਲੜਨ ਲਈ ਨਵੀਆਂ ਦਵਾਈਆਂ ਦੀ ਖੋਜ ਦੀ ਲੋੜ ਪੈਂਦੀ ਹੈ। ਇਹ ਅਮਲ ਬਹੁਤ ਮਹਿੰਗਾ ਹੈ। ਲਿਹਾਜ਼ਾ, ਲੋਕਾਂ ਨੂੰ ਨਵੀਂ ਲਾਗ ਤੋਂ ਬਚਣ ਲਈ ਛੇਤੀ ਤੋਂ ਛੇਤੀ ਟੀਕਾਕਰਨ ਅਪਨਾਉਣਾ ਚਾਹੀਦਾ ਹੈ। ਲਾਹੌਰ ’ਚ ਨਵੀਆਂ ਬੰਦਸ਼ਾਂ ਵਧਦੇ ਕੋਵਿਡ ਕੇਸਾਂ ਵਾਲੇ ਰੁਝਾਨ ਤੋਂ ਸੂਬਾ ਪੰਜਾਬ ਦੀ ਰਾਜਧਾਨੀ ਲਾਹੌਰ ਵੀ ਨਹੀਂ ਬਚੀ। ਅੰਗਰੇਜ਼ੀ ਅਖ਼ਬਾਰ ‘ਡੇਲੀ ਟਾਈਮਜ਼’ ਨੇ ਲਿਖਿਆ ਹੈ ਕਿ ਨਵੇਂ ਕੇਸਾਂ ਵਿਚ ਆਈ ਤੇਜ਼ੀ ਨੇ ਲਾਹੌਰ ਪ੍ਰਸ਼ਾਸਨ ਨੂੰ ਬੰਦਸ਼ਾਂ ਦੇ ਰਾਹ ਪੈਣ ਲਈ ਮਜਬੂਰ ਕਰ ਦਿੱਤਾ ਹੈ। ਇਸੇ ਲਈ ਪ੍ਰਸ਼ਾਸਨ ਨੇ ਰੇਸਤਰਾਵਾਂ, ਹੋਟਲਾਂ ਤੇ ਸਿਨਮਾਘਰਾਂ ਵਿਚ ਸਿਰਫ਼ ਉਨ੍ਹਾਂ ਲੋਕਾਂ ਦੇ ਦਾਖ਼ਲੇ ਦੀ ਖੁੱਲ੍ਹ ਦਿੱਤੀ ਹੈ ਜਿਨ੍ਹਾਂ ਦਾ ਟੀਕਾਕਰਨ ਹੋ ਚੁੱਕਾ ਹੋਵੇ। ਸਾਰੀਆਂ ਦੁਕਾਨਾਂ ਤੇ ਅਦਾਰਿਆਂ ਨੂੰ ਆਪੋ-ਆਪਣੇ ਮੁਲਾਜ਼ਮਾਂ ਦਾ ਟੀਕਾਕਰਨ ਲਾਜ਼ਮੀ ਬਣਾਏ ਜਾਣ ਦੀ ਹਦਾਇਤ ਕੀਤੀ ਗਈ ਹੈ। ਜੰਝਘਰਾਂ ਤੇ ਮੈਰਿਜ ਹਾਲਾਂ ਵਿਚ ਇਕੱਠਾਂ ਲਈ ਵੱਧ ਤੋਂ ਵੱਧ ਹੱਦ 200 ਵਿਅਕਤੀ ਨਿਰਧਾਰਤ ਕੀਤੀ ਗਈ ਹੈ। ਇਸ ਹੱਦ ’ਚ ਕਮੀ ਕਰਨ ਦੀਆਂ ਚਿਤਾਵਨੀਆਂ ਵੀ ਨਾਲੋ-ਨਾਲ ਜਾਰੀ ਹੋ ਰਹੀਆਂ ਹਨ। ਹੌਲਨਾਕ ਕਾਂਡ ਤੇ ਨਵੇਂ ਸਵਾਲ ਲਾਹੌਰ ਦੀ ਇਕ ਮੁਟਿਆਰ ਨੌਕਰੀ ਦੇ ਸਿਲਸਿਲੇ ਵਿਚ ਇਸਲਾਮਾਬਾਦ ਆਈ। ਉਸ ਦੇ ਪਰਿਵਾਰ ਦੇ ਇਕ ਜੀਅ ਨੇ ਇਸਲਾਮਾਬਾਦ ਵਸੇ ਆਪਣੇ ਇਕ ਮਿੱਤਰ ਨੂੰ ਫੋ਼ਨ ਕਰਕੇ ਫਲੈਟ ਲੱਭਣ ਵਿਚ ਮੁਟਿਆਰ ਦੀ ਮਦਦ ਕਰਨ ਲਈ ਕਿਹਾ। ਉਹ ਨੌਜਵਾਨ ਤੇ ਮੁਟਿਆਰ ਇਕ ਪ੍ਰਾਪਰਟੀ ਡੀਲਰ ਤੋਂ ਚਾਬੀ ਲੈ ਕੇ ਫਲੈਟ ਦੇਖਣ ਲਈ ਫਲੈਟ ਦੇ ਅੰਦਰ ਦਾਖ਼ਲ ਹੋਏ। ਤਿੰਨ ਮਿੰਟਾਂ ਦੇ ਅੰਦਰ ਛੇ ਬੰਦੇ ਉੱਥੇ ਆ ਧਮਕੇ। ਉਨ੍ਹਾਂ ਵਿਚ ਪ੍ਰਾਪਰਟੀ ਡੀਲਰ ਵੀ ਸ਼ਾਮਲ ਸੀ। ਉਨ੍ਹਾਂ ਨੇ ਮੁੰਡੇ ਤੇ ਕੁੜੀ ਉਪਰ ਬਦਫ਼ੈਲੀ ਤੇ ਲੁੱਚਪੁਣੇ ਦੇ ਦੋਸ਼ ਲਾਏ। ਦੋਵਾਂ ਦੀ ਮਾਰਕੁੱਟ ਕੀਤੀ। ਪਿਸਤੌਲ ਦੀ ਨੋਕ ’ਤੇ ਦੋਵਾਂ ਨੂੰ ਕੱਪੜੇ ਉਤਾਰਨ ਲਈ ਮਜਬੂਰ ਕੀਤਾ। ਉਨ੍ਹਾਂ ਦੇ ਅਸ਼ਲੀਲ ਪੋਜ਼ ਕੈਮਰਾਬੰਦ ਕੀਤੇ। ਮੁੰਡੇ ਨੂੰ ਮੁੜ ਮਾਰਿਆ-ਕੁੱਟਿਆ। ਕੁੜੀ ਨਾਲ ਪਹਿਲਾਂ ਜਿਸਮਾਨੀ ਛੇੜ-ਛਾੜ ਕੀਤੀ, ਫਿਰ ਬਲਾਤਕਾਰ। ਇਸ ਸਾਰੇ ਘਟਨਾਕ੍ਰਮ ਦੀਆਂ ਵੀਡੀਓਜ਼ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ ਦੋਵਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਦੋ ਮਹੀਨੇ ਬਾਅਦ ਇਹ ਵੀਡੀਓ ਕਿਸੇ ਨੇ ਸੋਸ਼ਲ ਮੀਡੀਆ ’ਤੇ ਪਾ ਦਿੱਤੀ। ਇਸ ਦੇ ਵਾਇਰਲ ਹੁੰਦਿਆਂ ਹੀ ਨੌਜਵਾਨ ਵਰਗ ਵਿਚ ਰੋਹ ਦਾ ਤੂਫ਼ਾਨ ਖੜ੍ਹਾ ਹੋ ਗਿਆ। ਇਹ ਰੋਹ ਸੋਸ਼ਲ ਮੀਡੀਆ ਤੋਂ ਮੁੱਖ ਧਾਰਾਈ ਮੀਡੀਆ ਤੱਕ ਆ ਪਹੁੰਚਿਆ। ਪੀੜਿਤ ਜੋੜੇ ਨੂੰ ਇਨਸਾਫ਼ ਦੇਣ ਦੀ ਅਤੇ ਮੁਲਜ਼ਮਾਂ ਨੂੰ ਸਜ਼ਾਵਾਂ ਦਿੱਤੇ ਜਾਣ ਦੀ ਮੰਗ ਜ਼ੋਰ ਫੜਨ ਲੱਗੀ। ਲੋਕਾਂ ਨੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਦੇ ਨਾਮ ਟਵੀਟ ਕਰ ਕੇ ਸਰਕਾਰ ਨੂੰ ‘ਜਾਗਣ’ ਲਈ ਮਜਬੂਰ ਕਰ ਦਿੱਤਾ। ਇਸਲਾਮਾਬਾਦ ਪੁਲੀਸ ਨੇ ਗੋਲ੍ਹੜਾ ਥਾਣੇ ਵਿਚ ਪਾਿਕਸਤਾਨੀ ਫੌ਼ਜਦਾਰੀ ਦੰਡ ਵਿਧਾਨ ਦੀਆਂ 13 ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਮੁੱਖ ਮੁਲਜ਼ਮ ਉਸਮਾਨ ਅਬਰਾਰ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋ ਮੁਲਜ਼ਮ ਰੂਪੋਸ਼ ਹਨ ਜਿਨ੍ਹਾਂ ਦੇ ਸਕੇ-ਸਬੰਧੀ ਤਿੰਨ ਦਿਨਾਂ ਤੋਂ ਥਾਣੇ ਵਿਚ ‘ਬਿਠਾਏ’ ਗਏ ਹਨ। ‘ਐਕਸਪ੍ਰੈਸ ਟ੍ਰਿਬਿਊਨ’ ਅਖ਼ਬਾਰ ਦੀ ਰਿਪੋਰਟ ਮੁਤਾਬਿਕ ਵਜ਼ੀਰੇ ਆਜ਼ਮ ਨੇ ਆਈ.ਜੀ. ਜਮੀਲੁਰ ਰਹਿਮਾਨ ਨੂੰ ਤਲਬ ਕਰ ਕੇ ਮਾਮਲੇ ਦੀ ਤਫ਼ਤੀਸ਼ ਵਿਚਲੀ ਪ੍ਰਗਤੀ ਦਾ ਜਾਇਜ਼ਾ ਲਿਆ ਹੈ। ਦੂਜੇ ਪਾਸੇ ਪੀੜਿਤ ਮੁਟਿਆਰ ਤੇ ਨੌਜਵਾਨ ਨੂੰ ਹੋਰ ਨਮੋਸ਼ੀ ਤੋਂ ਬਚਾਉਣ ਲਈ ਦੋਵਾਂ ਦੇ ਪਰਿਵਾਰਾਂ ਨੇ ਸ਼ੁੱਕਰਵਾਰ ਰਾਤ ਨੂੰ ਦੋਵਾਂ ਦਾ ਇਸਲਾਮਾਬਾਦ ਵਿਚ ਨਿਕਾਹ ਕਰਵਾ ਦਿੱਤਾ। ਪੁਲੀਸ ਅਫ਼ਸਰਾਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੇ ਮੁੰਡੇ ਨੂੰ ਬਲੈਕਮੇਲ ਕਰਦਿਆਂ 13 ਲੱਖ ਰੁਪਏ ਵਸੂਲੇ। ਕੁੜੀ ਤੋਂ ਪੈਸੇ ਨਹੀਂ ਮੰਗੇ ਗਏ, ਦੋ ਵਾਰ ਸਮੂਹਿਕ ਬਲਾਤਕਾਰ ਕੀਤਾ ਗਿਆ। ਮੁੰਡਾ ੲੇਨਾ ਡਰਿਆ ਹੋਇਆ ਸੀ ਕਿ ਉਹ ਮੁਲਜ਼ਮਾਂ ਖ਼ਿਲਾਫ਼ ਬੋਲਣ ਲਈ ਤਿਆਰ ਨਹੀਂ ਸੀ। ਕੁੜੀ ਨੇ ਦਲੇਰੀ ਦਿਖਾਈ, ਉਹ ਖੁੱਲ੍ਹ ਕੇ ਬਿਆਨ ਦਿੰਦੀ ਰਹੀ। ਬਦਲਾ ਲੈਣ ਦੇ ਜਜ਼ਬੇ ਦਾ ਇਜ਼ਹਾਰ ਵੀ ਵਾਰ ਵਾਰ ਕਰਦੀ ਰਹੀ। ਉਹ ਤਾਂ ਨਿਕਾਹ ਲਈ ਵੀ ਤਿਆਰ ਨਹੀਂ ਸੀ। ਉਸ ਦਾ ਕਹਿਣਾ ਸੀ ਕਿ ਉਹ ‘ਇੱਜ਼ਤ ਦੀ ਖੈ਼ਰਾਤ’ ਨਹੀਂ ਚਾਹੁੰਦੀ। ਮਾਪਿਆਂ ਨੇ ਬੜੀ ਮੁਸ਼ਕਲ ਨਾਲ ਉਸ ਨੂੰ ਰਾਜ਼ੀ ਕੀਤਾ। ਮੁੱਖ ਮੁਲਜ਼ਮ ਇਸਲਾਮਾਬਾਦ ਦੀ ਇਕ ਕਾਰ ਏਜੰਸੀ ਦਾ ਸਹਿ-ਮਾਲਕ ਹੈ। ਪ੍ਰਾਪਰਟੀ ਦਾ ਕਾਰੋਬਾਰ ਵੀ ਕਰਦਾ ਹੈ। ਇਸਲਾਮਾਬਾਦ-ਰਾਵਲਪਿੰਡੀ ਖੇਤਰ ਵਿਚ ‘ਇੱਜ਼ਤਦਾਰ’ ਵਜੋਂ ਵਿਚਰਦਾ ਆਇਆ ਹੈ। ਹੁਣ ਅਸਲੀਅਤ ਸਾਹਮਣੇ ਆਉਣ ’ਤੇ ਉਸ ਦੀ ਬੀਵੀ ਤੇ ਬੇਟੀ ਵੀ ਉਸ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰ ਰਹੀਆਂ ਹਨ। ਉਨ੍ਹਾਂ ਦੀ ਸਿਰਫ਼ ਇਕੋ ਇਲਤਜਾ ਹੈ ਕਿ ਉਨ੍ਹਾਂ ਨੂੰ ਬਦਨਾਮੀ ਦੇ ਘੇਰੇ ਤੋਂ ਬਾਹਰ ਰੱਖਿਆ ਜਾਵੇ। ਉਨ੍ਹਾਂ ਦਾ ਨਾਮ ਮੀਡੀਆ ਵਿਚ ਨਾ ਉਛਾਲਿਆ ਜਾਵੇ। ਮੁਲਜ਼ਮਾਂ ਦੀ ਅਗਲੀ ਪੇਸ਼ੀ ਮੰਗਲਵਾਰ ਨੂੰ ਹੈ। ਕਈ ਜਥੇਬੰਦੀਆਂ ਉਸ ਦਿਨ ਉਨ੍ਹਾਂ ਖ਼ਿਲਾਫ਼ ਮੁਜ਼ਾਹਰਾ ਕਰਨ ਦੀ ਤਿਆਰੀ ਵਿਚ ਹਨ। ਮਗਰਮੱਛ ਦਾ ਕਹਿਰ ਘਟਨਾ ਸੱਖੜ (ਸੂਬਾ ਸਿੰਧ) ਦੀ ਹੈ। ਉਸ ਜ਼ਿਲ੍ਹੇ ਵਿਚ ਚਾਰ ਵਰ੍ਹਿਆਂ ਦੀ ਬੱਚੀ ਨੂੰ ਮਗਰਮੱਛ ਖਾ ਗਿਆ। ਸੱਖੜ, ਸਿੰਧ ਸੂਬੇ ਦਾ ਤੀਜਾ ਵੱਡਾ ਸ਼ਹਿਰ ਹੈ। ‘ਦਿ ਨਿਊਜ਼’ ਵਿਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਇਸ ਇਲਾਕੇ ਵਿਚ ਪਾਣੀ ਦੀ ਕਮੀ ਹਮੇਸ਼ਾ ਰਹੀ ਹੈ। ਅੱਜਕੱਲ੍ਹ ਬਹੁਤ ਜ਼ਿਆਦਾ ਹੈ। ਚਾਰ ਵਰ੍ਹਿਆਂ ਦੀ ਫੌ਼ਜ਼ੀਆ ਆਪਣੀ ਮਾਂ ਨਾਲ ਸਾਲ੍ਹਾਪਤ ਪਿੰਡ ਨੇੜਿਓਂ ਲੰਘਦੀ ਨਾਰਾ ਨਹਿਰ ਵਿਚ ਨਹਾ ਰਹੀ ਸੀ ਕਿ ਇਕ ਮਗਰਮੱਛ ਨੇ ਉਸ ਨੂੰ ਆਪਣੇ ਜਬਾੜਿਆਂ ਵਿਚ ਦਬੋਚ ਲਿਆ। ਉਸ ਦੀ ਮਾਂ ਤੇ ਕੁਝ ਹੋਰ ਲੋਕਾਂ ਨੇ ਉਸ ਨੂੰ ਬਚਾਉਣ ਦਾ ਯਤਨ ਕੀਤਾ, ਪਰ ਮਗਰਮੱਛ ਬੱਚੀ ਨੂੰ ਨਿਗ਼ਲਣ ਵਿਚ ਕਾਮਯਾਬ ਹੋ ਗਿਆ। ਨਾਰਾ ਨਹਿਰ ਅਜਿਹੀਆਂ ਘਟਨਾਵਾਂ ਲਈ ਬਦਨਾਮ ਹੈ। ਨਹਿਰਾਂ ਵਿਚ ਮਗਰਮੱਛ ਆਮ ਤੌਰ ’ਤੇ ਨਹੀਂ ਹੁੰਦੇ, ਪਰ ਦਰਿਆ ਸਿੰਧ ਵਿਚ ਜਦੋਂ ਪਾਣੀ ਸੀਮਤ ਰਹਿ ਜਾਂਦਾ ਹੈ ਤਾਂ ਤਕੜਿਆਂ ਵੱਲੋਂ ਭਜਾਏ ਕਮਜ਼ੋਰ ਮਗਰਮੱਛ ਨਹਿਰਾਂ ਤੇ ਪੇਂਡੂ ਟੋਭਿਆਂ ਵੱਲ ਮੂੰਹ ਕਰ ਲੈਂਦੇ ਹਨ। ਅਜਿਹਾ ਸਫ਼ਰ ਉਹ ਅਕਸਰ ਰਾਤ ਵੇਲੇ ਕਰਦੇ ਹਨ। ਨਾਰਾ ਨਹਿਰ ਵਿਚ ਛੇ ਮਹੀਨੇ ਪਹਿਲਾਂ ਵੀ ਛੇ ਵਰ੍ਹਿਆਂ ਦੀ ਬੱਚੀ ਉਪਰ ਮਗਰਮੱਛ ਨੇ ਹਮਲਾ ਕੀਤਾ ਸੀ। ਖੁਸ਼ਕਿਸਮਤੀ ਨਾਲ ਉਦੋਂ ਉਸ ਦਾ ਪਿਤਾ ਨੇੜੇ ਸੀ। ਉਸ ਨੇ ਮਗਰਮੱਛ ਦੇ ਨੱਕ ਉੱਤੇ ਲਾਠੀ ਨਾਲ ਵਾਰ ਕਰ ਕੇ ਬੱਚੀ ਨੂੰ ਮੌਤ ਦੇ ਮੂੰਹੋਂ ਬਚਾ ਲਿਆ ਸੀ। - ਪੰਜਾਬੀ ਟ੍ਰਿਬਿਊਨ ਫੀਚਰ ਖ਼ਬਰ ਸ਼ੇਅਰ ਕਰੋ

Ankara
Turkey
Islamabad
Pakistan
India
Lahore
Punjab
Azam-imran-khan
Lahore-administration
Young
Location-start
Trends-state-punjab

ਬੌਲੀਵੁੱਡ ਦੀ 'ਚਾਸ਼ਨੀ' ਤੋਂ ਬਚਣ ਦਾ ਸੱਦਾ : The Tribune India

ਅਪਡੇਟ ਦਾ ਸਮਾਂ : 230 1 ਪਾਕਿਸਤਾਨੀ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਆਪਣੇ ਮੁਲਕ ਦੇ ਫਿਲਮਸਾਜ਼ਾਂ ਨੂੰ ਪਾਕਿਸਤਾਨੀ ਸਿਨਮਾ ਵਿਚ ਮੌਲਿਕਤਾ ਵਧਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਰਾਇ ਪ੍ਰਗਟਾਈ ਕਿ ਬਹੁਤ ਘੱਟ ਪਾਕਿਸਤਾਨੀ ਫਿਲਮਾਂ ਵਿਚ ਵਿਸ਼ਾ-ਵਸਤੂ ਪੱਖੋਂ ਮੌਲਿਕਤਾ ਨਜ਼ਰ ਆਉਂਦੀ ਹੈ। ਇਹ ਅਫ਼ਸੋਸਨਾਕ ਰੁਝਾਨ ਹੈ। ਅੰਗਰੇਜ਼ੀ ਅਖ਼ਬਾਰ ‘ਡਾਅਨ’ ਵਿਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਇਸਲਾਮਾਬਾਦ ਵਿਚ ਕੌਮੀ ਲਘੂ ਫਿਲਮ ਮੇਲੇ ਦੇ ਇਨਾਮ ਵੰਡ ਸਮਾਰੋਹ ਨੂੰ ਸੰਬੋਧਨ ਕਰਦਿਆਂ ਇਮਰਾਨ ਖ਼ਾਨ ਨੇ ਕਿਹਾ ਕਿ ਪਾਕਿਸਤਾਨੀ ਸਿਨਮਾ ਨੂੰ ਪਾਕਿਸਤਾਨੀਅਤ ਪਰੋਮੋਟ ਕਰਨੀ ਚਾਹੀਦੀ ਹੈ। ਹੁਣ ਤਕ ਪਾਕਿਸਤਾਨੀਅਤ, ਪਾਕਿਸਤਾਨੀ ਟੈਲੀਵਿਜ਼ਨ ਡਰਾਮਿਆਂ ਵਿਚੋਂ ਨਜ਼ਰ ਜ਼ਰੂਰ ਆਉਂਦੀ ਰਹੀ ਹੈ, ਪਾਕਿਸਤਾਨੀ ਫਿਲਮਾਂ ਵਿਚੋਂ ਨਹੀਂ। ਬਹੁਤੀਆਂ ਫਿਲਮਾਂ ਬੌਲੀਵੁੱਡ ਦੀਆਂ ਫਿਲਮਾਂ ਦੀ ਨਕਲ ਜਾਪਦੀਆਂ ਹਨ। ਇਹ ਰੁਝਾਨ ਰੁਕਣਾ ਚਾਹੀਦਾ ਹੈ। ਸਿਨਮਾ ਵਿਚ ਅਸ਼ਲੀਲਤਾ ਹੌਲੀਵੁੱਡ ਰਾਹੀਂ ਆਈ। ਹੌਲੀਵੁੱਡ ਦਾ ਪੈਰੋਕਾਰ ਹੋਣ ਕਾਰਨ ਬੌਲੀਵੁੱਡ ਵੀ ਅਸ਼ਲੀਲਤਾ ਗ੍ਰਹਿਣ ਕਰਨ ਲੱਗਾ। ਇਹੋ ਚਾਸ਼ਨੀ ਹੁਣ ਪਾਕਿਸਤਾਨੀ ਫਿਲਮਾਂ ਵਿਚ ਨਜ਼ਰ ਆਉਣ ਲੱਗੀ ਹੈ। ਇਹ ਪਾਕਿਸਤਾਨ ਉਪਰ ਵਿਦੇਸ਼ੀ ਤਹਿਜ਼ੀਬ ਲੱਦਣ ਵਾਂਗ ਹੈ। ਇਮਰਾਨ ਨੇ ਕਿਹਾ ਕਿ ਇਹ ਸਹੀ ਹੈ ਕਿ ਪਾਕਿਸਤਾਨ ਵਿਚ ਵੀ ਮੌਲਿਕ ਫਿਲਮਾਂ ਬਣਦੀਆਂ ਆਈਆਂ ਹਨ; ਹੁਣ ਇਹ ਰਿਵਾਜ ਕੁਝ ਵਧਿਆ ਵੀ ਹੈ, ਪਰ ਅਜੇ ਵੀ ਬਹੁਤਾ ਕੁਝ ਹਿੰਦੋਸਤਾਨੀ ਫਿਲਮਾਂ ਦੇ ਅਸਰ ਹੇਠ ਹੈ। ਇਹ ਅਸਰ ਖ਼ਤਮ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਪ੍ਰਸੰਗ ਵਿਚ ਤੁਰਕੀ ਦੇ ਸਿਨਮਾ ਦੀ ਚਰਚਾ ਕੀਤੀ ਅਤੇ ਕਿਹਾ ਕਿ ਕਦੇ ਉਹ ਵੀ ਹੌਲੀਵੁੱਡ ਤੇ ਬੌਲੀਵੁੱਡ ਦੇ ਪ੍ਰਭਾਵ ਹੇਠ ਸੀ। ਹੁਣ ਉਹ ਮੁਕੰਮਲ ਤੌਰ ’ਤੇ ਮੌਲਿਕ ਹੈ। ਤੁਰਕਿਸ਼ ਫਿਲਮਾਂ ਦੀ ਹੁਣ ਯੂਰੋਪੀਅਨ ਸਿਨਮਾ ਵੱਲੋਂ ਨਕਲ ਹੁੰਦੀ ਹੈ। ਤੁਰਕਿਸ਼ ਟੀ.ਵੀ. ਡਰਾਮੇ ਦੁਨੀਆਂ ਭਰ ਵਿਚ ਮਕਬੂਲ ਹਨ। ਪਾਕਿਸਤਾਨੀ ਫਿਲਮ ਸਨਅਤ ਨੂੰ ਵੀ ਇਹੋ ਤਰਜ਼-ਇ-ਅਮਲ ਅਪਨਾਉਣਾ ਚਾਹੀਦਾ ਹੈ। ਇਸੇ ਸਮਾਗਮ ਵਿਚ ਪਾਕਿਸਤਾਨੀ ਸੂਚਨਾ ਤੇ ਪ੍ਰਸਾਰਨ ਮੰਤਰੀ ਫ਼ਵਾਦ ਚੌਧਰੀ ਨੇ ਜਾਣਕਾਰੀ ਦਿੱਤੀ ਕਿ ਮੁਲਕ ਦੀ ਪਹਿਲੀ ਮੀਡੀਆ ਟੈਕਨਾਲੋਜੀ ਯੂਨੀਵਰਸਿਟੀ ਅਗਸਤ ਮਹੀਨੇ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਇਹ ਲਾਹੌਰ ਵਿਚ ਕਾਇਮ ਕੀਤੀ ਗਈ ਹੈ। ਵਾਲਮੀਕੀ ਮੰਦਿਰ ਬਾਰੇ ਭਰੋਸਾ ਅਟਕ ਜ਼ਿਲ੍ਹੇ ਵਿਚ ਤਰਸ਼ਿਲਾ ਸਥਿਤ ਵਾਲਮੀਕੀ ਮੰਦਿਰ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਦਾ ਵਾਅਦਾ ਹੁਕਮਰਾਨ ਪਾਕਿਸਤਾਨ ਤਹਿਰੀਕ-ਇ-ਇਨਸਾਫ਼ (ਪੀ.ਟੀ.ਆਈ.) ਨੇ ਕੀਤਾ ਹੈ। ਇਸ ਪਾਰਟੀ ਦੇ ਮਹਿਲਾ ਵਿੰਗ ਦੀ ਅਟਕ ਜ਼ਿਲ੍ਹੇ ਦੀ ਪ੍ਰਧਾਨ ਸਦਾਫ਼ ਜ਼ਾਹਰਾ ਨੇ ਮੰਦਰ ਦਾ ਦੌਰਾ ਕਰਨ ਮਗਰੋਂ ਅੰਗਰੇਜ਼ੀ ਅਖ਼ਬਾਰ ‘ਡੇਲੀ ਟਾਈਮਜ਼’ ਨੂੰ ਦੱਸਿਆ ਕਿ ਇਹ ਮੰਦਰ 90 ਵਰ੍ਹੇ ਪੁਰਾਣਾ ਹੈ। ਮੰਦਿਰ ਕਮੇਟੀ ਨੇ ਇਸ ਦੀ ਇਮਾਰਤ ਦੀ ਬਣਦੀ-ਸਰਦੀ ਦੇਖਭਾਲ ਯਕੀਨੀ ਬਣਾਈ ਹੋਈ ਹੈ, ਪਰ ਇਸ ਵਿਚ ਬੁਨਿਆਦੀ ਸਹੂਲਤਾਂ ਦੀ ਘਾਟ ਹੈ। ਇਹ ਘਾਟ ਦੋ ਮਹੀਨਿਆਂ ਦੇ ਅੰਦਰ ਦੂਰ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੀ.ਟੀ.ਆਈ. ਘੱਟਗਿਣਤੀ ਫ਼ਿਰਕਿਆਂ ਦੀ ਪੱਕੀ ਹਿਤੈਸ਼ੀ ਹੈ ਅਤੇ ਉਨ੍ਹਾਂ ਦੀ ਭਲਾਈ ਲਈ ਕਈ ਨਵੀਆਂ ਸਕੀਮਾਂ ਸ਼ੁਰੂ ਕਰ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਅਟਕ ਵਿਚ ਹਿੰਦੂ ਮ੍ਰਿਤਕਾਂ ਦੇ ਸਸਕਾਰ ਲਈ ਸ਼ਮਸ਼ਾਨਘਾਟ ਦਾ ਪ੍ਰਬੰਧ ਕੀਤੇ ਜਾਣ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਇਹ ਸ਼ਮਸ਼ਾਨਘਾਟ ਦਰਿਆ ਸਿੰਧ ਦੇ ਕੰਢੇ ’ਤੇ ਸਥਿਤ ਹੋਵੇਗਾ। ਇਸ ਸ਼ਮਸ਼ਾਨ ਨੂੰ ਸਸਤੇ ਭਾਅ ’ਤੇ ਲੱਕੜੀ ਮੁਹੱਈਆ ਕਰਵਾਉਣ ਦੀ ਤਜਵੀਜ਼ ਵੀ ਕੇਂਦਰ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ। ਮੋਬਾਈਲ ਕਾਲ ਹੋਈ ਮਹਿੰਗੀ ਮੋਬਾਈਲ ਤੋਂ ਕੀਤੀਆਂ ਕਾਲਾਂ ਉਪਰ ਨਵੀਂ ਫੈਡਰਲ ਐਕਸਾਈਜ਼ ਡਿਊਟੀ (ਫੈੱਡ) ਲਾਏ ਜਾਣ ਦੀ ਤਜਵੀਜ਼ ਦਾ ਮੋਬਾਈਲ ਕੰਪਨੀਆਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਆਮ ਲੋਕਾਂ ਵੱਲੋਂ ਵੀ। ਕੰਪਨੀਆਂ ਦਾ ਕਹਿਣਾ ਹੈ ਕਿ ਇਸ ਡਿਊਟੀ ਨਾਲ ਪੰਜ ਮਿੰਟਾਂ ਦੀ ਮੋਬਾਈਲ ਕਾਲ 1.97 ਰੁਪਏ ਤੋਂ ਵਧ ਕੇ 2.72 ਰੁਪਏ ਦੀ ਹੋ ਜਾਵੇਗੀ। ਕੇਂਦਰੀ ਖਜ਼ਾਨਾ ਮੰਤਰੀ ਸ਼ੌਕਤ ਤਾਰੀਨ ਨੇ ਸ਼ਨਿੱਚਰਵਾਰ ਨੂੰ ਕੌਮੀ ਅਸੈਂਬਲੀ ਵਿਚ ਖਜ਼ਾਨਾ ਬਿੱਲ ’ਤੇ ਬਹਿਸ ਦੌਰਾਨ ਸਪਸ਼ਟ ਕੀਤਾ ਕਿ ‘ਫੈੱਡ’ ਸਿਰਫ਼ ਜ਼ੁਬਾਨੀ (ਵੌਇਸ) ਕਾਲਾਂ ਉੱਤੇ ਲਾਗੂ ਹੋਵੇਗੀ। ਹਰ ਪੰਜ ਮਿੰਟਾਂ ਬਾਅਦ ਕਾਲ ਉਪਰ 75 ਪੈਸੇ ‘ਫੈੱਡ’ ਵਜੋਂ ਪੈਣਗੇ। ਇਹ ਟੈਕਸ ਇੰਟਰਨੈੱਟ ਜਾਂ ਐੱਸ.ਐਮ.ਐੱਸ. ਉਪਰ ਲਾਗੂ ਨਹੀਂ ਹੋਵੇਗਾ। ਟੈਲੀਕਾਮ ਮਾਹਿਰਾਂ ਦਾ ਕਹਿਣਾ ਹੈ ਕਿ ਨਵੇਂ ਟੈਕਸ ਦਾ ਬੋਝ ਗ਼ਰੀਬਾਂ ਤੇ ਦਰਮਿਆਨੇ ਤਬਕੇ ਉੱਤੇ ਸਭ ਤੋਂ ਵੱਧ ਪਵੇਗਾ। ਅਖ਼ਬਾਰ ‘ਡੇਲੀ ਐਕਸਪ੍ਰੈਸ’ ਦੀ ਰਿਪੋਰਟ ਅਨੁਸਾਰ ਪਾਕਿਸਤਾਨ ਵਿਚ ਸੈਲੂਲਰ ਫੋਨਾਂ ਦੇ ਕੁਨੈਕਸ਼ਨ-ਧਾਰਕਾਂ ਦੀ ਗਿਣਤੀ 18.30 ਕਰੋੜ ਹੈ। ਇਨ੍ਹਾਂ ਵਿਚੋਂ 8.5 ਕਰੋੜ ਉਹ ਹਨ ਜਿਹੜੇ ਫੋਨ ਦੀ ਵਰਤੋਂ ਸਿਰਫ਼ ਕਾਲਾਂ ਕਰਨ ਲਈ ਕਰਦੇ ਹਨ। ਇਹ ਉਹ ਲੋਕ ਹਨ ਜਿਨ੍ਹਾਂ ਕੋਲ ਸਮਾਰਟ ਫੋਨ ਨਹੀਂ ਹਨ। ਅਜਿਹੇ ਲੋਕਾਂ ਉੱਤੇ ਬੋਝ ਪਾਉਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਜਾਪਦਾ। ਰਾਵਲਪਿੰਡੀ ਦੀ ਕਾਇਆ-ਕਲਪ ਰਾਵਲਪਿੰਡੀ ਵਿਕਾਸ ਅਥਾਰਟੀ (ਆਰ.ਡੀ.ਏ.) ਨੇ ਪੁਰਾਣੇ ਰਾਵਲਪਿੰਡੀ ਸ਼ਹਿਰ ਦੇ ਭਾਬੜਾ ਬਾਜ਼ਾਰ ਤੋਂ ਸਰਾਫ਼ਾ ਬਾਜ਼ਾਰ ਚੌਕ ਤਕ ਸਮੁੱਚੇ ਇਲਾਕੇ ਦੀ ਪੁਰਾਣੀ ਸ਼ਾਨ ਬਹਾਲ ਕਰਨ ਦੀ ਯੋਜਨਾ ਉਲੀਕੀ ਹੈ। ਅਖ਼ਬਾਰ ‘ਐਕਸਪ੍ਰੈਸ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਿਕ ‘ਕਾਇਆ ਕਲਪ’ ਦੇ ਇਸ ਅਮਲ ਦਾ ਪਹਿਲਾ ਪੜਾਅ 150 ਸਾਲ ਪੁਰਾਣੀ ਸੁਜਾਨ ਸਿੰਘ ਹਵੇਲੀ ਅਤੇ ਇਸ ਦੇ ਆਸ-ਪਾਸ ਦੇ ਇਕ ਕਿਲੋਮੀਟਰ ਦੇ ਇਲਾਕੇ ਉੱਤੇ ਕੇਂਦ੍ਰਿਤ ਰਹੇਗਾ। ਇਸ ਇਲਾਕੇ ਵਿਚ ਸੱਤ ਮੰਦਿਰ ਵੀ ਆਉਂਦੇ ਹਨ। ਉਨ੍ਹਾਂ ਦੀ ਵੀ ਮੁਰੰਮਤ ਕੀਤੀ ਜਾਵੇਗੀ ਅਤੇ ਪ੍ਰਾਚੀਨ ਸਰੂਪ ਬਹਾਲ ਕੀਤਾ ਜਾਵੇਗਾ। ਇਸ ਪ੍ਰਾਜੈਕਟ ਲਈ 26 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਲਈ ਲਾਹੌਰ ਵਿਕਾਸ ਅਥਾਰਟੀ ਦੇ ਮਾਹਿਰਾਂ ਦੀ ਮਦਦ ਲਈ ਜਾ ਰਹੀ ਹੈ ਜਿਨ੍ਹਾਂ ਨੇ ਲਾਹੌਰ ਦੇ ਕਿਲੇ ਸਮੇਤ ਫ਼ਸੀਲ ਵਾਲੇ ਸਾਰੇ ਹਿੱਸੇ ਦੀ ਸ਼ਾਨ ਬਹਾਲੀ ਸੰਭਵ ਬਣਾਈ ਸੀ। ਰਿਪੋਰਟ ਮੁਤਾਬਿਕ ਰਾਵਲਪਿੰਡੀ ਦੀ ਤੇਲੀ ਮੁਹੱਲਾ ਰੋਡ ਤੋਂ ਭਾਬੜਾ ਬਾਜ਼ਾਰ ਤਕ ਗਲੀਆਂ ਵਿਚ ਟਾਈਲਾਂ ਲਾਉਣ ਅਤੇ ਬਿਜਲੀ ਤੇ ਟੈਲੀਫੋਨਾਂ ਦੀਆਂ ਸਾਰੀਆਂ ਤਾਰਾਂ ਜ਼ਮੀਨਦੋਜ਼ ਕਰਨ ਦਾ ਟੈਂਡਰ ਜਾਰੀ ਹੋ ਚੁੱਕਾ ਹੈ। ਕੋਸ਼ਿਸ਼ ਇਹ ਰਹੇਗੀ ਕਿ ਪ੍ਰਾਚੀਨ ਸ਼ਹਿਰ ਵਿਚ ਬਿਜਲੀ ਦੀ ਇਕ ਵੀ ਤਾਰ ਕਿਸੇ ਖੰਭੇ ਨਾਲ ਲਟਕਦੀ ਨਾ ਦਿਸੇ। ਲਾਹੌਰ ਤੋਂ ਆਏ ਮਾਹਿਰਾਂ ਦਾ ਕਹਿਣਾ ਹੈ ਕਿ ਰਾਵਲਪਿੰਡੀ ਦੇ ਫ਼ਸੀਲ ਵਾਲੇ ਸਾਰੇ ਹਿੱਸੇ ਦੀ ਕਾਇਆ ਕਲਪ ਸੰਭਵ ਹੈ, ਬਸ਼ਰਤੇ ਸ਼ਹਿਰ ਵਾਸੀ ਇਸ ਕਾਰਜ ਵਿਚ ਤਹਿ ਦਿਲੋਂ ਸਹਿਯੋਗ ਦੇਣ। - ਪੰਜਾਬੀ ਟ੍ਰਿਬਿਊਨ ਫੀਚਰ ਖ਼ਬਰ ਸ਼ੇਅਰ ਕਰੋ

India
Lahore
Punjab
Pakistan
Turkey
Islamabad
Imran-khan
Valmiki-temple
Azam-imran-khan
Temple-committee
V-center-government
Media-technology-university

ਸਿੰਧ ਤੇ ਪੰਜਾਬ 'ਚ ਪਾਣੀਆਂ ਤੋਂ ਲੜਾਈ... : The Tribune India

ਪਾਕਿਸਤਾਨ ਦੇ ਪੰਜਾਬ ਤੇ ਸਿੰਧ ਸੂਬਿਆਂ ਦਰਮਿਆਨ ਦਰਿਆਈ ਪਾਣੀਆਂ ਦੀ ਵੰਡ ਨੂੰ ਲੈ ਕੇ ਵਿਵਾਦ ਮੁੜ ਜ਼ੋਰ ਫੜ ਗਿਆ ਹੈ। ਸ਼ਨਿੱਚਰਵਾਰ ਨੂੰ ਸਿੰਧ ਸਰਕਾਰ ਵੱਲੋਂ ਇਕ ਕੇਂਦਰੀ ਟੀਮ ਨੂੰ ਗੁੱਡੂ ਬੈਰੇਜ ਦੇ ਦੇਰੇ ਤੋਂ ਰੋਕਣ ਨਾਲ ਇਸ ਵਿਵਾਦ ਨੇ ਨਵਾਂ ਮੋੜ ਲਿ

Lahore
Punjab
Pakistan
Muhammad-salim
Sindh
Karachi
Justice-ahmed
Nawaz-talpur
Ramesh-kumar
Azam-imran-khan
Pakistan-hindu-council-guardian-dr
System-authority

ਲਹਿੰਦੇ ਪੰਜਾਬ ਵਿਚ ਅੱਜ ਖੁੱਲ੍ਹਣਗੇ ਕਾਲਜ...

ਲਹਿੰਦੇ ਪੰਜਾਬ ਵਿਚ ਅੱਜ ਖੁੱਲ੍ਹਣਗੇ ਕਾਲਜ...
punjabitribuneonline.com - get the latest breaking news, showbiz & celebrity photos, sport news & rumours, viral videos and top stories from punjabitribuneonline.com Daily Mail and Mail on Sunday newspapers.

Lahore
Punjab
Pakistan
Lahore-division
Islamabad
Imran-khan
Azam-imran-khan
Pakistan-services
Broadcasting-ministry
Education-department
West-punjab
State-punjab

ਬਾਤਾਂ ਅਟਾਰੀਓਂ ਪਾਰ ਦੀਆਂ

ਬਾਤਾਂ ਅਟਾਰੀਓਂ ਪਾਰ ਦੀਆਂ
punjabitribuneonline.com - get the latest breaking news, showbiz & celebrity photos, sport news & rumours, viral videos and top stories from punjabitribuneonline.com Daily Mail and Mail on Sunday newspapers.

Wagah
Sindh
Pakistan
Khewa
North-west-frontier
Iqbal-park
Punjab
Nankana-sahib
Milan
Lombardia
Italy
India

ਇਮਰਾਨ ਨੇ ਤੋਰੀ ਚੋਣ ਸੁਧਾਰਾਂ ਦੀ ਗੱਲ...

ਇਮਰਾਨ ਨੇ ਤੋਰੀ ਚੋਣ ਸੁਧਾਰਾਂ ਦੀ ਗੱਲ...
punjabitribuneonline.com - get the latest breaking news, showbiz & celebrity photos, sport news & rumours, viral videos and top stories from punjabitribuneonline.com Daily Mail and Mail on Sunday newspapers.

Lahore
Punjab
Pakistan
Karachi
Sindh
Bhatha
Abdul-qadir
Ali-malhi
Azam-imran-khan
Sc-court
Pakistan-muslim
Imran-khan-government

ਫ਼ਿਤਨਾਗਿਰੀ ਅਤੇ ਸਰਕਾਰੀ ਸਖ਼ਤੀ...

ਫ਼ਿਤਨਾਗਿਰੀ ਅਤੇ ਸਰਕਾਰੀ ਸਖ਼ਤੀ...
punjabitribuneonline.com - get the latest breaking news, showbiz & celebrity photos, sport news & rumours, viral videos and top stories from punjabitribuneonline.com Daily Mail and Mail on Sunday newspapers.

Pakistan
India
Rawalpindi
Punjab
France
French
Murad-ross
Sadar-khan
Muhammad-temple
King-khan
Saad-hussein-rizvi
Azam-imran-khan

ਕਪਾਹ ਤੇ ਖੰਡ ਬਾਰੇ ਯੂ-ਟਰਨ ਤੇ ਅਗਲੀ ਕਹਾਣੀ...

ਕਪਾਹ ਤੇ ਖੰਡ ਬਾਰੇ ਯੂ-ਟਰਨ ਤੇ ਅਗਲੀ ਕਹਾਣੀ...
punjabitribuneonline.com - get the latest breaking news, showbiz & celebrity photos, sport news & rumours, viral videos and top stories from punjabitribuneonline.com Daily Mail and Mail on Sunday newspapers.

Jammu
Jammu-and-kashmir
India
Rawalpindi
Punjab
Pakistan
Lahore
Hindustan
North-west-frontier
Kashmir
Pakistanis
Imran-khan

vimarsana © 2020. All Rights Reserved.