ਹਰੇਕ ਨਾਗਰ&#x

ਹਰੇਕ ਨਾਗਰਿਕ 'ਭਾਰਤ ਜੋੜੋ ਅੰਦੋਲਨ' ਦੀ ਅਗਵਾਈ ਕਰੇ: ਮੋਦੀ : The Tribune India


ਅਪਡੇਟ ਦਾ ਸਮਾਂ :
190
ਨਵੀਂ ਦਿੱਲੀ, 25 ਜੁਲਾਈ
‘ਰਾਸ਼ਟਰ ਪ੍ਰਥਮ, ਹਮੇਸ਼ਾ ਪ੍ਰਥਮ’ ਮੰਤਰ ’ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਮੁਲਕ ਜਦੋਂ ਆਜ਼ਾਦੀ ਦੇ 75ਵੇਂ ਵਰ੍ਹੇ ’ਚ ਦਾਖ਼ਲ ਹੋ ਰਿਹਾ ਹੈ ਤਾਂ ਹਰੇਕ ਨਾਗਰਿਕ ਨੂੰ ਮਹਾਤਮਾ ਗਾਂਧੀ ਦੇ ‘ਭਾਰਤ ਛੱਡੋ ਅੰਦੋਲਨ’ ਵਾਂਗ ‘ਭਾਰਤ ਜੋੜੋ ਅੰਦੋਲਨ’ ਦੀ ਅਗਵਾਈ ਕਰਨੀ ਚਾਹੀਦੀ ਹੈ। ਆਕਾਸ਼ਵਾਣੀ ’ਤੇ ਆਪਣੇ ਮਾਸਿਕ ਪ੍ਰੋਗਰਾਮ ‘ਮਨ ਕੀ ਬਾਤ’ ਦੌਰਾਨ ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 75ਵੇਂ ਵਰ੍ਹੇ ਦੇ ਜਸ਼ਨ ਪੂਰੇ ਮੁਲਕ ’ਚ ਅੰਮ੍ਰਿਤ ਮਹੋਤਸਵ ਵਜੋਂ ਮਨਾਏ ਜਾਣਗੇ। ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਨੂੰ ਇਕਜੁੱਟ ਕਰਨ ਅਤੇ ਕੌਮੀ ਤਰੱਕੀ ਦੇ ਰਾਹ ’ਤੇ ਲਿਜਾਣ ਲਈ ਰਲ ਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰਾਲੇ ਨੇ ਅੰਮ੍ਰਿਤ ਮਹੋਤਸਵ ਦੌਰਾਨ ਵੱਡੀ ਗਿਣਤੀ ’ਚ ਭਾਰਤੀਆਂ ਵੱਲੋਂ ਇਕੱਠਿਆਂ ਰਾਸ਼ਟਰੀ ਗੀਤ ਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਸਬੰਧ ’ਚ ‘ਰਾਸ਼ਟਰਗਾਣਡਾਟਇਨ’ ਵੈੱਬਸਾਈਟ ਵੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ’ਚ ਆਜ਼ਾਦੀ ਨਾਲ ਸਬੰਧਤ ਅਜਿਹੇ ਹੋਰ ਕਈ ਪ੍ਰੋਗਰਾਮ ਅਤੇ ਮੁਹਿੰਮਾਂ ਦੇਖਣ ਨੂੰ ਮਿਲਣਗੀਆਂ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟੋਕੀਓ ਓਲੰਪਿਕਸ ’ਚ ਭਾਰਤੀ ਅਥਲੀਟਾਂ ਨੂੰ ਹੱਲਾਸ਼ੇਰੀ ਅਤੇ ਹਮਾਇਤ ਦੇਣਾ ਜਾਰੀ ਰੱਖਣ। ਉਨ੍ਹਾਂ ਲੋਕਾਂ ਨੂੰ ਸੋਸ਼ਲ ਮੀਡੀਆ ’ਤੇ ‘ਵਿਕਟਰੀ ਪੰਚ ਕੈਂਪੇਨ’ ਨਾਲ ਜੁੜਨ ਦਾ ਸੱਦਾ ਵੀ ਦਿੱਤਾ। ਭਲਕੇ ਜਦੋਂ ਕੌਮ ਕਾਰਗਿਲ ਵਿਜੈ ਦਿਵਸ ਮਨਾਏਗੀ ਤਾਂ ਸ੍ਰੀ ਮੋਦੀ ਨੇ ਲੋਕਾਂ ਨੂੰ ਕਿਹਾ ਕਿ ਉਹ 1999 ’ਚ ਸ਼ਹੀਦ ਹੋਏ ਫ਼ੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ। ਆਪਣੇ ‘ਮਨ ਕੀ ਬਾਤ’ ਪ੍ਰੋਗਰਾਮ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ,‘‘ਮੈਨੂੰ ਕਈ ਸੁਨੇਹੇ ਮਿਲਦੇ ਹਨ ਪਰ ਮੈਂ ਸਾਰਿਆਂ ਦਾ ਇਸ ਪ੍ਰੋਗਰਾਮ ’ਚ ਜ਼ਿਕਰ ਨਹੀਂ ਕਰ ਸਕਦਾ ਹਾਂ। ਇਨ੍ਹਾਂ ’ਚੋਂ ਬਹੁਤਿਆਂ ਨੂੰ ਮੈਂ ਸਬੰਧਤ ਸਰਕਾਰੀ ਵਿਭਾਗਾਂ ਨੂੰ ਜ਼ਰੂਰ ਭੇਜ  ਦਿੰਦਾ ਹਾਂ।’’ ਉਨ੍ਹਾਂ ਸੁਨੇਹੇ ਭੇਜਣ ਬਾਰੇ ਕੀਤੇ ਗਏ ਅਧਿਐਨ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਮਨ ਕੀ ਬਾਤ’ ’ਚ ਸੁਝਾਅ ਦੇਣ ਵਾਲੇ 75 ਫ਼ੀਸਦੀ ਲੋਕ 35 ਸਾਲ ਤੋਂ ਘੱਟ ਉਮਰ ਦੇ ਹਨ। ਉਨ੍ਹਾਂ ਕਿਹਾ ਕਿ ਮਨ ਕੀ ਬਾਤ ’ਚ ਉਹ ਹਾਂ-ਪੱਖੀ ਗੱਲਾਂ ਕਰਦੇ ਹਨ ਅਤੇ ਇਸ ਦਾ ਕਿਰਦਾਰ ਇਕਜੁੱਟਤਾ ਹੈ। ਅਗਲੇ ਮਹੀਨੇ 7 ਅਗਸਤ ਨੂੰ ਕੌਮੀ ਹੈਂਡਲੂਮ ਦਿਵਸ ਦਾ ਜ਼ਿਕਰ ਕਰਦਿਆਂ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਹੱਥਾਂ ਨਾਲ ਬੁਣੀਆਂ ਵਸਤਾਂ ਜ਼ਰੂਰ ਖ਼ਰੀਦਣ ਤਾਂ ਜੋ ਆਦਿਵਾਸੀ ਅਤੇ ਪਿੰਡਾਂ ਦੇ ਲੋਕਾਂ ਨੂੰ ਮਦਦ ਮਿਲ ਸਕੇ ਕਿਉਂਕਿ ਇਹ ਉਨ੍ਹਾਂ ਦੀ ਆਮਦਨ ਦਾ ਵੱਡਾ ਸਰੋਤ ਹੈ। ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ’ਚ ਸ੍ਰੀ ਮੋਦੀ ਅਕਸਰ ਖਾਦੀ ਦੀਆਂ ਵਸਤਾਂ ਦਾ ਜ਼ਿਕਰ ਜ਼ਰੂਰ ਕਰਦੇ ਹਨ। ਉਨ੍ਹਾਂ ਕਿਹਾ ਕਿ 2014 ਤੋਂ ਖਾਦੀ ਨਾਲ ਬਣੇ ਕੱਪੜਿਆਂ ਅਤੇ ਵਸਤਾਂ ਦੀ ਮੰਗ ਕਈ ਗੁਣਾ ਵਧ ਗਈ ਹੈ। -ਪੀਟੀਆਈ
ਦੇਸ਼ ਦੀ ‘ਮਨ ਕੀ ਬਾਤ’ ਸਮਝ ਲੈਂਦੇ ਤਾਂ ਟੀਕਾਕਰਨ ਦੇ ਮਾੜੇ ਹਾਲਾਤ ਪੈਦਾ ਨਾ ਹੁੰਦੇ: ਰਾਹੁਲ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੋਵਿਡ-19 ਟੀਕਾਕਰਨ ਦੀ ਰਫ਼ਤਾਰ ’ਤੇ ਮੁੜ ਸਵਾਲ ਉਠਾਉਂਦਿਆਂ ਕਿਹਾ ਹੈ ਕਿ ਜੇਕਰ ਮੁਲਕ ਦੀ ‘ਮਨ ਕੀ ਬਾਤ’ ਸਮਝ ਲਈ ਜਾਂਦੀ ਤਾਂ ਅਜਿਹੇ ਹਾਲਾਤ ਪੈਦਾ ਨਹੀਂ ਹੋਣੇ ਸਨ। ਉਨ੍ਹਾਂ ਦੀ ਇਹ ਟਿੱਪਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਮਨ ਕੀ ਬਾਤ’ ਕੀਤੇ ਜਾਣ ਤੋਂ ਐਨ ਪਹਿਲਾਂ ਸਾਹਮਣੇ ਆਈ। ਰਾਹੁਲ ਨੇ ਹਿੰਦੀ ’ਚ ਟਵੀਟ ਕਰਦਿਆਂ ਕਿਹਾ,‘‘ਜੇਕਰ ਸਮਝਦੇ ਦੇਸ਼ ਦੇ ਮਨ ਕੀ ਬਾਤ, ਅਜਿਹੇ ਨਾ ਹੁੰਦੇ ਟੀਕਾਕਰਨ ਦੇ ਹਾਲਾਤ।’’ ਉਨ੍ਹਾਂ ਸਰਕਾਰ ਦੀ ਟੀਕਾਕਰਨ ਦਰ ’ਤੇ ਸਵਾਲ ਉਠਾਉਂਦਿਆਂ ਹੈਸ਼ਟੇਗ ‘ਵੇਅਰ ਆਰ ਵੈਕਸੀਨਜ਼’ ਦੀ ਵਰਤੋਂ ਕੀਤੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਟੀਕਾਕਰਨ ਦੀ ਹੌਲੀ ਰਫ਼ਤਾਰ ਬਾਰੇ ਇਕ ਵੀਡੀਓ ਅਤੇ ਲੋਕਾਂ ਨੂੰ ਟੀਕੇ ਨਾ ਲੱਗਣ ਸਬੰਧੀ ਮੀਡੀਆ ਰਿਪੋਰਟਾਂ ਵੀ ਨੱਥੀ ਕੀਤੀਆਂ ਹਨ। -ਪੀਟੀਆਈ
ਮੋਦੀ ਵੱਲੋਂ ਚੰਡੀਗੜ੍ਹ ਦੇ ‘ਛੋਲੇ ਭਟੂਰੇ’ ਵੇਚਣ ਵਾਲੇ ਦੀ ਸ਼ਲਾਘਾ
ਚੰਡੀਗੜ੍ਹ
: ਇਥੋਂ ਦੇ ਸੈਕਟਰ-29 ’ਚ ਸਾਈਕਲ ’ਤੇ ਛੋਲੇ ਭਟੂਰੇ ਵੇਚਣ ਵਾਲੇ ਸੰਜੈ ਰਾਣਾ ਦਾ ਜ਼ਿਕਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਾਣੀ ’ਤੇ ਆਪਣੇ ਪ੍ਰੋਗਰਾਮ ‘ਮਨ ਕੀ ਬਾਤ’ ’ਚ ਕੀਤਾ। ਪ੍ਰਧਾਨ ਮੰਤਰੀ ਨੇ ਸੰਜੈ ਰਾਣਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਚੰਡੀਗੜ੍ਹ ’ਚ ਕੋਵਿਡ-19 ਦਾ ਟੀਕਾ ਲਗਵਾਉਣ ਵਾਲੇ ਲੋਕਾਂ ਨੂੰ ਉਹ ਮੁਫ਼ਤ ’ਚ ਛੋਲੇ ਭਟੂਰੇ ਖੁਆ ਰਹੇ ਹਨ। ਉਨ੍ਹਾਂ ਕਿਹਾ ਕਿ ਛੋਲੇ ਭਟੂਰੇ ਖਾਣ ਲਈ ਸੰਜੈ ਨੂੰ ਟੀਕਾ ਲਗਵਾਉਣ ਦਾ ਸਬੂਤ ਜ਼ਰੂਰ ਦੇਣਾ ਪੈਂਦਾ ਹੈ।
ਖ਼ਬਰ ਸ਼ੇਅਰ ਕਰੋ

Related Keywords

India , Mahatma , Rajasthan , New Delhi , Delhi , Narendra Modi , Rahul Gandhi , , India Add , Mahatma Gandhi India Skip , Turkey Road , Social Media , Vijay Day , இந்தியா , மகாத்மா , ராஜஸ்தான் , புதியது டெல்ஹி , டெல்ஹி , நரேந்திர மோடி , ராகுல் காந்தி , வான்கோழி சாலை , சமூக மீடியா , விஜய் நாள் ,

© 2025 Vimarsana