vimarsana.com

Card image cap


ਅਪਡੇਟ ਦਾ ਸਮਾਂ :
140
ਨਵੀਂ ਦਿੱਲੀ: ਅਫ਼ਗਾਨਿਸਤਾਨ ’ਚ ਮਾਰੇ ਗਏ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਦੀ ਦੇਹ ਅੱਜ ਦਿੱਲੀ ਪਹੁੰਚ ਗਈ ਹੈ ਅਤੇ ਦਿੱਲੀ ਸਥਿਤ ਜਾਮੀਆ ਮਿਲੀਆ ਇਸਲਾਮੀਆ ਦੇ ਕਬਰਿਸਤਾਨ ’ਚ ਦਾਨਿਸ਼ ਦੀ ਦੇਹ ਸਪੁਰਦ-ਏ-ਖਾਕ ਕੀਤੀ ਜਾਵੇਗੀ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਦੱਸਿਆ, ‘ਏਅਰ ਇੰਡੀਆ ਦਾ ਜਹਾਜ਼ ਦਾਨਿਸ਼ ਸਿੱਦੀਕੀ ਦੀ ਦੇਹ ਲੈ ਕੇ ਦਿੱਲੀ ਹਵਾਈ ਅੱਡੇ ’ਤੇ ਉੱਤਰਿਆ ਹੈ।’ ਯੂਨੀਵਰਸਿਟੀ ਨੇ ਇੱਕ ਬਿਆਨ ’ਚ ਕਿਹਾ, ‘ਜਾਮੀਆ ਮਿਲੀਆ ਇਸਲਾਮੀਆ ਦੀ ਵਾਈਸ ਚਾਂਸਲਰ ਨੇ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਦੇ ਪਰਿਵਾਰ ਵੱਲੋਂ ਉਸ ਦੀ ਲਾਸ਼ ਯੂਨੀਵਰਸਿਟੀ ਦੇ ਕਬਰਿਸਤਾਨ ’ਚ ਦਫ਼ਨਾਉਣ ਸਬੰਧੀ ਕੀਤੀ ਅਪੀਲ ਸਵੀਕਾਰ ਕਰ ਲਈ ਹੈ। ਇਹ ਕਬਰਿਸਤਾਨ ਵਿਸ਼ੇਸ਼ ਤੌਰ ’ਤੇ ਯੂਨੀਵਰਸਿਟੀ ਦੇ ਕਰਮਚਾਰੀਆਂ, ਉਨ੍ਹਾਂ ਦੇ ਜੀਵਨ ਸਾਥੀ ਤੇ ਨਾਬਾਲਗ ਬੱਚਿਆਂ ਲਈ ਬਣਾਇਆ ਗਿਆ ਹੈ।’ ਸਿੱਦੀਕੀ ਨੇ ਇਸ ਯੂਨੀਵਰਸਿਟੀ ਤੋਂ ਐੱਮਏ ਕੀਤੀ ਸੀ ਤੇ ਉਸ ਦੇ ਪਿਤਾ ਅਖ਼ਤਰ ਸਿੱਦੀਕੀ ਐਜੂਕੇਸ਼ਨ ਫੈਕਲਟੀ ਦੇ ਡੀਨ ਸਨ। ਸਿੱਦੀਕੀ ਨੇ ਸਾਲ 2005-2007 ’ਚ ਏਜੇਕੇ ਮਾਸ ਕਮਿਊਨੀਕੇਸ਼ਨ ਸੈਂਟਰ (ਐੱਮਸੀਆਰਸੀ) ਤੋਂ ਪੜ੍ਹਾਈ ਕੀਤੀ ਸੀ। ਜਾਮੀਆ ਟੀਚਰਜ਼ ਐਸੋਸੀਏਸ਼ਨ ਨੇ ਦਾਨਿਸ਼ ਸਿੱਦੀਕੀ ਦੀ ਮੌਤ ’ਤੇ ਦੁੱਖ ਜ਼ਾਹਿਰ ਕੀਤਾ ਹੈ।
-ਪੀਟੀਆਈ
ਅਫ਼ਗਾਨਿਸਤਾਨ ’ਚ ਮਾਰੇ ਗਏ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਦੀ ਦੇਹ ਨਵੀਂ ਦਿੱਲੀ ’ਚ ਉਸ ਦੇ ਘਰ ਲਿਜਾਣ ਲਈ ਗੱਡੀ ’ਚ ਰੱਖਣ ਮੌਕੇ ਹਾਜ਼ਰ ਇਕੱਠ। -ਫੋਟੋ: ਪੀਟੀਆਈ
ਖ਼ਬਰ ਸ਼ੇਅਰ ਕਰੋ

Related Keywords

Afghanistan , Delhi , India , New Delhi , , Umass Center , Delhi Air Airport , Vice Chancellor , Father Siddiqui Education , டெல்ஹி , இந்தியா , புதியது டெல்ஹி , நிறை மையம் , துணை அதிபர் ,

© 2024 Vimarsana

vimarsana.com © 2020. All Rights Reserved.