vimarsana.com

Card image cap


ਅਪਡੇਟ ਦਾ ਸਮਾਂ :
320
ਨਵੀਂ ਦਿੱਲੀ ਦੇ ਜੰਤਰ ਮੰਤਰ ਵਿਖੇ ਕਿਸਾਨ ਸੰਸਦ ਦੌਰਾਨ ਜੁਗਿੰਦਰ ਯਾਦਵ ਅਤੇ ਹੋਰ ਕਿਸਾਨ ਆਗੂ ‘ਸੰਸਦ’ ਦੀ ਕਾਰਵਾਈ ਸ਼ੁਰੂ ਕਰਦੇ ਹੋਏ। -ਫੋਟੋ:ਮੁਕੇਸ਼ ਅਗਰਵਾਲ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 22 ਜੁਲਾਈ
ਕਿਸਾਨਾਂ ਨੇ ਅੱਜ ਇਥੇ ਜੰਤਰ-ਮੰਤਰ ’ਤੇ ਕਿਸਾਨ ਸੰਸਦ ਦਾ ਪ੍ਰਬੰਧ ਕਰਕੇ ਕੇਂਦਰੀ ਹਕੂਮਤ ਨੂੰ ਸੁਨੇਹਾ ਦਿੱਤਾ ਹੈ ਕਿ ਉਹ ਕਾਲੇ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਦਿੱਲੀ ਦੇ ਬਾਰਡਰਾਂ ਤੋਂ ਆਪਣਾ ਅੰਦੋਲਨ ਖ਼ਤਮ ਨਹੀਂ ਕਰਨਗੇ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਸੰਸਦ ਦੇ ਐਨ ਨਜ਼ਦੀਕ ਜੰਤਰ-ਮੰਤਰ ’ਤੇ ਕਿਸਾਨ ਸੰਸਦ ਦੌਰਾਨ ਕਿਸਾਨਾਂ ਨੇ ਕੇਂਦਰੀ ਮੰਤਰੀਆਂ ਦੇ ਕਾਨੂੰਨਾਂ ਬਾਰੇ ਖੋਖਲੇ ਦਾਅਵਿਆਂ ਨੂੰ ਨਕਾਰਿਆ। ਕਿਸਾਨ ਸੰਸਦ ਵਿਚ ਹਿੱਸਾ ਲੈਣ ਵਾਲੇ ਮੈਂਬਰਾਂ ਨੇ ਏਪੀਐੱਮਸੀ (ਮੰਡੀਆਂ) ਸਬੰਧੀ ਐਕਟ ਬਾਰੇ ਵਿਚਾਰ ਵਟਾਂਦਰੇ ਦੌਰਾਨ ਕਈ ਨੁਕਤੇ ਉਠਾਏ ਅਤੇ ਕਿਹਾ ਕਿ ਇਹ ਗ਼ੈਰਲੋਕਤੰਤਰੀ ਹੈ। ਕਿਸਾਨਾਂ ਨੇ ਇਸ ਕਾਲੇ ਕਾਨੂੰਨ ਬਾਰੇ ਆਪਣੇ ਗੂੜ੍ਹੇ ਗਿਆਨ ਰਾਹੀਂ ਦੁਨੀਆ ਨੂੰ ਦੱਸਿਆ ਕਿ ਉਹ ਇਸ ਨੂੰ ਪੂਰੀ ਤਰ੍ਹਾਂ ਨਾਲ ਰੱਦ ਕਰਨ ਦੀ ਕਿਉਂ ਮੰਗ ਕਰ ਰਹੇ ਹਨ। ਕੱਲ ਵੀ ਇਸੇ ਕਾਨੂੰਨ ’ਤੇ ਬਹਿਸ ਹੋਵੇਗੀ ਅਤੇ ਮਤਾ ਪਾਸ ਕੀਤਾ ਜਾਵੇਗਾ।
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਜਦੋਂ 200 ਕਿਸਾਨ ਸਿੰਘੂ ਬਾਰਡਰ ਤੋਂ ਜੰਤਰ-ਮੰਤਰ ਲਈ ਰਵਾਨਾ ਹੋਏ ਤਾਂ ਰਸਤੇ ਵਿੱਚ ਪੁਲੀਸ ਨੇ ਉਨ੍ਹਾਂ ਨੂੰ ਸ਼ਨਾਖਤ ਕਰਨ ਦੇ ਨਾਮ ਹੇਠ ਰੋਕ ਲਿਆ। ਕਿਸਾਨ ਆਗੂਆਂ ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ, ਯੋਗੇਂਦਰ ਯਾਦਵ ਅਤੇ ਹੋਰਾਂ ਵੱਲੋਂ ਵਿਰੋਧ ਕੀਤੇ ਜਾਣ ’ਤੇ ਉਨ੍ਹਾਂ ਦਾ ਕਾਫ਼ਲਾ ਭਾਰੀ ਸੁਰੱਖਿਆ ਹੇਠ ਪਾਰਲੀਮੈਂਟ ਸਟਰੀਟ ਪਹੁੰਚਿਆ ਅਤੇ ਜੰਤਰ-ਮੰਤਰ ’ਤੇ ਕਿਸਾਨ ਸੰਸਦ ਆਰੰਭ ਕੀਤੀ। ਜੰਤਰ-ਮੰਤਰ ’ਤੇ ਬਹੁ-ਪਰਤੀ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਸੀ। ਕਿਸਾਨ ਸੰਸਦ ਚਲਾਉਣ ਲਈ 6 ਮੈਂਬਰੀ ਸੰਚਾਲਨ ਕਮੇਟੀ ਬਣਾਈ ਗਈ ਜਿਸ ਵਿੱਚ ਰਾਮਿੰਦਰ ਸਿੰਘ ਪਟਿਆਲਾ, ਮਨਜੀਤ ਸਿੰਘ ਰਾਏ, ਹਰਮੀਤ ਸਿੰਘ ਕਾਦੀਆਂ, ਹਨਨ ਮੌਲਾ, ਯੋਗੇਂਦਰ ਯਾਦਵ ਅਤੇ ਸ਼ਿਵ ਕੱਕਾ ਸ਼ਾਮਲ ਸਨ। ਪਹਿਲੇ ਦਿਨ ਦੀ ਕਿਸਾਨ ਸੰਸਦ ਤਿੰਨ ਸੈਸ਼ਨਾਂ ਵਿੱਚ ਚਲਾਈ ਗਈ। ਪਹਿਲੇ ਸੈਸ਼ਨ ’ਚ ਸਪੀਕਰ ਹਨਨ ਮੌਲਾ ਅਤੇ ਡਿਪਟੀ ਸਪੀਕਰ ਮਨਜੀਤ ਰਾਏ ਸਨ। ਦੂਜੇ ਸੈਸ਼ਨ ਵਿੱਚ ਸਪੀਕਰ ਯੋਗੇਂਦਰ ਯਾਦਵ ਅਤੇ ਡਿਪਟੀ ਸਪੀਕਰ ਹਰਮੀਤ ਕਾਦੀਆਂ ਜਦਕਿ ਤੀਸਰੇ ਸੈਸ਼ਨ ਵਿੱਚ ਸਪੀਕਰ ਸ਼ਿਵ ਕੱਕਾ ਅਤੇ ਡਿਪਟੀ ਸਪੀਕਰ ਰਾਮਿੰਦਰ ਪਟਿਆਲਾ ਸਨ। ਕਿਸਾਨ ਸੰਸਦ ਨੇ ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਵੱਲੋਂ ਕਿਸਾਨ ਸੰਸਦ ਵਾਲਿਆਂ ਨੂੰ ਮਵਾਲੀ ਕਹਿਣ ਖਿਲਾਫ਼ ਨਿੰਦਾ ਪ੍ਰਸਤਾਵ ਪੇਸ਼ ਕੀਤਾ। ਕਿਸਾਨ ਸੰਸਦ ਆਕਾਸ਼ ਗੁੰਜਾਊ ਨਾਅਰਿਆਂ ਨਾਲ 12 ਵਜੇ ਸ਼ੁਰੂ ਹੋਈ ਅਤੇ ਸ਼ਾਮ 5 ਵਜੇ ਸਮਾਪਤ ਹੋਈ। ਸਭ ਤੋਂ ਪਹਿਲਾਂ ਮੋਰਚੇ ਦੇ ਸ਼ਹੀਦ ਕਿਸਾਨਾਂ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਸੈਸ਼ਨ ਦੀ ਸ਼ੁਰੂਆਤ ਹਨਨ ਮੌਲਾ ਨੇ ਕਰਵਾਈ ਜਿਸ ਦੌਰਾਨ ਏਪੀਐੱਮਸੀ ਮੰਡੀਆਂ ਤੋੜਨ ਲਈ ਲਿਆਂਦੇ ਕਾਨੂੰਨ ’ਤੇ ਬਹਿਸ ਹੋਈ। ਬਹਿਸ ਦੀ ਸ਼ੁਰੂਆਤ ਪ੍ਰੇਮ ਸਿੰਘ ਭੰਗੂ ਨੇ ਕੀਤੀ। ਸੋਨੀਆ ਮਾਨ, ਹਰਪਾਲ ਸੁੰਡਲ, ਸੁਰੇਸ਼ ਕੌਥ, ਸਤਨਾਮ ਅਜਨਾਲਾ, ਜਸਵੀਰ ਕੌਰ ਨੱਤ, ਤੇਜਿੰਦਰ ਵਿਰਕ, ਕਿਰਨਜੀਤ ਸੇਖੋਂ ਸਮੇਤ ਕੁੱਲ 45 ਬੁਲਾਰਿਆਂ ਨੇ ਬਹਿਸ ਵਿੱਚ ਭਾਗ ਲਿਆ। ਉਧਰ ਸੰਸਦ ਮੈਂਬਰਾਂ ਨੇ ਕਿਸਾਨ ਅੰਦੋਲਨ ਦੇ ਸਮਰਥਨ ’ਚ ਅੱਜ ਸਵੇਰੇ ਸੰਸਦ ਦੇ ਬਾਹਰ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਪ੍ਰਦਰਸ਼ਨ ਕੀਤਾ। ਉਹ ਕਿਸਾਨਾਂ ਵੱਲੋਂ ਜਾਰੀ ਕੀਤੇ ਗਏ ਪੀਪਲਜ਼ ਵ੍ਹਿਪ ਦਾ ਜਵਾਬ ਦੇ ਰਹੇ ਸਨ। ਕਈ ਸੰਸਦ ਮੈਂਬਰਾਂ ਨੇ ਕਿਸਾਨ ਸੰਸਦ ਦਾ ਦੌਰਾ ਵੀ ਕੀਤਾ। ਸੰਯੁਕਤ ਕਿਸਾਨ ਮੋਰਚੇ ਨੇ ਸੰਸਦ ਮੈਂਬਰਾਂ ਦਾ ਕਿਸਾਨੀ ਸੰਘਰਸ਼ ਵਿੱਚ ਸਮਰਥਨ ਦੇਣ ਲਈ ਧੰਨਵਾਦ ਕੀਤਾ ਪਰ ਉਨ੍ਹਾਂ ਨੂੰ ਮੰਚ ਤੋਂ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ।
ਕੈਪਟਨ ਵੱਲੋਂ ਮੀਨਾਕਸ਼ੀ ਲੇਖੀ ਦੇ ਅਸਤੀਫ਼ੇ ਦੀ ਮੰਗ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਜ਼ਾਹਰਕਾਰੀ ਕਿਸਾਨਾਂ ਨੂੰ ‘ਮੱਵਾਲੀ’ ਕਹਿਣ ਵਾਲੀ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਪਿਛਲੇ ਅੱਠ ਮਹੀਨਿਆਂ ਤੋਂ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਪ੍ਰਤੀ ਮਾੜੀ ਸ਼ਬਦਾਵਲੀ ਵਰਤੇ ਜਾਣ ’ਤੇ ਭਾਰਤੀ ਜਨਤਾ ਪਾਰਟੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਤੋਂ ਪਾਰਟੀ ਦੀ ‘ਕਿਸਾਨ ਵਿਰੋਧੀ ਮਾਨਸਿਕਤਾ’ ਝਲਕਦੀ ਹੈ। ਉਨ੍ਹਾਂ ਕਿਹਾ, ‘ਮੀਨਾਕਸ਼ੀ ਲੇਖੀ ਨੂੰ ਇਸ ਤਰ੍ਹਾਂ ਕਿਸਾਨਾਂ ਨੂੰ ਬਦਨਾਮ ਕਰਨ ਦਾ ਕੋਈ ਹੱਕ ਨਹੀਂ ਹੈ।’ -ਪੀਟੀਆਈ
ਕਿਸਾਨ ਪ੍ਰਦਰਸ਼ਨ ਖ਼ਤਮ ਕਰਕੇ ਗੱਲਬਾਤ ਕਰਨ: ਤੋਮਰ
ਨਵੀਂ ਦਿੱਲੀ: ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਕਿਸਾਨਾਂ ਨੂੰ ਮੁੜ ਸੱਦਾ ਦਿੱਤਾ ਹੈ ਕਿ ਉਹ ਅੰਦੋਲਨ ਦਾ ਰਾਹ ਛੱਡ ਕੇ ਗੱਲਬਾਤ ਲਈ ਅੱਗੇ ਆਉਣ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਦੇ ਕਿਸਾਨਾਂ ਨੇ ਤਿੰਨੋਂ ਖੇਤੀ ਕਾਨੂੰਨਾਂ ਦੀ ਹਮਾਇਤ ਕੀਤੀ ਹੈ। ਜੰਤਰ-ਮੰਤਰ ’ਤੇ ਕਿਸਾਨ ਸੰਸਦ ਬਾਰੇ ਪੁੱਛੇ ਜਾਣ ’ਤੇ ਤੋਮਰ ਨੇ ਕਿਹਾ ਕਿ ਜੇਕਰ ਕਿਸਾਨ ਖੇਤੀ ਕਾਨੂੰਨਾਂ ’ਚ ਕੋਈ ਖਾਮੀਆਂ ਲੈ ਕੇ ਆਉਂਦੇ ਹਨ ਤਾਂ ਸਰਕਾਰ ਉਨ੍ਹਾਂ ’ਤੇ ਗੱਲਬਾਤ ਲਈ ਰਾਜ਼ੀ ਹੈ। ‘ਜੇਕਰ ਕਿਸਾਨ ਆਪਣੀ ਤਜਵੀਜ਼ ਲੈ ਕੇ ਆਉਂਦੇ ਹਨ ਤਾਂ ਅਸੀਂ ਉਸ ’ਤੇ ਚਰਚਾ ਕਰਨ ਲਈ ਤਿਆਰ ਹਾਂ।’ ਕਿਸਾਨਾਂ ਪ੍ਰਤੀ ਸਰਕਾਰ ਦੇ ਸੰਵੇਦਨਸ਼ੀਲ ਹੋਣ ਦਾ ਦਾਅਵਾ ਕਰਦਿਆਂ ਮੰਤਰੀ ਨੇ ਕਿਹਾ ਕਿ ਪਿਛਲੇ ਸੱਤ ਸਾਲਾਂ ’ਚ ਪ੍ਰਧਾਨ ਮੰਤਰ ਨਰਿੰਦਰ ਮੋਦੀ ਦੀ ਅਗਵਾਈ ਹੇਠ ਖੇਤੀ ਸੈਕਟਰ ’ਚ ਕਈ ਵੱਡੇ ਕਦਮ ਪੁੱਟੇ ਗਏ ਹਨ ਜਿਨ੍ਹਾਂ ਦਾ ਲਾਭ ਦੇਸ਼ ਦੇ ਕਾਸ਼ਤਕਾਰਾਂ ਨੂੰ ਹੋ ਰਿਹਾ ਹੈ। -ਪੀਟੀਆਈ
ਮੀਨਾਕਸ਼ੀ ਲੇਖੀ ਨੇ ਕਿਸਾਨਾਂ ਨੂੰ ‘ਮੱਵਾਲੀ’ ਦੱਸਿਆ
ਨਵੀਂ ਦਿੱਲੀ: ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਮੀਨਾਕਸ਼ੀ ਲੇਖੀ ਨੇ ਇੱਥੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ‘ਮੱਵਾਲੀ’ ਆਖਿਆ ਹੈ। ਲੇਖੀ ਨੇ ਇਹ ਗੱਲ ਪ੍ਰਦਰਸ਼ਨ ਦੌਰਾਨ ਹਿੰਸਾ ਸਬੰਧੀ ਇੱਕ ਸਵਾਲ ਦੇ ਜਵਾਬ ’ਚ ਕਿਹਾ, ‘ਤੁਸੀਂ ਉਨ੍ਹਾਂ ਨੂੰ ਕਿਸਾਨ ਕਹਿ ਰਹੇ ਹੋ। ਉਹ ਮੱਵਾਲੀ ਹਨ।’ ਇੱਕ ਪੱਤਰਕਾਰ ਵੱਲੋੋਂ ਜੰਤਰ ਮੰਤਰ ਵਿਖੇ ਇੱਕ ਫੋਟੋਗ੍ਰਾਫ਼ਰ ਉੱਤੇ ‘ਕਿਸਾਨਾਂ’ ਵੱਲੋਂ ਹਮਲੇ ਦਾ ਹਵਾਲਾ ਦਿੱਤੇ ਜਾਣ ਦੇ ਜਵਾਬ ’ਚ ਮੀਨਾਕਸ਼ੀ ਲੇਖੀ ਨੇ ਕਿਹਾ, ‘ਤੁਹਾਨੂੰ ਉਨ੍ਹਾਂ ਨੂੰ ਕਿਸਾਨ ਕਹਿਣਾ ਬੰਦ ਕਰਨਾ ਚਾਹੀਦਾ ਹੈ ਕਿਉਂਕਿ ਉਹ ਕਿਸਾਨ ਨਹੀਂ ਹਨ। ਉਹ ਕੁਝ ਸਾਜਿਸ਼ਘਾੜਿਆਂ ਦੇ ਹੱਥਾਂ ’ਚ ਖੇਡ ਰਹੇ ਹਨ। ਕਿਸਾਨਾਂ ਕੋਲ ਜੰਤਰ ਮੰਤਰ ’ਤੇ ਬੈਠਣ ਦਾ ਸਮਾਂ ਨਹੀਂ ਹੈ। ਉਹ ਆਪਣੇ ਖੇਤਾਂ ’ਚ ਕੰਮ ਰਹੇ ਹਨ। ਵਿਚੋਲੇ ਉਨ੍ਹਾਂ (ਮੁਜ਼ਾਹਰਾਕਾਰੀਆਂ) ਦੇ ਪਿੱਛੇ ਹਨ, ਜੋ ਨਹੀਂ ਚਾਹੁੰਦੇ ਕਿਸਾਨਾਂ ਨੂੰ ਲਾਭ ਮਿਲੇ।’ ਉਨ੍ਹਾਂ ਨੇ ਕਿਸਾਨ ਪ੍ਰਦਰਸ਼ਨ ਦੌਰਾਨ 26 ਜਨਵਰੀ ਨੂੰ ਲਾਲ ਕਿਲ੍ਹੇ ’ਤੇ ਵਾਪਰੀ ਹਿੰਸਕ ਘਟਨਾ ਦਾ ਵੀ ਹਵਾਲਾ ਦਿੰਦਿਆਂ ਕਿਹਾ, ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਕਿਸਾਨ ਨਹੀਂ ਕਹਿਣਾ ਚਾਹੀਦਾ। -ਪੀਟੀਆਈ
ਖ਼ਬਰ ਸ਼ੇਅਰ ਕਰੋ

Related Keywords

Delhi , India , Harmeet Singh , Singh Tomar , Satnam Ajanla , Tejinder Virk , Singh Patiala , Yogendra Yadav , Amarinder Singh , Manjit Singh , Balbir Singh Rajewal , Mahatma Gandhi , Narendra Modi , Operations Committee , Parliament Sky , Bharatiya Janata Party , Agriculture Act , Singh Deol New Delhi , Black Agriculture , Black Law , Parliament Street , Speaker Manjit , Speaker Yogendra Yadav , Speaker Harmeet , Speaker Shiva , Speaker Patiala , Central Minister Meenakshi , Punjab Chief Minister Captain Amarinder Singh , Chief Minister , Central Agriculture Act , Tomar New Delhi , Central Agriculture Minister Singh Tomar , டெல்ஹி , இந்தியா , ஹர்மீட் சிங் , சிங் தோமர் , தேஜீந்தர் கன்னி , சிங் பாட்டியாலா , யோகேந்திரா யாதவ் , மன்ஜித் சிங் , பல்பீர் சிங் ராஜேவால் , மகாத்மா காந்தி , நரேந்திர மோடி , செயல்பாடுகள் குழு , பாரதியா ஜனதா கட்சி , கருப்பு சட்டம் , பாராளுமன்றம் தெரு , தலைமை அமைச்சர் ,

© 2024 Vimarsana

vimarsana.com © 2020. All Rights Reserved.