ਮੈਨੀਟੋਬਾ &#x

ਮੈਨੀਟੋਬਾ ਦੇ ਮੂਲਨਿਵਾਸੀ ਮਾਮਲਿਆਂ ਦੇ ਨਵੇਂ ਮਿਨਿਸਟਰ ਵੱਲੋਂ ਰਿਹਾਇਸ਼ੀ ਸਕੂਲਾਂ ਬਾਰੇ ਵਿਵਾਦਿਤ ਬਿਆਨ


ਮੁੱਖ ਪੰਨਾ
ਰਾਜਨੀਤੀ
ਪ੍ਰਾਂਤਿਕ ਰਾਜਨੀਤੀ
ਮੈਨੀਟੋਬਾ ਦੇ ਮੂਲਨਿਵਾਸੀ ਮਾਮਲਿਆਂ ਦੇ ਨਵੇਂ ਮਿਨਿਸਟਰ ਵੱਲੋਂ ਰਿਹਾਇਸ਼ੀ ਸਕੂਲਾਂ ਬਾਰੇ ਵਿਵਾਦਿਤ ਬਿਆਨ
ਵਿਰੋਧੀ ਧਿਰ ਮੈਨੀਟੋਬਾ ਐਨ ਦੀ ਪੀ ਨੇ ਜਤਾਇਆ ਸਖ਼ਤ ਇਤਰਾਜ਼
ਮੂਲਨਿਵਾਸੀ ਮਾਮਲਿਆਂ ਦੇ ਮੰਤਰੀ ਐਲਨ ਲੈਗੀਮੋਡੀਅਰ ਨੇ ਕਿਹਾ ਕਿ ਉਹਨਾਂ ਦੀ ਸਮਝ ਮੁਤਾਬਿਕ ਰਿਹਾਇਸ਼ੀ ਸਕੂਲ ਪ੍ਰਣਾਲੀ ਦਾ ਮਕਸਦ ਮੂਲਨਿਵਾਸੀ ਬੱਚਿਆਂ ਨੂੰ ਸਮਾਜ ਵਿੱਚ ਫਿੱਟ ਹੋਣ ਲਈ ਹੁਨਰ ਦੇਣਾ ਸੀ I
ਤਸਵੀਰ: à¨¸à©€à¨¬à©€à¨¸à©€ ਨਿਊਜ਼
RCI
ਛਾਪਣ ਦੀ ਮਿਤੀ: 15 ਜੁਲਾਈ 2021, PM 11:21 ਵਜੇ
ਸਹੁੰ ਚੁੱਕਣ ਤੋਂ ਕੁਝ ਪਲਾਂ ਬਾਅਦ ਹੀ ਮੈਨੀਟੋਬਾ ਦੇ ਮੂਲਨਿਵਾਸੀ ਮਾਮਲਿਆਂ ਦੇ ਨਵੇਂ ਮਿਨਿਸਟਰ ਵੱਲੋਂ ਰਿਹਾਇਸ਼ੀ ਸਕੂਲਾਂ ਬਾਰੇ ਵਿਵਾਦਿਤ ਬਿਆਨ ਦਿੱਤਾ ਗਿਆ ਜਿਸਦਾ ਕਿ ਮੈਨੀਟੋਬਾ ਲੈਜਿਸਲੇਚਰ ਬਿਲਡਿੰਗ ਅੰਦਰ ਹੀ ਵਿਰੋਧੀ ਧਿਰ ਵੱਲੋਂ ਵਿਰੋਧ ਕੀਤਾ ਗਿਆ I
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੂਲਨਿਵਾਸੀ ਮਾਮਲਿਆਂ ਦੇ ਮੰਤਰੀ, ਐਲਨ ਲੈਗੀਮੋਡੀਅਰ ਨੇ ਕਿਹਾ ਕਿ ਉਹਨਾਂ ਦੀ ਸਮਝ ਮੁਤਾਬਿਕ ਰਿਹਾਇਸ਼ੀ ਸਕੂਲ ਪ੍ਰਣਾਲੀ ਦਾ ਮਕਸਦ ਮੂਲਨਿਵਾਸੀ ਬੱਚਿਆਂ ਨੂੰ ਸਮਾਜ ਵਿੱਚ ਫਿੱਟ ਹੋਣ ਲਈ ਹੁਨਰ ਦੇਣਾ ਸੀ I
ਉਸ ਸਮੇਂ ਮੈਨੀਟੋਬਾ ਐਨ ਡੀ ਪੀ ਲੀਡਰ ਵੈਬ ਕਿਨਿਉ ਦੁਆਰਾ ਲੈਗੀਮੋਡੀਅਰ ਨੂੰ ਰੋਕਿਆ ਗਿਆ I ਵੈਬ ਕਿਨਿਉ ਨੇ ਕਿਹਾ
ਰਿਹਾਇਸ਼ੀ ਸਕੂਲਾਂ ਦਾ ਮੂਲਨਿਵਾਸੀ ਬੱਚਿਆਂ ਨੂੰ ਬਚਪਨ ਵਿੱਚ ਹੀ ਮਾਰਨ ਦਾ ਇਰਾਦਾ ਜ਼ਾਹਰ ਸੀ I
Début du widget Widget. Passer le widget ?
Fin du widget Widget. Retourner au début du widget ?
ਜ਼ਿਕਰਯੋਗ ਹੈ ਕਿ ਮੈਨੀਟੋਬਾ ਦੇ ਪ੍ਰੀਮੀਅਰ ਬ੍ਰਾਇਨ ਪੈਲਿਸਟਰ ਵੱਲੋਂ ਕੈਨੇਡਾ ਦੇ ਬਸਤੀਕਰਨ ਬਾਰੇ ਕੀਤੀਆਂ ਟਿੱਪਣੀਆਂ ਤੋਂ ਬਾਅਦ , ਸੂਬੇ ਦੀ ਮੂਲਨਿਵਾਸੀ ਮਾਮਲਿਆਂ ਦੀ ਮੰਤਰੀ , ਇਲੀਨ ਕਲਾਰਕ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਗਿਆ ਸੀI
ਕਿਨਿਉ ਨੇ ਕਿਹਾ ਕਿ ਜੇਕਰ ਲੈਗੀਮੋਡੀਅਰ ਲਾਗੀਮੋਡੀਅਰ ਮੂਲਨਿਵਾਸੀ ਭਾਈਚਾਰਿਆਂ ਨਾਲ ਕੰਮ ਕਰਨਾ ਚਾਹੁੰਦੇ ਹਨ ਤਾਂ ਉਹ ਰਿਹਾਇਸ਼ੀ ਸਕੂਲਾਂ ਦਾ ਬਚਾਅ ਨਹੀਂ ਕਰ ਸਕਦੇ I ਕਿਨਿਉ ਨੇ ਕਿਹਾ
ਅਸੀਂ ਸਾਰੇ ਜਾਣਦੇ ਹਾਂ ਕਿ ਇਹ ਗ਼ਲਤ ਸੀI ਕਿਨਿਉ ਨੇ ਕਿਹਾ,
ਇਹ ਸਿਰਫ ਰਾਜਨੀਤਿਕ ਮੁੱਦਾ ਨਹੀਂ ਹੈ, ਇਹ ਸਾਡੇ ਸਮਾਜ ਬਾਰੇ ਹੈ, ਇਹ ਉਹ ਥਾਂ ਹੈ ਜਿੱਥੇ ਅਸੀਂ ਰਹਿੰਦੇ ਹਾਂI
ਮੂਲਨਿਵਾਸੀ ਮਾਮਲਿਆਂ ਦੇ ਮੰਤਰੀ ਵੱਲੋਂ ਟਿੱਪਣੀਆਂ ਲਈ ਮੁਆਫੀ ਮੰਗਦਿਆਂ ਟਵੀਟ ਵੀ ਕੀਤਾ ਗਿਆ I
Début du widget Widget. Passer le widget ?
Fin du widget Widget. Retourner au début du widget ?
ਆਪਣੇ ਸਟੈਂਡ 'ਤੇ ਕਾਇਮ ਪ੍ਰੀਮੀਅਰ ਪੈਲਿਸਟਰ
ਇਸੇ ਦਰਮਿਆਨ ਮੈਨੀਟੋਬਾ ਦੇ ਪ੍ਰੀਮੀਅਰ ਬ੍ਰਾਇਨ ਪੈਲਿਸਟਰ ਵੱਲੋਂ ਆਪਣੇ ਉਸ ਸਟੈਂਡ ਨੂੰ ਮੁੜ ਦੁਹਰਾਇਆ ਗਿਆ ਜਿਸ ਬਿਆਨ ਵਿੱਚ ਪ੍ਰੀਮੀਅਰ ਨੇ ਉਹਨਾਂ ਲੋਕਾਂ ਨੂੰ ਝਾੜਿਆ ਸੀ ਜਿਹੜੇ ਕੈਨੇਡਾ ਦਿਵਸ ਦੇ ਮੌਕੇ 'ਤੇ ਰਿਹਾਇਸ਼ੀ ਸਕੂਲਾਂ ਵਿੱਚ ਮਾਰੇ ਗਏ ਮੂਲਨਿਵਾਸੀ ਬੱਚਿਆਂ ਦੀ ਯਾਦ ਵਿੱਚ ਇਕ ਮਾਰਚ ਦੌਰਾਨ , ਮੈਨੀਟੋਬਾ ਲੈਜਿਸਲੇਚਰ ਦੇ ਮੈਦਾਨ ਵਿੱਚ ਮਹਾਰਾਣੀ ਵਿਕਟੋਰੀਆ ਅਤੇ ਮਹਾਰਾਣੀ ਐਲਿਜ਼ਾਬੈਥ ਦੀਆਂ ਮੂਰਤੀਆਂ ਦੀ ਭੰਨ ਤੋੜ ਵਿੱਚ ਸ਼ਾਮਲ ਸਨ I
ਉਸ ਸਮੇਂ ਪ੍ਰੀਮੀਅਰ ਪੈਲਿਸਟਰ ਨੇ ਕਿਹਾ ਸੀ
ਜੋ ਲੋਕ ਇਸ ਦੇਸ਼ ਦੇ ਦੇਸ਼ ਬਨਣ ਤੋਂ ਪਹਿਲਾਂ ਆਏ ਸਨ , ਉਹ ਬਿਹਤਰ ਬਣਾਉਣ ਲਈ ਆਏ ਸਨ ਨਾ ਕਿ ਕੁਝ ਵਿਗਾੜਨ I
ਇਸ ਬਾਰੇ ਬੋਲਦਿਆਂ ਪ੍ਰੀਮੀਅਰ ਪੈਲਿਸਟਰ ਨੇ ਕਿਹਾ ਕਿ ਉਹਨਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ I ਪ੍ਰੀਮੀਅਰ ਨੇ ਕਿਹਾ, ਮੈਂ ਕਿਹਾ ਸੀ ਕਿ ਜੋ ਲੋਕ ਐਥੇ ਆਏ ਸਨ ਉਹ ਪਰਿਵਾਰ ਅਤੇ ਭਾਈਚਾਰੇ ਦਾ ਨਿਰਮਾਣ ਕਰਨ ਲਈ ਹੀ ਆਏ ਸਨ I
ਉਹਨਾਂ ਕਿਹਾ
ਮੈਂ ਬਸਤੀਵਾਦ ਦਾ ਹਵਾਲਾ ਨਹੀਂ ਦਿੱਤਾ, ਮੈਂ ਕਿਸੇ ਵੀ ਰੂਪ ਵਿੱਚ ਯੂਰਪੀਅਨ ਲੋਕਾਂ ਦਾ ਹਵਾਲਾ ਨਹੀਂ ਦਿੱਤਾ। ਮੈਂ ਆਪਣੇ ਪਹਿਲੇ ਲੋਕਾਂ ਦੀ ਗੱਲ ਕਰ ਰਿਹਾ ਸੀ, ਮੈਂ ਆਪਣੇ ਮੈਟਿਸ ਬਾਰੇ ਗੱਲ ਕਰ ਰਿਹਾ ਸੀ। ਮੈਂ ਉਨ੍ਹਾਂ ਲੋਕਾਂ ਬਾਰੇ ਗੱਲ ਕਰ ਰਿਹਾ ਸੀ ਜੋ ਉਹਨਾਂ ਤੋਂ ਬਾਅਦ ਆਏ ਸਨ।
ਸਾਰਾ ਪੈਟਜ਼ · ਸੀ ਬੀ ਸੀ ਨਿਊਜ਼
ਪੰਜਾਬੀ ਅਨੁਵਾਦ : ਸਰਬਮੀਤ ਸਿੰਘ
ਪੂਰਾ ਆਡੀਓ ਆਫ਼ਰ ਦੇਖੋ
ਤਾਜ਼ਾ-ਖ਼ਬਰਾਂ
13 ਆਈਟਮਾਂ ਵਾਲੀ ਸੂਚੀ ਸ਼ੁਰੂ ਕੀਤੀ ਜਾ ਰਹੀ ਹੈ। ਸੂਚੀ ਛੱਡੋ?

Related Keywords

Canada , , Brian Canada , Canada Day , News Punjabi , கனடா , கனடா நாள் ,

© 2025 Vimarsana