ਮਿੰਨੀ ਬੱਸ ਅਪਰੇਟਰ ਐਸੋਸੀਏਸ਼ਨ ਵਲੋਂ ਅੱਜ ਗੁਮਟਾਲਾ ਬਾਈਪਾਸ ’ਤੇ ਧਰਨਾ ਲਗਾਇਆ ਗਿਆ ਹੈ। ਮਿੰਟੀ ਬੱਸ ਅਪਰੇਟਰਾਂ ਨੇ ਇਹ ਧਰਨਾ ਏਅਰ ਪੋਰਟ ਤੱਕ ਮੈਟਰੋ ਬੱਸਾਂ ਚਲਾਉਣ ਦੇ ਵਿਰੋਧ ’ਚ ਲਗਾਇਆ ਗਿਆ, ਜਿਸ ਨੂੰ ਉਨ੍ਹਾਂ ਨੇ ਰੋਕਣ ਦੀ ਮੰਗ ਕੀਤੀ ਹੈ। ਧਰਨੇ ’ਤੇ ਬੈਠੇ ਮਿੰਨੀ ਬੱਸ ਅਪਰੇਟਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ 12:30 ਵਜੇ ਤੱਕ ਕਿਸੇ ਵੀ ਲੀਡਰ ਜਾਂ ਪ੍ਰਸ਼ਾਸਨਕ ਅਧਿਕਾਰੀ ਨੇ ਸਾਡੀ ਗੱਲ ਨਾ ਸੁਣੀ ਤਾਂ ਅਸੀਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ਬੱਸ ਸਾੜਨ ਦਾ ਐਲਾਨ ਕੀਤਾ।
Related Keywords