ਅਪਡੇਟ ਦਾ ਸਮਾਂ :
550
ਅੰਮ੍ਰਿਤਸਰ, 10 ਜੁਲਾਈ
ਬਿਜਲੀ ਸੰਕਟ ’ਤੇ ਲਗਾਤਾਰ ਸਰਗਰਮੀ ਦਿਖਾ ਰਹੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਅੱਜ ਆਖਿਆ ਕਿ ਕੁਝ ਤਾਕਤਾਂ ਪੰਜਾਬ ਦੀ ਤਬਾਹੀ ਚਾਹੁੰਦੀਆਂ ਹਨ। ਉਨ੍ਹਾਂ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਵੀ ਨਿਸ਼ਾਨਾ ਬਣਾਇਆ ਹੈ। ਆਪਣੇ ਟਵੀਟ ਰਾਹੀਂ ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਦੀ ਜੀਵਨ ਰੇਖਾ ਥਰਮਲ ਪਲਾਂਟਾਂ ਨੂੰ ਬੰਦ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕੁਝ ਤਾਕਤਾਂ ਪੰਜਾਬ ਨੂੰ ਤਬਾਹੀ ਵੱਲ ਧੱਕ ਰਹੀਆਂ ਹਨ, ਜੋ ਕਿ ਸਪੱਸ਼ਟ ਦਿਖਾਈ ਵੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਥਰਮਲ ਪਲਾਂਟਾਂ ਬਾਰੇ ਸਮਝੌਤਾ ਬਾਦਲਾਂ ਵਲੋਂ ਅਤੇ ਸੂਰਜੀ ਊਰਜਾ ਬਾਰੇ ਸਮਝੌਤਾ ਉਸ ਵੇਲੇ ਦੇ ਮੰਤਰੀ ਬਿਕਰਮ ਮਜੀਠੀਆ ਵਲੋਂ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਬਿਜਲੀ ਮਾਮਲੇ ਵਿਚ ਪੰਜਾਬ ਨੂੰ ਦਿੱਲੀ ਮਾਡਲ ਦੀ ਲੋੜ ਨਹੀਂ ਸਗੋਂ ਪੰਜਾਬ ਲਈ ਇਕ ਵੱਖਰੇ ਅਸਲ ਮਾਡਲ ਦੀ ਲੋੜ ਹੈ।
ਥਰਮਲ ਪਲਾਂਟਾਂ ਬਾਰੇ ਪਟੀਸ਼ਨ ’ਤੇ ਘਿਰੀ ‘ਆਪ’
ਨਵਜੋਤ ਸਿੱਧੂ ਨੇ ‘ਆਪ’ ਵੱਲੋਂ ਪੰਜਾਬ ਸਣੇ ਤਿੰਨ ਸੂਬਿਆਂ ਵਿਚ ਪਾਵਰ ਪਲਾਂਟ ਬੰਦ ਕਰਨ ਲਈ ਪਾਈ ਪਟੀਸ਼ਨ ਦੇ ਮਾਮਲੇ ’ਤੇ ਦਿੱਲੀ ਦੀ ਸੱਤਾਧਾਰੀ ਪਾਰਟੀ ਨੂੰ ਘੇਰਿਆ। ‘ਆਪ’ ਨੇ ਮਗਰੋਂ ਇਹ ਪਟੀਸ਼ਨ ਵਾਪਸ ਲੈ ਲਈ ਸੀ। ਭਾਜਪਾ ਤੇ ਅਕਾਲੀ ਦਲ ਨੇ ਵੀ ਇਸ ਪਟੀਸ਼ਨ ’ਤੇ ਆਮ ਆਦਮੀ ਪਾਰਟੀ ਉਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ‘ਆਪ’ ਪੰਜਾਬ ਦੇ ਹਿੱਤਾਂ ਖ਼ਿਲਾਫ਼ ਚੱਲ ਰਹੀ ਹੈ। -ਪੀਟੀਆਈ
ਖ਼ਬਰ ਸ਼ੇਅਰ ਕਰੋ
Related Keywords