Vimarsana.com

Latest Breaking News On - Sikh milkha singh - Page 1 : vimarsana.com

ਗੁਰਮੀਤ ਕੜਿਆਲਵੀ ਦੀ ਖੇਡ ਸ਼ੈਲੀ

ਗੁਰਮੀਤ ਕੜਿਆਲਵੀ ਦੀ ਖੇਡ ਸ਼ੈਲੀ
punjabitribuneonline.com - get the latest breaking news, showbiz & celebrity photos, sport news & rumours, viral videos and top stories from punjabitribuneonline.com Daily Mail and Mail on Sunday newspapers.

Bapu
Hubei
China
Sarna-no
Marche
Italy
Australia
Patiala
Punjab
India
Milan
Lombardia

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ
quamiekta.com - get the latest breaking news, showbiz & celebrity photos, sport news & rumours, viral videos and top stories from quamiekta.com Daily Mail and Mail on Sunday newspapers.

United-states
Canada
America
Milkha-singh
Surjeet-kalsey
Singh-cheema
Singh-randhawa
Inderpal-singh-sandhu
Central-punjabi
North-america
Sikh-milkha-singh

ਉਡਣੇ ਮਿਲਖਾ ਸਿੰਘ ਦੀ ਹੱਡਬੀਤੀ

ਅਪਡੇਟ ਦਾ ਸਮਾਂ : 130 ਪ੍ਰਿੰ. ਸਰਵਣ ਸਿੰਘ ਮਿਲਖਾ ਸਿੰਘ ਜਿਊਂਦੇ ਜੀਅ ਮਿੱਥ ਬਣ ਗਿਆ ਸੀ। ਉਹਦਾ ਨਾਂ ਹਜ਼ਾਰਾਂ ਵਾਰ ਲਿਖਿਆ ਤੇ ਲੱਖਾਂ ਵਾਰ ਬੋਲਿਆ ਗਿਆ। ਮਿਲਖਾ ਸਿੰਘ ਤੇ ਉਹਦੀਆਂ ਦੌੜਾਂ ਦੀਆਂ ਬਾਤਾਂ ‘ਇਕ ਸੀ ਰਾਜਾ ਇਕ ਸੀ ਰਾਣੀ’ ਵਾਂਗ ਲੰਮੇ ਸਮੇਂ ਤਕ ਪੈਂਦੀਆਂ ਰਹਿਣਗੀਆਂ। ਜਿਊਂਦੇ ਜੀਅ ਉਸ ਦੇ ਬੁੱਤ ਲੱਗ ਗਏ ਅਤੇ ਉਸ ਨੂੰ ‘ਫਲਾਈਂਗ ਸਿੱਖ’ ਦੇ ਖਿ਼ਤਾਬ ਨਾਲ ਨਿਵਾਜਿਆ ਗਿਆ। ਦੌੜ ਦੇ ਸਿਰ `ਤੇ ਉਹ ਸੱਤਰ ਮੁਲਕਾਂ `ਚ ਦੌੜਿਆ, ਫੌਜ `ਚ ਤਰੱਕੀਆਂ ਪਾਈਆਂ, ਸਪੋਰਟਸ ਡਾਇਰੈਕਟਰ ਬਣਿਆ ਤੇ ਖੇਡ ਸੰਸਾਰ ਵਿਚ ਮਿਲਖਾ ਮਿਲਖਾ ਕਰਵਾ ਗਿਆ। ਮਿਲਖਾ ਸਿੰਘ ਬਾਰੇ ਤਿੰਨ ਪੁਸਤਕਾਂ ਮਿਲਦੀਆਂ ਹਨ ਜਿਨ੍ਹਾਂ ਨੂੰ ਉਸ ਦੀਆਂ ਹੱਡਬੀਤੀਆਂ ਕਿਹਾ ਜਾ ਸਕਦੈ। ਪਹਿਲੀ ਪੁਸਤਕ ਹੈ ‘ਫਲਾਈਂਗ ਸਿੱਖ ਮਿਲਖਾ ਸਿੰਘ’ ਜੋ ਮਿਲਖਾ ਸਿੰਘ ਨੇ ਆਪਣੇ ਸਟੈਨੋ ਨੂੰ ਲਿਖਾਏ ਨੋਟਿਸ ਦੇ ਕੇ ਪ੍ਰਸਿੱਧ ਕਵੀ ਪਾਸ਼ ਤੋਂ ਲਿਖਵਾਈ ਅਤੇ ਆਪਣੀ ਆਤਮ ਕਥਾ ਵਜੋਂ 1975 `ਚ ਛਪਵਾਈ। ਦੂਜੀ ਕਿਤਾਬ ਅੰਗਰੇਜ਼ੀ ਵਿਚ ‘ਦਿ ਰੇਸ ਆਫ਼ ਮਾਈ ਲਾਈਫ: ਐਨ ਆਟੋਬਾਇਗਰਾਫੀ’ ਮਿਲਖਾ ਸਿੰਘ ਨੇ ਆਪਣੀ ਧੀ ਸੋਨੀਆ ਸਨਵਾਲਕਾ ਨਾਲ ਮਿਲ ਕੇ ਲਿਖੀ ਜੋ 2013 ਵਿਚ ਛਪੀ। ਤੀਜੀ ਕਿਤਾਬ ‘ਉਡਣਾ ਸਿੱਖ ਮਿਲਖਾ ਸਿੰਘ’ ਮੈਂ ਨੌਜੁਆਨਾਂ ਤੇ ਵਿਦਿਆਰਥੀਆਂ ਲਈ ਸੰਖੇਪ ਜੀਵਨੀ ਦੇ ਰੂਪ ਵਿਚ ਲਿਖੀ ਜੋ 2020 ਵਿਚ ਛਪੀ। ਮਿਲਖਾ ਸਿੰਘ ਬਹੁਤਾ ਪੜ੍ਹ ਲਿਖ ਨਹੀਂ ਸੀ ਸਕਿਆ। ਉਹ ਅਜੇ ਸਕੂਲੇ ਹੀ ਪੜ੍ਹਦਾ ਸੀ ਜਦੋਂ ਭਾਰਤ-ਪਾਕਿ ਵੰਡ ਵੇਲੇ ਪਾਕਿਸਤਾਨ `ਚੋਂ ਉਜੜਨਾ ਪਿਆ। ਭਾਰਤ ਦੀ ਆਜ਼ਾਦੀ ਮਿਲਖਾ ਸਿੰਘ ਦੇ ਪਰਿਵਾਰ ਲਈ ਬਰਬਾਦੀ ਬਣ ਗਈ। ਮਾਤਾ ਪਿਤਾ ਤੇ ਭੈਣ ਭਾਈ ਮਾਰੇ ਜਾਣ ਨਾਲ ਉਹ ਅਨਾਥ ਹੋ ਗਿਆ ਸੀ ਤੇ ਅੱਗੇ ਨਾ ਪੜ੍ਹ ਸਕਿਆ। ਪੜ੍ਹਾਈ ਦੀ ਘਾਟ ਕਾਰਨ ਹੀ ਉਹ ਆਪਣੀ ਹੱਡਬੀਤੀ ਆਪ ਲਿਖਣ ਜੋਗਾ ਨਹੀਂ ਸੀ ਜਿਸ ਕਰਕੇ ਹੋਰਨਾਂ ਦਾ ਸਹਿਯੋਗ ਲੈਣਾ ਪਿਆ। ਇਉਂ ਪਾਸ਼, ਉਸ ਦੀ ਧੀ ਸੋਨੀਆ ਅਤੇ ਮੈਂ ਉਸ ਦੇ ਸਹਿਯੋਗੀ ਬਣੇ। ਮਿਲਖਾ ਸਿੰਘ ਜਿਊਂਦੇ ਜੀਅ ਮਿੱਥ ਬਣ ਗਿਆ ਸੀ। ਉਹਦਾ ਨਾਂ ਹਜ਼ਾਰਾਂ ਵਾਰ ਲਿਖਿਆ ਗਿਆ ਤੇ ਲੱਖਾਂ ਵਾਰ ਬੋਲਿਆ ਗਿਆ। ਮਿਲਖਾ ਸਿੰਘ ਤੇ ਉਹਦੀਆਂ ਦੌੜਾਂ ਦੀਆਂ ਬਾਤਾਂ ‘ਇਕ ਸੀ ਰਾਜਾ ਇਕ ਸੀ ਰਾਣੀ’ ਵਾਂਗ ਲੰਮੇ ਸਮੇਂ ਤਕ ਪੈਂਦੀਆਂ ਰਹਿਣਗੀਆਂ। ਮਿਲਖ ਦਾ ਸ਼ਬਦੀ ਅਰਥ ਜਾਇਦਾਦ ਹੈ। ਇਉਂ ਮਿਲਖਾ ਸਿੰਘ ਦਾ ਮਤਲਬ ਹੈ ਮਿਲਖਾਂ ਦਾ ਮਾਲਕ। ਘਰਦਿਆਂ ਨੇ ਉਹਦਾ ਨਾਂ ਇਹੋ ਸੋਚ ਕੇ ਰੱਖਿਆ ਹੋਵੇਗਾ ਕਿ ਕਿਸੇ ਦਿਨ ਇਹ ਮਿਲਖਾਂ ਦਾ ਮਾਲਕ ਬਣੇਗਾ। ਮਿਲਖਾਂ ਦਾ ਮਾਲਕ ਤਾਂ ਪਤਾ ਨਹੀਂ ਉਹ ਬਣਿਆ ਜਾਂ ਨਹੀਂ ਪਰ ‘ਦੌੜ ਦਾ ਬਾਦਸ਼ਾਹ’ ਜ਼ਰੂਰ ਬਣਿਆ। ਉਸ ਦੇ ਜਿਊਂਦੇ ਜੀਅ ਬੁੱਤ ਲੱਗ ਗਏ ਅਤੇ ਉਸ ਨੂੰ ‘ਫਲਾਈਂਗ ਸਿੱਖ’ ਦੇ ਖਿ਼ਤਾਬ ਨਾਲ ਨਿਵਾਜਿਆ ਗਿਆ। ਦੌੜ ਦੇ ਸਿਰ `ਤੇ ਉਹ ਸੱਤਰ ਮੁਲਕਾਂ `ਚ ਦੌੜਿਆ, ਫੌਜ `ਚ ਤਰੱਕੀਆਂ ਪਾਈਆਂ, ਸਪੋਰਟਸ ਡਾਇਰੈਕਟਰ ਬਣਿਆ ਤੇ ਖੇਡ ਸੰਸਾਰ ਵਿਚ ਮਿਲਖਾ ਮਿਲਖਾ ਕਰਵਾ ਗਿਆ। ਦੌੜ ਹੀ ਉਹਦੀ ਜਿ਼ੰਦਗੀ ਬਣੀ ਰਹੀ। ਉਹਦੀ ਜੀਵਨ ਦੌੜ ਉਤੇ ਫਿਲਮ ਬਣਾਉਣ ਵਾਲਿਆਂ ਨੂੰ ਵੀ ਇਹੋ ਨਾਂ ਭਾਇਆ: ‘ਭਾਗ ਮਿਲਖਾ ਭਾਗ’। ਉਸ ਨੇ ਜਿਥੇ ਫਿਲਮ ਬਣਾਉਣ ਵਾਲਿਆਂ ਨੂੰ ਰੰਗ ਭਾਗ ਲਾਏ, ਉਥੇ ਮਿਲਖਾ ਸਿੰਘ ਦਾ ਨਾਂ ਵੀ ਮੁਲਕ ਦੇ ਬੱਚੇ ਬੱਚੇ ਦੀ ਜ਼ੁਬਾਨ `ਤੇ ਚੜ੍ਹਾ ਦਿੱਤਾ। ਪੁਸਤਕ ‘ਫਲਾਈਂਗ ਸਿੱਖ ਮਿਲਖਾ ਸਿੰਘ’ ਦਾ ਮੁੱਖਬੰਦ ਪੰਜਾਬ ਦੇ ਖੇਡ ਮੰਤਰੀ ਅਤੇ ਭਾਰਤੀ ਅਥਲੈਟਿਕ ਫੈਡਰੇਸ਼ਨ ਦੇ ਪ੍ਰਧਾਨ ਉਮਰਾਓ ਸਿੰਘ ਨੇ ਲਿਖਿਆ ਸੀ: ਖਿਡਾਰੀ ਹੋਣ ਦਾ ਅਰਥ ਤਪੱਸਵੀ ਹੋਣਾ ਹੈ। ‘ਸਪੋਰਟਸਮੈਨਸਿ਼ਪ’ ਦੇ ਸਹਿਜ ਅਰਥਾਂ ਨੂੰ ਵਾਚੀਏ ਤਾਂ ਇਹ ਗੁਰੂਆਂ ਪੀਰਾਂ ਦੇ ਦੱਸੇ ਪੰਜ ਤੱਤਾਂ- ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਨਾਸ਼ ਕਰਨਾ ਹੀ ਹੈ। ਵਾਟਰਲੂ ਦੀ ਲੜਾਈ ਕਿਵੇਂ ਵੀ ਜਿੱਤੀ ਗਈ ਹੋਵੇ, ਬੰਦਾ ਬਹਾਦਰ ਦੀਆਂ ਵਿਸ਼ਾਲ ਜਿੱਤਾਂ ਦਾ ਡੂੰਘਾ ਸਬੰਧ ਗੁਰੂ ਸਾਹਿਬ ਦੀਆਂ ਹੋਲਾ-ਮਹੱਲਾ ਵਿਚ ਪ੍ਰਚਲਤ ਖੇਡ ਪਰੰਪਰਾਵਾਂ ਨਾਲ ਜ਼ਰੂਰ ਹੈ। ਇਸੇ ਤਰ੍ਹਾਂ ਯੂਨਾਨ ਦੀ ਪੂਰਵ-ਵਿਕਸਤ ਸਭਿਅਤਾ ਦੇ ਆਧਾਰਾਂ ਨੂੰ ਸਮਝਣ ਲਈ ਉਥੋਂ ਦੀ ਖੇਡ ਪਰੰਪਰਾ ਦੇ ਯੋਗਦਾਨ ਤੇ ਮਹੱਤਵ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਜੇ ਅੱਜ ਸਾਰੀ ਦੁਨੀਆ ਦਰਸ਼ਨ, ਵਿਗਿਆਨ ਅਤੇ ਕਲਾ ਖੇਤਰਾਂ `ਚ ਯੂਨਾਨ ਦੀ ਦੇਣਦਾਰ ਹੈ ਤਾਂ ਇਸ ਦਾ ਸਬੱਬ ਪ੍ਰਾਚੀਨ ਯੂਨਾਨੀਆਂ ਦਾ ਖੇਡਾਂ ਪ੍ਰਤੀ ਨਜ਼ਰੀਆ ਹੀ ਹੈ। ਯੂਨਾਨ ਦੀ ਧਾਰਮਿਕ ਫਿਲਾਸਫੀ ਦਾ ਮੱਤ ਹੈ, ਕੇਵਲ ਸਿਹਤਮੰਦ ਸਰੀਰ ਵਿਚ ਹੀ ਪਵਿੱਤਰ ਆਤਮਾ ਨਿਵਾਸ ਕਰ ਸਕਦੀ ਹੈ। ਪੰਜਾਬ ਖੇਡਾਂ ਵਿਚ ਜਿੰਨਾ ਅੱਗੇ ਰਿਹਾ ਹੈ, ਖੇਡ ਤੇ ਖਿਡਾਰੀਆਂ ਬਾਰੇ ਸਾਹਿਤ ਲਿਖਣ ਵਿਚ ਓਨਾ ਹੀ ਪਿੱਛੇ ਹੈ। ਫਲਾਈਂਗ ਸਿੱਖ ਮਿਲਖਾ ਸਿੰਘ ਦੀ ਸਵੈ-ਜੀਵਨੀ ਪੰਜਾਬੀ ਦੇ ਖੇਡ ਸਾਹਿਤ ਦੀ ਸ਼ੁਰੂਆਤ ਹੈ ਪਰ ਏਨੀ ਨਿੱਗਰ ਅਤੇ ਮਹੱਤਵਪੂਰਨ ਸ਼ੁਰੂਆਤ ਸ਼ਾਇਦ ਹੀ ਕਿਸੇ ਹੋਰ ਬੋਲੀ ਨੂੰ ਨਸੀਬ ਹੋਈ ਹੋਵੇ। ਮਿਲਖਾ ਸਿੰਘ ਰਾਹੀਂ ਸਾਡੇ ਭਾਰਤ ਨੇ ਦੁਨੀਆ ਦੇ 77 ਮੁਲਕਾਂ ਨੂੰ ਜਿੱਤਿਆ। ਉਸ ਨੇ ਆਪਣੀ ਜਾਨ ਹੂਲ ਕੇ ਸੰਸਾਰ ਦੇ ਅਤਿ ਵਿਕਸਤ ਮੁਲਕਾਂ ਦੇ ਮੁਕਾਬਲੇ ਸਾਨੂੰ ਕੌਮੀ ਗੌਰਵ ਪ੍ਰਦਾਨ ਕੀਤਾ ਹੈ। ਸਿਰਫ ਖੇਡ ਜਗਤ ਨੂੰ ਹੀ ਨਹੀਂ ਸਗੋਂ ਸਾਡੀ ਭਾਸ਼ਾ ਅਤੇ ਜਿਊਂਦੇ ਜਾਗਦੇ ਪੰਜਾਬ ਨੂੰ ਵੀ ਇਸ ਪੁਸਤਕ ਦੀ ਡਾਢੀ ਲੋੜ ਸੀ ਜੋ ਸਾਡੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਸਾਬਤ ਹੋਵੇਗੀ। ਮਿਲਖਾ ਸਿੰਘ ਦੀ ਜਿ਼ੰਦਗੀ ਅਤੇ ਖੇਡ ਬਾਰੇ ਖੁਲਾਸਾ ਕਰਦੀਆਂ ਤਿੰਨ ਕਿਤਾਬਾਂ ਦੇ ਸਰਵਰਕ। ਮੈਂ ਮਿਲਖਾ ਸਿੰਘ ਨੂੰ ਸਭ ਤੋਂ ਪਹਿਲਾਂ 1958 ਵਿਚ ਬਾਰਾਬੱਤੀ ਸਟੇਡੀਅਮ ਕਟਕ ਵਿਚ ਦੌੜਦਿਆਂ ਦੇਖਿਆ ਸੀ ਅਤੇ ਮਗਰੋਂ ਮੈਂ ਭਾਰਤ ਅਥਲੈਟਿਕ ਫੈਡਰੇਸ਼ਨ ਦੇ ਮੀਤ ਪ੍ਰਧਾਨ ਤੇ ਬਾਅਦ ਵਿਚ ਪ੍ਰਧਾਨ ਹੋਣ ਦੀ ਹੈਸੀਅਤ ਵਿਚ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿਚ, ਜਿਥੇ ਵੀ ਮਿਲਖਾ ਸਿੰਘ ਦੌੜਿਆ, ਨਾਲ ਜਾਂਦਾ ਰਿਹਾ। ਮੈਂ ਦੁਨੀਆ ਵਿਚ ਉਹਦੀਆਂ ਚੜ੍ਹਤਾਂ ਨੂੰ ਅੱਖੀਂ ਵੇਖਿਆ ਹੈ। ਉਸ ਦੀਆਂ ਜਿੱਤਾਂ `ਚੋਂ ਉਪਜੇ ਕੌਮੀ ਗੌਰਵ ਨੂੰ ਜਜ਼ਬਾਤ ਨਾਲ ਮਹਿਸੂਸ ਕੀਤਾ ਹੈ। ਜਿੰਨਾ ਕੁਝ ਇਸ ਇਕੱਲੇ ਬੰਦੇ ਨੇ ਸਾਡੇ ਦੇਸ਼ ਦੇ ਨਾਂ ਨੂੰ ਉੱਚਿਆਂ ਚੁੱਕਣ ਵਿਚ ਸਮਰੱਥਾ ਵਿਖਾਈ ਹੈ, ਉਹ ਹੋਰਨਾਂ ਖੇਤਰਾਂ ਵਿਚ ਅਨੇਕਾਂ ਵਿਅਕਤੀਆਂ ਦੀ ਸਮੂਹਕ ਦੇਣ ਦੇ ਬਰਾਬਰ ਹੈ। ਜਦੋਂ ਉਹ ਰੋਮ ਦੀਆਂ ਓਲੰਪਿਕ ਖੇਡਾਂ ਵਿਚ ਦੌੜਿਆ, ਉਦੋਂ ਮੈਂ ਉਹਦੇ ਨਾਲ ਸਾਂ। ਮੁਕਾਬਲੇ ਦੀ ਆਪਣੀ ਮਨੋ-ਪ੍ਰਵਿਰਤੀ ਹੁੰਦੀ ਹੈ। ਇਸ ਵਿਚ ਮਨੁੱਖੀ ਹਿਰਦਾ ਹਨੇਰੀਆਂ ਵਿਚ ਫਸੇ ਪੱਤੇ ਵਾਂਗ ਕੰਬਦਾ ਅਤੇ ਲਰਜ਼ਦਾ ਹੈ। ਰੋਮ ਓਲੰਪਿਕ ਦੀ ਫਾਈਨਲ ਦੌੜ ਤੋਂ ਪਹਿਲਾਂ ਦੀ ਰਾਤ ਮਿਲਖਾ ਸਿੰਘ ਵੀ ਅਜਿਹੇ ਭੰਵਰਾਂ ਵਿਚ ਫਸਿਆ ਹੋਇਆ ਸੀ। ਉਸ ਨੂੰ ਨੀਂਦ ਨਹੀਂ ਸੀ ਆ ਰਹੀ। ਸਵੇਰ ਦੀ ਦੌੜ ਸਹਿਮ ਬਣ ਕੇ ਉਸ ਉਤੇ ਛਾ ਚੁੱਕੀ ਸੀ। ਉਸ ਦੀ ਮਾਨਸਿਕ ਬੇਚੈਨੀ ਨੂੰ ਤਾੜ ਕੇ ਮੈਂ ਉਹਨੂੰ ਓਲੰਪਿਕ ਵਿਲੇਜ ਤੋਂ ਬਾਹਰ ਲੈ ਗਿਆ। ਰੋਮ ਦੇ ਬਾਜ਼ਾਰ ਵਿਚ ਘੁਮਾਉਂਦਿਆਂ ਮੈਂ ਮਿਲਖਾ ਸਿੰਘ ਨੂੰ ਸਟੇਡੀਅਮ ਦਾ ਸਹਿਮ ਭੁਲਾ ਕੇ ਪੰਜਾਬ ਦੇ ਮਾਹੌਲ ਵਿਚ ਲੈ ਗਿਆ। ਜਦੋਂ ਅਸੀਂ ਵਾਪਸ ਹੋਟਲ ਮੁੜੇ ਤਾਂ ਉਹ ਤਾਜ਼ਗੀ ਮਹਿਸੂਸ ਕਰ ਰਿਹਾ ਸੀ ਅਤੇ ਖੁਸ਼ ਸੀ। ਹੁਣ ਉਹ ਮੁਕਾਬਲੇ ਲਈ ਹਰ ਤਰ੍ਹਾਂ ਤਿਆਰ ਸੀ। ਇਸ ਗੱਲ ਦਾ ਜਿ਼ਕਰ ਕਰਨ ਤੋਂ ਮੇਰਾ ਮਤਲਬ ਹੈ ਕਿ ਮੁਕਾਬਲੇ ਸਮੇਂ ਖਿਡਾਰੀ ਦੀ ਮਾਨਸਿਕ ਅਵਸਥਾ ਅਸਾਧਾਰਨ ਹੋ ਜਾਂਦੀ ਹੈ ਅਤੇ ਦੌੜ ਦਾ ਫਿਕਰ ਉਸ ਨੂੰ ਨੀਂਦ ਨਹੀਂ ਆਉਣ ਦਿੰਦਾ। ਸੰਸਾਰ ਭਰ ਦੇ ਡਾਕਟਰ ਅਤੇ ਮਨੋਵਿਗਿਆਨੀ ਇਸ ਖੋਜ ਵਿਚ ਹਨ ਕਿ ਉਸ ਸਮੇਂ ਦੀ ਅਵਸਥਾ ਨੂੰ ਨਾਰਮਲ ਕਿਵੇਂ ਰੱਖਿਆ ਜਾਵੇ। ਬੇਚੈਨੀ ਤੇ ਬੇਆਰਾਮੀ ਕੱਟਣ ਵਾਲੇ ਦੌੜਾਕ ਦੂਜੇ ਦਿਨ ਚੰਗੇ ਨਤੀਜੇ ਨਹੀਂ ਦੇ ਸਕਦੇ। ਰੋਮ ਓਲੰਪਿਕ ਦੇ ਸਟੇਡੀਅਮ ਵਿਚ ਜੁੜੇ ਹਜ਼ਾਰਾਂ ਦਰਸ਼ਕ ਉਸ ਦਿਨ ਮਿਲਖਾ ਸਿੰਘ ਦੇ ਹਮਦਰਦ ਸਨ ਅਤੇ ਦੁਆ ਕਰ ਰਹੇ ਸਨ ਕਿ ਉਸ ਦੀ ਹੀ ਜਿੱਤ ਹੋਵੇ ਕਿਉਂਕਿ ਉਹਦੇ ਦੌੜਨ ਦਾ ਸਟਾਈਲ ਏਨਾ ਕੁਦਰਤੀ ਅਤੇ ਸੁੰਦਰ ਸੀ ਜਿਵੇਂ ਪੰਛੀ ਆਪਣੀ ਮੌਜ ਵਿਚ ਉੱਡ ਰਿਹਾ ਹੋਵੇ। ਉਹਦੀ ਬਦਕਿਸਮਤੀ ਸੀ ਕਿ ਉਸ ਨੂੰ ਬਾਹਰਲੀ ਲੇਨ ਮਿਲੀ। ਜੇ ਕਿਤੇ ਅੰਦਰਲੀ ਲੇਨ ਮਿਲੀ ਹੁੰਦੀ ਤਾਂ ਨਿਰਸੰਦੇਹ ਮਿਲਖਾ ਸਿੰਘ ਨੇ ਭਾਰਤ ਨੂੰ 400 ਮੀਟਰ ਦੌੜ ਵਿਚ ਮੈਡਲ ਜਿੱਤ ਕੇ ਦੇਣਾ ਸੀ...। ਪੁਰਾਤਨ ਸਮਿਆਂ ਵਿਚ ਗਭਰੂਆਂ ਦੀ ਤਾਕਤ ਅਤੇ ਬਾਹੂਬਲ ਨੂੰ ਜੰਗ ਦੇ ਮੈਦਾਨ ਵਿਚ ਪਰਖਿਆ ਜਾਂਦਾ ਸੀ। ਅੱਜਕੱਲ੍ਹ ਜੰਗ ਦਾ ਮੈਦਾਨ ਮਸ਼ੀਨਰੀ ਤੇ ਹਥਿਆਰਾਂ ਨੇ ਮੱਲ ਲਿਆ ਹੈ, ਇਸ ਲਈ ਤਨ ਅਤੇ ਮਨ ਦੀ ਸਮਰੱਥਾ ਨੂੰ ਖੇਡਾਂ ਦੇ ਮੈਦਾਨ ਵਿਚ ਨਿਤਰਨਾ ਪੈਂਦਾ ਹੈ। ਲਗਨ ਤੋਂ ਬਗੈਰ ਅਤੇ ਖਿੱਚ ਪੈਦਾ ਕਰਨ ਤੋਂ ਬਿਨਾ ਇਸ ਨੂੰ ਕਮਾਲ ਦੀ ਅਵਸਥਾ ਤਕ ਨਹੀਂ ਲਿਆਂਦਾ ਜਾ ਸਕਦਾ। ਭਾਈ ਵੀਰ ਸਿੰਘ ਦੀਆਂ ਇਹ ਸਤਰਾਂ ਖਿਡਾਰੀ ਦੇ ਉਦੇਸ਼ ਦੀ ਪੂਰਤੀ ਲਈ ਪੂਰੀਆਂ ਢੁੱਕਵੀਆਂ ਹਨ: ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ। ਮਿਲਖਾ ਸਿੰਘ ਨੂੰ ਉਹਦੀ ਦੌੜ ਸਮੇਂ ਹੀ ਨਹੀਂ, ਮੈਂ ਉਸ ਨੂੰ ਦੌੜ ਛੱਡ ਦੇਣ ਪਿੱਛੋਂ ਵੀ ਵੱਖ ਵੱਖ ਦੇਸ਼ਾਂ ਵਿਚ ਹੁੰਦੇ ਉਹਦੇ ਮਾਣ ਸਤਿਕਾਰ ਨੂੰ ਅੱਖੀਂ ਵੇਖਿਆ ਹੈ। ਸਿਆਸਤ ਵਿਚ ਪਦਵੀ ਖੁੱਸ ਜਾਣ ਬਾਅਦ ਸਿਆਸਤਦਾਨ ਮਰ ਜਾਂਦਾ ਹੈ ਪਰ ਖਿਡਾਰੀ ਇਕ ਅਜਿਹੀ ਸ਼ਖਸੀਅਤ ਹੁੰਦੀ ਹੈ ਕਿ ਖੇਡ ਛੱਡ ਦੇਣ ਬਾਅਦ ਵੀ ਉਹਦੇ ਮਾਣ ਸਨਮਾਨ ਵਿਚ ਫਰਕ ਨਹੀਂ ਪੈਂਦਾ। ਜਿਵੇਂ ਫਿਲਮ ਦਾ ਕੋਈ ਫਿਲਮ ਸਟਾਰ ਹੁੰਦਾ ਹੈ, ਕੋਈ ਸੰਗੀਤ ਵਿਚ ਸਟਾਰ ਹੁੰਦਾ ਹੈ, ਕੋਈ ਸਟੇਜ ਦਾ ਸਿਤਾਰਾ ਹੁੰਦਾ ਹੈ, ਇਸੇ ਤਰ੍ਹਾਂ ਮਿਲਖਾ ਸਿੰਘ ਖੇਡਾਂ ਦਾ ਸਟਾਰ ਹੈ ਜਿਸ ਦਾ ਨਾਂ ਭਾਰਤ ਦੇ ਚੋਣਵੇਂ ਸਟਾਰਾਂ ਵਿਚ ਸ਼ਾਮਲ ਹੈ। ਮਿਲਖਾ ਸਿੰਘ ਦਾ ਜੀਵਨ ਉਸ ਦਾ ਨਿੱਜੀ ਨਹੀਂ ਸਗੋਂ ਸਾਰੀ ਕੌਮ ਦੀ ਮਲਕੀਅਤ ਹੈ। ਆਪਣੇ ਕੌਮਾਂਤਰੀ ਮਹੱਤਵ ਦੇ ਤਜਰਬਿਆਂ ਨੂੰ ਜ਼ਬਾਨ ਦੇ ਕੇ ਉਸ ਨੇ ਦੇਸ਼ ਅਤੇ ਕੌਮ ਦੀ ਸੇਵਾ ਕੀਤੀ ਹੈ। ਨੌਜੁਆਨਾਂ ਨੂੰ ਚਾਹੀਦਾ ਹੈ ਕਿ ਉਹ ਮਿਲਖਾ ਸਿੰਘ ਤੋਂ ਪ੍ਰੇਰਨਾ ਲੈ ਕੇ ਹਰ ਅਸੰਭਵ ਨੂੰ ਸੰਭਵ ਕਰ ਦਿਖਾਉਣ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨ। ਜਿਸ ਗ਼ਰੀਬ ਘਰਾਣੇ ਵਿਚ ਉਹ ਪੈਦਾ ਹੋਇਆ ਅਤੇ ਉਸ ਦੇ ਨਿੱਕੀ ਉਮਰ ਵਿਚ ਹੀ ਯਤੀਮ ਬਣ ਜਾਣ ਦੀ ਵਿਥਿਆ ਰੌਂਗਟੇ ਖੜੇ੍ਹ ਕਰ ਦੇਣ ਵਾਲੀ ਹੈ। ਮਿਲਖਾ ਸਿੰਘ ਦੀ ਹਕੀਕੀ ਦਰਦ ਕਹਾਣੀ ਇਹ ਪੁਸਤਕ ਪੜ੍ਹਨ ਵਾਲੇ ਹਰ ਪਾਠਕ ਦੀ ਹਮਦਰਦੀ ਜਿੱਤੇਗੀ ਅਤੇ ਉਹਦੇ ਸਤਿਕਾਰ ਨੂੰ ਹੋਰ ਵੀ ਡੂੰਘੇਰਿਆਂ ਕਰੇਗੀ। ਮਿਲਖਾ ਸਿੰਘ ਦੇ ਧੰਨਵਾਦੀ ਸ਼ਬਦ ਹਨ: ਮੇਰੇ ਘਰ ਦੀ ਕਿੱਲੀ ਉਤੇ ਟੰਗੇ ਹੋਏ ਕਿੱਲਾਂ ਵਾਲੇ ਬੂਟ ਪਿਛਲੇ ਕਾਫੀ ਸਮੇਂ ਤੋਂ ਮੈਨੂੰ ਇਹ ਪੁਸਤਕ ਲਿਖਣ ਦੀ ਚੋਭ ਦਿੰਦੇ ਰਹੇ ਹਨ ਕਿ ਆਪਣੇ ਦੇਸ਼ ਲਈ ਜੋ ਕੰਮ ਮੈਂ ਨਹੀਂ ਕਰ ਸਕਿਆ, ਇਸ ਪੁਸਤਕ ਤੋਂ ਪ੍ਰੇਰਨਾ ਲੈ ਕੇ ਕੋਈ ਹੋਰ ਨੌਜਵਾਨ ਉੱਠੇ ਅਤੇ ਉਸ ਕੰਮ ਨੂੰ ਸਿਰੇ ਚਾੜ੍ਹੇ। ਗ਼ਰੀਬ ਘਰ ਦੀ ਪੈਦਾਇਸ਼, ਯਤੀਮ ਬਚਪਨ ਅਤੇ ਅਤਿਅੰਤ ਮਾਯੂਸ ਜਵਾਨੀ; ਇਨ੍ਹਾਂ ਤਿੰਨਾਂ ਬਦਬਖਤੀਆਂ ਨੇ ਜਿਥੇ ਮੇਰੀ ਸਮਰੱਥਾ ਨੂੰ ਕਮਜ਼ੋਰ ਕੀਤਾ, ਉਥੇ ਮੇਰੇ ਸਾਹਸ ਨੂੰ ਸਾਣ ਚਾੜ੍ਹਨ ਵਿਚ ਮੇਰੀ ਸਹਾਇਤਾ ਵੀ ਕੀਤੀ ਹੈ। ਮੈਂ ਲਿਖਾਰੀ ਨਹੀਂ, ਖਿਡਾਰੀ ਹਾਂ। ਫੌਜੀਆਂ ਵਾਲਾ ਸਿੱਧਾ ਸਾਦਾ ਸੁਭਾਅ ਹੋਣ ਕਰਕੇ ਮੈਂ ਅਸਲੀਅਤ ਲਿਖ ਦਿੱਤੀ ਹੈ, ਇਸ ਵਿਚ ਕਲਾਕਾਰੀ ਕੋਈ ਨਹੀਂ। ਸੋ ਗ਼ਲਤੀਆਂ ਵੀ ਹੋਣਗੀਆਂ ਜਿਨ੍ਹਾਂ ਨੂੰ ਮੇਰੇ ਪਾਠਕ, ਮੈਨੂੰ ਵਿਸ਼ਵਾਸ ਹੈ ਨਜ਼ਰ-ਅੰਦਾਜ਼ ਕਰ ਦੇਣਗੇ। ਪਾਸ਼ ਅਤੇ ਤਰਸੇਮ ਪੁਰੇਵਾਲ ਦਾ ਧੰਨਵਾਦੀ ਹਾਂ ਜਿਨ੍ਹਾਂ ਇਸ ਪੁਸਤਕ ਨੂੰ ਸਿਰੇ ਚੜ੍ਹਾਉਣ ਵਿਚ ਮੇਰਾ ਹੱਥ ਵਟਾਇਆ। ਅੰਤ ਵਿਚ ਮੈਂ ਇਹ ਪੁਸਤਕ ਦੇਸ਼ ਦੇ ਉਨ੍ਹਾਂ ਖਿਡਾਰੀਆਂ ਦੇ ਨਾਂ ਸੌਂਪਦਾ ਹਾਂ ਜਿਹੜੇ ਖੇਡ ਮੈਦਾਨ ਵਿਚ ਜੌਹਰ ਦਿਖਾਉਂਦੇ ਕਿਸੇ ਦੁਰਘਟਨਾ ਦਾ ਸਿ਼ਕਾਰ ਹੋ ਕੇ ਰੋਜ਼ੀ ਤੋਂ ਆਹਰੀ ਹੋ ਜਾਂਦੇ ਹਨ ਜਾਂ ਆਪਣੇ ਪਿੱਛੇ ਆਪਣੇ ਗ਼ਰੀਬ ਪਰਿਵਾਰ ਛੱਡ ਜਾਂਦੇ ਹਨ। ਮੇਰੇ ਮਰਨ ਬਾਅਦ ਇਸ ਪੁਸਤਕ ਦੀ ਸਾਰੀ ਵੱਟਤ ਮੈਂ ਆਲ ਇੰਡੀਆ ਅਥਲੀਟਸ ਵੈਲਫੇਅਰ ਐਸੋਸੀਏਸ਼ਨ ਦੇ ਨਾਂ ਸਮਰਪਤ ਕਰਦਾ ਹਾਂ। -ਮਿਲਖਾ ਸਿੰਘ ਇਹੋ ਕਿਤਾਬ ਹੈ ਜੋ ਰਾਕੇਸ਼ ਓਮਪ੍ਰਕਾਸ਼ ਮਹਿਰਾ ਦੀ ਫਿਲਮ ‘ਭਾਗ ਮਿਲਖਾ ਭਾਗ’ ਦਾ ਆਧਾਰ ਬਣੀ। ਆਪਣੀ ਹੱਡਬੀਤੀ ਉਤੇ ਫਿਲਮ ਬਣਾਉਣ ਦਾ ਮਿਲਖਾ ਸਿੰਘ ਨੇ ਕੇਵਲ ਇਕ ਰੁਪਈਆ ਸਵੀਕਾਰ ਕੀਤਾ ਸੀ ਤੇ ਕਿਹਾ ਸੀ ਕਿ ਇਸ ਫਿਲਮ ਦਾ ਮੁਨਾਫ਼ਾ ਆਲ ਇੰਡੀਆ ਅਥਲੀਟਸ ਵੈਲਫੇਅਰ ਐਸੋਸੀਏਸ਼ਨ ਨੂੰ ਦਿੰਦੇ ਰਹਿਣਾ। ਦੱਸਣ ਵਾਲੇ ਦੱਸਦੇ ਹਨ ਕਿ ਇਸ ਫਿਲਮ ਨੇ ਖ਼ੂਬ ਮੁਨਾਫ਼ਾ ਕਮਾਇਆ ਜਿਸ ਪਿੱਛੇ ਹੋਰਨਾਂ ਤੋਂ ਬਿਨਾ ਦੌੜਾਕ ਮਿਲਖਾ ਸਿੰਘ ਤੇ ਕਵੀ ਪਾਸ਼ ਦਾ ਵੀ ਯੋਗਦਾਨ ਹੈ। ਪੀਪਲਜ਼ ਫ਼ੋਰਮ ਬਰਗਾੜੀ ਨੇ 2010 ਵਿਚ ਇਸ ਪੁਸਤਕ ਦੀ ਪੁਨਰ ਐਡੀਸ਼ਨ ਛਾਪਦਿਆਂ ਕੁਝ ਸ਼ਬਦ ਆਪਣੇ ਵੱਲੋਂ ਵੀ ਲਿਖੇ: ਮਿਲਖਾ ਸਿੰਘ ਅਤੇ ਦਾਰਾ ਸਿੰਘ ਪੰਜਾਬੀ ਸਮਾਜ ਦੀਆਂ ਦੋ ਅਜਿਹੀਆਂ ਸ਼ਖ਼ਸੀਅਤਾਂ ਹਨ ਜਿਨ੍ਹਾਂ ਨੇ ਆਪਣੀਆਂ ਪ੍ਰਾਪਤੀਆਂ ਨਾਲ ਲੋਕ ਮਨਾਂ ਵਿਚ ਐਨੀ ਡੂੰਘੀ ਥਾਂ ਬਣਾਈ ਹੈ ਕਿ ਉਹ ਮਿੱਥ ਦਾ ਦਰਜਾ ਹਾਸਲ ਕਰ ਗਏ ਹਨ। ਜੇ ਕਿਸੇ ਦੇ ਜ਼ੋਰ ਦੀ ਗੱਲ ਕਰਨੀ ਹੋਵੇ ਤਾਂ ਕਿਹਾ ਜਾਂਦਾ ਹੈ ਕਿ ‘ਤੂੰ ਕਿਤੇ ਦਾਰਾ ਸਿੰਘ ਹੈਂ’ ਅਤੇ ਜੇ ਭੱਜਣ ਦੀ ਗੱਲ ਕਰਨੀ ਹੋਵੇ ਤਾਂ ਇਸੇ ਤਰ੍ਹਾਂ ਮਿਲਖਾ ਸਿੰਘ ਦੀ ਉਦਾਹਰਨ ਦੇ ਕੇ ਕਿਹਾ ਜਾਂਦਾ ਹੈ। ਅੱਖੀਂ ਡਿੱਠਾ ਮਿਲਖਾ ਸਿੰਘ-ਤਰਸੇਮ ਪੁਰੇਵਾਲ 1972 ਵਿਚ ਮਿਊਨਿਖ (ਜਰਮਨੀ) ਵਿਖੇ ਓਲੰਪਿਕ ਹੋਈ ਤਾਂ ਮਿਲਖਾ ਸਿੰਘ ਨੂੰ ਵਿਸ਼ੇਸ਼ ਸੱਦੇ ਉਤੇ ਬੁਲਾ ਕੇ ਓਲੰਪਿਕ ਵਿਲੇਜ ਵਿਚ ਹੀ ਰਹਾਇਸ਼ ਦੇ ਰੱਖੀ ਸੀ। ਮੈਂ ਉਸ ਦੇ ਕਮਰੇ ਦਾ ਭਾਈਵਾਲ ਸਾਂ। ਰੋਮ ਓਲੰਪਿਕ ਵਿਚ ਮਿਲਖਾ ਸਿੰਘ ਜਦੋਂ 400 ਮੀਟਰ ਦੀ ਫਾਈਨਲ ਦੌੜ ਵਿਚ ਦੌੜਿਆ ਸੀ ਤਾਂ ਉਸ ਦੇ ਨਾਲ ਜਰਮਨ ਦਾ ਕਾਫਮੈਨ ਵੀ ਮੁਕਾਬਲੇ `ਤੇ ਸੀ। ਜਰਮਨ ਟੈਲੀਵਿਜ਼ਨ ਵਾਲੇ ਇਸ ਦੌੜ ਨੂੰ ਘੜੀ ਮੁੜੀ ਦਿਖਾ ਰਹੇ ਸਨ। ਇੰਜ ਉਹਦੇ ਨਾਲ ਜੂੜੇ ਵਾਲਾ ਮਿਲਖਾ ਸਿੰਘ ਵੀ ਜਾਣੀ ਪਛਾਣੀ ਹਸਤੀ ਬਣ ਚੁੱਕਾ ਸੀ। ਫੋਟੋ ਖਿਚਵਾਉਣ ਵਾਲੀਆਂ ਕੁੜੀਆਂ ਦਾ ਹਜੂਮ ਮਿਲਖਾ ਸਿੰਘ ਨੂੰ ਹਰ ਸਮੇਂ ਸ਼ਹਿਦ ਦੀਆਂ ਮੱਖੀਆਂ ਵਾਂਗੂੰ ਘੇਰੀ ਰੱਖਦਾ...। ਮਿਊਨਿਖ ਓਲੰਪਿਕ ਦੇ ਉਦਘਾਟਨ ਸਮੇਂ ਭਾਰਤ, ਬਰਤਾਨੀਆ, ਕੀਨੀਆ ਅਤੇ ਯੂਰਪ ਦੇ ਹੋਰ ਕਈਆਂ ਦੇਸ਼ਾਂ ਤੋਂ ਕਾਫੀ ਅਜਿਹੇ ਪੰਜਾਬੀ ਆਏ ਹੋਏ ਸਨ ਜਿਨ੍ਹਾਂ ਕੋਲ ਟਿਕਟਾਂ ਦਾ ਕੋਈ ਪ੍ਰਬੰਧ ਨਹੀਂ ਸੀ। ਸਟੇਡੀਅਮ ਤਕ ਪਹੁੰਚਣ ਲਈ ਸੱਤ ਜਗ੍ਹਾ ਚੈਕਿੰਗ ਹੋ ਰਹੀ ਸੀ। ਇਹ ਸਾਰੇ ਲੋਕ ਮਿਲਖਾ ਸਿੰਘ ਨੂੰ ਕਹਿੰਦੇ ਸਨ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਅੰਦਰ ਲੰਘਾਉਣ। ਸਿਫਾਰਸ਼ ਨਾਲ ਇਕ ਅੱਧ ਤਾਂ ਲੰਘ ਜਾਂਦਾ ਪਰ ਪੰਜਾਹ ਬੰਦੇ ਕਿਵੇਂ ਲੰਘਾਏ ਜਾ ਸਕਦੇ ਸਨ? ਇਥੇ ਮੈਂ ਮਿਲਖਾ ਸਿੰਘ ਦੀ ਕੌਮਾਂਤਰੀ ਸ਼ੋਹਰਤ ਵੇਖ ਹੈਰਾਨ ਹੋ ਗਿਆ! ਉਹ ਅੱਗੇ-ਅੱਗੇ ਤੇ ਪੰਜਾਹ ਪੰਜਾਬੀ ਉਹਦੇ ਪਿੱਛੇ-ਪਿੱਛੇ। ਹਰ ਗੇਟ ਕੀਪਰ ਮਿਲਖਾ ਸਿੰਘ ਨੂੰ ਸਲੂਟ ਮਾਰੇ ਤੇ ਫਾਟਕ ਖੁੱਲ੍ਹ ਜਾਇਆ ਕਰਨ। ਮੈਨੂੰ ਇਹ ਸੀਨ ਉਸੇ ਕਿਸਮ ਦਾ ਲੱਗਾ ਜਦੋਂ ਬੰਦੀ ਛੋੜ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ `ਚੋਂ ਬਾਹਰ ਨਿਕਲੇ ਤਾਂ ਕੈਦੀ ਰਾਜਿਆਂ ਦਾ ਕਾਫ਼ਲਾ ਉਨ੍ਹਾਂ ਦਾ ਲੜ ਫੜ ਕੇ ਰਿਹਾਅ ਹੋ ਗਿਆ ਸੀ...। ਮਿਊਨਿਖ ਓਲੰਪਿਕ ਦਾ ਪ੍ਰਬੰਧ ਕਰ ਰਹੀ ਪੁਲਿਸ ਦਾ ਇਨਚਾਰਜ ਮਿ. ਕਿੰਡਰ ਸੀ ਜੋ ਮਿਲਖਾ ਸਿੰਘ ਨਾਲ 1960 ਵਿਚ ਰੋਮ ਵਿਖੇ ਫਾਈਨਲ `ਚ ਦੌੜਿਆ ਸੀ। ਮਿਲਖਾ ਸਿੰਘ ਨੂੰ ਮਿਲਣ ਸਮੇਂ ਉਸ ਦੇ ਸ਼ਬਦ ਸਨ: ਤੈਨੂੰ ਮਿਲ ਕੇ ਮੈਂ ਅੱਜ ਬਾਰਾਂ ਵਰ੍ਹੇ ਪਿਛਲੀ ਉਮਰ ਦੇ ਅਹਿਸਾਸ ਵਿਚ ਜਜ਼ਬਾਤੀ ਹੋ ਗਿਆ ਹਾਂ ਅਤੇ ਮੇਰੇ ਪੈਰ ਮੱਲੋਮੱਲੀ ਮੈਨੂੰ ਟਰੈਕ ਵੱਲ ਨੂੰ ਖਿੱਚਦੇ ਦੌੜਦੇ ਹਨ...। ਅਜਿਹੇ ਜਜ਼ਬਾਤ ਪ੍ਰਗਟਾਉਣ ਵਾਲੇ ਅਣਗਿਣਤ ਖਿਡਾਰੀ ਮਿਲਖਾ ਸਿੰਘ ਨੂੰ ਮਿਊਨਿਖ ਵਿਚ ਮਿਲੇ। ਮਿਲਖਾ ਸਿੰਘ ਨਾਲ ਫਿਰ ਤੁਰ ਕੇ ਮੈਨੂੰ ਇਹ ਮਹਿਸੂਸ ਹੋਇਆ ਕਿ ਸਿਆਸੀ ਤੌਰ `ਤੇ ਲੋਕ ਹਿੰਦੋਸਤਾਨ ਨੂੰ ਨਹਿਰੂ ਕਰਕੇ, ਫਿਲਮੀ ਸੰਸਾਰ ਵਿਚ ਰਾਜ ਕਪੂਰ ਕਰਕੇ ਅਤੇ ਖੇਡ ਜਗਤ ਵਿਚ ਮਿਲਖੇ ਕਰਕੇ ਹੀ ਜਾਣਦੇ ਅਤੇ ਸਤਿਕਾਰਦੇ ਹਨ। ਹੁਣ ਪੁਸਤਕ ‘ਫਲਾਈਂਗ ਸਿੱਖ ਮਿਲਖਾ ਸਿੰਘ’ ਦੇ ਪਾਸ਼ ਹੱਥੋਂ ਲਿਖੀ ਜਾਣ ਦਾ ਪਿਛੋਕੜ ਵੀ ਸੁਣ  ਲਓ। ਤਰਸੇਮ ਪੁਰੇਵਾਲ ਮਿਲਖਾ ਸਿੰਘ ਦਾ ਦੋਸਤ ਬਣ ਗਿਆ ਹੋਇਆ ਸੀ। ਉਹ ਤੇਜ਼-ਤਰਾਰ ਮੀਡੀਆਕਾਰ ਸੀ ਤੇ ਸਾਊਥਾਲ ਤੋਂ ਸਚਿੱਤਰ ਪੰਜਾਬੀ ਸਪਤਾਹਿਕ ‘ਦੇਸ ਪ੍ਰਦੇਸ’ ਕੱਢਦਾ ਸੀ।  ਉਸ ਲਈ ਉਹ ਕੁਝ ਮੈਟਰ ਪਾਸ਼ ਰਾਹੀਂ ਵੀ ਪੰਜਾਬ ਤੋਂ ਮੰਗਵਾਉਂਦਾ ਸੀ। ਪਾਸ਼ ਉਦੋਂ ਬੇਰੁਜ਼ਗਾਰ ਸੀ। ਪਾਸ਼ ਦੀ ਕੁਝ ਮਦਦ ਕਰਨੀ ਸੋਚ ਕੇ ਉਸ ਨੇ ਮਿਲਖਾ ਸਿੰਘ ਨੂੰ ਕਿਹਾ ਕਿ ਤੁਸੀਂ ਮਸ਼ਹੂਰ ਖਿਡਾਰੀ ਓ, ਤੁਹਾਡੀ ਜੀਵਨੀ ਮੈਂ ਪਾਸ਼ ਤੋਂ ਲਿਖਵਾ ਦਿੰਦਾ ਹਾਂ। ਤੁਸੀਂ ਸਿਰਫ਼ ਨੋਟਿਸ ਦੇ ਦੇਣੇ। ਹੁਣ ਤੁਸੀਂ ਸਕੂਲਾਂ ਦੇ ਸਪੋਰਟਸ ਡਾਇਰੈਕਟਰ ਹੋ। ਤੁਹਾਡੀ ਜੀਵਨੀ ਫਟਾਫਟ ਸਕੂਲਾਂ ਵਿਚ ਲੱਗ ਸਕਦੀ ਹੈ। ਪਾਸ਼ ਮੌਜੀ ਸੁਭਾਅ ਦਾ ਧਨੰਤਰ ਲੇਖਕ ਸੀ। ਉਸ ਨੇ ਭਾੜੇ ਦੀ ਥਾਂ ਮਿਲਖਾ ਸਿੰਘ ਦੀ ਜੀਵਨੀ ਪੂਰੀ ਰੂਹ ਨਾਲ ਲਿਖੀ ਪਰ ਲਿਖੀ ਲਮਕਾ-ਲਮਕਾ ਕੇ। ਮਿਲਖਾ ਸਿੰਘ ਨੂੰ ਤਲਵੰਡੀ ਸਲੇਮ ਦੇ ਕਈ ਗੇੜੇ ਮਾਰਨੇ ਪਏ ਕਿ ਛੇਤੀ ਕੰਮ ਮੁਕਾਵੇ। ਇਹਦਾ ਚਸ਼ਮਦੀਦ ਗਵਾਹ ਸ਼ਮਸ਼ੇਰ ਸਿੰਘ ਸੰਧੂ ਹੈ। ਉਹਦੇ ਕੋਲ ਲੇਖਕਾਂ ਤੇ ਕਲਾਕਾਰਾਂ ਦੇ ਬਥੇਰੇ ਭੇਤ ਹਨ। 1990 ਵਿਚ ਪਾਸ਼ ਦੇ ਪਿਤਾ ਸੋਹਣ ਸਿੰਘ ਸੰਧੂ ਮੈਨੂੰ ਬੇਕਰਜ਼ਫੀਲਡ ਮੇਰੇ ਭਰਾ ਭਜਨ ਸੰਧੂ ਦੇ ਘਰ ਮਿਲੇ ਤਾਂ ਚਲਦੀਆਂ ਗੱਲਾਂ `ਚ ਦੱਸਣ ਲੱਗੇ- 1974 `ਚ ਪਾਸ਼ ਦੀ ਗ੍ਰਿਫਤਾਰੀ ਵੇਲੇ ਮੈਂ ਚੰਡੀਗੜ੍ਹ ਮਿਲਖਾ ਸਿੰਘ ਦੀ ਮਦਦ ਲੈਣ ਗਿਆ ਸਾਂ ਤੇ ਰਾਤ ਉਨ੍ਹਾਂ ਦੇ ਘਰ ਹੀ ਰਿਹਾ ਸਾਂ। ਇੰਜ ਮਿਲਖਾ ਸਿੰਘ ਸੰਕਟ ਸਮੇਂ ਪਾਸ਼ ਦੀ ਮਦਦ `ਤੇ ਵੀ ਆਇਆ ਸੀ। ਸਿ਼ਕਾਰੀ ਮਿਲਖਾ ਸਿੰਘ-ਮਨਮੋਹਨ ਸਿੰਘ ਆਈਏਐੱਸ ਮਿਲਖਾ ਸਿੰਘ ਸਿਰਫ਼ ਫਲਾਈਂਗ ਸਿੱਖ ਹੀ ਨਹੀਂ ਸਗੋਂ ‘ਸਿ਼ਕਾਰੀ ਸਿੱਖ’ ਵੀ ਹੈ। ਇਹ ਗੱਲ ਵੱਖਰੀ ਹੈ ਕਿ ਕਦੀ-ਕਦੀ ਉਹ ਆਪਣੇ ਕੀਤੇ ਹੋਏ ਫਾਇਰ ਦੇ ਕਾਰਤੂਸ ਨਾਲੋਂ ਵੀ ਤੇਜ਼ ਭੱਜ ਜਾਂਦਾ ਹੈ। ਉਹਦੇ ਨਾਲ ਸਿ਼ਕਾਰ ਖੇਡਣ ਦਾ ਸੁਆਦ ਆ ਜਾਂਦਾ ਹੈ। ਇਕ ਵਾਰ ਜੰਗਲ ਵਿਚ ਸਰਦੀਆਂ ਦੀ ਸ਼ਾਮ ਸੀ। ਅਸੀਂ ਸਿ਼ਕਾਰ ਤੋਂ ਵਾਪਸ ਘਰ ਵੱਲ ਪਰਤ ਰਹੇ ਸਾਂ। ਅਗਲੇ ਮੋੜ `ਤੇ ਮਿਲਖਾ ਸਿੰਘ ਬਿਜਲੀ ਦੀ ਲਿਸ਼ਕੋਰ ਵਾਂਗੂੰ ਪਿਛਾਂਹ ਨੂੰ ਭੱਜਿਆ। ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਇਸ ਹਾਦਸੇ ਬਾਰੇ ਪੁੱਛ ਸਕਦਾ, ਉਹ ਆਪਣੀ ਚਾਰ ਸੌ ਮੀਟਰ ਦੀ ਦੌੜ, ਦੌੜ ਚੁੱਕਿਆ ਸੀ। ਹੋਇਆ ਇਹ ਸੀ ਕਿ ਮਿਲਖਾ ਸਿੰਘ ਨੇ ਸੂਰਜ ਦੀ ਪਲੱਤਣੀ ਲੋਅ ਵਿਚ ਖੜੱਪਾ ਸੱਪ ਵੇਖ ਲਿਆ ਸੀ। ਮੈਨੂੰ ਪੱਕਾ ਯਕੀਨ ਹੈ ਕਿ ਇਹ ਖੜੱਪਾ ਸੱਪ ਨਹੀਂ ਸੀ, ਸਿਰਫ਼ ਉਸ ਨੂੰ ਭੁਲੇਖਾ ਪਿਆ ਸੀ। ਪਰ ਚਲੋ, ਜੇ ਖੜੱਪਾ ਹੋਵੇਗਾ ਵੀ ਤਾਂ ਉਸ ਗ਼ਰੀਬ ਜਾਨਵਰ ਨੇ ਮਿਲਖਾ ਸਿੰਘ ਦੀ ਸਭ ਤੋਂ ਤੇਜ਼ ਦੌੜ ਵੇਖਣ ਦਾ ਸੁਆਦ ਲੈ ਲਿਆ ਹੋਵੇਗਾ! ਸਿ਼ਕਾਰ ਸਮੇਂ ਕਈ ਅਜੀਬ ਘਟਨਾਵਾਂ ਵਾਪਰ ਜਾਂਦੀਆਂ ਹਨ। ਇਕ ਵਾਰ ਅਸੀਂ ਗ਼ਲਤੀ ਨਾਲ ਮਖਿਆਲ ਛੇੜ ਬੈਠੇ ਤਾਂ ਸ਼ਹਿਦ ਦੀਆਂ ਮੱਖੀਆਂ ਨੇ ਸਾਨੂੰ ਘੇਰ ਲਿਆ। ਅਸੀਂ ਬਾਕੀਆਂ ਨੇ ਤਾਂ ਲਾਗਲੇ ਖੇਤ ਦੀ ਫਸਲ ਵਿਚ ਮੂੰਹ-ਸਿਰ ਲਕੋ ਲਏ ਪਰ ਮਿਲਖਾ ਸਿੰਘ ਮੱਖੀਆਂ ਨਾਲੋਂ ਕਿਤੇ ਤੇਜ਼ ਉਡਦਾ ਹੋਇਆ ਮੀਲ ਭਰ ਦੂਰ ਖੜੋਤੀ ਕਾਰ ਵਿਚ ਮਿੰਟਾਂ ਸਕਿੰਟਾਂ `ਚ ਜਾ ਲੁਕਿਆ। ਉਹਦੀ ਕਹਾਣੀ, ਜੀਵਨ ਦੀਆਂ ਦੁਸ਼ਵਾਰੀਆਂ, ਬਚਪਨ ਦੀਆਂ ਬਦਨਸੀਬੀਆਂ ਅਤੇ ਪਿਛੋਕੜ ਦੀਆਂ ਕਮਜ਼ੋਰੀਆਂ ਉਤੇ ਜਿੱਤ ਪ੍ਰਾਪਤ ਕਰ ਕੇ, ਫਲਾਈਂਗ ਸਿੱਖ ਦੀ ਇੱਜ਼ਤ ਅਤੇ ਸ਼ਾਨ ਹਾਸਲ ਕਰਨ ਦੀ ਘਟਨਾਵਾਂ ਭਰੀ ਹਕੀਕਤ ਹੈ, ਜਿਥੋਂ ਤਕ ਜਣਾ ਖਣਾ ਨਹੀਂ ਪਹੁੰਚ ਸਕਦਾ। ਈਮੇਲ: principalsarwansingh@gmail.com

Germany
Talwandi
Punjab
India
Kenya
Milan
Lombardia
Italy
Munich
Bayern
Rome
Lazio


jagran.com - get the latest breaking news, showbiz & celebrity photos, sport news & rumours, viral videos and top stories from jagran.com Daily Mail and Mail on Sunday newspapers.

Saharanpur
Uttar-pradesh
India
Mirzapur
Uchjvl-rana
Milkha-singh
Shivaji-rana
Satyendra-kumar
Uchjvl-saini
Milkha-singha-corona
Lotus
Soldier-academy-mirzapur

ਲੋਕ ਅਫ਼ਵਾਹਾਂ 'ਤੇ ਯਕੀਨ ਨਾ ਕਰਨ, ਸ਼ਸ਼ੋਪੰਜ ਛੱਡ ਟੀਕੇ ਲਵਾਉਣ: ਮੋਦੀ : The Tribune India

ਅਪਡੇਟ ਦਾ ਸਮਾਂ : 100 ਨਵੀਂ ਦਿੱਲੀ, 27 ਜੂਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੋਕਾਂ ਨੂੰ ਚੌਕਸ ਕੀਤਾ ਕਿ ਕੋਵਿਡ-19 ਦਾ ਖ਼ਤਰਾ ਅਜੇ ਨਹੀਂ ਟਲਿਆ ਤੇ ਲੋਕ ਕਰੋਨਾ ਵੈਕਸੀਨਾਂ ਬਾਰੇ ਕਿਸੇ ਵੀ ਦੁਚਿੱਤੀ ਜਾਂ ਸ਼ਸ਼ੋਪੰਜ ਨੂੰ ਲਾਂਭੇ ਰੱਖ ਕੇ ਛੇਤੀ ਤੋਂ ਛੇਤੀ ਆਪਣਾ ਟੀਕਾਕਰਨ ਕਰਵਾਉਣ। ਸ੍ਰੀ ਮੋਦੀ ਨੇ ‘ਉੱਡਣੇ ਸਿੱਖ’ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਫਰਾਟਾ ਦੌੜਾਕ ਵੱਲੋਂ ਭਾਰਤੀ ਖੇਡ ਜਗਤ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਅਥਲੀਟ ਨਾਲ ਬਿਤਾਏ ਪਲਾਂ ਨੂੰ ਵੀ ਯਾਦ ਕੀਤਾ। ਮਿਲਖਾ ਸਿੰਘ ਤੇ ਉਨ੍ਹਾਂ ਦੀ ਪਤਨੀ ਤੇ ਕੌਮੀ ਵਾਲੀਬਾਲ ਟੀਮ ਦੀ ਸਾਬਕਾ ਕਪਤਾਨ ਨਿਰਮਲ ਕੌਰ ਦੀ ਕਰੋਨਾ ਕਰਕੇ ਪਿਛਲੇ ਦਿਨੀਂ ਉਪਰੋਥਲੀ ਮੌਤ ਹੋ ਗਈ ਸੀ। ਸ੍ਰੀ ਮੋਦੀ ਨੇ ਅਗਾਮੀ ਟੋਕੀਓ ਓਲੰਪਿਕਸ ਦੇ ਮੱਦੇਨਜ਼ਰ ਇਸ ਖੇਡ ਕੁੰਭ ਵਿੱਚ ਜਾ ਰਹੇ ਭਾਰਤੀ ਅਥਲੀਟਾਂ ਦੇ ਸੰਘਰਸ਼ ਤੇ ਜਿੱਤਾਂ ਨੂੰ ਵੀ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਅਥਲੀਟਾਂ ’ਤੇ ਬੇਲੋੜਾ ਦਬਾਅ ਨਾ ਬਣਾਇਆ ਜਾਵੇ। ਉਨ੍ਹਾਂ ਮੌਨਸੂਨ ਦੇ ਮੱਦੇਨਜ਼ਰ ਪਾਣੀ ਬਚਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਸ੍ਰੀ ਮੋਦੀ ਨੇ ਆਪਣੇ ਮਾਸਿਕ ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਵੈਕਸੀਨ ਨੂੰ ਲੈ ਕੇ ਲੋਕਾਂ ਦੇ ਮਨਾਂ ’ਚ ਦੁਚਿੱਤੀ ਨੂੰ ਦੂਰ ਕਰਨ ਲਈ ਮੱਧ ਪ੍ਰਦੇਸ਼ ਦੇ ਬੇਤੂਲ ਜ਼ਿਲ੍ਹੇ ਦੇ ਕਬਾਇਲੀ ਪਿੰਡ ਦੁਲਾਰੀਆ ਦੇ ਕੁਝ ਲੋਕਾਂ ਨਾਲ ਗੱਲਬਾਤ ਵੀ ਕੀਤੀ। ਸ੍ਰੀ ਮੋਦੀ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੀ ਸੌ ਸਾਲ ਦੀ ਉਮਰ ਨੂੰ ਢੁੱਕੀ ਮਾਂ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਵਾ ਚੁੱਕੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਗਿਆਨ ਤੇ ਵਿਗਿਆਨੀਆਂ ’ਤੇ ਭਰੋਸਾ ਰੱਖਣ ਅਤੇ ਅਫ਼ਵਾਹਾਂ ਨੂੰ ਦੂਰ ਕਰਨ ਲਈ ਕੰਮ ਕਰਨ। ਸ੍ਰੀ ਮੋਦੀ ਨੇ ਕਿਹਾ ਕਿ ਜੇਕਰ ਕੋਈ ਕਹਿੰਦਾ ਹੈ ਕਿ ਕਰੋਨਾ ਚਲਿਆ ਗਿਆ ਹੈ, ਤਾਂ ਇਸ ਗ਼ਲਤ ਧਾਰਨਾ ਵਿੱਚ ਨਹੀਂ ਆਉਣਾ। ਉਨ੍ਹਾਂ ਕਿਹਾ ਕਿ ਵਾਇਰਸ ‘ਕਈ ਭੇਸ ਬਦਲਣ ਵਿੱਚ ਮਾਹਿਰ’ ਹੈ ਤੇ ਇਸ ਦੇ ਨਿੱਤ ਨਵੇਂ ਰੂਪ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ, ‘ਕਰੋਨਾ ਤੋਂ ਬਚਣ ਲਈ ਸਾਡੇ ਕੋਲ ਦੋ ਹੀ ਰਸਤੇ ਹਨ। ਇਕ ਹੈ ਕਿ ਕਰੋਨਾ ਲਈ ਨਿਰਧਾਰਿਤ ਮਾਪਦੰਡਾਂ, ਜਿਵੇਂ ਮਾਸਕ ਪਾ ਕੇ ਰੱਖਣਾ, ਵਾਰ ਵਾਰ ਹੱਥ ਧੋਣੇ, ਸਮਾਜਿਕ ਦੂਰੀ ਆਦਿ ਦੀ ਪਾਲਣਾ। ਦੂਜਾ ਤਰੀਕਾ ਹੈ ਕਿ ਉਪਰੋਕਤ ਦੇ ਨਾਲ ਨਾਲ ਆਪਣਾ ਟੀਕਾਕਰਨ ਕਰਵਾਈਏ।’’ ਸ੍ਰੀ ਮੋਦੀ ਨੇ 21 ਜੂਨ ਨੂੰ ਇਕੋ ਦਿਨ ’ਚ 86 ਲੱਖ ਤੋਂ ਵੱਧ ਵੈਕਸੀਨ ਦੀਆਂ ਖੁਰਾਕਾਂ ਲਾਉਣ ਦੇ ਮਾਰਕੇ ਦੀ ਸ਼ਲਾਘਾ ਕੀਤੀ। ਮੌਨਸੂਨ ਦੇ ਸੀਜ਼ਨ ਦੇ ਮੱਦੇਨਜ਼ਰ ਸ੍ਰੀ ਮੋਦੀ ਨੇ ਪਾਣੀ ਨੂੰ ਬਚਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਸ੍ਰੀ ਮੋਦੀ ਨੇ ਅਗਲੇ ਮਹੀਨੇ ਟੋਕੀਓ ਓਲੰਪਿਕ ਵਿੱਚ ਸ਼ਾਮਲ ਹੋ ਰਹੇ ਭਾਰਤੀ ਅਥਲੀਟਾਂ ਦੇ ਸੰਘਰਸ਼ ਤੇ ਉਨ੍ਹਾਂ ਵੱਲੋਂ ਹੁਣ ਤੱਕ ਦਰਜ ਜਿੱਤਾਂ ਨੂੰ ਸਾਂਝਿਆਂ ਕਰਦਿਆਂ ਕਿਹਾ ਕਿ ਲੋਕਾਂ ਨੂੰ ਇਨ੍ਹਾਂ ਖਿਡਾਰੀਆਂ ’ਤੇ ਬੇਲੋੜਾ ਦਬਾਅ ਨਹੀਂ ਬਣਾਉਣਾ ਚਾਹੀਦਾ ਬਲਕਿ ਲੋਕ ਇਨ੍ਹਾਂ ਨੂੰ ‘ਭਾਰਤ ਲਈ ਹੱਲਾਸ਼ੇਰੀ’ ਦੇਣ। ਉਨ੍ਹਾਂ ਕਿਹਾ, ‘‘ਜਿਹੜਾ ਵੀ ਅਥਲੀਟ ਟੋਕੀਓ ਜਾ ਰਿਹਾ ਹੈ, ਉਸ ਨੇ ਸਖ਼ਤ ਘਾਲਣਾ ਘਾਲੀ ਹੈ। ਉਹ ਉਥੇ ਦਿਲਾਂ ਨੂੰ ਜਿੱਤਣ ਲਈ ਜਾ ਰਹੇ ਹਨ। ਸਾਡੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੀ ਟੀਮ ’ਤੇ ਦਬਾਅ ਪਾਉਣ ਦੀ ਥਾਂ ਉਨ੍ਹਾਂ ਦੀ ਹਮਾਇਤ ਕਰੀੲੇ।’’ -ਪੀਟੀਆਈ ‘ਮਿਲਖਾ ਸਿੰਘ ਦੇ ਜ਼ਿਕਰ ਬਿਨਾਂ ਟੋਕੀਓ ਓਲੰਪਿਕ ਦੀ ਗੱਲ ਕਰਨੀ ਅਧੂਰੀ’ ਉੱਡਣੇ ਸਿੱਖ ਮਿਲਖਾ ਸਿੰਘ ਨੂੰ ਯਾਦ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘ਦੋਸਤੋ ਜਦੋਂ ਅਸੀਂ ਟੋਕੀਓ ਓਲੰਪਿਕ ਦੀ ਗੱਲ ਕਰਦੇ ਹਾਂ, ਅਸੀਂ ਮਹਾਨ ਅਥਲੀਟ ਮਿਲਖਾ ਸਿੰਘ ਨੂੰ ਕਿਵੇਂ ਭੁੱਲ ਸਕਦੇ ਹਾਂ। ਕੁਝ ਦਿਨ ਪਹਿਲਾਂ ਕਰੋਨਾ ਨੇ ਉਨ੍ਹਾਂ ਨੂੰ ਸਾਡੇ ਕੋਲੋਂ ਖੋਹ ਲਿਆ। ਜਦੋਂ ਉਹ ਹਸਪਤਾਲ ਵਿੱਚ ਸਨ ਤਾਂ ਮੈਨੂੰ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਮੈਂ ਉਨ੍ਹਾਂ ਨੂੰ ਅਪੀਲ ਕੀਤੀ ਕਿ ਤੁਸੀਂ 1964 ਟੋਕੀਓ ਓਲੰਪਿਕਸ ਦੀ ਨੁਮਾਇੰਦਗੀ ਕੀਤੀ, ਲਿਹਾਜ਼ਾ ਹੁਣ ਜਦੋਂ ਸਾਡੇ ਖਿਡਾਰੀ ਓਲੰਪਿਕਸ ਲਈ ਟੋਕੀਓ ਜਾ ਰਹੇ ਹਨ ਤਾਂ ਤੁਹਾਨੂੰ ਆਪਣੇ ਸੁਨੇਹੇ ਨਾਲ ਸਾਡੇ ਅਥਲੀਟਾਂ ਦਾ ਮਨੋਬਲ ਵਧਾਉਣ ਲਈ ਹੱਲਾਸ਼ੇਰੀ ਦੇਣੀ ਹੋਵੇਗੀ। ਉਹ ਖੇਡਾਂ ਪ੍ਰਤੀ ਇੰਨੇ ਵਚਨਬੱਧ ਸਨ ਕਿ ਉਨ੍ਹਾਂ ਬਿਮਾਰ ਹੋਣ ਦੇ ਬਾਵਜੂਦ ਫੌਰੀ ਆਪਣੀ ਸਹਿਮਤੀ ਦੇ ਦਿੱਤੀ।’ ਮੋਦੀ ਪਹਿਲਾਂ ਕੋਵਿਡ ਵੈਕਸੀਨ ਦੀ ਕਿੱਲਤ ਖ਼ਤਮ ਕਰਨ: ਰਾਹੁਲ ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਵਿਡ-19 ਵੈਕਸੀਨਾਂ ਦੀ ‘ਕਿੱਲਤ’ ਨੂੰ ਖ਼ਤਮ ਕਰਨਾ ਚਾਹੀਦਾ ਹੈ। ਰਾਹੁਲ ਨੇ ਕਿਹਾ ਕਿ ਕਰੋਨਾ ਤੋਂ ਬਚਾਅ ਲਈ ਕੋਵਿਡ-19 ਵੈਕਸੀਨਾਂ ਦੇਸ਼ ਦੇ ਹਰ ਨਾਗਰਿਕ ਨੂੰ ਉਪਲੱਬਧ ਹੋਣ। ਉਨ੍ਹਾਂ ਕਿਹਾ ਕਿ ਇਹ ਕਾਫ਼ੀ ਅਹਿਮ ਮੁੱਦਾ ਹੈ ਤੇ ਪ੍ਰਧਾਨ ਮੰਤਰੀ ਇਸ ਤੋਂ ਧਿਆਨ ਲਾਂਭੇ ਕਰਨ ਲਈ ਬਹਾਨੇ ਨਾ ਘੜਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’, ਜਿਸ ਵਿੱਚ ਉਨ੍ਹਾਂ ਵੈਕਸੀਨ ਨੂੰ ਲੈ ਕੇ ਦੁਚਿੱਤੀ ਖ਼ਤਮ ਕਰਨ ਦੀ ਗੱਲ ਕਹੀ ਸੀ, ’ਤੇ ਚੁਟਕੀ ਲੈਂਦਿਆਂ ਰਾਹੁਲ ਨੇ ਇਕ ਟਵੀਟ ’ਚ ਕਿਹਾ, ‘‘ਇਕੋ ਕੰਮ ਕਰਨ ਦੀ ਲੋੜ ਹੈ, ਉਹ ਹੈ ਕਿ ਵੈਕਸੀਨਾਂ ਦੀ ਕਿੱਲਤ ਨੂੰ ਖ਼ਤਮ ਕੀਤਾ ਜਾਵੇ। ਬਾਕੀ ਸਭ ਤਾਂ ਧਿਆਨ ਲਾਂਭੇ ਕਰਨ ਦੇ ਬਹਾਨੇ ਹਨ।’’ ਰਾਹੁਲ ਨੇ ਇਕ ਹੋਰ ਟਵੀਟ ’ਚ ਕਿਹਾ, ‘‘ਸਾਰੇ ਨਾਗਰਿਕਾਂ ਨੂੰ ਵੈਕਸੀਨ ਉਪਲੱਬਧ ਕਰਵਾਈ ਜਾਵੇ। ਉਸ ਮਗਰੋਂ ਤੁਸੀਂ ਆਪਣੀ ‘ਮਨ ਕੀ ਬਾਤ’ ਕਰ ਸਕਦੇ ਹੋ।’’ -ਪੀਟੀਆਈ

Tokyo
Japan
India
New-delhi
Delhi
Milkha-singh
Narendra-modi
Rahul-gandhi
Sikh-milkha-singh
Tokyo-view
View-mr-modi

मन की बात : प्रधानमंत्री मोदी ने मिल्खा सिंह के जज्बे को किया सलाम

मन की बात : प्रधानमंत्री मोदी ने मिल्खा सिंह के जज्बे को किया सलाम
jagran.com - get the latest breaking news, showbiz & celebrity photos, sport news & rumours, viral videos and top stories from jagran.com Daily Mail and Mail on Sunday newspapers.

Mohali
Madhya-pradesh
India
Tokyo
Japan
A-milkha-singh
Milkha-singh
Milkha-singh-pijiai
Juna-pijiai
Padma-milkha-singh
Milkha-singh-international
Olympics

Milkha Singh And Nirmal Milkha's Last Ardas Today - मिल्खा सिंह और निर्मल मिल्खा की अंतिम अरदास आज

Milkha Singh And Nirmal Milkha's Last Ardas Today - मिल्खा सिंह और निर्मल मिल्खा की अंतिम अरदास आज
amarujala.com - get the latest breaking news, showbiz & celebrity photos, sport news & rumours, viral videos and top stories from amarujala.com Daily Mail and Mail on Sunday newspapers.

Gurudwara
Haryana
India
Mohali
Madhya-pradesh
Milkha-singh
Milkha-singha-jun
Milkha-singha-corona
Padma-milkha-singh
Associationa-mohali
Pb-olympics-associationa-milkha-singh
Ardas-wednesday

ਜ਼ਿੰਦਗੀ ਦੀ ਜੰਗ ਹਾਰੇ 'ਫਲਾਇੰਗ ਸਿੱਖ' ਮਿਲਖਾ ਸਿੰਘ, ਪੀ.ਜੀ.ਆਈ. 'ਚ ਹੋਈ ਮੌਤ

ਜ਼ਿੰਦਗੀ ਦੀ ਜੰਗ ਹਾਰੇ 'ਫਲਾਇੰਗ ਸਿੱਖ' ਮਿਲਖਾ ਸਿੰਘ, ਪੀ.ਜੀ.ਆਈ. 'ਚ ਹੋਈ ਮੌਤ
jagbani.punjabkesari.in - get the latest breaking news, showbiz & celebrity photos, sport news & rumours, viral videos and top stories from jagbani.punjabkesari.in Daily Mail and Mail on Sunday newspapers.

Milkha-singh
Sikh-milkha-singh
மில்கா-சிங்

'ਫਲਾਇੰਗ ਸਿੱਖ' ਮਿਲਖਾ ਸਿੰਘ ਦੀ ਹਾਲਤ ਨਾਜ਼ੁਕ, ਆਕਸੀਜਨ ਦਾ ਪੱਧਰ ਘਟਿਆ

'ਫਲਾਇੰਗ ਸਿੱਖ' ਮਿਲਖਾ ਸਿੰਘ ਦੀ ਹਾਲਤ ਨਾਜ਼ੁਕ, ਆਕਸੀਜਨ ਦਾ ਪੱਧਰ ਘਟਿਆ
jagbani.punjabkesari.in - get the latest breaking news, showbiz & celebrity photos, sport news & rumours, viral videos and top stories from jagbani.punjabkesari.in Daily Mail and Mail on Sunday newspapers.

Milkha-singh
Sikh-milkha-singh
மில்கா-சிங்

ਉੱਡਣੇ ਸਿੱਖ ਮਿਲਖਾ ਸਿੰਘ ਦੀ ਪਤਨੀ ਦਾ ਕਰੋਨਾ ਕਾਰਨ ਦੇਹਾਂਤ

ਚੰਡੀਗੜ੍ਹ (ਕੁਲਦੀਪ ਸਿੰਘ): ਉੱਡਣੇ ਸਿੱਖ ਮਿਲਖਾ ਸਿੰਘ ਦੀ ਪਤਨੀ ਨਿਰਮਲਾ ਮਿਲਖਾ ਸਿੰਘ (85) ਦੀ ਅੱਜ ਕਰੋਨਾ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਚੰਡੀਗੜ੍ਹ ਨੇੜਲੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖਰੀ ਸਾਹ ਲਏ। ਜਾਣਕਾਰੀ ਮੁਤਾਬਕ ਨਿਰਮਲਾ ਮਿਲਖਾ

Mohali
Madhya-pradesh
India
Milkha-singh
Kuldeep-singh
Nirmala-milkha-singh
Sikh-milkha-singh
Mohali-fortis-hospital
Milkha-singh-additionally-may
Fortis-hospital
மொஹாலி

vimarsana © 2020. All Rights Reserved.