Vimarsana.com

Latest Breaking News On - India radio center - Page 1 : vimarsana.com

مزيل مكياج من الشوفان وجوز الهند

مزيل مكياج من الشوفان وجوز الهند
alwasat.ly - get the latest breaking news, showbiz & celebrity photos, sport news & rumours, viral videos and top stories from alwasat.ly Daily Mail and Mail on Sunday newspapers.

India
India-radio-center
Mix-well

ਗ਼ਜ਼ਬ ਸ਼ਹਿਰ ਦੀ ਅਜਬ ਕਹਾਣੀ...

ਸੁਰਿੰਦਰ ਸਿੰਘ ਤੇਜ ਲਖ਼ਨਊ 1950ਵਿਆਂ ਵਿਚ ਹਿੰਦੀ ਫਿਲਮਸਾਜ਼ਾਂ ਦਾ ਪਸੰਦੀਦਾ ਸ਼ਹਿਰ ਰਿਹਾ ਹੈ। ਇਸ ਦੇ ਹੁਸਨ ਤੇ ਮਿਜਾਜ਼ ਦਾ ਗੁਣਗਾਨ ਕਰਨ ਵਾਲੇ ਪੰਜ ਗੀਤ ਮੇਰੇ ਚੇਤੇ ਵਿਚ ਹਨ। ਇਨ੍ਹਾਂ ਵਿਚੋਂ ਦੋ ‘ਯਿਹ ਲਖ਼ਨਊ ਕੀ ਸਰਜ਼ਮੀਂ’ (ਚੌਦਹਵੀਂ ਕਾ ਚਾਂਦ, 1960) ਅਤੇ ‘ਐ ਸ਼ਹਿਰ-ਇ-ਲਖ਼ਨਊ ਤੁਝੇ ਮੇਰਾ ਸਲਾਮ ਹੈ’ (ਪਾਲਕੀ, 1967) ਹੁਣ ਵੀ ਰੇਡੀਓ ’ਤੇ ਸੁਣਨ ਨੂੰ ਮਿਲ ਜਾਂਦੇ ਹਨ। ਦੋਵਾਂ ਵਿਚ ਤਿੰਨ ਤੱਤ ਸਾਂਝੇ ਸਨ। ਦੋਵੇਂ ਸ਼ਕੀਲ ਬਦਾਯੂੰਨੀ ਵੱਲੋਂ ਲਿਖੇ ਗਏ ਅਤੇ ਮੁਹੰਮਦ ਰਫ਼ੀ ਵੱਲੋਂ ਗਾਏ ਗਏ। ਦੋਵਾਂ ਫਿਲਮਾਂ ਦੀ ਨਾਇਕਾ ਵੀ ਵਹੀਦਾ ਰਹਿਮਾਨ ਸੀ ਜਿਸ ਦੀ ਸ਼ਖ਼ਸੀਅਤ ਦੀ ਕਸ਼ਿਸ਼ ਅੱਜ ਵੀ ਬਰਕਰਾਰ ਹੈ- 83 ਵਰ੍ਹਿਆਂ ਦੀ ਹੋਣ ਦੇ ਬਾਵਜੂਦ। ਗੰਗਾ-ਜਮੁਨੀ ਤਹਿਜ਼ੀਬ ਦਾ ਧੁਰਾ ਸੀ ਲਖ਼ਨਊ। ਇਸ ਦੀ ਅਜ਼ਮਤ ਹੁਣ ਪਹਿਲਾਂ ਵਰਗੀ ਨਹੀਂ ਰਹੀ। ਚੰਦ ਨੁਮਾਇਆ, ਇਮਾਰਤਾਂ ਨੂੰ ਛੱਡ ਕੇ ਬਾਕੀ ਦੀ ਇਮਾਰਤੀ ਸ਼ੌਕਤ ਹੁਣ ਖੰਡਰਾਂ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਇਹੋ ਹਸ਼ਰ ਤਹਿਜ਼ੀਬ, ਪਾਕ-ਪਕਵਾਨ ਕਲਾ ਤੇ ਭਾਈਚਾਰਕ ਸਾਂਝ ਦਾ ਹੋਇਆ ਹੈ। ਸੌੜੀ ਸਿਆਸਤ ਨੇ ਇਸ ਦਾ ਇਮਾਰਤੀ ਮੁਹਾਂਦਰਾ ਤਾਂ ਵਿਗਾੜਿਆ ਹੀ ਹੈ, ਇਸ ਦੀ ਰੂਹ ਨੂੰ ਵੀ ਇੱਥੋਂ ਬੇਦਖ਼ਲ ਕਰ ਦਿੱਤਾ ਹੈ। ਇਹੋ ਕਥਾ-ਵਿਅਥਾ ਬਿਆਨ ਕਰਦੀ ਹੈ ਮਿਹਰੂ ਜਾਫ਼ਰ ਦੀ ਕਿਤਾਬ ‘ਏ ਸ਼ੈਡੋ ਆਫ਼ ਦਿ ਪਾਸਟ: ਏ ਸ਼ੌਰਟ ਬਾਇਗ੍ਰੈਫੀ ਆਫ਼ ਲਖਨਊ’ (ਅਤੀਤ ਦਾ ਪਰਛਾਵਾਂ: ਲਖ਼ਨਊ ਦੀ ਜੀਵਨ ਕਥਾ; ਅਲਫ਼ ਬੁੱਕ ਕੰਪਨੀ; 144 ਪੰਨੇ; 399 ਰੁਪਏ) ਕਿਤਾਬ ਪਤਲੀ ਜਹੀ ਹੈ, ਪਰ ਲਖ਼ਨਊ ਦੀ ਸਮੁੱਚੀ ਰਾਮ ਕਹਾਣੀ ਅਤੇ ਮੌਜੂਦਾ ਦੁਰਦਸ਼ਾ ਦੇ ਸਾਰੇ ਦ੍ਰਿਸ਼ ਸਾਡੀਆਂ ਅੱਖਾਂ ਸਾਹਮਣੇ ਚਿੱਤਰਦੀ ਚਲੀ ਜਾਂਦੀ ਹੈ। ਉੱਤਰ ਪ੍ਰਦੇਸ਼ ਦੇ ਕੁਝ ਹੋਰਨਾਂ ਅਹਿਮ ਸ਼ਹਿਰਾਂ, ਜਿਵੇਂ ਕਿ ਬਨਾਰਸ, ਅਲਾਹਾਬਾਦ, ਆਗਰਾ, ਮਥੁਰਾ, ਕਨੌਜ ਆਦਿ ਦੇ ਮੁਕਾਬਲੇ ਲਖ਼ਨਊ ਬਹੁਤਾ ਪੁਰਾਣਾ ਸ਼ਹਿਰ ਨਹੀਂ, ਪਰ ਅਠਾਰਵੀਂ ਸਦੀ ਦੇ ਦੂਜੇ ਅੱਧ ਅਤੇ 19ਵੀਂ ਸਦੀ ਦੇ ਪਹਿਲੇ ਅੱਧ ਦੌਰਾਨ ਇਸ ਦੀ ਚਮਕ-ਦਮਕ ਤੇ ਅਜ਼ਮਤ ਦਿੱਲੀ-ਆਗਰਾ ਤੋਂ ਕਿਤੇ ਵੱਧ ਸੀ। ਕਿਤਾਬ ਅਨੁਸਾਰ ਮੌਜੂਦਾ ਲਖ਼ਨਊ, ਭਗਵਾਨ ਰਾਮ ਦੇ ਛੋਟੇ ਭਰਾਤਾ ਲਕਸ਼ਮਨ ਵੱਲੋਂ ਵਸਾਈ ਨਗਰੀ ਲਕਸ਼ਮਨਪੁਰੀ ਵਾਲੇ ਇਲਾਕੇ ’ਚ ਸਥਿਤ ਹੈ। ਲਕਸ਼ਮਨਪੁਰੀ ਨੂੰ ਆਮ ਲੋਕ ਲਖ਼ਨਪੁਰੀ ਕਿਹਾ ਕਰਦੇ ਸਨ। ਫਿਰ ਇਹ ਨਾਮ ਵਿਗੜਦਾ ਹੋਇਆ ਲਖਨਵਟੀ ਤੇ 14ਵੀਂ ਸਦੀ ਵਿਚ ਲਖ਼ਨਊ ਵਿਚ ਬਦਲ ਗਿਆ। ਅਯੁੱਧਿਆ ਤੋਂ ਬਹੁਤਾ ਦੂਰ ਨਾ ਹੋਣ ਕਰਕੇ ਲਖ਼ਨਊ ਬਾਰੇ ਇਹ ਦੰਦ-ਕਥਾ ਬਹੁਤੀ ਮਨੋਕਲਪਿਤ ਨਹੀਂ ਜਾਪਦੀ। ਸਰਕਾਰੀ ਗ਼ਜ਼ਟਾਂ ਮੁਤਾਬਿਕ 1350 ਵਿਚ ਦਿੱਲੀ ਸਲਤਨਤ ਦਾ ਅਵਧ ਇਲਾਕੇ ’ਤੇ ਕਬਜ਼ਾ ਹੋਇਆ। ਸੁਲਤਾਨ ਮੁਹੰਮਦ ਤੁਗ਼ਲਕ ਨੇ ਅਵਧ ਨੂੰ ਸੂਬੇ ਦਾ ਦਰਜਾ ਦਿੱਤਾ ਅਤੇ ਲਖਨਵਟੀ ਉਰਫ਼ ਲਖ਼ਨਊ ਨੂੰ ਸੂਬਾਈ ਰਾਜਧਾਨੀ ਬਣਾਇਆ ਗਿਆ। ਸੁਲਤਾਨਸ਼ਾਹੀ ਕਮਜ਼ੋਰ ਪੈਣ ਮਗਰੋਂ ਅਗਲੀ ਸਦੀ ਦੌਰਾਨ ਅਵਧ, ਆਜ਼ਾਦ ਰਿਆਸਤ ਬਣ ਗਿਆ। 16ਵੀਂ ਸਦੀ ਵਿਚ ਇਸ ਉਪਰ ਦਿੱਲੀ ਦਾ ਕਬਜ਼ਾ ਦੂਜੇ ਮੁਗ਼ਲ ਬਾਦਸ਼ਾਹ ਹਮਾਯੂੰ ਨੇ ਸੰਭਵ ਬਣਾਇਆ। ਇਸ ਮਗਰੋਂ ਅਵਧ ਦੇ ਹੁਕਮਰਾਨ 1856 ਤਕ ਦਿੱਲੀ ਦੀ ਬਾਦਸ਼ਾਹਤ ਅੱਗੇ (ਰਸਮੀ ਤੌਰ ’ਤੇ) ਸਿਰ ਨਿਵਾਉਂਦੇ ਰਹੇ। ਇਹ ਸਹੀ ਹੈ ਕਿ 1719 ਤੋਂ ਉਹ ਖ਼ੁਦਮੁਖਤਾਰ ਹੋ ਗਏ ਅਤੇ ਅਵਧ, ਸੂਬੇ ਦੀ ਥਾਂ ਰਿਆਸਤ ਬਣ ਗਿਆ, ਪਰ ਉਨ੍ਹਾਂ ਨੇ ਆਪਣੇ ਲਈ ਸੁਲਤਾਨ ਜਾਂ ਰਾਜਾ ਵਰਗੇ ਰੁਤਬੇ ਨਹੀਂ ਵਰਤੇ; ਉਨ੍ਹਾਂ ਦਾ ਰੁਤਬਾ ਨਵਾਬ ਵਾਲਾ ਹੀ ਰਿਹਾ। ਦਿੱਲੀ ਦੀ ਪਕੜ ਕਮਜ਼ੋਰ ਪੈਣ ’ਤੇ 18ਵੀਂ ਸਦੀ ਦੇ ਮੁੱਢ ਵਿਚ ਲਖ਼ਨਊ ਦੇ ਸੂਬੇਦਾਰ ਆਪਣਾ ਸਦਰ-ਮੁਕਾਮ ਫੈ਼ਜ਼ਾਬਾਦ ਲੈ ਗਏ, ਪਰ 1775 ਵਿਚ ਨਵਾਬ ਆਸਫ਼-ਉਦ-ਦੌਲਾ ਨੇ ਲਖ਼ਨਊ ਪਰਤਣਾ ਵਾਜਬ ਸਮਝਿਆ। ਬੜਾ ਸੁਲਝਿਆ ਬੰਦਾ ਸੀ ਇਹ ਨਵਾਬ। ਉਸ ਨੇ ਲਖ਼ਨਊ ਨੂੰ ਦਿੱਲੀ ਨਾਲੋਂ ਵੱਧ ਅਜ਼ੀਮ ਸ਼ਹਿਰ ਬਣਾਉਣ ਦਾ ਮਨਸੂਬਾ ਬਣਾਇਆ। ਲਖ਼ਨਊ ਦੀਆਂ 90 ਫ਼ੀਸਦੀ ਸ਼ਾਹੀ ਇਮਾਰਤਾਂ ਉਸ ਦੇ ਰਾਜ-ਕਾਲ ਦੌਰਾਨ ਹੋਂਦ ਵਿਚ ਆਈਆਂ। ਇਨ੍ਹਾਂ ਵਿਚ ਦੌਲਤਖ਼ਾਨਾ, ਬੜਾ ਇਮਾਮਬਾੜਾ, ਆਸਿਫ਼ੀ ਮਸਜਿਦ, ਸ਼ਾਹੀ ਤਾਲਾਬ ਤੇ ਹਮਾਮ ਅਤੇ ਰੂਮੀ ਦਰਵਾਜ਼ਾ ਉਚੇਚੇ ਤੌਰ ’ਤੇ ਵਰਣਨਯੋਗ ਹਨ। ਸ਼ਹਿਰ ਨੂੰ ਹਰਿਆਲੀ ਦਾ ਕਵਚ ਪਵਾਉਣ ਲਈ ਹਰ ਤਰ੍ਹਾਂ ਦੇ ਪੌਦੇ ਬੀਜੇ ਗਏ ਅਤੇ ਦਰਜਨਾਂ ਬਾਗ਼-ਬਗ਼ੀਚੇ ਬਣਾਏ ਗਏ। ਹਿੰਦੂ ਜ਼ਿਮੀਂਦਾਰਾਂ-ਜਗੀਰਦਾਰਾਂ ਨੂੰ ਜਗੀਰਾਂ ਦਾ ਪਾਸਾਰ ਕਰਨ ਦੇ ਮੌਕੇ ਦਿੱਤੇ ਗਏ। ਇਹ ਨੀਤੀ ਪੁੱਠੀ ਵੀ ਪਈ। ਆਸਫ਼-ਉਦ-ਦੌਲਾ ਦੀ ਮੌਤ ਮਗਰੋਂ ਅਵਧ ਵਿਚ ਮੱਚੀ ਆਪਾਧਾਪੀ ਦੌਰਾਨ ਕਈ ਹਿੰਦੂ ਜਗੀਰਦਾਰਾਂ ਨੇ ਖ਼ੁਦ ਨੂੰ ਰਿਆਸਤੀ ਰਾਜੇ ਮੰਨਣਾ ਸ਼ੁਰੂ ਕਰ ਦਿੱਤਾ। ਬਨਾਰਸ ਰਿਆਸਤ ਇਸੇ ਢੰਗ ਨਾਲ ਵਜੂਦ ਵਿਚ ਆਈ। ਇਹ ਮੁਸਲਿਮ ਸਰਦਾਰੀ ਵਾਲੇ ਇਲਾਕੇ ਵਿਚ ਸਭ ਤੋਂ ਵੱਡੀ ਹਿੰਦੂ ਰਿਆਸਤ ਬਣ ਕੇ ਉੱਭਰੀ। ਮਿਹਰੂ ਜਾਫ਼ਰ ਵੱਲੋਂ ਲਿਖੀ ਕਹਾਣੀ, ਅਵਧੀ ਤਹਿਜ਼ੀਬ ਵਿਚ ਸਰਬ-ਧਰਮ ਸਮਭਾਵ ਭਾਰੂ ਹੋਣ ਦਾ ਜ਼ਿਕਰ ਵਾਰ-ਵਾਰ ਕਰਦੀ ਹੈ। ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵੱਲੋਂ ਨਵਾਬ ਵਾਜਿਦ ਅਲੀ ਸ਼ਾਹ ਨੂੰ ਗੱਦੀਓਂ ਲਾਹ ਕੇ ਕਲਕੱਤਾ ਭੇਜੇ ਜਾਣ ਅਤੇ ਰਿਆਸਤ ਨੂੰ ਬ੍ਰਿਟਿਸ਼ ਸਾਮਰਾਜ ਦਾ ਹਿੱਸਾ ਬਣਾਏ ਜਾਣ ਦਾ ਵਿਰੋਧ ਕਰਨ ਵਾਲਿਆਂ ਵਿਚ ਸਾਰੇ ਧਰਮਾਂ ਦੇ ਲੋਕ ਸ਼ਾਮਲ ਸਨ। ਇਸੇ ਲਈ 1857 ਵਿਚ ਜਦੋਂ ਬਲਵਾ ਭੜਕਿਆ ਤਾਂ ਲੋਕਾਂ ਨੇ 18 ਗੋਰਿਆਂ ਦੀਆਂ ਜਾਨਾਂ ਲੈਣ ਮਗਰੋਂ ਬੇਗ਼ਮ ਹਜ਼ਰਤ ਮਹੱਲ ਨੂੰ ਤਾਜਦਾਰ ਬਣਾਉਣਾ ਵਾਜਬ ਸਮਝਿਆ। ਕਿਤਾਬ, ਲਖ਼ਨਵੀ ਲੋਕਾਂ ਅੰਦਰਲੇ ਸ਼ਿਸ਼ਟਾਚਾਰ, ਮਹਿਮਾਨਨਿਵਾਜ਼ੀ, ਅਦਬੀ ਪ੍ਰੇਮ ਅਤੇ ਪਾਕ-ਪਕਵਾਨੀ ’ਚ ਮੁਹਾਰਤ ਬਾਰੇ ਦਰਜਨਾਂ ਕਿੱਸੇ ਪੇਸ਼ ਕਰਦੀ ਹੈ। ਭਾਰਤੀ ਨ੍ਰਿਤ ਕਲਾਵਾਂ ਅਤੇ ਸ਼ਾਸਤਰੀ ਸੰਗੀਤ ਦੇ ਵਿਕਾਸ ਵਿਚ ਵੀ ਲਖ਼ਨਊ ਨੇ ਅਹਿਮ ਯੋਗਦਾਨ ਪਾਇਆ। 1857 ਦੇ ਆਜ਼ਾਦੀ ਸੰਗਰਾਮ ਨੂੰ ਦਬਾਉਣ ਲਈ ਦਿੱਲੀ ਤੇ ਮੇਰਠ ਤੋਂ ਬਾਅਦ ਸਭ ਤੋਂ ਵੱਧ ਸਖ਼ਤੀ ਲਖ਼ਨਊ ਵਿਚ ਹੋਈ। ਇੱਥੇ 37 ਬੰਦੀ ਸੰਗਰਾਮੀਆਂ ਨੂੰ ਗੋਲ ਦਰਵਾਜ਼ੇ ਨੇੜੇ ਆਮ ਲੋਕਾਂ ਦੀਆਂ ਨਜ਼ਰਾਂ ਸਾਹਮਣੇ ਗੋਲੀਆਂ ਮਾਰੀਆਂ ਗਈਆਂ ਅਤੇ ਲਾਸ਼ਾਂ ਨੂੰ ਕਈ ਦਿਨਾਂ ਤਕ ਰੁਲਣ ਦਿੱਤਾ ਗਿਆ, ਪਰ ਅਜਿਹੀ ਸਖ਼ਤੀ, ਆਜ਼ਾਦੀ ਦੀ ਚਾਹਤ ਮਿਟਾ ਨਾ ਸਕੀ। 1921 ਵਿਚ ਲਖ਼ਨਊ ਕਾਂਗਰਸ ਸੈਸ਼ਨ ਦੌਰਾਨ ਉੱਘੇ ਸ਼ਾਇਰ ਹਸਰਤ ਮੋਹਾਨੀ ਨੇ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਪਹਿਲੀ ਵਾਰ ਲਾਇਆ ਜੋ ਕਿ ਇਸ ਤੋਂ ਬਾਅਦ ਆਜ਼ਾਦੀ ਸੰਗਰਾਮ ਦੀ ਪ੍ਰਚੰਡਤਾ ਦਾ ਪ੍ਰਤੀਕ ਬਣ ਗਿਆ। ਕਾਕੋਰੀ ਕਾਂਡ ਵੀ ਇਸੇ ਇਲਾਕੇ ਵਿਚ ਵਾਪਰਿਆ; ਰਾਮਪ੍ਰਸਾਦ ਬਿਸਮਿਲ ਤੇ ਅਸ਼ਫ਼ਾਕ ਉੱਲਾ ਖ਼ਾਨ ਸਮੇਤ ਸਾਰੇ ਸ਼ਹੀਦ ਇਸੇ ਇਲਾਕੇ ਨਾਲ ਸਬੰਧਤ ਸਨ। ਅਦਬ ਦੇ ਖੇਤਰ ਵਿਚ ਮੋਹਸਿਨ ਕਾਕੋਰਵੀ, ਮਜਾਜ਼ ਲਖ਼ਨਵੀ, ਖ਼ੁਮਾਰ ਬਾਰਾਬੰਕਵੀ ਤੇ ਜੋਸ਼ ਮਲੀਹਾਬਾਦੀ ਵਰਗੇ ਨਾਮਵਰ ਸ਼ਾਇਰ ਲਖ਼ਨਊ ਦੇ ਅਦਬੀ ਮਾਹੌਲ ਦੀ ਪੈਦਾਇਸ਼ ਸਨ। ਹਿੰਦੋਸਤਾਨੀ ਸ਼ਾਸਤਰੀ ਸੰਗੀਤ ਨੂੰ ਅਕਾਦਮਿਕ ਲੀਹਾਂ ’ਤੇ ਢਾਲਣ ਦਾ ਸੁਪਨਾ ਸੰਜੋਣ ਵਾਲੇ ਮਹਾਰਾਸ਼ਟਰੀਅਨ ਪੰਡਿਤ, ਵਿਸ਼ਨੂੰ ਨਾਰਾਇਣ ਭਾਤਖੰਡੇ ਨੂੰ ਮੌਰਿਸ ਕਾਲਜ ਦੀ ਸਥਾਪਨਾ ਲਈ ਜ਼ਮੀਨ ਤੇ ਮਾਇਕ ਇਮਦਾਦ 1926 ’ਚ ਲਖ਼ਨਊ ਵਿਚੋਂ ਹੀ ਮਿਲੀ। ਇਹ ਸੰਸਥਾ ਹੁਣ ਭਾਤਖੰਡੇ ਮਿਊਜ਼ਿਕ ਇੰਸਟੀਟਿਊਟ ਵਜੋਂ ਜਾਣੀ ਜਾਂਦੀ ਹੈ। ਬੜੇ ਨਾਮਵਰ ਗਾਇਕ-ਸੰਗੀਤਕਾਰ ਪੈਦਾ ਕੀਤੇ ਹਨ ਇਸ ਨੇ। ਇਨ੍ਹਾਂ ਵਿਚ ਤਲਤ ਮਹਿਮੂਦ, ਸੰਗੀਤਕਾਰ ਰੌਸ਼ਨ, ਸੰਗੀਤਕਾਰ ਸਤੀਸ਼ ਭਾਟੀਆ, ਗਾਇਕਾ ਦਿਲਰਾਜ ਕੌਰ ਅਤੇ ਭਾਰਤੀ ਸਿਨਮਾ ਦੀ ਪਹਿਲੀ ਮਹਿਲਾ ਸੰਗੀਤਕਾਰ ਸਰਸਵਤੀ ਦੇਵੀ (ਅਸਲ ਨਾਮ ਖ਼ੁਰਸ਼ੀਦ ਮਿਨੋਸ਼ੇਰ ਹੋਮਜੀ) ਸ਼ਾਮਲ ਹਨ। ਸੰਗੀਤਕਾਰ ਮਦਨ ਮੋਹਨ ਨੇ ਵੀ ਅੱਠ ਮਹੀਨੇ ਇਸ ਸੰਸਥਾ ਵਿਚ ਬਿਤਾਏ। ਆਲ ਇੰਡੀਆ ਰੇਡੀਓ ਦੇ ਲਖ਼ਨਊ ਕੇਂਦਰ ਨੇ 1940ਵਿਆਂ-50ਵਿਆਂ ਦੌਰਾਨ ਕਈ ਸਿਰਮੌਰ ਸੰਗੀਤਕਾਰਾਂ ਨੂੰ ਆਪਣੇ ਫ਼ਨ ਦੀ ਨੁਮਾਇਸ਼ ਦੇ ਮੌਕੇ ਵੀ ਪ੍ਰਦਾਨ ਕੀਤੇ ਅਤੇ ਰੋਜ਼ੀ-ਰੋਟੀ ਵੀ। ਇਨ੍ਹਾਂ ਵਿਚ ਪੰਡਿਤ ਰਵੀਸ਼ੰਕਰ (ਸਿਤਾਰ), ਅਲੀ ਅਕਬਰ ਖ਼ਾਨ (ਸਰੋਦ), ਉਸਤਾਦ ਅੱਲਾ ਰੱਖਾ (ਤਬਲਾਨਵਾਜ਼), ਉਸਤਾਦ ਅਹਿਮਦ ਜਾਨ ਥਿਰਕਵਾ (ਤਬਲਾਨਵਾਜ਼) ਦੇ ਨਾਮ ਵਰਣਨਯੋਗ ਹਨ। ਮੁਨਸ਼ੀ ਨਵਲ ਕਿਸ਼ੋਰ ਨੇ 1858 ’ਚ ਉੱਤਰੀ ਭਾਰਤ ਦਾ ਪਹਿਲਾ ਛਾਪਾਖਾਨਾ ਲਖ਼ਨਊ ਵਿਚ ਸਥਾਪਿਤ ਕੀਤਾ। 1859 ਵਿਚ ਉਨ੍ਹਾਂ ਨੇ ਇਸੇ ਛਾਪੇਖਾਨੇ ਵਿਚ ਉਰਦੂ ਦਾ ਪਰਚਾ ‘ਅਵਧ ਅਖ਼ਬਾਰ’ ਛਾਪਣਾ ਸ਼ੁਰੂ ਕੀਤਾ। ਇਹ ਰੋਜ਼ਾਨਾ ਅਖ਼ਬਾਰ ਸੀ। ਇਸੇ ਅਖ਼ਬਾਰ ਵਿਚ ਉਨ੍ਹਾਂ ਨੇ ਰਤਨ ਨਾਥ ਸ਼ਰਸ਼ਾਰ ਦੀ ਕਿਤਾਬ ‘ਫ਼ਸਾਨਾ-ਇ-ਆਜ਼ਾਦ’ ਕਿਸ਼ਤਵਾਰ ਰੂਪ ਵਿਚ ਛਾਪੀ। ਲਖ਼ਨਊ ਦੇ ਅਤੀਤ ਨੂੰ ਬੜੀ ਨਿੱਘ, ਸ਼ਿੱਦਤ ਤੇ ਸੰਜੀਦਗੀ ਨਾਲ ਪੇਸ਼ ਕਰਦੀ ਹੈ ਇਹ ਕਿਤਾਬ। ਨਾਲ ਹੀ ਦੁਆ ਕਰਦੀ ਹੈ ਲਖ਼ਨਊ ਦੀ ਰੂਹ ਨੂੰ ਯੋਗੀਆਂ ਤੇ ਭ੍ਰਿਸ਼ਟ ਉਪਭੋਗੀਆਂ ਦੀਆਂ ਬਦਰੂਹਾਂ ਤੋਂ ਬਚਾਉਣ ਦੀ। ਲਖ਼ਨਵੀ ਤਹਿਜ਼ੀਬ ਦੀ ਅਜ਼ਮ-ਬਹਾਲੀ ਵਾਸਤੇ ਇਸ ਦੁਆ ਨੂੰ ਫ਼ਲ ਪੈਣਾ ਹੀ ਚਾਹੀਦਾ ਹੈ। ਖ਼ਬਰ ਸ਼ੇਅਰ ਕਰੋ

India
Meerut
Uttar-pradesh
United-kingdom
Delhi
Calcutta
West-bengal
Benares
Oudh
Ayodhya
British
Sultan-muhammad

حريق في أكبر معهد لإنتاج اللقاحات بالعالم في الهند

حريق في أكبر معهد لإنتاج اللقاحات بالعالم في الهند
alwasat.ly - get the latest breaking news, showbiz & celebrity photos, sport news & rumours, viral videos and top stories from alwasat.ly Daily Mail and Mail on Sunday newspapers.

India
France
India-radio-center
India-fire
இந்தியா
பிரான்ஸ்
இந்தியா-வானொலி-மையம்
இந்தியா-தீ

vimarsana © 2020. All Rights Reserved.