vimarsana.com
Home
Live Updates
ਗੁੰਮਨਾਮ ਦੇਸ਼-ਭਗਤ ਯੋਧਾ : vimarsana.com
ਗੁੰਮਨਾਮ ਦੇਸ਼-ਭਗਤ ਯੋਧਾ
ਅਪਡੇਟ ਦਾ ਸਮਾਂ :
100
ਜਸਦੇਵ ਸਿੰਘ ਲਲਤੋਂ
ਦੇਸ਼ ਅੰਦਰ ਖਰੀ ਆਜ਼ਾਦੀ ਦਾ ਪਰਚਮ ਲਹਿਰਾਉਣ ਤੇ ਨਵਾਂ ਕੌਮੀ ਜਮਹੂਰੀ ਰਾਜ ਪ੍ਰਬੰਧ ਸਿਰਜਣ ਲਈ ਜੂਝਣ ਵਾਲੀਆਂ ਦੇਸ਼ ਭਗਤ ਲੋਕ ਲਹਿਰਾਂ ਅੰਦਰ ਏਨੀ ਖਿੱਚ ਹੁੰਦੀ ਹੈ ਕਿ ਉਹ ਕਹਿਣੀ ਕਰਨੀ ਦੇ ਪੂਰੇ ਸੰਤਾਂ-ਮਹਾਤਮਾਵਾਂ ਨੂੰ ਵੀ ਆਪਣੇ ਵਿੱਚ ਆਤਮਸਾਤ ਕਰ ਲੈਂਦੀਆਂ ਹਨ। ਅਜਿਹੇ ਇਕ ਮਹਾਂਪੁਰਸ਼ ਸਨ- ਸੰਤ ਬਾਬਾ ਮੇਹਰ ਸਿੰਘ ਅਲੀਪੁਰ।
ਮੇਹਰ ਸਿੰਘ ਦਾ ਜਨਮ 1885 ’ਚ ਮਾਤਾ ਚੰਦ ਕੌਰ ਅਤੇ ਪਿਤਾ ਗੁਲਾਬ ਸਿੰਘ ਦੇ ਘਰ ਪਿੰਡ ਬ੍ਰਹਮਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਅੰਮ੍ਰਿਤਸਰ (ਹੁਣ ਜ਼ਿਲ੍ਹਾ ਤਰਨ ਤਾਰਨ) ਵਿਖੇ ਹੋਇਆ। ਉਹ ਬਚਪਨ ਵਿੱਚ ਹੀ ਅਲੀਪੁਰ ਚਲੇ ਗਏ ਤੇ ਉੱਥੇ ਹੀ ਪੱਕੇ ਤੌਰ ’ਤੇ ਵਸ ਗਏ। ਮੇਹਰ ਸਿੰਘ ਦੇ ਦੂਜੇ ਭਰਾ ਵਧਾਵਾ ਸਿੰਘ ਵੀ ਧਾਰਮਿਕ ਵਿਚਾਰਧਾਰਾ ’ਚ ਪਰਪੱਕ ਤੇ ਗੁਰੂਘਰ ਦੇ ਨਾਮਵਰ ਗਰੰਥੀ ਅਤੇ ਤਿਆਗੀ ਸੱਜਣ ਸਨ। ਮੇਹਰ ਸਿੰਘ ਭਾਵੇਂ ਘੱਟ-ਪੜ੍ਹੇ ਲਿਖੇ ਸਨ, ਪਰ ਗੁਰੂਘਰਾਂ ’ਚੋਂ ਹਾਸਲ ਸਿੱਖਿਆ ਰਾਹੀਂ ਪੰਜਾਬੀ ਪੜ੍ਹਨ-ਲਿਖਣ ਦੇ ਸਮਰੱਥ ਬਣ ਗਏ ਸਨ। ਉਹ ਭਜਨ ਬੰਦਗੀ ਦੇ ਨਾਲ-ਨਾਲ ਜੜ੍ਹੀ-ਬੂਟੀਆਂ ਤੋਂ ਦਵਾਈਆਂ ਤਿਆਰ ਕਰਨੀਆਂ ਵੀ ਸਿੱਖ ਗਏ। ਸੋ ਵੈਦਗੀ ਰਾਹੀਂ ਆਮ ਜਨਤਾ ਦੀਆਂ ਬਿਮਾਰੀਆਂ ਦਾ ਸੇਵਾ ਭਾਵਨਾ ਨਾਲ ਇਲਾਜ ਕਰਨ ’ਚ ਵੀ ਚੰਗੀ ਮੁਹਾਰਤ ਹਾਸਲ ਕਰਦੇ ਗਏ। ਉਨ੍ਹਾਂ ਪਾਸ ਗ਼ਦਰੀ ਯੋਧਿਆਂ ਦਾ ਗੁਪਤ ਰੂਪ ’ਚ ਆਉਣ-ਜਾਣ ਬਣਿਆ ਹੋਇਆ ਸੀ। ਉਹ ਦਿਨ ਵੇਲੇ ਗਊਆਂ ਦੀ ਸੇਵਾ-ਸੰਭਾਲ ਕਰਦੇ ਤੇ ਮਰੀਜ਼ਾ ਨੂੰ ਦਵਾਈਆਂ ਦਿੰਦੇ ਜਦੋਂਕਿ ਰਾਤ ਨੂੰ ਗ਼ਦਰੀਆਂ ਲਈ ਰੋਟੀ-ਪਾਣੀ ਤੇ ਰਹਿਣ-ਸਹਿਣ ਦਾ ਪ੍ਰਬੰਧ ਕਰਦੇ।
ਗ਼ਦਰ ਲਹਿਰ ਤੋਂ ਪ੍ਰਭਾਵਿਤ ਹੋ ਕੇ ਮੇਹਰ ਸਿੰਘ 13 ਅਪਰੈਲ 1919 ਦੀ ਵਿਸਾਖੀ ਮੌਕੇ, ਜੱਲਿਆਂਵਾਲਾ ਬਾਗ਼ ਅੰਮ੍ਰਿਤਸਰ ਵਿਖੇ ਹੋਣ ਵਾਲੇ ਇਤਿਹਾਸਕ ਤੇ ਸਾਂਝੇ ਇਕੱਠ ਵਿੱਚ ਸ਼ਾਮਲ ਹੋਣ ਵਾਲੀਆਂ ਸੰਗਤਾਂ ਲਈ ਗੁੜ ਤੇ ਛੋਲੇ ਲੈ ਕੇ ਅੱਠ ਦਿਨ ਪਹਿਲਾਂ ਹੀ ਪੈਦਲ ਯਾਤਰਾ ’ਤੇ ਚੱਲ ਪਏ। ਤਤਕਾਲੀ ਗਵਰਨਰ-ਜਨਰਲ ਓਡਵਾਇਰ ਦੇ ਹੁਕਮਾਂ ’ਤੇ ਜਨਰਲ ਡਾਇਰ ਦੀ ਸਿੱਧੀ ਕਮਾਨ ਹੇਠ ਜ਼ਾਲਮ ਅੰਗਰੇਜ਼ੀ ਫ਼ੌਜਾਂ ਨੇ ਗੋਲੀਆਂ ਦਾ ਮੀਂਹ ਵਰ੍ਹਾਇਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ’ਚ ਹਿੰਦੋਸਤਾਨੀ ਸ਼ਹੀਦ ਤੇ ਬੁਰੀ ਤਰ੍ਹਾਂ ਫੱਟੜ ਹੋਏ। ਅਨੇਕਾਂ ਲੋਕਾਂ ਨੇ ਜਾਨਾਂ ਬਚਾਉਣ ਲਈ ਖੂਹ ’ਚ ਛਾਲਾਂ ਮਾਰੀਆਂ। ਮੇਹਰ ਸਿੰਘ ਦੀ ਸੱਜੀ ਵੱਖੀ ਨੂੰ ਛੂਹ ਕੇ ਗੋਲੀ ਲੰਘ ਗਈ, ਫੱਟੜ ਹੋਏ, ਪਰ ਬਚ ਗਏ।
ਉਨ੍ਹਾਂ ਦੀ ਬੇਟੀ, ਬੀਬੀ ਪ੍ਰਕਾਸ਼ ਕੌਰ ਦੱਸਦੇ ਸਨ ਕਿ ਜਦੋਂ ਉਹ ਜੱਲਿਆਂਵਾਲੇ ਬਾਗ਼ ਦੇ ਸਾਕੇ ਦਾ ਅੱਖੀਂ ਡਿੱਠਾ ਹਾਲ ਸੁਣਾਉਂਦੇ ਤਾਂ ਸਰੋਤਿਆਂ ਦੀਆਂ ਅੱਖਾਂ ’ਚੋਂ ਅੱਥਰੂ ਵਹਿ ਤੁਰਦੇ ਸਨ। 1920-1925 ਦੌਰਾਨ ਗੁਰਦੁਆਰਿਆਂ ਨੂੰ ਅੰਗਰੇਜ਼ ਦੇ ਝੋਲੀ ਚੁੱਕ ਤੇ ਭ੍ਰਿਸ਼ਟ ਮਸੰਦਾਂ ਤੋਂ ਮੁਕਤ ਕਰਵਾਉਣ ਲਈ ਗੁਰਦੁਆਰਾ ਸੁਧਾਰ ਲਹਿਰ ਜ਼ੋਰਾਂ ’ਤੇ ਚੱਲੀ। ਲਾਹੌਰ ਨੇੜੇ ਭਾਈ ਫੇਰੂ ਦਾ ਮੋਰਚਾ ਲੱਗਿਆ ਜਿਸ ਵਿੱਚ ਹਿੱਸਾ ਲੈਣ ਕਰਕੇ ਸੰਤ ਮੇਹਰ ਸਿੰਘ ਨੂੰ 19 ਜਨਵਰੀ 1924 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸੰਖੇਪ ਮੁਕੱਦਮੇ ਪਿੱਛੋਂ ਉਨ੍ਹਾਂ ਨੂੰ ਦੋ ਸਾਲ ਦੀ ਕੈਦ ਤੇ 500 ਰੁਪਏ ਜੁਰਮਾਨਾ ਹੋਇਆ। ਜੁਰਮਾਨਾ ਨਾ ਭਰ ਸਕਣ ਕਰਕੇ ਮੁਲਤਾਨ ਜੇਲ੍ਹ ਵਿੱਚ ਢਾਈ ਸਾਲ ਕੈਦ ਕੱਟੀ। ਵਰਣਨਯੋਗ ਹੈ ਕਿ ਇਸ ਜੇਲ੍ਹ ਵਿੱਚ ਕੱਚ ਤੇ ਰੋੜਾ ਪੀਸ ਕੇ ਕੈਦੀਆਂ ਦੀਆਂ ਰੋਟੀਆਂ ’ਚ ਪਾਇਆ ਜਾਂਦਾ ਸੀ ਜਿਸ ਦੇ ਸਿੱਟੇ ਵਜੋਂ ਕਈ ਕੈਦੀ ਸ਼ਹੀਦ ਹੋਏ ਤੇ ਅਨੇਕਾਂ ਬਿਮਾਰ ਹੋਣ ਲੱਗੇ।
ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਰਿਹਾਈ ਲਈ ਉੱਭਰੀ ਵਿਸ਼ਾਲ ਕੌਮੀ ਲਹਿਰ ਵੇਲੇ 1930 ’ਚ ਮੇਹਰ ਸਿੰਘ ’ਤੇ ਪਿਸਤੌਲ ਦਾ ਮੁਕੱਦਮਾ ਪਾ ਕੇ ਡੇਢ ਸਾਲ ਰਾਵਲਪਿੰਡੀ ਤੇ ਕਸੂਰ ਜੇਲ੍ਹਾਂ ਅੰਦਰ ਡੱਕੀ ਰੱਖਿਆ। 1940 ’ਚ ਉਹ ਦੇਸ਼ ਦੀ ਆਜ਼ਾਦੀ ਦੀ ਲਹਿਰ ਦੇ ਕਾਰਜਾਂ ਹਿਤ ਮੈਕਾਲਿਸਟਰ ਰੋਡ, ਜਾਰਜ ਟਾਊਨ ਮਲੇਸ਼ੀਆ ਤੇ ਇਸ ਉਪਰੰਤ ਸਿੰਗਾਪੁਰ ਵੀ ਗਏ। 1942 ’ਚ ਭਾਰਤ ਛੱਡੋ ਅੰਦੋਲਨ ’ਚ ਛੇ ਮਹੀਨੇ ਕੈਦ ਕੱਟੀ। 1965 ਦੀ ਹਿੰਦ-ਪਾਕਿ ਜੰਗ ਮੌਕੇ ਬਿਰਧ ਹੋਣ ਦੇ ਬਾਵਜੂਦ ਉਹ ਪਿੰਡ ਮਹਿਮੂਦਪੁਰਾ (ਨੇੜੇ ਅਮਰਕੋਟ) ਵਿਖੇ ਵਰ੍ਹਦੀਆਂ ਗੋਲੀਆਂ ਦੌਰਾਨ ਅੱਠ ਦਿਨ ਖੂਹ ਗੇੜ ਕੇ ਫ਼ੌਜੀਆਂ ਲਈ ਪਾਣੀ ਦੀ ਸੇਵਾ ਕਰਦੇ ਰਹੇ। ਤਿੰਨ ਜੁਲਾਈ 1974 ਨੂੰ ਦੇਸ਼ਵਾਸੀਆਂ ਨੂੰ ਸੰਤ ਮੇਹਰ ਸਿੰਘ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੀ ਪਤਨੀ ਮਾਤਾ ਖੇਮ ਕੌਰ ਜੀ 7 ਮਾਰਚ 1982 ਨੂੰ ਫੌਤ ਹੋ ਗਏ। ਉਨ੍ਹਾਂ ਦੇ ਪੁੱਤਰ ਬਾਬਾ ਗੁਰਨਾਮ ਸਿੰਘ ਅਤੇ ਪੁੱਤਰੀ ਬੀਬੀ ਬਚਨ ਕੌਰ ਕਾਲਜ ਰੋਡ, ਪੱਟੀ ਵਿਖੇ ਰਹਿੰਦੇ ਹਨ। ਦੂਜੀ ਪੁੱਤਰੀ ਬੀਬੀ ਪ੍ਰਕਾਸ਼ ਕੌਰ ਮਿੱਡਾ (ਮੁਕਤਸਰ) 30 ਅਪਰੈਲ 2018 ਨੂੰ ਸਦੀਵੀ ਵਿਛੋੜਾ ਦੇ ਗਏ ਜਿਨ੍ਹਾਂ ਦਾ ਪੁੱਤਰ ਰਾਮ ਸਿੰਘ ਮਿੱਡਾ ਦੇਸ਼ਭਗਤਾਂ ਦੀ ਵਿਰਾਸਤ ਸਾਂਭਣ ਤੇ ਪ੍ਰਚਾਰਨ ਲਈ ਸਰਗਰਮ ਹੈ। ਬਾਬਾ ਮੇਹਰ ਸਿੰਘ ਦੀ ਯਾਦ ’ਚ ਬਣੀ ਸਮਾਧ ਗੁਰਦੁਆਰਾ ਰੋੜੀਵਾਲਾ ਸਾਹਿਬ ਅਲੀਪੁਰ ਵਿਖੇ ਸੁਸ਼ੋਭਿਤ ਹੈ। ਹਰ ਸਾਲ 20 ਹਾੜ੍ਹ (ਇਸ ਵਾਰ 4 ਜੁਲਾਈ) ਨੂੰ ਉਨ੍ਹਾਂ ਦੀ ਬਰਸੀ ਪਰਿਵਾਰ, ਨਗਰ ਤੇ ਇਲਾਕਾ ਨਿਵਾਸੀਆਂ ਅਤੇ ਦੇਸ਼-ਪ੍ਰੇਮੀਆਂ ਵੱਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਦੇਸ਼ ਭਗਤ ਯੋਧੇ- ਬਾਬਾ ਮੇਹਰ ਸਿੰਘ ਦੇਸ਼ ਤੇ ਦੇਸ਼ਵਾਸੀਆਂ ਲਈ ਕੀਤੇ ਵੱਡੇ ਤਿਆਗ ਤੇ ਕੁਰਬਾਨੀਆਂ ਸਦਕਾ ਸਦਾ ਲਈ ਅਮਰ ਰਹਿਣਗੇ।
ਸੰਪਰਕ: 0161-2805677
Related Keywords
India
,
Lahore
,
Punjab
,
Pakistan
,
Amritsar
,
Singapore
,
Muktsar
,
Brahampura
,
Azad Kashmir
,
Tarn Taran
,
Rawalpindi
,
Reginald Dyer
,
Temple Alipur
,
Baba Singh
,
Bhagat Singh
,
Baba Singh Alipur
,
Ram Singh
,
India Movement
,
Village Brahampura
,
Bar District Amritsar
,
District Tarn Taran
,
Singh April
,
Bibi Light
,
George Town Malaysia
,
Quit India Movement
,
இந்தியா
,
லாகூர்
,
பஞ்சாப்
,
பாக்கிஸ்தான்
,
அமிர்தசரஸ்
,
சிங்கப்பூர்
,
முக்த்சர்
,
அசாத் காஷ்மீர்
,
கெடு தரன்
,
ர்யாவால்பீஂடீ
,
ரெஜினோல்ட் சாய தொழிலாளி
,
பாபா சிங்
,
பகத் சிங்
,
ரேம் சிங்
,
இந்தியா இயக்கம்
,
மாவட்டம் கெடு தரன்
,
ஜார்ஜ் நகரம் மலேசியா
,
விட்டுவிட இந்தியா இயக்கம்
,
vimarsana.com © 2020. All Rights Reserved.