vimarsana.com


ਅਪਡੇਟ ਦਾ ਸਮਾਂ :
130
ਹਿੰਦੋਸਤਾਨ ਅੰਦਰ ਲਗਾਤਾਰ ਵਧ ਰਹੇ ਆਰਥਿਕ ਪਾੜੇ ਦੀਆਂ ਮੂੰਹ ਬੋਲਦੀਆਂ ਤਸਵੀਰਾਂ।
ਮਨਮੋਹਨ ਸਿੰਘ ਖੇਲਾ
ਜਿਹੜੀ ਆਜ਼ਾਦੀ ਖਾਤਰ ਪੰਜਾਬੀਆਂ ਨੂੰ ਖਾਸ ਕਰਕੇ ਅਤੇ ਹੋਰ ਭਾਰਤੀਆਂ ਨੂੰ ਆਪਣੀਆਂ ਜਾਨਾਂ ਦੇਣੀਆਂ ਪਈਆਂ ਸਨ, ਕੀ ਉਨ੍ਹਾਂ ਸ਼ਹੀਦਾਂ ਦੇ ਸੁਪਨੇ ਪੂਰੇ ਕਰਨ ਵਾਲੀ ਆਜ਼ਾਦੀ ਦਾ ਨਿੱਘ ਅੱਜ ਭਾਰਤ ਵਾਸੀ ਨੂੰ ਪ੍ਰਾਪਤ ਹੋਇਆ ਹੈ? ਉਸ ਵੇਲੇ ਆਜ਼ਾਦੀ ਲਹਿਰ ਵੇਲੇ ਸਾਰਿਆਂ ਦੇ ਦਿਲਾਂ ਵਿਚ ਇੱਕੋ ਹੀ ਜਨੂਨ ਸੀ ਕਿ ਬ੍ਰਿਟਿਸ਼ ਸਰਕਾਰ ਨੂੰ ਭਾਰਤ ਵਿਚੋਂ ਬਾਹਰ ਕੱਢਣਾ ਹੈ। ਆਖਿ਼ਰਕਾਰ ਆਜ਼ਾਦੀ ਮਿਲੀ ਅਤੇ ਆਜ਼ਾਦ ਭਾਰਤ ਵਿਚ ਲੋਕਾਂ ਦੇ ਹੱਕਾਂ ਦੀ ਰਾਖੀ ਅਤੇ ਦੇਸ਼ ਦੇ ਲੋਕਤੰਤਰੀ ਢਾਂਚੇ ਦੀ ਮਜ਼ਬੂਤੀ ਲਈ ਡਾ. ਭੀਮ ਰਾਓ ਅੰਬੇਡਕਰ ਦੀ ਅਗਵਾਈ ਹੇਠ ਸੰਵਿਧਾਨ ਬਣਾਇਆ ਗਿਆ। ਇਹ ਸੰਵਿਧਾਨ 26 ਨਵੰਬਰ 1949 ਨੂੰ ਪਾਸ ਕਰ ਦਿੱਤਾ ਗਿਆ ਅਤੇ ਕੁਝ ਮਹੀਨਿਆਂ ਬਾਅਦ ਹੀ 26 ਜਨਵਰੀ 1950 ਨੂੰ ਦੇਸ਼ ਵਿਚ ਲਾਗੂ ਕਰ ਦਿੱਤਾ ਗਿਆ।
ਉਸ ਵੇਲੇ ਇਹ ਸੰਵਿਧਾਨ ਭਾਰਤ ਦੇ ਹਰ ਨਾਗਰਿਕ ਦੇ ਹੱਕਾਂ ਦੀ ਰਾਖੀ ਖਾਤਰ ਬਣਾਇਆ ਗਿਆ ਸੀ ਪਰ ਅੱਜ ਸਿਆਸੀ ਝੁਰਮਟ ਦੇ ਨੀਤੀਵਾਨਾਂ ਨੇ ਹਾਲਾਤ ਇੱਥੋਂ ਤੱਕ ਪਹੁੰਚਾ ਦਿੱਤੇ ਹਨ ਕਿ ਆਪਣੀ ਬਹੁ-ਸੰਮਤੀ ਦੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਨੇ ਆਪਣੇ ਚੁਣੇ ਹੋਏ ਨੁਮਾਇੰਦਿਆਂ ਨੂੰ ਲਾਭ ਦੇਣ ਖਾਤਰ ਅਤੇ ਇਨ੍ਹਾਂ ਦਾ ਨੁਕਸਾਨ ਕਰਨ ਵਾਲੀਆਂ ਮੱਦਾਂ ਨੂੰ ਹੌਲੀ ਹੌਲੀ ਸੰਵਿਧਾਨ ਵਿਚੋਂ ਬਾਹਰ ਕਢਵਾਇਆ ਜਾ ਰਿਹਾ ਹੈ। ਜਿੰਨੀ ਵਾਰ ਵੀ ਕੋਈ ਆਗੂ ਵਿਧਾਨ ਸਭਾ ਜਾਂ ਸੰਸਦ ਦਾ ਮੈਂਬਰ ਬਣਦਾ ਹੈ, ਉਹ ਓਨੀਆਂ ਹੀ ਪੈਨਸ਼ਨਾਂ ਦਾ ਹੱਕਦਾਰ ਬਣ ਜਾਂਦਾ ਹੈ।
ਸਿਆਸਤਦਾਨ ਦਿਖਾਵੇ ਵਜੋਂ ਲੋਕ ਸੇਵਾ ਦਾ ਢੰਡੋਰਾ ਪਿੱਟ ਰਹੇ ਹਨ, ਅਸਲ ਵਿਚ ਇਹ ਲੋਕਾਂ ਦੇ ਹੱਕ ਖੋਹ ਕੇ ਆਪਣੇ ਹੱਕ ਸੁਰੱਖਿਅਤ ਕਰਨ ਦੀਆਂ ਸਕੀਮਾਂ ਹੀ ਘੜ ਰਹੇ ਹਨ। ਗਰੀਬ ਅਤੇ ਗਰੀਬੀ ਰੇਖਾ ਤੋਂ ਵੀ ਹੇਠਾਂ ਰਹਿ ਰਹੇ ਲੋਕਾਂ ਅਤੇ ਆਮ ਨਾਗਰਿਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਅਤੇ ਬਰਾਬਰੀ ਲਿਆਉਣ ਵਾਲੇ ਹੱਕਾਂ ਤੋਂ ਪਾਸਾ ਵੱਟਿਆ ਜਾ ਰਿਹਾ ਹੈ। ਗਰੀਬ ਹੋਰ ਗਰੀਬ ਹੋ ਰਿਹਾ ਅਤੇ ਕਾਰਪੋਰੇਟ ਘਰਾਣਿਆਂ ਸਮੇਤ ਅਮੀਰ ਹੋਰ ਅਮੀਰ ਹੋ ਰਹੇ ਹਨ। ਜਿਹੜੇ ਸਪਨੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਸ਼ਹੀਦ ਭਗਤ ਸਿੰਘ
 ਵਰਗੇ ਦੇਸ਼ ਭਗਤ ਨੇ ਲੋਕਾਂ ਖਾਤਰ ਸਿਰਜੇ ਸਨ, ਉਹ ਅੱਜ ਤੱਕ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਪੂਰੇ ਨਹੀਂ ਕੀਤੇ। ਅੱਜ 74 ਸਾਲ ਬੀਤ ਜਾਣ ਬਾਅਦ ਵੀ 
ਉਨ੍ਹਾਂ ਵੱਲ਼ ਦੇਸ਼ ਦੀ ਕਿਸੇ ਵੀ ਸਿਆਸੀ ਪਾਰਟੀ ਨੇ ਧਿਆਨ ਨਹੀਂ ਦਿੱਤਾ।
ਭਾਰਤ ਦੀ ਸੰਸਕ੍ਰਿਤੀ, ਸਭਿਅਤਾ ਹਜ਼ਾਰਾਂ ਸਾਲ ਪੁਰਾਣੀ ਹੈ। ਜਿੰਨੇ ਭਾਰਤ ਵਿਚ ਸਾਧਨ ਅਤੇ ਮਨੁੱਖਾ ਸ਼ਕਤੀ ਹੈ, ਉਸ ਹਿਸਾਬ ਨਾਲ ਇਹ ਮੁਲਕ ਵਿਕਾਸ ਪਖੋਂ ਦੁਨੀਆ ਦੇ ਉਪਰਲੀ ਕਤਾਰ ਦੇ ਮੁਲਕਾਂ ਵਿਚ ਖੜ੍ਹਾ ਹੋਣਾ ਚਾਹੀਦਾ ਸੀ ਪਰ ਸਚਾਈ ਇਹ ਹੈ ਕਿ ਮੁਲਕ ਦੇ ਬਹੁਤ ਸਾਰੇ ਨਾਗਰਿਕ ਅੱਜ ਵੀ ਅਸਮਾਨ ਹੇਠ ਸੜਕਾਂ ਉੱਤੇ ਸੌਣ ਲਈ ਮਜਬੂਰ ਹਨ। ਅੱਜ ਦੇਸ਼ ਦੀਆਂ ਬਹੁਤੀਆਂ ਸਿਆਸੀ ਪਾਰਟੀਆਂ ਦੇ ਨੇਤਾ ਦੇਸ਼ ਅਤੇ ਕੌਮ ਦੇ ਸਾਧਨਾਂ ਅਤੇ ਸਵੈਮਾਣ ਬਾਰੇ ਨਹੀਂ ਸੋਚ ਰਹੇ ਬਲਕਿ ਇਹ ਆਪੋ-ਆਪਣੇ ਘਰ ਭਰ ਰਹੇ ਹਨ।
ਜਦੋਂ ਇੰਗਲੈਂਡ ਤੋਂ ਈਸਟ ਇੰਡੀਆ ਕੰਪਨੀ ਸਰ ਥੌਮਸ ਰੋਅ ਦੀ ਅਗਵਾਈ ਹੇਠ 24 ਅਗਸਤ 1608 ਨੂੰ ਗੁਜਰਾਤ ਦੇ ਸੂਰਤ ਸ਼ਹਿਰ ਵਿਚ ਵਪਾਰ ਕਰਨ ਦੇ ਮਨਸੂਬੇ ਨਾਲ ਮੁਗਲ ਬਾਦਸ਼ਾਹ ਜਹਾਂਗੀਰ ਸਮੇਂ ਆਈ ਸੀ, ਉਦੋਂ ਹੁਣ ਵਾਲਾ ਭਾਰਤ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਰਿਆਸਤਾਂ ਵਿਚ ਵੰਡਿਆ ਹੋਇਆ ਸੀ। ਇਸ ਕੰਪਨੀ ਨੇ ਇੱਥੋਂ ਦੇ ਰਿਆਸਤੀ ਢਾਂਚੇ ਦੀ ਆਪਸੀ ਕਸ਼ਮਕਸ਼ ਦਾ ਫਾਇਦਾ ਉਠਾਉਂਦਿਆਂ 1717 ਤੱਕ ਹੌਲੀ ਹੌਲੀ ਕਲਕੱਤਾ, ਮਦਰਾਸ, ਬੰਬਈ ਆਦਿ ਵੱਡੇ ਸ਼ਹਿਰਾਂ ਵੱਲ਼ ਪੈਰ ਪਸਾਰਦਿਆਂ ਰਿਆਸਤਾਂ ਨੂੰ ਆਪਣੇ ਕਬਜ਼ੇ ਹੇਠ ਕਰਨਾ ਸ਼ੁਰੂ ਕਰ ਦਿੱਤਾ ਸੀ।
ਉਸ ਸਮੇਂ ਦਿੱਲੀ ਦੇ ਤਖਤ ’ਤੇ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਬੈਠਾ ਸੀ। ਪਹਿਲਾਂ ਪਹਿਲ ਦਿੱਲੀ ਦਰਬਾਰ ਨੇ ਕੰਪਨੀ ਨੂੰ ਨੇੜੇ ਨਹੀਂ ਸੀ ਲੱਗਣ ਦਿੱਤਾ ਪਰ ਕੰਪਨੀ ਦੇ ਕੂਟਨੀਤਕ ਪ੍ਰਬੰਧਕਾਂ ਨੇ ਦਿੱਲੀ ਦਰਬਾਰ ਦੇ ਅਹਿਲਕਾਰਾਂ ਨੂੰ ਲਾਲਚ ਦੇ ਕੇ ਭਰਮਾ ਲਿਆ ਅਤੇ ਉਨ੍ਹਾਂ ਨੇ ਕੰਪਨੀ ਨਾਲ ਵਪਾਰ ਕਰਨ ਦੇ ਦਿੱਲੀ ਦਰਬਾਰ ਨੂੰ ਮਿਲਣ ਵਾਲੇ ਫਾਇਦੇ ਗਿਣਾ ਕੇ ਬਹਾਦਰ ਸ਼ਾਹ ਨੂੰ ਜਾਲ ਵਿਚ ਫਸਾ ਲਿਆ ਅਤੇ ਕੰਪਨੀ ਨਾਲ ਵਪਾਰ ਕਰਨ ਦਾ ਸਮਝੌਤਾ ਕਰਵਾ ਦਿੱਤਾ। ਬਾਅਦ ਵਿਚ ਕੰਪਨੀ ਦੀ ਨੀਅਤ ਸਾਰੇ ਭਾਰਤ ਨੂੰ ਆਪਣੇ ਕਬਜ਼ੇ ਹੇਠ ਕਰਨ ਦੀ ਬਣ ਗਈ। ਇਸ ਕੂਟਨੀਤੀ ਤਹਿਤ 1857 ਦੇ ਗਦਰ ਲਹਿਰ ਵੇਲੇ ਕੰਪਨੀ ਦੇ ਮੇਜਰ ਵਿਲੀਅਮ ਹੋਡਸਨ ਨੇ ਬਹਾਦਰ ਸ਼ਾਹ ਨੂੰ 20 ਸਤੰਬਰ 1857 ਨੂੰ ਬੰਦੀ ਬਣਾ ਕੇ ਬਰਮਾ (ਹੁਣ ਮਿਆਂਮਾਰ) ਦੇ ਸ਼ਹਿਰ 
ਰੰਗੂਨ (ਹੁਣ ਯੰਗੌਨ) ਦੀ ਜੇਲ੍ਹ ਵਿਚ ਬੰਦ ਕਰ ਦਿੱਤਾ ਅਤੇ ਦਿੱਲੀ ਸਲਤਨਤ ’ਤੇ ਕਬਜ਼ਾ ਕਰ ਲਿਆ। ਯੰਗੌਨ ਦੀ ਜੇਲ੍ਹ ਅੰਦਰ ਹੀ 7 ਨਵੰਬਰ 1862 ਨੂੰ ਇਸ 
ਅੰਤਮ ਮੁਗਲ ਬਾਦਸ਼ਾਹ ਦੀ ਮੌਤ ਹੋਣ ਕਰਕੇ
 ਮੁਗਲਾਂ ਦਾ ਅੰਤ ਹੋ ਗਿਆ।
ਦਿੱਲੀ ਕਬਜ਼ੇ ਤੋਂ ਬਾਅਦ ਗੋਰਿਆਂ ਦੇ ਹੌਸਲੇ ਵਧਣੇ ਸ਼ੁਰੂ ਹੋ ਗਏ। ਫਿਰ ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜਭਾਗ ’ਤੇ ਅੱਖ ਰੱਖਣੀ ਸ਼ੁਰੂ ਕੀਤੀ। 27 ਜੂਨ 1839 ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖਾਲਸਾ ਰਾਜ ਅੰਦਰ ਅਜਿਹੀ ਖਾਨਾਜੰਗੀ ਛਿੜੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਦਸ ਸਾਲ ਬਾਅਦ 2 ਅਪਰੈਲ 1849 ਨੂੰ ਪੰਜਾਬ ਵੀ ਗੋਰਿਆਂ ਦੇ ਕਬਜ਼ੇ ਵਿਚ ਆ ਗਿਆ। ਉਂਜ, ਖਾਲਸਾ ਫੌਜ ਅਤੇ ਬ੍ਰਿਟਿਸ਼ ਕੰਪਨੀ ਦੀਆਂ ਫੌਜਾਂ ਵਿਚਕਾਰ ਹੋਈ ਘਮਸਾਣ ਦੀ ਲੜਾਈ ਦਾ ਜਿ਼ਕਰ ਕਵੀ ਸ਼ਾਹ ਮੁਹੰਮਦ ਨੇ ਆਪਣੀ ਰਚਨਾ ਵਿਚ ਕੀਤਾ ਹੈ ਅਤੇ ਖਾਲਸਾ ਫੌਜ ਦੀ ਬਹਾਦਰੀ ਬਿਆਨ ਕੀਤੀ ਹੈ। ਉਹ ਇੱਕ ਸਿੱਖ ਖਾਲਸਾ ਫੌਜੀਆਂ ਦੀ ਨਿਵੇਕਲੀ ਅਤੇ ਵੱਖਰੀ ਮਿਸ਼ਾਲ ਦਰਸਾਉਂਦੀ ਹੈ। ਕਵੀ ਸ਼ਾਹ ਮੁਹੰਮਦ ਲਿਖਦਾ ਹੈ ਕਿ ਜੇ ਉਸ ਵਕਤ ਮਹਾਰਾਜਾ ਰਣਜੀਤ ਸਿੰਘ ਹੁੰਦਾ ਤਾਂ ਖਾਲਸਾ ਫੌਜ ਦੀ ਹਾਰ ਨਾ ਹੁੰਦੀ।
ਇਸ ਤੋਂ ਬਾਅਦ ਗੋਰਿਆਂ ਦਾ ਸਾਰੇ ਭਾਰਤ ਉੱਤੇ ਕਬਜ਼ਾ ਹੋ ਚੁੱਕਾ ਸੀ। ਇਸ ਤੋਂ ਕੁਝ ਸਮਾਂ ਬਾਅਦ ਹੀ ਅੰਗਰੇਜ਼ ਸਰਕਾਰ ਨੇ ਸਮੁੱਚਾ ਸਿਸਟਮ ਬਦਲਣਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਮੁਲਕ ਦੀ ਆਜ਼ਾਦੀ ਲਈ ਦੇਸ਼ ਭਗਤਾਂ ਨੇ ਵੀ ਲੜਾਈ ਸ਼ੁਰੂ ਕਰ ਦਿੱਤੀ ਹੋਈ ਸੀ ਜਿਸ ਦਾ ਅਸਰ ਸਾਰੇ ਭਾਰਤ ਵਿਚ ਫੈਲ ਚੁੱਕਿਆ ਸੀ ਪਰ ਪੰਜਾਬ ਅਤੇ ਬੰਗਾਲ ਵਿਚ ਆਜ਼ਾਦੀ ਲਹਿਰ ਦਾ ਪ੍ਰਭਾਵ ਕੁਝ ਜਿ਼ਆਦਾ ਸੀ। ਆਖਰ ਗੋਰਿਆਂ ਨੇ ਹੋਰ ਮੁਲਕਾਂ ਸਮੇਤ ਭਾਰਤ ਨੂੰ ਵੀ ਆਜ਼ਾਦ ਕਰਨ ਦਾ ਫੈਸਲਾ ਕਰ ਲਿਆ। ਇਸ ਦੇ ਨਾਲ ਹੀ ਦੇਸ਼ ਦੋ ਹਿੱਸਿਆਂ ਵਿਚ ਵੰਡਿਆ ਗਿਆ। ਦੇਸ਼ ਦੀ ਆਜ਼ਾਦੀ ਦੇ ਨਾਲ ਹੀ ਪਾਕਿਸਤਾਨ ਦੇ ਰੂਪ ਵਿਚ ਇਕ ਹੋਰ ਮੁਲਕ ਹੋਂਦ ਵਿਚ ਆ ਗਿਆ ਸੀ। ਆਬਾਦੀ ਦੇ ਹਿਸਾਬ ਨਾਲ ਪੰਜਾਬ ਅਤੇ ਬੰਗਾਲ ਦੀ ਵੰਡ ਦੌਰਾਨ ਪੰਜਾਬ ਦਾ ਜਾਨੀ ਅਤੇ ਮਾਲੀ ਨੁਕਸਾਨ ਬਹੁਤ ਹੋਇਆ। ਲੱਖਾਂ ਲੋਕ ਮਾਰੇ ਗਏ ਅਤੇ ਉੱਜੜ ਗਏ। ਧੀਆਂ-ਭੈਣਾਂ ਨਾਲ ਬੇਅੰਤ ਵਧੀਕੀਆਂ ਹੋਈਆਂ। ਪੰਜਾਬੀਆਂ ਨੂੰ ਦੇਸ਼ ਦੀ ਆਜ਼ਾਦੀ ਦੀ ਬਹੁਤ ਵੱਡੀ ਕੀਮਤ ਤਾਰਨੀ ਪਈ।
ਕੀ ਇੰਨੀਆਂ ਕੁਰਬਾਨੀਆਂ ਦੇ ਕੇ ਹਾਸਲ ਕੀਤੀ ਆਜ਼ਾਦੀ ਲੋਕਾਂ ਨੂੰ ਉਹ ਸੁੱਖ-ਸਹੂਲਤਾਂ ਜਾਂ ਸੌਖ ਜਾਂ ਹੱਕ ਦੇ ਸਕੀ ਹੈ ਜਿਸ ਦੇ ਸੁਪਨੇ ਸਾਡੇ ਦੇਸ਼ ਭਗਤਾਂ ਨੇ ਲਏ ਸਨ। ਅੱਜ ਤਾਂ ਮੁਲਕ ਦੇ ਸਰਕਾਰੀ ਮੁਲਾਜ਼ਮਾਂ, ਵਿਦਿਆਰਥੀਆਂ, ਕਿਸਾਨਾਂ, ਮਜ਼ਦੂਰਾਂ, ਛੋਟੇ ਵਪਾਰੀਆਂ ਨੂੰ ਆਪਣੇ ਮਿਲੇ ਹੋਏ ਹੱਕ ਬਚਾਉਣ ਲਈ ਸੜਕਾਂ ’ਤੇ ਰੁਲ਼ਣਾ ਪੈ ਰਿਹਾ ਹੈ। ਇਹੀ ਨਹੀਂ ਇਸ ਸੰਘਰਸ਼ ਦੌਰਾਨ ਸਰਕਾਰ ਦੇ ਡੰਡੇ ਤੱਕ ਖਾਣੇ ਪੈ ਰਹੇ ਹਨ, ਹੰਝੂ ਗੈਸ ਝੱਲਣੀ ਪੈ ਰਹੀ ਹੈ ਅਤੇ ਪਾਣੀ ਦੀਆਂ ਬੁਛਾੜਾਂ ਨਾਲ ਸਰੀਰ ਭੰਨਾਉਣੇ ਪੈ ਰਹੇ ਹਨ।
ਸੰਪਰਕ: +61-432-548-855

Related Keywords

Mali ,Myanmar ,Milan ,Lombardia ,Italy ,India ,United Kingdom ,Delhi ,Calcutta ,West Bengal ,Shah Muhammad ,Uttar Pradesh ,Bombay ,Maharashtra ,Pakistan ,Madras ,Tamil Nadu ,Burma ,British ,Manmohan Singh ,Rao Ambedkar ,Mughal King ,Maharaja Ranjit Singh ,Bhagat Singh ,British Company ,England East India Company Sir ,Khalsa Army ,Company Major William ,Bengal Of Division ,For Parliament ,British Government ,India Out ,Constitution Created ,Constitution November ,Constitution India ,Constitution Out ,Mughal King Jahangir ,Shah Sat ,Delhi Golden ,Khalsa State ,Sikh Khalsa ,Additionally Country ,Additionally Pakistan ,மாலி ,மியான்மர் ,மிலன் ,லோம்பார்டியா ,இத்தாலி ,இந்தியா ,ஒன்றுபட்டது கிஂக்டம் ,டெல்ஹி ,கால்குட்டா ,மேற்கு பெங்கல் ,ஷா முஹம்மது ,உத்தர் பிரதேஷ் ,குண்டு ,மகாராஷ்டிரா ,பாக்கிஸ்தான் ,மெட்ராஸ் ,தமிழ் நாடு ,பர்மா ,பிரிட்டிஷ் ,ம்யாந்‌மோஹாந் சிங் ,ராவ் அம்பேத்கர் ,முகலாய கிங் ,மகாராஜா ரஞ்சித் சிங் ,பகத் சிங் ,பிரிட்டிஷ் நிறுவனம் ,கல்ச இராணுவம் ,அல்லது பாராளுமன்றம் ,பிரிட்டிஷ் அரசு ,இந்தியா ஔட் ,அரசியலமைப்பு நவம்பர் ,அரசியலமைப்பு இந்தியா ,சீக்கியர் கல்ச ,

© 2024 Vimarsana

vimarsana.com © 2020. All Rights Reserved.