ਹਿਮਾਲਿਆ ਦ&#x

ਹਿਮਾਲਿਆ ਦੇ ਪਿਘਲਦੇ ਗਲੇਸ਼ੀਅਰ ਅਤੇ ਜਲ ਸੰਕਟ


ਅਪਡੇਟ ਦਾ ਸਮਾਂ :
200
ਰਿਪਨਜੋਤ ਕੌਰ ਸੋਨੀ ਬੱਗਾ
ਧਰਤੀ ਉੱਤੇ ਲੱਖਾਂ ਸਾਲ ਪੁਰਾਣੇ ਗਲੇਸ਼ੀਅਰ ਪਿਘਲ ਕੇ ਧਰਤੀ ਉੱਤੇ ਵਹਿਣ ਵਾਲੇ ਦਰਿਆਵਾਂ ਲਈ ਪਾਣੀ ਦਾ ਪ੍ਰਬੰਧ ਕਰਦੇ ਹਨ। ਇਹ ਪਾਣੀ ਕਰੋੜਾਂ-ਅਰਬਾਂ ਜੀਆਂ ਦੇ ਜਿਊਣ ਲਈ ਜ਼ਰੂਰੀ ਹੁੰਦਾ ਹੈ, ਇਹ ਭਾਵੇਂ ਮਨੁੱਖ ਦੇ ਰੂਪ ਵਿਚ ਹੋਣ ਜਾਂ ਜਾਨਵਰਾਂ ਤੇ ਜਾਂ ਬਨਸਪਤੀ ਦੇ ਰੂਪ ਵਿਚ। ਅੱਜ ਅਸੀਂ ਆਰਕਟਿਕ ਅਤੇ ਐਨਟਾਰਕਟਿਕ ਨੂੰ ਛੱਡ ਕੇ ਦੁਨੀਆ ਉਪਰ ਬਰਫ਼ ਅਤੇ ਪਾਣੀ ਦੇ ਤੀਜੇ ਵੱਡੇ ਸਰੋਤ, ਹਿਮਾਲਿਆ ਪਰਬਤ ਲੜੀ ਅਤੇ ਤਿੱਬਤ ਦੇ ਪਠਾਰ ਬਾਰੇ ਗੱਲ ਕਰਾਂਗੇ।
ਕੋਈ 22.5 ਕਰੋੜ ਸਾਲ ਪਹਿਲਾਂ ਭਾਰਤ ਵਿਸ਼ਾਲ ਪੈਨਗਿਆ ਨਾਮ ਦਾ ਮਹਾਂਦੀਪ ਸੀ ਜੋ ਆਸਟਰੇਲੀਆ ਦੇ ਤੱਟ ਨੇੜੇ ਸੀ। ਯੂਰੇਸ਼ੀਆ (ਅੱਜਕੱਲ੍ਹ ਦਾ ਏਸ਼ੀਆ) ਅਤੇ ਪੈਨਗਿਆ ਵਿਚ ਟੈਥਿਸ ਨਾਮ ਦਾ ਸਮੁੰਦਰ ਸੀ। 20 ਕਰੋੜ ਸਾਲ ਪਹਿਲਾਂ ਇਹ ਆਸਟਰੇਲੀਆ ਦੇ ਤੱਟ ਤੋਂ ਉੱਤਰ ਵੱਲ ਏਸ਼ੀਆ ਵੱਲ ਸਰਕਣਾ ਸ਼ੁਰੂ ਹੋ ਗਿਆ। ਲਗਭਗ ਅੱਠ 8 ਕਰੋੜ ਸਾਲ ਪਹਿਲਾਂ ਤੱਕ ਪੈਨਗਿਆ ਜਿਸ ਨੂੰ ਇੰਡੀਅਨ ਪਲੇਟ ਵੀ ਕਹਿੰਦੇ ਹਨ, ਯੂਰੇਸ਼ੀਆ ਦੇ ਦੱਖਣੀ ਹਿੱਸੇ ਤੋਂ ਸਿਰਫ਼ 6400 ਕਿਲੋਮੀਟਰ ਦੂਰ ਰਹਿ ਗਿਆ। ਅਜੇ ਵੀ ਹਰ ਸਾਲ 9 ਤੋਂ 16 ਸੈਂਟੀਮੀਟਰ ਏਸ਼ੀਆ ਵਾਲੇ ਪਾਸੇ ਸਰਕ ਰਿਹਾ ਸੀ। ਲਗਭਗ 5 ਕਰੋੜ ਸਾਲ ਪਹਿਲਾਂ ਦੋਨੋਂ ਪਲੇਟਾਂ ਆਪਸ ਵਿਚ ਟਕਰਾਈਆਂ ਅਤੇ ਹਿਮਾਲਿਆ ਦਾ ਜਨਮ ਹੋਇਆ। ਹਿਮਾਲਿਆ ਅੱਜਕੱਲ੍ਹ ਵੀ ਇਕ ਸੈਂਟੀਮੀਟਰ ਪ੍ਰਤੀ ਸਾਲ ਦੀ ਦਰ ਨਾਲ ਉੱਚਾ ਉਠ ਰਿਹਾ ਹੈ। ਹੁਣ ਜਦੋਂ ਵੀ ਇਹ ਦੋਨੋਂ ਪਲੇਟਾਂ ਸਰਕਦੀਆਂ ਹਨ ਤਾਂ ਧਰਤੀ ਤੇ ਇਸ ਹਿੱਸੇ ਵਿਚ ਭੂਚਾਲ ਆਉਂਦੇ ਹਨ ਜਿਨ੍ਹਾਂ ਦਾ ਕੇਂਦਰ ਹਮੇਸ਼ਾ ਹਿਮਾਲਿਆ ਹੁੰਦਾ ਹੈ। ਧਰਤੀ ਉੱਪਰ ਜਿੰਨੇ ਵੀ ਪਰਬਤ ਹਨ, ਸਭ ਤੋਂ ਛੋਟੀ ਉਮਰ ਹਿਮਾਲਿਆ ਪਰਬਤ ਲੜੀ ਦੀ ਹੈ। ਹਿਮਾਲਿਆ ਦਾ ਧਰਤੀ ਉੱਤੇ ਜੀਵਨ ਦੀ ਉਤਪਤੀ ਅਤੇ ਵਿਕਾਸ ਵਿਚ ਖਾਸ ਯੋਗਦਾਨ ਹੈ।
ਇੰਟਰਨੈਸ਼ਨਲ ਸੈਂਟਰ ਫਾਰ ਇੰਟੀਗਰੇਟਿਡ ਮਾਊਂਟੇਨ ਡਿਵੈਲਪਮੈਂਟ ਨੇ 2019 ਵਿਚ ਹਿੰਦੂਕੁਸ਼ ਅਤੇ ਹਿਮਾਲਿਆ ਦੇ ਸੰਸਾਰ ਪੱਧਰ ਉੱਤੇ ਪਾਣੀ ਦੇ ਯੋਗਦਾਨ ਨਾਲ ਸਬੰਧਤ ਸਰਵੇਖਣ ਦੇ ਆਧਾਰ ਤੇ ਰਿਪੋਰਟ ਤਿਆਰ ਕੀਤੀ ਜਿਸ ਵਿਚ ਮੁੱਖ ਪੱਖ ਦਰਸਾਏ ਗਏ ਹਨ। ਹਿੰਦੂਕੁਸ਼ ਹਿਮਾਲਿਆ ਪਰਬਤ ਲੜੀ ਲਗਭਗ 3500 ਕਿਲੋਮੀਟਰ ਲੰਬੀ ਹੈ ਅਤੇ ਇਹ 8 ਦੇਸ਼ਾਂ ਵਿਚ ਫੈਲੀ ਹੋਈ ਹੈ। ਹਿੰਦੂਕੁਸ਼ ਹਿਮਾਲਿਆ ਪਾਣੀ ਰਾਹੀਂ 200 ਕਰੋੜ ਲੋਕਾਂ ਲਈ ਜੀਵਨ ਦਾਨ ਹੈ। ਅਫਗਾਨਿਸਤਾਨ ਤੋਂ ਲੈ ਕੇ ਮਿਆਂਮਾਰ ਤੱਕ ਫੈਲੀ ਇਸ ਪਰਬਤ ਲੜੀ ਵਿਚੋਂ ਏਸ਼ੀਆ ਦੇ 10 ਵੱਡੇ ਦਰਿਆ ਨਿਕਲਦੇ ਹਨ ਜਿਨ੍ਹਾਂ ਦੇ ਨਾਮ ਇਸ ਤਰਾਂ ਹਨ: ਅਮੂ ਦਰਿਆ, ਸਿੰਧ ਦਰਿਆ, ਗੰਗਾ, ਬ੍ਰਹਮਪੁੱਤਰ, ਇਰਾਵਾੜੀ, ਸਾਲਵੀਨ ਜਾਂ ਨੂਹ, ਮੀਕਾਂਗ, ਯੈਂਗਟਜੀ, ਯੈਲੋ ਰਿਵਰ, ਤਾਰੀਮ। ਇਹ ਦਰਿਆ ਦੁਨੀਆ ਅਤੇ ਆਬਾਦੀ ਦੇ ਪੰਜਵੇਂ ਹਿੱਸੇ ਨੂੰ ਪਾਣੀ ਦੇ ਰੂਪ ਵਿਚ ਜੀਵਨ ਦਾਨ ਦਿੰਦੇ ਹਨ। ਇਹ ਪਾਣੀ ਪੀਣ ਤੋਂ ਇਲਾਵਾ ਬਿਜਲੀ ਬਣਾਉਣ ਅਤੇ ਸਿੰਜਾਈ ਦੇ ਕੰਮ ਆਉਂਦਾ ਹੈ। ਮੌਜੂਦਾ ਸਮੇਂ ਵਿਚ ਧਰਤੀ ਦੇ ਤਾਪਮਾਨ ਵਿਚ 1.5 ਤੋਂ 1.8 ਡਿਗਰੀ ਸੈਂਟੀਗ੍ਰੇਡ ਤੱਕ ਵਾਧਾ ਹੋ ਗਿਆ ਹੈ ਜਿਸ ਕਾਰਨ ਲੱਖਾਂ ਟਨ ਬਰਫ ਪਿਘਲ ਚੁੱਕੀ ਹੈ। ਇਹੀ ਹਾਲ ਤਿੱਬਤ ਚੋਂ ਨਿਕਲਦੇ ਦਰਿਆਵਾਂ ਦਾ ਹੈ।
ਸਿੰਧ ਦਰਿਆ ਏਸ਼ੀਆ ਦਾ ਸਭ ਤੋਂ ਲੰਮਾ (3180 ਕਿਲੋਮੀਟਰ) ਦਰਿਆ ਹੈ। ਇਸ ਵਿਚ ਸਾਰਾ ਸਾਲ ਪਾਣੀ ਉੱਚੇ ਪਹਾੜਾਂ ਵਿਚ ਸਥਿਤ ਗਲੇਸ਼ੀਅਰਾਂ ਦੇ ਪਿਘਲਣ ਨਾਲ ਹੀ ਵਹਿੰਦਾ ਹੈ। ਦਰਿਆਵਾਂ ਰਾਹੀਂ ਸਮੁੰਦਰਾਂ ਵਿਚ 90 ਫ਼ੀਸਦ ਪਲਾਸਟਿਕ ਪਹੁੰਚਾਉਣ ਵਾਲੇ ਦੁਨੀਆ ਦੇ 10 ਦਰਿਆਵਾਂ ਵਿਚੋਂ ਸਿੰਧ ਦਰਿਆ ਦਾ ਦੂਜਾ ਨਾਮ ਹੈ; ਪਹਿਲੇ ਨੰਬਰ ਤੇ ਚੀਨ ਦਾ ਦਰਿਆ ਯੈਂਗਟਜੀ ਹੈ।
ਉੱਤਰੀ ਧਰੁਵ ਅਤੇ ਦੱਖਣੀ ਧਰੁਵ ਵਿਚ ਬਰਫ਼ ਦੇ ਵੱਡੇ ਵੱਡੇ, ਤੋਦੇ ਮਿਲ ਕੇ ਗਲੇਸ਼ੀਅਰ ਬਣਾਉਂਦੇ ਹਨ। ਤਿੱਬਤ ਦੇ ਪਠਾਰ ਵਿਚ ਤਿੱਬਤ, ਲੱਦਾਖ, ਲਾਹੌਲ ਸਪਿਤੀ, ਪੱਛਮੀ ਚੀਨ ਦੇ ਕੁਝ ਸ਼ਹਿਰ, ਪਾਕਿਸਤਾਨ ਦਾ ਗਿਲਗਿਟ, ਬਾਲਟੀਸਤਾਨ, ਭੂਟਾਨ, ਉਤਰੀ ਨੇਪਾਲ, ਤਜਾਕਿਸਤਾਨ ਅਤੇ ਕਿਰਗਿਸਤਾਨ ਦਾ ਕੁਝ ਹਿੱਸਾ ਆਉਂਦੇ ਹਨ। ਆਰਕਟਿਕ ਅਤੇ ਐਨਟਾਰਟਿਕ ਤੋਂ ਬਾਅਦ ਤਿੱਬਤ ਦੇ ਪਠਾਰਾਂ ਵਿਚ ਹੀ ਸਭ ਤੋਂ ਜਿ਼ਆਦਾ ਬਰਫ਼ ਹੈ। ਏਸ਼ੀਆ ਦਾ ਸਭ ਤੋਂ ਲੰਮਾ ਦਰਿਆ ਸਿੰਧ ਤਿੱਬਤ ਦੀ ਝੀਲ ਮਾਨਸਰੋਵਰ ਤੋਂ ਸ਼ੁਰੂ ਹੋ ਕੇ ਭਾਰਤ ਦੇ ਲੱਦਾਖ ਇਲਾਕੇ ਵਿਚੋਂ ਦੀ ਲੰਘਦਾ ਹੋਇਆ ਗਿਲਗਿਤ, ਬਾਲਟੀਸਤਾਨ ਤੋਂ ਦੱਖਣੀ ਪਾਸੇ ਵੱਲ ਸਾਰੇ ਪਾਕਿਸਤਾਨ ਵਿਚੋਂ ਲੰਘਦਾ ਹੋਇਆ ਕਰਾਚੀ ਦੇ ਸਿੰਧ ਪ੍ਰਾਂਤ ਵਿਚੋਂ ਦੀ ਹੁੰਦਾ ਹੋਇਆ, ਅਰੇਬੀਅਨ ਸਮੁੰਦਰ ਵਿਚ ਸਮਾ ਜਾਂਦਾ ਹੈ। ਸਿੰਧ ਦਰਿਆ ਲਗਭਗ 1,165,000 ਵਰਗ ਕਿਲੋਮੀਟਰ ਇਲਾਕੇ ਨੂੰ ਸਿੰਜਦਾ ਹੈ। ਲੱਦਾਖ ਵਿਚ ਇਸ ਦਾ ਨਾਮ ਜੰਸਕਰ ਘਾਟੀ ਦੇ ਨਾਮ ਤੇ ਹੈ। ਸਿੰਧ ਦਰਿਆ ਦੀ ਖੱਬੇ ਕੰਢੇ ਦੀ ਸਹਾਇਕ ਨਦੀ ਜੋ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਚਲੀ ਜਾਂਦੀ ਹੈ, ਨੂੰ ਪੰਜ ਨਾਦ ਕਹਿੰਦੇ ਹਨ। ਸਿੰਧ ਨਦੀ ਦਾ ਖੱਬੇ ਪਾਸੇ ਦਾ ਵਹਾਅ ਜਿਸ ਨੂੰ ਪੰਜ ਨਾਦ ਕਹਿੰਦੇ ਹਨ, ਅਗਾਂਹ ਪੰਜ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ: ਸਤਲੁਜ, ਰਾਵੀ, ਚਨਾਬ, ਜਿਹਲਮ ਤੇ ਬਿਆਸ। ਸਿੰਧ ਦਰਿਆ ਦਾ ਸੱਜੇ ਪਾਸੇ ਦਾ ਕੰਡਾ ਅਗਾਂਹ ਫਿਰ ਪੰਜ ਨਦੀਆਂ ਵਿਚ ਵੰਡਿਆ ਜਾਂਦਾ ਹੈ: ਗਿਲਗਿਟ, ਕਾਬੁਲ, ਕੁਰਰਮ, ਗੋਮਲ, ਸ਼ਇਓਕ। ਸਿੰਧ ਦਰਿਆ ਸ਼ੁਰੂਆਤ ਵਿਚ ਪਹਾੜੀ ਚਸ਼ਮੇ ਵਾਂਗ ਨਿਕਲਦਾ ਹੈ, ਉਸ ਤੋਂ ਬਾਅਦ ਵੱਡੇ ਗਲੇਸ਼ੀਅਰਾਂ ਤੇ ਹੋਰ ਛੋਟੀਆਂ ਨਦੀਆਂ ਹਿਮਾਲਿਆ ਦੇ ਉੱਚੇ ਪਹਾੜਾਂ ਜਿਵੇਂ ਕਰਾਕੋਰਮ, ਹਿੰਦੂਕੁਸ਼ ਆਦਿ ਚੋਂ ਨਿਕਲਦੀਆਂ ਕੂਲਾਂ ਤੇ ਨਦੀਆਂ ਦੇ ਰੂਪ ਵਿਚ ਇਸ ਵਿਚ ਮਿਲਦੀਆ ਜਾਂਦੀਆਂ ਹਨ ਅਤੇ ਇਹ ਮੈਦਾਨਾਂ ਵਿਚ ਪਹੁੰਚਦਿਆਂ ਪਹੁੰਚਦਿਆਂ ਵਿਸ਼ਾਲ ਰੂਪ ਧਾਰ ਲੈਂਦਾ ਹੈ। ਇਹ ਦਰਿਆ ਆਪਣੇ ਵਹਾਅ ਵਿਚ ਆਉਂਦੇ ਤਪਤ ਖੰਡੀ ਜੰਗਲ, ਮੈਦਾਨੀ, ਵੀਰਾਨ ਇਲਾਕੇ ਆਦਿ ਦੇ ਪੌਣ-ਪਾਣੀ, ਪੰਛੀਆਂ, ਜਾਨਵਰਾਂ ਤੇ ਇਨਸਾਨਾਂ ਦੀ ਜੀਵਨ ਸ਼ੈਲੀ ਆਦਿਕ ਉਤੇ ਬਹੁਤ ਪ੍ਰਭਾਵ ਪਾਉਂਦਾ ਹੈ।
ਸਿੰਧ ਘਾਟੀ ਦੇ ਉੱਤਰ ਵਿਚ ਪੰਜਾਬ ਆਉਂਦਾ ਹੈ। ਜਿੱਥੇ ਸਿੰਧ ਦਰਿਆ ਸਮੁੰਦਰ ਵਿਚ ਡੈਲਟਾ ਬਣਾ ਕੇ ਮਿਲਦਾ ਹੈ, ਉਸ ਇਲਾਕੇ ਨੂੰ ਸਿੰਧ ਕਹਿੰਦੇ ਹਨ। ਇਤਿਹਾਸਕ ਤੌਰ ਤੇ ਇਸ ਦਰਿਆ ਦਾ ਇਸ ਇਲਾਕੇ ਦੀਆਂ ਸੱਭਿਆਤਾਵਾਂ ਉਤੇ ਬਹੁਤ ਅਸਰ ਰਿਹਾ ਹੈ। ਦੁਨੀਆ ਵਿਚ ਹਮੇਸ਼ਾ ਵੱਖ ਵੱਖ ਸਭਿਆਤਾਂਵਾ ਜਲ ਸਰੋਤਾਂ ਦੇ ਆਲੇ-ਦੁਆਲੇ ਹੀ ਪਨਪੀਆਂ ਹਨ ਤੇ ਵਧੀਆਂ ਫੁੱਲੀਆਂ ਹਨ।
ਆਓ ਹੁਣ ਨੈਸ਼ਨਲ ਜਿਓਗ੍ਰਾਫਿਕ ਵੱਲੋਂ ਜੁਲਾਈ 2019 ਤੱਕ ਕੀਤੇ ਸਰਵੇਖਣ ਤੋਂ ਬਾਅਦ ਬਣਾਈ ਰਿਪੋਰਟ ਵਲ ਝਾਤ ਮਾਰੀਏ। ਸਰਕਾਰੀ ਅਤੇ ਗੈਰ ਸਰਕਾਰੀ ਸੂਤਰਾਂ ਵੱਲੋਂ ਸਰਵੇਖਣ ਕਰਕੇ ਤਿਆਰ ਕੀਤੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਿਮਾਲਿਆ ਦੇ ਪਰਬਤਾਂ ਦੇ ਗਲੇਸ਼ੀਅਰ 2000 ਤੋਂ 2016 ਦੌਰਾਨ ਸੈਂਕੜੇ ਕਰੋੜਾਂ ਟਨ ਬਰਫ਼ ਗੁਆ ਚੁੱਕੇ ਹਨ। ਕਾਰਨ ਧਰਤੀ ਦੇ ਤਾਪਮਾਨ ਵਿਚ ਵਾਧਾ ਹੈ ਜਿਸ ਦਾ ਜਿ਼ੰਮੇਵਾਰ ਮਨੁੱਖ ਹੈ। 1975 ਤੋਂ 2000 ਦੇ ਸਮੇਂ ਦੌਰਾਨ ਇਸ ਤੋਂ ਅੱਧੀ ਬਰਫ ਪਿਘਲੀ ਸੀ। ਪਿਛਲੇ ਸਮੇਂ ਦੌਰਾਨ ਧਰਤੀ ’ਤੇ ਤਾਪਮਾਨ ਵਿਚ 1.8 ਡਿਗਰੀ ਦਾ ਵਾਧਾ ਹੋਇਆ ਹੈ ਜਿਸ ਕਾਰਨ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ। ਗਲੇਸ਼ੀਅਰਾਂ ਦੇ ਮਾਹਿਰ ਡੰਕਨ ਕੁੰਏਸੀ ਨੇ ਨੇਪਾਲ ਦੇ ਖੂੰਬੁ ਗਲੇਸ਼ੀਅਰ ਵਿਚ ਡਰਿਲਿੰਗ ਕਰਕੇ ਬਰਫ ਦਾ ਅੰਦਰੂਨੀ ਤਾਪਮਾਨ ਪਤਾ ਕੀਤਾ ਅਤੇ ਇਹ ਅੰਕੜੇ ਇਕੱਠੇ ਕੀਤੇ ਕਿ ਆਉਂਦੇ ਸਾਲਾਂ ਵਿਚ ਬਹੁਤ ਸਾਰੇ ਗਲੇਸ਼ੀਅਰ ਅੰਦਰੋਂ ਖੁਰ ਜਾਣਗੇ। ਪਿਛਲੇ 5 ਸਾਲਾਂ ਤੋਂ 200 ਤੋਂ ਵੱਧ ਖੋਜਕਾਰਾਂ ਨੇ ਹਿਮਾਲਿਆ ਦੇ ਗਲੇਸ਼ੀਅਰਾਂ ਬਾਰੇ ਇਹ ਤੱਥ ਕੱਢਿਆ ਹੈ ਕਿ ਜੇਕਰ ਅਸੀਂ ਧਰਤੀ ਤੋਂ&ਨਬਸਪ; ਗਰੀਨਹਾਊਸ ਨਿਕਾਸੀ ਨਾ ਰੋਕੀ ਤਾਂ ਇੱਕੀਵੀਂ ਸਦੀ ਵਿਚ 66 ਫ਼ੀਸਦ ਬਰਫ ਖੁਰ ਜਾਏਗੀ। ਰਿਪੋਰਟ ਵਿਚ ਕਿਹਾ ਗਿਆ ਹੈ ਸਿੰਧ ਦਰਿਆ ਵਿਚ 2050 ਤੱਕ ਬਹੁਤ ਜਿ਼ਆਦਾ ਪਾਣੀ ਹੋਵੇਗਾ, ਉਸ ਤੋਂ ਬਾਅਦ ਪਹਾੜਾਂ ਵਿਚੋਂ ਪਾਣੀ ਆਉਣਾ ਘਟ ਜਾਵੇਗਾ। ਆਲਮੀ ਤਪਸ਼ ਕਾਰਨ ਬਰਫ਼ ਦੇ ਗਲੇਸ਼ੀਅਰ ਸੁੱਕੀਆਂ ਰੜੀਆਂ ਚਟਾਨਾਂ ਬਣ ਜਾਣਗੇ। ਏਸ਼ੀਆ ਵਿਚ ਫੈਲੇ ਵੱਡੇ ਦਰਿਆਵਾਂ ਵਿਚ ਪਾਣੀ ਇਨ੍ਹਾਂ ਗਲੇਸ਼ੀਅਰਾਂ ਤੋਂ ਹੀ ਆਉਂਦਾ ਹੈ। ਇਨ੍ਹਾਂ ਦਰਿਆਵਾਂ ਵਿਚ ਹੜ੍ਹਾਂ ਦਾ ਕਾਰਨ ਵੀ ਪਹਾੜਾਂ ਤੋਂ ਜਿ਼ਆਦਾ ਪਾਣੀ ਦਾ ਵਹਾਅ ਹੈ। ਸਭ ਤੋਂ ਜਿ਼ਆਦਾ ਖਤਰਨਾਕ ਹੁੰਦਾ ਹੈ ਜਿਸ ਵਿਚ ਵੱਡੀ ਸਾਰੀ ਚੱਟਾਨ ਪਿੱਛੇ ਗਲੇਸ਼ੀਅਰ ਦਾ ਪਾਣੀ ਤੇ ਬਰਫ ਦੇ ਵੱਡੇ ਤੋਦੇ ਇਕੱਠੇ ਹੋ ਜਾਂਦੇ ਹਨ ਤੇ ਇਕ ਦਮ ਧਮਾਕੇ ਨਾਲ ਆਵਾਜ਼ ਪੈਦਾ ਕਰਦੇ, ਪਾਣੀ ਨਾਲ ਹੇਠਾਂ ਨੂੰ ਵਹਿੰਦੇ ਹੋਏ ਸਾਰਾ ਕੁਝ- ਮਿੱਟੀ, ਪੱਥਰ, ਚੱਟਾਨਾਂ ਜੋ ਵੀ ਰਾਹ ਵਿਚ ਆਏ, ਰੋੜ੍ਹ ਕੇ ਲੈ ਜਾਂਦੇ ਹਨ। ਕਈ ਵਾਰ ਪਿੰਡਾਂ ਦੇ ਪਿੰਡ ਪਾਣੀ ਵਿਚ ਡੁੱਬ ਜਾਂਦੇ ਹਨ। ਪਾਣੀ ਦੀਆਂ ਵੱਡੀਆਂ ਝੀਲਾਂ ਬਣ ਜਾਂਦੀਆਂ ਹਨ। 2018 ਵਿਚ ਇਸ਼ਕੁਮਾਨ ਘਾਟੀ ਵਿਚ ਅਜਿਹੀ ਨਕਲੀ ਝੀਲ ਬਣ ਗਈ ਸੀ ਜਿਸ ਨੇ ਕਈ ਪਿੰਡ ਡੋਬ ਦਿੱਤੇ ਸਨ। ਗਲੇਸ਼ੀਅਰ ਹੜ੍ਹਾਂ ਦੌਰਾਨ ਕਾਫੀ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ।
ਪਿਛਲੇ ਕਾਫੀ ਸਾਲਾਂ ਤੋਂ ਮੌਸਮ ਵਿਚ ਵੀ ਬਹੁਤ ਬਦਲਾਓ ਹੋ ਰਿਹਾ ਹੈ। ਬੇਮੌਸਮੀ ਬਾਰਿਸ਼ ਇਸੇ ਦਾ ਸਿੱਟਾ ਹੈ। ਇਸ ਕਾਰਨ ਫਸਲੀ ਚੱਕਰ ਵਿਚ ਵੀ ਵਿਘਨ ਪੈ ਸਕਦਾ ਹੈ ਕਿਉਂਕਿ ਹਰ ਫ਼ਸਲ ਨੂੰ ਪੱਕਣ ਲਈ ਕੁਝ ਖਾਸ ਦਿਨ ਗਰਮੀ ਦੇ ਜਾਂ ਕੁਝ ਖਾਸ ਸਮਾਂ ਠੰਢ ਦਾ ਚਾਹੀਦਾ ਹੁੰਦਾ ਹੈ। ਸਾਇੰਸਦਾਨਾਂ ਅਨੁਸਾਰ ਹਵਾ ਵਿਚ ਕੁਝ ਖਾਸ ਨਮੀ ਸਾਲ ਦੇ ਅਲੱਗ ਅਲੱਗ ਸਮੇਂ ਦੌਰਾਨ ਮੌਸਮ ਵਿਚ ਹੋਣੀ ਚਾਹੀਦੀ ਹੈ ਜੋ ਫਸਲਾਂ ਲਈ ਜ਼ਰੂਰੀ ਹੈ। ਇਸ ਵਿਚ ਬਦਲਾਓ ਆਇਆ ਹੈ ਜੋ ਗਲੇਸ਼ੀਅਰਾਂ ਦੇ ਪਿਘਲਣ ਅਤੇ ਧਰਤੀ ਦੇ ਤਾਪਮਾਨ ਵਿਚ ਵਾਧੇ ਨਾਲ ਹੋਇਆ ਮੰਨਿਆ ਜਾਂਦਾ ਹੈ। ਗਲੇਸ਼ੀਅਰਾਂ ਪਿਘਲਣ ਕਰਕੇ ਸਾਰੀ ਦੁਨੀਆ ਦੀਆਂ ਮੁੱਖ ਨਦੀਆਂ ਅਤੇ ਸਹਾਇਕ ਨਦੀਆਂ ਵਿਚ ਸਾਰਾ ਸਾਲ ਪਾਣੀ ਰਹਿੰਦਾ ਹੈ। ਧਰਤੀ ਦਾ ਤਾਪਮਾਨ ਵਧਣ ਕਾਰਨ ਗਲੇਸ਼ੀਅਰਾਂ ਦੀ ਹਜ਼ਾਰਾਂ ਲੱਖਾਂ ਸਾਲ ਪੁਰਾਣੀ ਬਰਫ਼ ਪਿਘਲਣ ਕਰਕੇ ਸਮੁੰਦਰਾਂ ਵਿਚ ਪਾਣੀ ਦਾ ਪੱਧਰ ਵੱਧ ਜਾਵੇਗਾ ਜਿਸ ਨਾਲ ਛੋਟੇ ਛੋਟੇ ਟਾਪੂ ਡੁੱਬ ਜਾਣਗੇ, ਤਟੀ ਇਲਾਕਿਆਂ ਵਿਚ ਵੱਡੇ ਸਮੁੰਦਰੀ ਤੂਫਾਨ ਆਉਣਗੇ। 2005 ਵਿਚ ਭਾਰਤ ਵਿਚ ਸੁਨਾਮੀ ਆਈ ਸੀ। ਸ਼ੁਰੂ ਸ਼ੁਰੂ ਵਿਚ ਹੜ੍ਹ ਆਉਣਗੇ, ਬਾਅਦ ਵਿਚ ਜਦੋਂ ਗਲੇਸ਼ੀਅਰ ਖਤਮ ਹੋ ਜਾਣਗੇ ਤਾਂ ਦਰਿਆਵਾਂ ਵਿਚ ਪਾਣੀ ਨਹੀਂ ਹੋਵੇਗਾ ਅਤੇ ਸੋਕਾ ਪਵੇਗਾ।
ਆਧੁਨਿਕ ਯੁੱਗ ਵਿਚ ਜਿਥੇ ਹਰ ਪਾਸੇ ਪ੍ਰਗਤੀ ਹੋਈ ਹੈ। ਮਨੁੱਖ ਨੇ ਨਦੀਆਂ ਦੇ ਪਾਣੀ ਨੂੰ ਰੋਕਣ ਲਈ ਦਰਿਆਵਾਂ ਉੱਤੇ ਡੈਮ ਬਣਾ ਲਏ ਹਨ ਜਿਨ੍ਹਾਂ ਦਾ ਸਿੱਟਾ ਇਹ ਨਿਕਲਿਆ ਹੈ ਕਿ ਦਰਿਆ ਸਮੁੰਦਰ ਦੇ ਨੇੜੇ ਜਾ ਕੇ ਬੜੇ ਛੋਟੇ ਹੋ ਜਾਂਦੇ ਹਨ ਜਿਸ ਕਾਰਨ ਡੈਲਟੇ ਵੀ ਖਤਮ ਹੋ ਰਹੇ ਹਨ। ਮੈਨਗਰੂਵ ਜੰਗਲ ਜਿਨ੍ਹਾਂ ਵਿਚ ਹਜ਼ਾਰਾਂ ਜਾਤੀਆਂ ਦੇ ਜਾਨਵਰ ਮੱਛੀਆਂ ਤੇ ਰੁੱਖ ਹਨ, ਮਰ ਰਹੇ ਹਨ। ਮਨੁੱਖੀ ਵਿਕਾਸ ਦਾ ਖਮਿਆਜ਼ਾ ਦੁਨੀਆ ਦਾ ਹਰ ਜੀਅ ਭੁਗਤ ਰਿਹਾ ਹੈ। ਅਸੀਂ ਹੁਣ ਵੀ ਸੰਭਲ ਜਾਈਏ ਤਾਂ ਚੰਗਾ ਹੈ, ਧਰਤੀ ਉੱਤੇ ਵਾਤਾਵਰਨ ਨਾਲ ਸਬੰਧਤ ਵੱਖ ਵੱਖ ਸੰਮੇਲਨ ਹੋ ਰਹੇ ਹਨ। ਇਨ੍ਹਾਂ ਵਿਚ ਖੋਜਾਰਥੀ ਅਤੇ ਸਾਇੰਸਦਾਨ ਜੋ ਸੁਝਾਅ ਦਿੰਦੇ ਹਨ, ਸਾਰੇ ਦੇਸ਼ਾਂ ਦੇ ਮੁਖੀਆਂ ਅਤੇ ਸਨਅਤਕਾਰਾਂ ਨੂੰ ਉਨ੍ਹਾਂ ਉੱਤੇ ਗ਼ੌਰ ਕਰਨਾ ਚਾਹੀਦਾ ਹੈ।
ਸੰਪਰਕ: 98787-53423

Related Keywords

Ladakh , Jammu And Kashmir , India , Australia , Chill Springs , Western Australia , Afghanistan , Mali , Tibet , Xizang , China , Nepal , Kabul , Kabol , Himalayas , Nepal General , Pakistan , Indus River , Pakistan General , , International Center , Himalayas Mountain , Australia Coast , About Asia , Hall Tibet , Indus River Asia , Out Indus River , West China , North Nepal , River Sindh Tibet , India Ladakh , Pakistan Out , Karachi Sindh Province Out , Wizard River India Outdoor , Sindh River , Indus River Ocean , National July , Expert Duncan , Mountains Out , Start , லடாக் , ஜம்மு மற்றும் காஷ்மீர் , இந்தியா , ஆஸ்திரேலியா , மலை நீரூற்றுகள் , மேற்கு ஆஸ்திரேலியா , மாலி , திபெத் , சீனா , நேபால் , காபூல் , இமயமலை , பாக்கிஸ்தான் , இஂடஸ் நதி , சர்வதேச மையம் , இமயமலை மலை , ஆஸ்திரேலியா கடற்கரை , மேற்கு சீனா , வடக்கு நேபால் , இந்தியா லடாக் , சிந்த் நதி , தேசிய ஜூலை , தொடங்கு ,

© 2025 Vimarsana