Live Breaking News & Updates on Harcharn singh

Stay informed with the latest breaking news from Harcharn singh on our comprehensive webpage. Get up-to-the-minute updates on local events, politics, business, entertainment, and more. Our dedicated team of journalists delivers timely and reliable news, ensuring you're always in the know. Discover firsthand accounts, expert analysis, and exclusive interviews, all in one convenient destination. Don't miss a beat — visit our webpage for real-time breaking news in Harcharn singh and stay connected to the pulse of your community

Barnala: Farmers remember protest victims

Barnala, November 5
Firm in their resolve to get the central agricultural laws repealed, farmers dedicated Diwali to their fellowmen who lost their lives during the ongoing agitation. Farmers have an

Barnala , Punjab , India , Harcharn-singh , Narain-dutt , Kaka-singh ,

ਦੇਸ਼ਧ੍ਰੋਹ ਦੇ ਦੋਸ਼ ਹੇਠ ਪੁਲੀਸ ਨੇ ਪੰਜ ਕਿਸਾਨ ਜੇਲ੍ਹ ਭੇਜੇ


ਅਪਡੇਟ ਦਾ ਸਮਾਂ :
260
ਕਿਸਾਨਾਂ ਦੀ ਗ੍ਰਿਫ਼ਤਾਰੀ ਦੇ ਵਿਰੋਧ ’ਚ ਧਰਨਾ ਦਿੰਦੇ ਹੋਏ ਕਿਸਾਨ। -ਫੋਟੋ: ਪ੍ਰਭੂ
ਪ੍ਰਭੂ ਦਿਆਲ
ਮੁੱਖ ਅੰਸ਼
ਗ੍ਰਿਫ਼ਤਾਰੀ ਦੇ ਵਿਰੋਧ ’ਚ ਕਿਸਾਨਾਂ ਨੇ ਐੱਸਪੀ ਦਫ਼ਤਰ ਘੇਰਿਆ
ਸਿਰਸਾ ’ਚ ਮਿਨੀ ਸਕੱਤਰੇਤ ਦਾ ਭਲਕੇ ਕੀਤਾ ਜਾਵੇਗਾ ਘਿਰਾਓ
ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿੱਚ ਬੀਤੇ ਦਿਨੀਂ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਣਵੀਰ ਸਿੰਘ ਗੰਗਵਾ ਦੀ ਗੱਡੀ ਦੇ ਸ਼ੀਸ਼ੇ ਤੋੜੇ ਜਾਣ ਦੇ ਇਲਜ਼ਾਮ ਹੇਠ ਪੁਲੀਸ ਨੇ ਅੱਜ ਪੰਜ ਕਿਸਾਨਾਂ ਨੂੰ ਘਰਾਂ ’ਚ ਛਾਪੇ ਮਾਰ ਕੇ ਗ੍ਰਿਫ਼ਤਾਰ ਕੀਤਾ ਹੈ। ਆਪਣੇ ਸਾਥੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਪਹਿਲਾਂ ਬਾਬਾ ਭੂਮਣ ਸ਼ਾਹ ਚੌਕ ਅਤੇ ਬਾਅਦ ਵਿੱਚ ਐੱਸਪੀ ਦਫ਼ਤਰ ਦਾ ਘਿਰਾਓ ਕੀਤਾ। ਗੰਗਵਾ ਦੀ ਗੱਡੀ ’ਤੇ ਹਮਲਾ ਕਰਨ ਦੇ ਦੋਸ਼ ਹੇਠ ਦੋ ਕਿਸਾਨ ਆਗੂਆਂ, 80 ਸਾਲ ਦੇ ਬਜ਼ੁਰਗ ਹਰਚਰਨ ਸਿੰਘ ਸਮੇਤ ਸੌ ਤੋਂ ਵੱਧ ਕਿਸਾਨਾਂ ਖ਼ਿਲਾਫ਼ ਦੇਸ਼ਧ੍ਰੋਹ ਅਤੇ ਕਈ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਬਾਬਾ ਭੂਮਣ ਸ਼ਾਹ ਚੌਕ ’ਤੇ ਇਕੱਠੇ ਹੋਏ ਕਿਸਾਨਾਂ ਦੀ ਪੁਲੀਸ ਨਾਲ ਧੱਕਾ-ਮੁੱਕੀ ਵੀ ਹੋਈ ਹੈ। ਇਸ ਦੌਰਾਨ ਸਰਵ ਕਰਮਚਾਰੀ ਸੰਘ ਨੇ ਕਿਸਾਨਾਂ ਦੀ ਹਮਾਇਤ ਕਰਦਿਆਂ ਉਨ੍ਹਾਂ ਦੇ ਧਰਨੇ ਵਿੱਚ ਸ਼ਿਰਕਤ ਕੀਤੀ। ਧਰਨੇ ’ਚ ਕਿਸਾਨ ਆਗੂ ਲਖਵਿੰਦਰ ਸਿੰਘ ਲੱਖਾ, ਰੌਸ਼ਨ ਸੁਚਾਨ, ਪ੍ਰਹਿਲਾਦ ਸਿੰਘ ਭਾਰੂਖੇੜਾ, ਭਜਨ ਲਾਲ ਬਾਜੇਕਾਂ ਤੋਂ ਇਲਾਵਾ ਮੁਲਾਜ਼ਮ ਜਥੇਬੰਦੀਆਂ ਦੇ ਕਈ ਆਗੂ, ਕਰਮਚਾਰੀ ਅਤੇ ਕਿਸਾਨ ਵੱਡੀ ਗਿਣਤੀ ’ਚ ਮੌਜੂਦ ਸਨ। ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ’ਚ ਸਾਹਿਬ ਸਿੰਘ ਵਾਸੀ ਖੈਰਪੁਰ, ਬਲਕਾਰ ਸਿੰਘ, ਨਿੱਕਾ ਸਿੰਘ ਤੇ ਬਲਕੌਰ ਸਿੰਘ ਵਾਸੀ ਪਿੰਡ ਫੱਗੂ ਅਤੇ ਦਲਜੀਤ ਸਿੰਘ ਵਾਸੀ ਪਿੰਡ ਰੰਗਾ ਸ਼ਾਮਲ ਹਨ। ਉਨ੍ਹਾਂ ਨੂੰ ਬਾਅਦ ’ਚ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਗਿਆ। ਪੁਲੀਸ ਬੁਲਾਰੇ ਨੇ ਕਿਹਾ ਕਿ 11 ਜੁਲਾਈ ਨੂੰ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਣਵੀਰ ਸਿੰਘ ਗੰਗਵਾ ਦੀ ਗੱਡੀ ’ਤੇ ਹਮਲਾ ਕਰਨ ਵਾਲੇ ਕਿਸਾਨਾਂ ਦੀ ਪਛਾਣ ਵੀਡੀਓ ਫੁਟੇਜ ਤੋਂ ਕੀਤੀ ਗਈ ਹੈ ਅਤੇ ਹੋਰਾਂ ਦੀ ਵੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
ਉਧਰ ਕਿਸਾਨ ਜਥੇਬੰਦੀਆਂ ਨੇ ਸਾਂਝੇ ਤੌਰ ’ਤੇ ਫੈਸਲਾ ਲਿਆ ਹੈ ਕਿ ਉਹ 16 ਜੁਲਾਈ ਨੂੰ ਹਰ ਪਿੰਡ ਵਿੱਚ ਸਰਕਾਰ ਦੇ ਪੁਤਲੇ ਫੂਕ ਕੇ ਕਿਸਾਨਾਂ ਨੂੰ ਇਕਜੁੱਟ ਕਰਨਗੇ।
ਪੂਰੇ ਸੂਬੇ ਦੇ ਕਿਸਾਨ 17 ਜੁਲਾਈ ਨੂੰ ਕਿਸਾਨਾਂ ’ਤੇ ਦਰਜ ਮੁਕੱਦਮਿਆਂ ਤੇ ਗ੍ਰਿਫ਼ਤਾਰੀਆਂ ਦੇ ਵਿਰੋਧ ਵਿੱਚ ਸਿਰਸਾ ’ਚ ਮਿਨੀ ਸਕੱਤਰੇਤ ਅੱਗੇ ਧਰਨਾ ਦੇਣਗੇ। ਕਿਸਾਨ ਆਗੂ ਲਖਵਿੰਦਰ ਸਿੰਘ ਲੱਖਾ ਅਤੇ ਪ੍ਰਹਿਲਾਦ ਸਿੰਘ ਭਾਰੂਖੇੜਾ ਨੇ ਕਿਹਾ ਕਿ ਜੋ ਵੀ ਵਿਅਕਤੀ ਸਰਕਾਰ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਦਾ ਹੈ, ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਕਰ ਰਹੀ ਹੈ।
ਖ਼ਬਰ ਸ਼ੇਅਰ ਕਰੋ

Sirsa , Haryana , India , Sahib-singh , Daljit-singh , Ranvir-singh , Harcharn-singh , Balkar-singh , Lakhwinder-singh , Baba-shah-square , Mini-secretariat

ਸਪਰੂ ਹਾਊਸ ਤੇ ਪ੍ਰੇਮ ਜਲੰਧਰੀ


ਰਵੀ ਤਨੇਜਾ
ਰਵੀ ਤਨੇਜਾ
ਇਤਿਹਾਸਕ ਤੌਰ ’ਤੇ ਇਸ ਸੱਚਾਈ ਨੂੰ ਮੰਨਣ ਵਿੱਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿ ਆਜ਼ਾਦੀ ਤੋਂ ਬਾਅਦ ਪੇਸ਼ੇਵਰ ਰੰਗਮੰਚ ਦੀ ਸ਼ੁਰੂਆਤ ਦਿੱਲੀ ਵਿਚ ਹੋਈ।  ਇਸ ਦੀ ਨੀਂਹ ਲਾਹੌਰ ਤੋਂ ਦਿੱਲੀ ਆਏ ਗੁਰਦਿਆਲ ਸਿੰਘ ਖੋਸਲਾ ਨੇ ਰੱਖੀ।
ਸੰਤਾਲੀ ਦੀ ਵੰਡ ਨੇ ਸਿਆਸੀ ਤੇ ਸੱਭਿਆਚਾਰਕ ਤੌਰ ’ਤੇ ਬਹੁਤ ਕੁਝ ਬਦਲ ਦਿੱਤਾ। ਲਾਹੌਰ ਸ਼ਹਿਰ ਨਾ ਕੇਵਲ ਪੰਜਾਬ ਦੀਆਂ ਰਾਜਨੀਤਕ ਸਰਗਰਮੀਆਂ ਲਈ ਜਾਣਿਆ ਜਾਂਦਾ ਸੀ ਸਗੋਂ ਪੂਰੇ ਪੰਜਾਬ ਦਾ ਸਭਿਆਚਾਰਕ ਕੇਂਦਰ ਵੀ ਸੀ। ਪੰਜਾਬੀ ਰੰਗਮੰਚ ਤੇ ਨਾਟਕਾਂ ਦਾ ਯਥਾਰਥਵਾਦੀ ਸਫ਼ਰ ਈਸ਼ਵਰ ਚੰਦਰ ਨੰਦਾ ਦੁਆਰਾ 1913 ਵਿਚ ਲਾਹੌਰ ਤੋਂ ਸ਼ੁਰੂ ਹੋਇਆ। ਕੁੜੀਆਂ ਦਾ ਪਹਿਲਾ ਸਕੂਲ ਲਾਹੌਰ ਵਿੱਚ ਖੁੱਲ੍ਹਿਆ। ਪੰਜਾਬ ਦਾ ਪਹਿਲਾ ਕਾਲਜ ਵੀ ਲਾਹੌਰ ਵਿਚ ਖੁੱਲ੍ਹਿਆ। ਆਜ਼ਾਦੀ ਤੋਂ ਪਹਿਲਾਂ ਲਗਭਗ ਦਾ ਕਾਲਜ ਲਾਹੌਰ ਸ਼ਹਿਰ ਵਿੱਚ ਸਨ ਜਿੱਥੇ ਹਰ ਰੋਜ਼ ਨਾਟਕ ਨਾਲ ਸਬੰਧਿਤ ਗਤੀਵਿਧੀਆਂ ਹੁੰਦੀਆਂ ਸਨ। ਪੰਜਾਬੀ, ਉਰਦੂ ਤੇ ਹਿੰਦੀ ਭਾਸ਼ਾਵਾਂ ਦੇੇ ਰੰਗਕਰਮੀ ਇਸੇ ਲਾਹੌਰ ਵਿਚ ਆਪਣਾ ਰੰਗਕਰਮ ਕਰਦੇ ਸਨ। ਆਜ਼ਾਦੀ ਦੇ ਨਾਲ ਵੰਡ ਨੇ ਹੋਰ ਬਹੁਤ ਕੁਝ ਵੰਡ ਦਿੱਤਾ। ਇਸ ਵੰਡ ਦਾ ਅਸਰ ਰੰਗਕਰਮੀਆਂ ’ਤੇ ਵੀ ਪਿਆ। ਹੌਲੀ-ਹੌਲੀ ਲਾਹੌਰ ਦੇ ਬਹੁਤੇ ਰੰਗਕਰਮੀ-ਨਾਟਕਕਾਰ ਦਿੱਲੀ ਵਿੱਚ ਜੁੜਨ ਲੱਗੇ। ਗੁਰਦਿਆਲ ਸਿੰਘ ਖੋਸਲਾ, ਈਸ਼ਵਰ ਚੰਦਰ ਨੰਦਾ, ਹਰਚਰਨ ਸਿੰਘ, ਕਰਤਾਰ ਸਿੰਘ ਦੁੱਗਲ, ਗੁਰਚਰਨ ਸਿੰਘ, ਕਪੂਰ ਸਿੰਘ ਘੁੰਮਣ, ਪ੍ਰੇਮ ਜਲੰਧਰੀ, ਸ਼ੀਲਾ ਭਾਟੀਆ, ਬਲਵੰਤ ਗਾਰਗੀ, ਪਰਿਤੋਸ਼ ਗਾਰਗੀ, ਪਾਂਧੀ ਨਨਕਾਣਵੀ, ਆਈ.ਐੱਲ. ਦਾਸ, ਰਮੇਸ਼ ਚੰਦ, ਆਰ.ਜੀ. ਆਨੰਦ, ਉਹ ਵੱਡੇ ਨਾਟਕਕਾਰ ਸਨ ਜਿਨ੍ਹਾਂ ਨੇ ਸ਼ੁਰੂਆਤੀ ਦੌਰ ਵਿੱਚ ਦਿੱਲੀ ਵਿਚ ਆਪਣਾ ਡੇਰਾ ਲਾਇਆ। ਇਨ੍ਹਾਂ ਵਿਚੋਂ ਕਈ ਵਾਪਸ ਪੰਜਾਬ ਚਲੇ ਗਏ।
ਦਿੱਲੀ ਵਿੱਚ ਪੰਜਾਬੀ ਰੰਗਮੰਚ ਦੀ ਸ਼ੁਰੂਆਤ ਗੁਰਦਿਆਲ ਸਿੰਘ ਖੋਸਲਾ ਦੇ ਨਾਟਕਾਂ ਨਾਲ ਹੋਈ। ਉਨ੍ਹਾਂ ਨੇ 1947 ਵਿੱਚ ‘ਪੰਜਾਬੀ  ਥਿਏਟਰ’ ਸੰਸਥਾ ਬਣਾ ਕੇ ਰੰਗ-ਪ੍ਰੇਮੀਆਂ ਨੂੰ ਇਕ ਮੰਚ ਪ੍ਰਦਾਨ ਕੀਤਾ। ਇਹ ਉਹ ਸਮਾਂ ਸੀ ਜਦ ਦਿੱਲੀ ਵਿਚ ਕੋਈ ਰੰਗਮੰਚ ਨਹੀਂ ਹੋ ਰਿਹਾ ਸੀ ਤੇ ਹਿੰਦੀ ਰੰਗਮੰਚ ਵੀ ਨਾਂਹ ਦੇ ਬਰਾਬਰ ਸੀ। 
ਖੋਸਲਾ ਹੋਰਾਂ ਨੇ ‘ਮੁਰਦੇ ਦਾ ਰਾਸ਼ਨ’, ‘ਪਰਲੋ ਤੋਂ ਪਹਿਲਾਂ’, ‘ਕੇਸਰੋ’, ‘ਰੱਤਾ ਸਾਲੂ’, ‘ਬੂਹੇ ਬੈਠੀ ਧੀ’, ‘ਤੂਤਾਂ ਵਾਲਾ ਖੂਹ’ ਵਰਗੇ ਨਾਟਕਾਂ ਨਾਲ ਪੰਜਾਬੀ ਨਾਟਕਾਂ ਦੇ ਮੰਚਨ ਦੀ ਸ਼ੁਰੂਆਤ ਕੀਤੀ ਤੇ ਹੋਰ ਵੀ ਕਈ ਨਾਟਕ ਖੇਡੇ। ਇਨ੍ਹਾਂ ਵਿੱਚੋਂ ਕੁਝ ਨਾਟਕ ਉਨ੍ਹਾਂ ਦੇ ਆਪਣੇ ਲਿਖੇ ਹੋਏ ਸਨ ਤੇ ਕੁਝ ਦੂਜੇ ਨਾਟਕਕਾਰਾਂ ਦੁਆਰਾ ਲਿਖਤ ਸਨ ਜਿਵੇਂ: ਚਰਣ ਸਿੰਘ, ਹਰਚਰਨ ਸਿੰਘ, ਕਰਤਾਰ ਸਿੰਘ ਦੁੱਗਲ, ਕਪੂਰ ਸਿੰਘ ਘੁੰਮਣ। ਕਪੂਰ ਸਿੰਘ ਘੁੰਮਣ ਨੇ ‘ਰੂਪ ਕਲਾ ਸੰਗਮ’ ਨਾਂ ਦੀ ਆਪਣੀ ਇਕ ਸੰਸਥਾ ਵੀ ਬਣਾਈ ਜਿਸ ਨਾਲ ਮਿਲ ਕੇ ਉਨ੍ਹਾਂ ਨੇ ਕਈ ਨਾਟਕ ਮੰਚਿਤ ਕੀਤੇ। 1956 ਦੇ ਨੇੜੇ-ਤੇੜੇ ਉਨ੍ਹਾਂ ਨੇ ‘ਬੰਦ ਗਲੀ’, ‘ਜੈਲਦਾਰ’, ‘ਸਵੇਰ ਦਾ ਭੁੱਲਾ’ ਤੇ ਹੋਰ ਕਈ ਨਾਟਕ ਖੇਡੇ। ਕੁਝ ਨਾਟਕਕਾਰ ਦਿੱਲੀ ਵਿਚ ਕੁਝ ਸਮਾਂ ਰਹਿ ਕੇ ਪੰਜਾਬ ਪਰਤ ਗਏ। ਉਨ੍ਹਾਂ ਵਿੱਚ ਬਲਵੰਤ ਗਾਰਗੀ, ਹਰਪਾਲ ਟਿਵਾਣਾ, ਹਰਿਭਜਨ ਸਿੰਘ, ਅਮਰੀਕ ਸਿੰਘ, ਤੇਰਾ ਸਿੰਘ ਚੰਨ ਤੇ ਕਪੂਰ ਸਿੰਘ ਘੁੰਮਣ ਸ਼ਾਮਲ ਹਨ। 1951 ਵਿੱਚ ਸ਼ੀਲਾ ਭਾਟੀਆ ਨੇ ਪੰਜਾਬੀ ਓਪੇਰਾ ‘ਵਾਦੀ ਦੀ ਗੂੰਜ’ ਰਾਹੀਂ ਦਿੱਲੀ ਵਿੱਚ ਪੰਜਾਬੀ ਰੰਗਮੰਚ ਨੂੰ ਇਕ ਨਵਾਂ ਰਾਹ ਦਿਖਾਇਆ। ਇਸ ਤੋਂ ਬਾਅਦ ਇਨ੍ਹਾਂ ਨੇ ‘ਹੀਰ ਰਾਂਝਾ’ (1950) ਤੋਂ ਲੈ ਕੇ ‘ਕਾਗਜ਼ ਤੇ ਕੈਨਵਸ’ (1998) ਤੱਕ ਪੰਜਾਬੀ ਸੰਗੀਤ ਨਾਲ ਭਰਪੂਰ ਕਈ ਓਪੇਰਾ ਕੀਤੇ ਜਿਨ੍ਹਾਂ ਵਿਚ ਮੁੱਖ ਸਨ: ਬਲਵੰਤ ਗਾਰਗੀ ਦਾ ‘ਰਾਈ ਤੇ ਪਹਾੜ’, ‘ਕੇਸਰੋ’, ‘ਕਣਕ ਦੀ ਬੱਲੀ’, ‘ਰੁੱਖੇ ਖੇਤ’, ‘ਪ੍ਰਿਥਵੀ ਰਾਜ ਚੌਹਾਨ’, ‘ਤੇਰੇ ਮੇਰੇ ਲੇਖ’ ਆਦਿ। ਇਹ ਸਾਰੀਆਂ ਪੇਸ਼ਕਾਰੀਆਂ ਇੱਕ ਤੋਂ ਵਧ ਕੇ ਇੱਕ ਸਨ। ਪੰਜਾਬੀ ਰੰਗਮੰਚ ਸਿਖਰਾਂ ਨੂੰ ਛੋਹ ਰਿਹਾ ਸੀ ਜਿਸ ਨੂੰ ਪਰਿਤੋਸ਼ ਗਾਰਗੀ ਦੇ ਨਾਟਕਾਂ ‘ਛਲੇਡਾ’, ‘ਪਰਛਾਂਵੇ’, ‘ਮੋਹਣੀ’ ਤੇ ‘ਵਗਦੇ ਪਾਣੀ’ ਨੇ ਯਥਾਰਥਵਾਦੀ ਰੂਪ ਦਿੱਤਾ। ਇੱਥੇ ਇੱਕ ਹੋਰ ਨਾਟਕਕਾਰ ਸਾਹਮਣੇ ਆਉਂਦਾ ਹੈ - ‘ਪ੍ਰੇਮ ਜਲੰਧਰੀ’। ਪ੍ਰੇਮ ਜਲੰਧਰੀ 1952 ਤੋਂ ਹੀ ਨਾਟਕ ਲਿਖ ਰਿਹਾ ਸੀ। ਪੰਜਾਬ ਦੀ ਅਮਰ ਕਹਾਣੀ ‘ਸੱਸੀ ਪੁੰਨੂੰ’ ਉੱਤੇ ਓਪੇਰਾ ਲਿਖ ਕੇ ਉਹ ਆਪਣੀ ਹਾਜ਼ਰੀ ਭਰ ਚੁੱਕਿਆ ਸੀ। ਸੱਸੀ ਪੁੰਨੂੰ ਦਾ ਨਿਰਦੇਸ਼ਨ ਆਰ.ਜੀ. ਆਨੰਦ ਨੇ ਕੀਤਾ ਅਤੇ ਸੰਗੀਤ, ਮਸ਼ਹੂਰ ਕਲਾਸਿਕ ਸਿੰਗਰ ਸ਼ੰਨੋ ਖੁਰਾਣਾ ਨੇ ਦਿੱਤਾ। ਪੰਜਾਬੀ ਰੰਗਮੰਚ ਨੇ ਇਸ ਵੇਲੇ ਤਕ ਆਪਣੀਆਂ ਜੜ੍ਹਾਂ ਮਜ਼ਬੂਤ ਕਰ ਲਈਆਂ ਸਨ। ਸ਼ਾਇਦ ਹੀ ਕੋਈ ਹਫ਼ਤਾ ਅਜਿਹਾ ਹੁੰਦਾ ਸੀ ਜਦੋਂ ਦਿੱਲੀ ਵਿਚ ਪੰਜਾਬੀ ਨਾਟਕ ਨਾ ਹੁੰਦਾ ਹੋਵੇ।
ਪੰਜਾਬੀ ਨਾਟਕਾਂ ਦੀ ਮਿੱਠੀ ਭਾਸ਼ਾ ਦਾ ਜਾਦੂ ਤੇ ਦਰਸ਼ਕਾਂ ਦੀ ਭਰਪੂਰਤਾ ਦੇਖ ਕੇ ਕਈ ਗ਼ੈਰ-ਪੰਜਾਬੀਆਂ ਨੇ ਵੀ ਪੰਜਾਬੀ ਰੰਗਮੰਚ ਵਿਚ ਹੱਥ ਅਜ਼ਮਾਇਆ ਇਨ੍ਹਾਂ ਵਿਚ ਵੀ.ਵੀ. ਕਾਰੰਥ, ਮੁਦ੍ਰਾਰਾਕਸ਼ਸ, ਐਮ.ਕੇ. ਰੈਨਾ, ਬੰਸੀ ਕੌਲ, ਅਮਾਲ ਅੱਲਾਨਾ, ਮੋਹਨ ਮਹਾਰਿਸ਼ੀ, ਰਾਮ ਗੋਪਾਲ ਬਜਾਜ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਚਮਨ ਬੱਗਾ, ਕਵਿਤਾ ਨਾਗਪਾਲ, ਮੀਨਾ ਕਪੂਰ, ਪੰਕਜ ਕਪੂਰ, ਜੇ.ਐਨ. ਕੌਸ਼ਲ ਵੀ ਪੰਜਾਬੀ ਨਾਟਕ ਕਰਦੇ ਸਨ। ਪੰਜਾਬੀ ਰੰਗਮੰਚ ਇੱਕ ਸ਼ਕਤੀਸ਼ਾਲੀ ਰੂਪ ਲੈ ਚੁੱਕਿਆ ਸੀ। 
‘ਸਪਰੂ ਹਾਊਸੀ ਨਾਟਕਾਂ’ ਦੇ ਸਭ ਤੋਂ ਪ੍ਰਸਿੱਧ ਕਲਾਕਾਰ ਬੀ.ਕੇ. ਸੂਦ ਨੂੰ ਸਨਮਾਨਿਤ ਕਰਨ ਦਾ ਦ੍ਰਿਸ਼। ਤਸਵੀਰਾਂ: ਲੇਖਕ
ਅੱਠਵਾਂ ਦਹਾਕਾ ਤੇ ਸਪਰੂ ਹਾਊਸ
ਪੰਜਾਬੀ ਰੰਗਮੰਚ ਆਪਣੀ ਅਮੀਰ ਪਰੰਪਰਾ ਦਾ ਨਿਰਮਾਣ ਕਰ ਰਿਹਾ ਸੀ ਕਿ ਅੱਠਵੇਂ ਦਹਾਕੇ ਦੀ ਸ਼ੁਰੂਆਤ ਵਿਚ ਇਕ ਧਮਾਕੇ ਨੇ ਸਾਰੀਆਂ ਮਰਿਆਦਾਵਾਂ ਨੂੰ ਉਲੰਘ ਦਿੱਤਾ। ਸਪਰੂ ਹਾਊਸ ਵਿਚ ਹੋਣ ਵਾਲੇ ‘ਗ਼ਰੀਬ ਦੀ ਜੋਰੂ ਸਭ ਦੀ ਭਾਬੀ’ ਵਰਗੇ ਦੋ-ਅਰਥੀ ਨਾਟਕਾਂ ਨੇ ਅਜਿਹੀ ਸਫ਼ਲਤਾ ਹਾਸਲ ਕੀਤੀ ਕਿ ਪੰਜਾਬੀ ਨਾਟਕ ਦੀ ਕਲਾ ਅਤੇ ਸਾਹਿਤ ਨੂੰ ਗਹਿਰੀ ਸੱਟ ਵੱਜੀ। ਇਸ ਤੋਂ ਬਾਅਦ ਅਜਿਹੇ ਨਾਟਕਾਂ ਦਾ ਹੜ੍ਹ ਆਉਣ ਲੱਗਾ। ਭਾਵੇਂ ਸੱਤਵੇਂ ਦਹਾਕੇ ਦੇ ਅੰਤ  ਵਿਚ ਅਜਿਹੇ ਨਾਟਕਾਂ ਦੀ ਆਹਟ ਹੋਣੀ ਸ਼ੁਰੂ ਹੋ ਗਈ ਸੀ, ਪਰ 1970ਵਿਆਂ ਦੀ ਸ਼ੁਰੂਆਤ ਵਿਚ ਹਨੇਰੀ ਆ ਗਈ। ਇਸ ਹਨੇਰੀ ਨੂੰ ਲਿਆਉਣ ਵਿੱਚ ਪ੍ਰੇਮ ਜਲੰਧਰੀ ਦੀ ਮੁੱਖ ਭੂਮਿਕਾ ਸੀ। ਪ੍ਰੇਮ ਜਲੰਧਰੀ ਪਹਿਲੇ ਪੜਾਅ ਭਾਵ 1952-1970 ਦੇ ਆਪਣੇ ਲੇਖਣ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਸਨ। ਅਜਿਹੇ ਦੋ-ਅਰਥੀ ਨਾਟਕਾਂ ਦੀ ਕਾਮਯਾਬੀ ਨੇ ਉਨ੍ਹਾਂ ਨੂੰ ਵਿਹਾਰਕ ਮਜ਼ਬੂਤੀ ਦਿਤੀ। ਇਹ ਨਾਟਕ ਨਵੇਂ ਦੌਰ ਦੀ ਸੂਚਨਾ ਦੇ ਰਹੇ ਸਨ। ਇਨ੍ਹਾਂ ਦੇ ਨਾਵਾਂ ਤੋਂ ਹੀ ਸਪੱਸ਼ਟ ਹੁੰਦਾ ਹੈ ਕਿ ਉਹ ਦਰਸ਼ਕਾਂ ਨੂੰ ਕੀ ਵਿਖਾਉਣਾ ਚਾਹੁੰਦੇ ਸਨ ਜਿਵੇਂ: ‘ਖਾਲੀ ਭਾਂਡੇ’, ‘ਬੁੱਢੀ ਘੋੜੀ ਲਾਲ ਲਗਾਮ’, ‘ਸਾਲੀ ਅੱਧੀ ਘਰਵਾਲੀ’, ‘ਹਲਵਾ ਸੂਜੀ ਦਾ ਚਸਕਾ ਦੂਜੀ ਦਾ’, ‘ਚੁੱਲ੍ਹੇ ’ਚ ਅੱਗ ਤੇ ਕਮਲਾ ਹੋ ਗਿਆ ਜੱਗ’, ‘ਖੁਸਰੇ ਦਾ ਵਿਆਹ’, ਫੂੰਕ ਦੇ ਮਾਰੇ’, ‘ਬੁੱਢਾ ਠਰਕੀ ਤੇ ਕੰਜੂਸ’, ‘ਨਸ਼ਾ ਜਨਾਨੀ ਦਾ ਜੋਸ਼ ਜਵਾਨੀ ਦਾ’, ‘ਫਿਲਮੀ ਪਿਆਰ ਇਕ ਰਾਤ ਦਾ ਬੁਖਾਰ’, ‘ਹਾਏ ਮੈਂ ਕੀ ਕਰਾਂ’, ‘ਚੜ੍ਹੀ ਜਵਾਨੀ ਬੁੱਢੇ ਨੂੰ’, ‘ਸ਼ਿਮਲਾ ਨਾ ਉਟੀ ਹਨੀਮੂਨ ਬਾਰ੍ਹਾਂ ਟੁੱਟੀ’, ‘ਖੁਸਰੇ ਦੀ ਹੱਟ’, ‘ਬੀਵੀ ਪੇਕੇ ਮੀਆਂ ਠੇਕੇ’, ‘ਬੀਮਾਰੀ ਪਿਆਰ ਦੀ’, ‘ਜਿੰਨੇ ਝੱਲੇ ਮੇਰੇ ਪੱਲੇ’, ‘ਖਾਂਦੀ ਛੋਲੇ ਡਕਾਰ ਬਦਾਮ ਦੇ’, ‘ਖਸਮ ਸ਼ੀਲਾ ਦਾ ਆਸ਼ਿਕ ਲੀਲਾ ਦਾ’, ‘ਛੱਮਕ ਛੱਲੋ’, ‘ਤੂੰ ਨਹੀਂ ਹੋਰ ਸਹੀ’, ‘ਡੇਰਾ ਆਸ਼ਕਾਂ ਦਾ’, ‘ਕੁੜੀ ਕਿਆਮਤ ਬੁੱਢੇ ਦੀ ਸ਼ਾਮਤ’ ਆਦਿ। ਇਨ੍ਹਾਂ ਵਿੱਚੋਂ ਕੁਝ ਨਾਟਕ ਮੌਲਿਕ ਸਨ ਤੇ ਕੁਝ ਅਨੁਵਾਦਤ। ਜ਼ਿਆਦਾਤਰ ਦੀ ਅਗਵਾਈ ਪ੍ਰੇਮ ਜਲੰਧਰੀ ਨੇ ਕੀਤੀ। ਸਪਰੂ ਹਾਊਸ ਵਿੱਚ ਖੇਡੇ ਜਾਣ ਕਾਰਨ ਅਤੇ ਦੋ-ਅਰਥੀ ਹੋਣ ਕਾਰਨ ਇਨ੍ਹਾਂ ਨਾਟਕਾਂ ਨੂੰ ‘ਸਪਰੂ ਹਾਊਸੀ’ ਨਾਂ ਦਿੱਤਾ ਗਿਆ ਜੋ ਅੱਜ ਤੱਕ ਚੱਲ ਰਿਹਾ ਹੈ।
ਨਾਟਕਕਾਰ ਪ੍ਰੇਮ ਜਲੰਧਰੀ ਦੇ ਨਾਟਕ ‘ਚਾਚਾ ਰੱਖਾ’ ਦੇ ਦ੍ਰਿਸ਼ ਵਿਚ ਬੀ.ਕੇ. ਸੂਦ ਅਤੇ ਦੇਸੀ ਕਮਲੇਸ਼ਵਰ।
ਇਨ੍ਹਾਂ ਨਾਟਕਾਂ ਦੇ ਮੰਚਨ ਨੇ ਦਿੱਲੀ ਵਿੱਚ ਧੁੰਮਾਂ ਪਾ ਦਿੱਤੀਆਂ। ਕਹਿਣ ਨੂੰ ਇਨ੍ਹਾਂ ਵਿੱਚ ਫੂਹੜ ਕਮੇਡੀ ਸੀ, ਪਰ ਵੇਖਣ ਵਾਲੇ ਟਿਕਟਾਂ ਲੈ ਕੇ ਵੇਖਦੇ ਸਨ। ਨਾਟਕ ਸ਼ੁਰੂ ਹੋਣ ਤੋਂ ਲਗਭਗ ਦੋ ਘੰਟੇ ਪਹਿਲਾਂ ਹੀ ਹਾਊਸਫੁਲ ਦਾ ਬੋਰਡ ਲੱਗ ਜਾਂਦਾ ਸੀ। ਦਿੱਲੀ ਰੰਗਮੰਚ ਦੇ ਆਲੋਚਕਾਂ ਮੁਤਾਬਿਕ, ‘ਸਾਨੂੰ ਕਈ ਵਾਰੀ ਟਿਕਟਾਂ ਲਈ ਸਿਫ਼ਾਰਸ਼ਾਂ ਲਾਉਣੀਆਂ ਪੈਂਦੀਆਂ ਸਨ ਜਾਂ ਫਿਰ ਟਿਕਟ ਬਲੈਕ ਵਿੱਚ ਲੈਣੀ ਪੈਂਦੀ ਸੀ। ਕਈ ਵਾਰੀ ਦਿਨੇ ਤਿੰਨ-ਤਿੰਨ ਸ਼ੋਅ ਹੁੰਦੇ ਸੀ। ਸਾਰੇ ਹਾਊਸਫੁਲ। ਅਜਿਹਾ ਕੀ ਸੀ ਇਨ੍ਹਾਂ ਨਾਟਕਾਂ ਵਿੱਚ? ਪ੍ਰੇਮ ਜਲੰਧਰੀ ਦੀ ਗੱਲ ਕਰੀਏ ਤਾਂ ਉਹ ਇਨ੍ਹਾਂ ਨਾਟਕਾਂ ਨੂੰ ‘ਕਾਮੁਕ ਹਾਸ ਨਾਟਕ’ ਆਖਦੇ ਸੀ। ਦਰਸ਼ਕਾਂ ਦੀ ਭੀੜ ਬਾਕਸ-ਆਫਿਸ ਉੱਤੇ ਟੁੱਟ ਪੈਂਦੀ ਸੀ। ਦਰਸ਼ਕ ਧੱਕੇ ਖਾਂਦੇ ਹਾਲ ਵਿੱਚ ਜਾਂਦੇ ਤੇ ਨਾਟਕ ਖਤਮ ਹੋਣ ਤੋਂ ਬਾਅਦ ਹੱਸਦੇ ਹੋਏ, ਨਾਟਕ ਦੇ ਡਾਇਲਾਗ ਬੋਲਦੇ ਹੋਏ ਬਾਹਰ ਆਉਂਦੇ ਸਨ। ਹੈਰਾਨੀ ਦੀ ਗੱਲ ਇਹ ਸੀ ਕਿ ਜਿਨ੍ਹਾਂ ਨਾਟਕਾਂ ਦੇ ਲਈ ਦਰਸ਼ਕਾਂ ਦੀ ਕੋਈ ਕਮੀ ਨਹੀਂ ਸੀ ਉਨ੍ਹਾਂ ਨਾਟਕਾਂ ਨੂੰ ਆਲੋਚਕ ਘਟੀਆ, ਫਾਹਸ਼, ਬਕਵਾਸ, ਪੰਜਾਬੀ ਨਾਟਕ ਸਾਹਿਤ ਉੱਤੇ ਕਾਲਾ ਧੱਬਾ ਕਹਿ ਕੇ ਪੁਕਾਰਦੇ ਸਨ। ਆਲੋਚਕ ਇਨ੍ਹਾਂ ਨਾਟਕਾਂ ਨੂੰ ਰੰਗਮੰਚ ਲਈ ਜ਼ਹਿਰ ਆਖਦੇ ਸਨ ਪਰ ਇਨ੍ਹਾਂ ਨਾਟਕਾਂ ਵਿਚ ਕੰਮ ਕਰਨ ਵਾਲਿਆਂ (ਨਿਰਮਾਤਾ, ਨਿਰਦੇਸ਼ਕ ਤੇ ਲੇਖਕਾਂ) ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਸੀ, ਕਾਰਨ ਸਿਰਫ਼ ‘ਪੈਸਾ’ ਸੀ। ਨਾਟਕਾਂ ਦੇ ਸੰਵਾਦ, ਦਰਸ਼ਕਾਂ ਵਿੱਚ ਗੁਦਗੁਦੀ ਪੈਦਾ ਕਰਦੇ ਸਨ। ਫਿਲਮਾਂ ਵਾਂਗ ਸਾਦੀ ਭਾਸ਼ਾ ਵਾਲੇ ਇਨ੍ਹਾਂ ਨਾਟਕਾਂ ਦੇ ਡਾਇਲਾਗ ਲੋਕਾਂ ਦੇ ਅੰਦਰ ਇੱਕ ਕਾਮੁਕ ਸਿਹਰਨ ਪੈਦਾ ਕਰਦੇ ਸਨ।
ਇੱਥੇ ਸਵਾਲ ਉੱਠਦਾ ਹੈ ਕਿ ਜਦੋਂ ਦਰਸ਼ਕਾਂ ਦਾ ਹਜੂਮ ਅਜਿਹੇ ਨਾਟਕਾਂ ਨੂੰ ਵੇਖਣ ਆ ਰਿਹਾ ਸੀ ਤਾਂ ਆਲੋਚਕ ਅਜਿਹੇ ਨਾਟਕਾਂ ਦੀ ਆਲੋਚਨਾ ਕਿਉਂ ਕਰਦੇ ਸਨ? ਸਫ਼ਲ ਨਾਟਕ ਦੀ ਇਕ ਕਸਵੱਟੀ, ਭਰਪੂਰ ਦਰਸ਼ਕ ਵੀ ਹੁੰਦੇ ਹਨ, ਪਰ ਪੰਜਾਬੀ ਰੰਗ-ਸਾਹਿਤਕਾਰਾਂ ਨੇ ਤਾਂ ਅਜਿਹੇ ਸੱਭਿਆਚਾਰ ਨਾਲ ਨਾਤਾ ਤੋੜ ਲਿਆ ਤੇ ਐਲਾਨਿਆ ਕਿ ਇਹ ਪੰਜਾਬੀ ਭਾਸ਼ਾ ਦਾ ਸਾਹਿਤ ਨਹੀਂ ਹੈ ਸਗੋਂ ਸਾਹਿਤ ਦੇ ਨਾਂ ’ਤੇ ਇਕ ਦਾਗ਼ ਹੈ। ਇਸੇ ਕਾਰਨ ਇਹ ਪੰਜਾਬੀ ਨਾਟਕ ਤੇ ਪੰਜਾਬੀ ਰੰਗਮੰਚ ਦੇ ਇਤਿਹਾਸ ਦਾ ਹਿੱਸਾ ਵੀ ਨਹੀਂ ਹੋਵੇਗਾ।
ਸਵਾਲ ਫਿਰ ਉੱਠਦਾ ਹੈ ਕਿ ਅਜਿਹੇ ਨਾਟਕਾਂ ਨੂੰ ਵੇਖਣ ਵਾਲੇ ਦਰਸ਼ਕ ਕੌਣ ਸਨ? ਕਿਉਂ ਆਉਂਦੇ ਸਨ? ਕਿਉਂ ਉਨ੍ਹਾਂ ਵਾਸਤੇ ਇਕ ਦਿਨ ਵਿਚ ਤਿੰਨ-ਤਿੰਨ ਸ਼ੋਅ ਕਰਨੇ ਪੈਂਦੇ ਸਨ? ਅਜਿਹੇ ਨਾਟਕ, ਜਿਨ੍ਹਾਂ ਨੂੰ ਪੰਜਾਬੀ ਸਾਹਿਤ ਨੇ ਨਕਾਰ ਦਿੱਤਾ ਸੀ, ਉਸ ਨੂੰ ‘ਸਪਰੂ ਹਾਊਸੀ ਨਾਟਕ’ ਦੀ ਸੰਗਿਆ ਦਿੱਤੀ ਸੀ, ਮੰਚ ਉੱਤੇ ਕਿਉਂ ਸਫ਼ਲ ਹੋ ਰਹੇ ਸਨ? ਇਨ੍ਹਾਂ ਕਾਰਨਾਂ ਦੀ ਤਲਾਸ਼ ਕਰਨੀ ਹੋਵੇਗੀ ਤੇ ਇਸ ਲਈ ਸਾਨੂੰ ਆਪਣੀਆਂ ‘ਦੋਵੇਂ ਅੱਖਾਂ ਖੁੱਲ੍ਹੀਆਂ ਰੱਖਣੀਆਂ ਪੈਣਗੀਆਂ’ ਕਿਉਂਕਿ ਇੱਕ ਅੱਖ ਨਾਲ ਅਸੀਂ ਸੱਚ ਨੂੰ ਨਹੀਂ ਵੇਖ ਸਕਦੇ। ਸੱਚ ਕੌੜਾ ਹੈ। ਸਾਨੂੰ ਇਸ ਕੌੜੇ ਸੱਚ ਦਾ ਸੁਆਦ ਲੈਣਾ ਪਏਗਾ। ਇਨ੍ਹਾਂ ਸੁਆਲਾਂ ਦਾ ਸਾਹਮਣਾ ਕਰਨਾ ਪਏਗਾ। ਇਸ ਲਈ ਸਾਨੂੰ ਇਤਿਹਾਸ ਵੱਲ ਨਜ਼ਰ ਮਾਰਨੀ ਪਵੇਗੀ। 
ਅਸਲ ਵਿਚ ਆਜ਼ਾਦੀ ਤੋਂ 20-25 ਸਾਲਾਂ ਬਾਅਦ ਦਿੱਲੀ ਵਿੱਚ ਆ ਕੇ ਵਸੇ ਪੰਜਾਬੀਆਂ ਦੀ ਅਗਲੀ ਪੀੜ੍ਹੀ ਜੁਆਨ ਹੋ ਗਈ ਸੀ। ਵੰਡ ਦਾ ਦਰਦ ਭੁੱਲ ਚੁੱਕੀ ਸੀ। ਮਿਹਨਤ ਕਰਕੇ ਦਿੱਲੀ ਵਿਚ ਆਪਣੀਆਂ ਜੜ੍ਹਾਂ ਮਜ਼ਬੂਤ ਕਰ ਚੁੱਕੀ ਸੀ। ਸਾਰੇ, ਪਰਿਵਾਰ ਤੇ ਪੈਸੇ ਵੱਲੋਂ ਸੰਤੁਸ਼ਟ ਸਨ। ਪੂਰਾ ਦਿਨ ਕੰਮ ਕਰਨ ਤੋਂ ਬਾਅਦ ਮੁਰਗੀ ਤੇ ਦਾਰੂ ਨਾਲ ਮਨੋਰੰਜਨ ਚਾਹੁੰਦੇ ਸਨ। ਅਜਿਹਾ ਮਨੋਰੰਜਨ ਜੋ ਉਨ੍ਹਾਂ ਦੇ ਦਿਨ ਭਰ ਦੀ ਥਕਾਨ ਨੂੰ ਦੂਰ ਕਰੇ। ਉਨ੍ਹਾਂ ਲਈ ਕਲਾ ਤੇ ਸੰਸਕ੍ਰਿਤੀ ਕੋਈ ਸੰਸਕਾਰ ਨਹੀਂ ਸੀ। ਇਹ ਲੋਕ ਨਾਟਕ ਨੂੰ ਸਿਰਫ਼ ਮਨੋਰੰਜਨ ਦਾ ਸਾਧਨ ਮੰਨਦੇ ਸਨ ਤੇ  ਉਸ ਨੂੰ ਆਪਣੇ ਪੈਸਿਆਂ ਰਾਹੀਂ ਖਰੀਦਣਾ ਚਾਹੁੰਦੇ ਸਨ। ਪ੍ਰੇਮ ਜਲੰਧਰੀ ਵੀ ਇਸ ਵਪਾਰੀ ਸੰਸਕ੍ਰਿਤੀ ਨੂੰ ਸਮਝਦਿਆਂ ਮਾਲ ਦੇ ਤੌਰ ’ਤੇ ਅਜਿਹੇ ਨਾਟਕ ਪੇਸ਼ ਕਰ ਰਿਹਾ ਸੀ ਜਿਸ ਨਾਲ ਗਾਹਕ-ਦਰਸ਼ਕ ਸੰਤੁਸ਼ਟ ਤੇ ਖ਼ੁਸ਼ ਹੋਣ। ਉਸ ਦਾ ਕਲਾ-ਕਰਮ, ਖ਼ਰੀਦ-ਫ਼ਰੋਖ਼ਤ ਦੇ ਅਨੁਸਾਰ ਚਲਦਾ ਸੀ। ਸਪਰੂ ਹਾਊਸੀ ਥੀਏਟਰ ਇਕ ਮਨੋਵ੍ਰਿਤੀ ਬਣ ਗਿਆ ਜਿਸ ਦਾ ਕਰਤਾ ਕੋਈ ਵੀ ਪ੍ਰੇਮ ਜਲੰਧਰੀ ਹੋ ਸਕਦਾ ਸੀ।
ਪ੍ਰੇਮ ਜਲੰਧਰੀ ਦਾ 30 ਵਰ੍ਹਿਆਂ ਦਾ ਦਿੱਲੀ ਰੰਗਮੰਚ ਨਾਲ ਵਾਹ-ਵਾਸਤਾ ਰਿਹਾ ਸੀ। ਉਸ ਦਾ ਅਨੁਭਵ ਅਤੇ ਵਿਸ਼ਵਾਸ ਰਿਹਾ ਸੀ ਕਿ ਦਰਸ਼ਕ ਗੰਭੀਰ ਨਾਟਕ ਵੇਖਣ ਨਹੀਂ ਆਉਂਦਾ। ਬੇਸ਼ਕ ਪ੍ਰੇਮ ਜਲੰਧਰੀ ਨੇ 1952-1965 ਤੱਕ ਗੰਭੀਰ ਨਾਟਕ ਵੀ ਲਿਖੇ ਪਰ ਨਿਰਾਸ਼ਾ ਤੇ ਨੁਕਸਾਨ ਦੇ ਮਿਲੇ-ਜੁਲੇ ਅਸਰ ਨੇ ਉਸ ਨੂੰ ਦਰਸ਼ਕਾਂ ਨਾਲ ਸਮਝੌਤਾ ਕਰਨ ਲਈ ਮਜਬੂਰ ਕਰ ਦਿੱਤਾ। ਦਰਸ਼ਕ ਮਨੋਰੰਜਨ ਚਾਹੁੰਦੇ ਸਨ। ਉਨ੍ਹਾਂ ਨੇ ਉਸੇ ਕਿਸਮ ਦੇ ਨਾਟਕ ਤੇ ਕਾਮੇਡੀ ਲਿਖਣੀ ਸ਼ੁਰੂ ਕਰ ਦਿੱਤੀ। ਹਰ ਨਾਟਕ ਵਿਚ ਮੱਧਵਰਗੀ ਜੀਵਨ ਨੂੰ ਆਧਾਰ ਬਣਾ ਕੇ ਸਵਾਲ ਚੁੱਕੇ ਗਏ, ਪਰ ਦਰਸ਼ਕਾਂ ਨੂੰ ਬੰਨ੍ਹ ਕੇ ਰੱਖਣ ਲਈ ਪੇਸ਼ਕਾਰੀ ਦੌਰਾਨ ਮਸਾਲੇ ਪਾਉਣੇ ਸ਼ੁਰੂ ਕਰ ਦਿੱਤੇ। ਇਸ ਵਿੱਚ ਕਲਾਕਾਰਾਂ ਦੇ ਇਸ਼ਾਰਿਆਂ ਤੇ ਹਾਵਾਂ-ਭਾਵਾਂ ਨੇ ਬਹੁਤ ਯੋਗਦਾਨ ਪਾਇਆ। ਦੋ-ਅਰਥੀ ਸੰਵਾਦ ਅਜਿਹੀਆਂ ਸਥਿਤੀਆਂ ਦੀ ਹੀ ਉਪਜ ਸਨ। ਅਸਲ ਵਿੱਚ ਨਾਟਕ ਦੇ ਸਿਰਲੇਖ ਤੋਂ ਲੈ ਕੇ ਮੰਚਨ ਦੇ ਅੰਤ ਤਕ ਮਨੋਰੰਜਨ ਦੇ ਨਾਂ ’ਤੇ ਚਟਕਾਰੇ ਤੇ ਗੁਦਗੁਦੀ ਪੈਦਾ ਕਰਨ ਵਾਲੀਆਂ ਸਥਿਤੀਆਂ ਅਤੇ ਸੰਵਾਦਾਂ ਉੱਤੇ ਹੀ ਵੱਧ ਜ਼ੋਰ ਦਿੱਤਾ ਜਾਂਦਾ ਸੀ। ਅਜਿਹੇ ਵੇਲੇ ਨਾਟਕ ਦੀਆਂ ਮੂਲ ਸਮੱਸਿਆਵਾਂ ਵੱਲ ਨਾ ਦਰਸ਼ਕਾਂ ਦਾ ਧਿਆਨ ਜਾਂਦਾ ਸੀ ਤੇ ਨਾ ਹੀ ਨਿਰਦੇਸ਼ਕ ਤੇ ਕਲਾਕਾਰ ਇਸ ਪੱਖ ਨੂੰ ਤਰਜੀਹ ਦਿੰਦੇ ਸਨ। ਕਿਹਾ ਜਾਂਦਾ ਹੈ ਕਿ ਕਈ ਵਾਰੀ ਲੇਖਕ ਇਨ੍ਹਾਂ ਗੱਲਾਂ ਕਾਰਨ ਨਿਰਦੇਸ਼ਕ ਤੇ ਕਲਾਕਾਰਾਂ ਨਾਲ ਲੜਦਾ ਵੀ ਸੀ, ਪਰ ਟਿਕਟਾਂ ਦੀ ਵਿਕਰੀ ਵੱਡੀ ਭੂਮਿਕਾ ਅਦਾ ਕਰਦੀ ਸੀ। ਨਫ਼ਾ-ਨੁਕਸਾਨ ਅਹਿਮ ਸੀ। ਅਜਿਹੇ ਨਾਟਕਾਂ ਦੇ ਲੇਖਕ, ਪੇਸ਼ੇਵਰ ਲੇਖਕ ਦੀ ਬਜਾਏ ਵਪਾਰਕ ਖੇਤਰ ਦੇ ਸਰਦਾਰ ਬਣ ਗਏ। ਸੈਕਸ, ਜੀਵਨ ਦਾ ਮਹੱਤਵਪੂਰਨ ਅੰਗ ਹੈ ਤੇ ਮਨੋਰੰਜਨ ਵੀ। ਇਹ ਜ਼ਰੂਰੀ ਹੈ, ਪਰ ਸਿਰਫ਼ ਮਨੋਰੰਜਨ ਕਲਾ ਦਾ ਉਦੇਸ਼ ਨਹੀਂ ਹੋ ਸਕਦਾ। ਇਸ ਤਰ੍ਹਾਂ ਦੀ ਕਲਾ ਤੇ ਸਪਰੂ ਹਾਊਸ ਦੇ ਡਰਾਮਿਆਂ ਨੇ ਕੋਈ ਵੀ ਵੱਡਾ ਨਿਰਦੇਸ਼ਕ, ਪੰਜਾਬੀ ਰੰਗਮੰਚ ਨੂੰ ਨਹੀਂ ਦਿੱਤਾ। ਇਨ੍ਹਾਂ ਨਾਟਕਾਂ ਦੇ ਕਲਾਕਾਰਾਂ ਨੇ ਜ਼ਰੂਰ ਪ੍ਰਸਿੱਧੀ ਹਾਸਲ ਕੀਤੀ। ਵੀ.ਕੇ. ਸੂਦ ਤੇ ਕੀਮਤੀ ਅਨੰਦ ਦੀ ਜੋੜੀ ਕਾਮਯਾਬ ਹੋਈ। ਬਾਅਦ ਵਿਚ ਉਨ੍ਹਾਂ ਨੂੰ ਦੂਰਦਰਸ਼ਨ ’ਤੇ ਵੀ ਹਾਸ-ਵਿਅੰਗ ਪ੍ਰੋਗਰਾਮਾਂ ਵਿਚ ਕੰਮ ਕਰਨ ਦਾ ਮੌਕਾ ਮਿਲਿਆ। ਮਿਹਨਤਾਨੇ ਦੇ ਤੌਰ ’ਤੇ ਇਨ੍ਹਾਂ ਕਲਾਕਾਰਾਂ ਨੂੰ 50 ਰੁਪਏ ਪ੍ਰਤੀ ਸ਼ੋਅ ਦਿੱਤਾ ਜਾਂਦਾ ਸੀ ਤੇ ਨਾਲ ਹੀ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਮਿਲਣਾ ਸ਼ੁਰੂ ਹੋ ਗਿਆ ਸੀ। ਪ੍ਰਸਿੱਧ ਹੋਣ ਵਾਲੇ ਕਲਾਕਾਰਾਂ ਵਿੱਚ ਜੀਤ ਕੌਸ਼ਿਕ, ਦੇਸ਼ੀ ਕਮਲੇਸ਼ਵਰ, ਮਹੇਸ਼ ਗੁਪਤਾ, ਭੋਲੀ ਵਾਲੀਆ, ਡੌਲੀ ਮਹਿਰਾ, ਦਮਨ ਕੌਸ਼ਿਕ, ਮਦਨ ਸ਼ਰਮਾ, ਦਮਯੰਤੀ ਪੁਰੀ, ਮਹੇਸ਼ ਸ਼ਰਮਾ, ਸੁਰਿੰਦਰ ਮਾਥੁਰ, ਗੁਰਵਿੰਦਰ ਰਮਣੀਯਾਂ, ਕਲਸੀ ਚੋਪੜਾ, ਮੀਨਾ ਕਪੂਰ, ਸ਼ਾਂਤੀ ਕਾਲਰਾ ਆਦਿ। ਇਨ੍ਹਾਂ ਵਿੱਚੋਂ ਕਈ ਵਿਦੇਸ਼ਾਂ ਵਿਚ ਜਾ ਕੇ ਵੱਸ ਗਏ ਤੇ ਕਈ ਕਲਾਕਾਰ ਸਪਰੂ ਹਾਊਸ ਦੇ ਨਾਟਕ ਬੰਦ ਹੋਣ ਮਗਰੋਂ ਖਾਲੀ ਹੋ ਗਏ।
ਜੇਕਰ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਵੱਲ ਵਧੀਏ ਤਾਂ ਮਹਿਸੂਸ ਕਰਦੇ ਹਾਂ ਕਿ ਇਨ੍ਹਾਂ ਡਰਾਮਿਆਂ ਦੇ ਰਚਣਹਾਰ ਦੀ ਕੇਵਲ ਦੋ-ਅਰਥੀ ਸੰਵਾਦਾਂ ਵਾਲੇ ਨਾਟਕਕਾਰਾਂ ਵਜੋਂ ਪਛਾਣ ਕਰਨਾ, ਉਨ੍ਹਾਂ ਨਾਲ ਜ਼ਿਆਦਤੀ/ਅਨਿਆਂ ਹੋਵੇਗਾ। ਬੇਸ਼ੱਕ ਨਾਟਕ ਦੀਆਂ ਪ੍ਰਸਥਿਤੀਆਂ ਦੀ ਬਣਾਵਟ ਵਿਚ ਰੌਚਕਤਾ ਦਾ ਤੱਤ ਲਿਆਉਣ ਵਿੱਚ ਪ੍ਰੇਮ ਜਲੰਧਰੀ ਅਨੋਖੀ ਸੂਝ-ਬੂਝ ਰੱਖਦਾ ਸੀ। ਵਪਾਰਕ ਲਾਭ ਉੱਤੇ ਨਜ਼ਰ ਰੱਖਦਿਆਂ ਵਿਹਾਰ ਦੇ ਪੱਧਰ ’ਤੇ ਪ੍ਰੇਮ ਜਲੰਧਰੀ ਜਿਵੇਂ ਦੀ ਨੀਤੀ ਨਾਲ ਕੰਮ ਕਰ ਰਿਹਾ ਸੀ ਉਂਝ ਕੋਈ ਦੂਜਾ ਨਾਟਕਕਾਰ ਨਹੀਂ ਕਰ ਰਿਹਾ ਸੀ। ਹਾਂ, ਇਹ ਸੱਚ ਹੈ ਕਿ ਪ੍ਰੇਮ ਜਲੰਧਰੀ ਨੇ ਜ਼ਿਆਦਾਤਰ ਪੰਜਾਬੀ ਦੇ ਹਾਸ-ਵਿਅੰਗ ਨਾਟਕ ਲਿਖੇ, ਪਰ ਉਹ ਕਿਧਰੇ ਵੀ ਆਪਣੀ ਮਰਿਆਦਾ ਨੂੰ ਲੰਘਣਾ ਨਹੀਂ ਸੀ ਚਾਹੁੰਦੇ। ਹਰ ਲੇਖਕ ਆਪਣੀਆਂ ਰਚਨਾਵਾਂ ਵਿਚ ਆਪਣੇ ਆਲੇ-ਦੁਆਲੇ ਨਾਲ ਵਾਬਸਤਾ ਪ੍ਰਸਥਿਤਿਆਂ ਨੂੰ ਆਪਣੇ ਮੁਹਾਵਰੇ ਵਿਚ ਢਾਲ ਕੇ ਪੇਸ਼ ਕਰਦਾ ਹੈ, ਪਰ ਉਸਦੀ ਰਚਨਾ ਵਿਚ ਲੇਖਣੀ ਦੀ ਇਮਾਨਦਾਰੀ ਦੀ ਸੀਮਾ ਦੇ ਤੱਤ ਮੌਜੂਦ ਹੁੰਦੇ ਹਨ। ਉਸ ਵੇਲੇ ਦਿੱਲੀ ਅੰਦਰ ਕਿਰਿਆਸ਼ੀਲ ਨਾਟਕਕਾਰਾਂ ਵਿਚ ਪ੍ਰੇਮ ਜਲੰਧਰੀ ਇਸ ਲਈ ਵੀ ਵੱਖਰਾ ਤੇ ਵਰਣਨਯੋਗ ਹੈ ਕਿਉਂਕਿ ਉਸ ਦੇ ਰਚਨਾ-ਧਰਮ ਵਿਚ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਦੀ ਸਮਰੱਥਾ ਸੀ। ਉਹ ਓਪੇਰਾ, ਇਕਾਂਗੀ, ਕਾਵਿ-ਨਾਟਕ, ਗੱਦ-ਨਾਟਕ ਭਾਵ ਹਰ ਸ਼ੈਲੀ ਦਾ ਨਾਟਕ ਲਿਖ ਸਕਦਾ ਸੀ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਕੋਈ ਵੀ ਲੇਖਕ ਜਾਂ ਨਾਟਕਕਾਰ ਕਦੇ ਵੀ ਅਜਿਹਾ ਸਾਹਿਤ/ਨਾਟਕ ਨਹੀਂ ਰਚਦਾ ਜਿਸ ਨੂੰ ਉਹ ਪਾਠਕਾਂ, ਦਰਸ਼ਕਾਂ ਤੇ ਪਰਿਵਾਰ ਸਾਹਮਣੇ ਪੇਸ਼ ਨਾ ਕਰ ਸਕੇ। ਕਿਸੇ ਵੀ ਰਚਨਾ ਲਈ ਕੇਵਲ ਲੇਖਕ ਜ਼ਿੰਮੇਵਾਰ ਨਹੀਂ ਹੁੰਦਾ ਸਗੋਂ ਪਾਠਕ, ਦਰਸ਼ਕ ਤੇ ਕਲਾਕਾਰ ਵੀ ਜ਼ਿੰਮੇਵਾਰ ਹੁੰਦੇ ਹਨ। ਸਪਰੂ ਹਾਊਸ ਨੇ ਕਈ ਲੇਖਕਾਂ-ਨਿਰਦੇਸ਼ਕਾਂ ਨੂੰ ਆਪਣੇ ਵੱਲ ਆਕਰਸ਼ਤ ਕੀਤਾ, ਪਰ ਪ੍ਰੇਮ ਜਲੰਧਰੀ, ਸੁਰਿੰਦਰ ਮਾਥੁਰ ਤੇ ਮਹੇਸ਼ ਗੁਪਤਾ ਹੀ ਮੁੱਖ ਰਹੇ।
ਕੀ ਸਪਰੂ ਹਾਊਸ ਦੇ ਨਾਟਕਾਂ ਕਾਰਨ ਜਾਂ ਪ੍ਰੇਮ ਜਲੰਧਰੀ ਕਰਕੇ ਪੰਜਾਬੀ ਰੰਗਮੰਚ ਉੱਤੇ ਅਸ਼ਲੀਲ ਹੋਣ ਦਾ ਦੋਸ਼ ਲੱਗਿਆ? ਕੀ ਇਹੀ ਵਜ੍ਹਾ ਸੀ ਕਿ ਪੰਜਾਬੀ ਨਾਟਕ ਦੇ ਸਾਹਿਤ ’ਤੇ ਸਪਰੂ ਹਾਊਸੀ ਨਾਟਕ, ਦਾਗ਼ ਲੱਗਣ ਦਾ ਖ਼ਤਰਾ ਬਣੇ? ਅਜਿਹਾ ਸਿੱਟਾ ਕੱਢਣਾ ਸ਼ਾਇਦ ਸਮੱਸਿਆ ਦਾ ਉੱਪਰੀ ਅਧਿਐਨ ਹੋਵੇਗਾ। ਪ੍ਰੇਮ ਜਲੰਧਰੀ ਜਾਂ ਅਜਿਹੇ ਦੋ-ਅਰਥੀ ਨਾਟਕ ਇਕ ਸਥਿਤੀ ਹੈ ਜੋ ਇਕ ਵਿਸ਼ੇਸ਼ ਵਿਵਸਥਾ ਅਤੇ ਜੀਵਨ ਪ੍ਰਣਾਲੀ ਦਾ ਸਿੱਟਾ ਹੈ। ਲੇਖਣ ਅਤੇ ਲੇਖਕ ਵਿਚਕਾਰ ਕਈ ਬਾਹਰੀ ਸਥਿਤੀਆਂ ਅਤੇ ਸ਼ਕਤੀਆਂ ਦਾ ਦਾਬਾ ਰਹਿੰਦਾ ਹੈ। ਉਨ੍ਹਾਂ ਨੂੰ ਧਿਆਨ ਵਿਚ ਰੱਖ ਕੇ ਹੀ ਅਜਿਹੇ ਸੁਆਲਾਂ ’ਤੇ ਵਿਚਾਰ ਕਰਨਾ ਚਾਹੀਦਾ ਹੈ। ਅਮੀਰ ਤੇ ਆਰਥਿਕ ਪੱਖੋਂ ਖੁਸ਼ਹਾਲ ਲੋਕ ਮਨੋਰੰਜਨ ਮੁੱਲ ਲੈਣਾ ਲੋਚਦੇ ਹਨ, ਮੁੱਲ ਲੈਂਦੇ ਹਨ ਤੇ ਅੱਗੇ ਵੀ ਲੈਣਗੇ। ਅੱਜ ਓ.ਟੀ.ਟੀ. ’ਤੇ ਆਉਣ ਵਾਲੀਆਂ ਫਿਲਮਾਂ ਨੂੰ ਤੁਸੀਂ ਕੀ ਆਖੋਗੇ? ਇਨ੍ਹਾਂ ਨੂੰ ਵੇਖਣ ਵਾਲਾ ਵਰਗ ਮੌਜੂਦ ਹੈ। ਪ੍ਰੇਮ ਜਲੰਧਰੀ ਵਰਗੇ ਲੋਕੀ ਇਸ ਗੱਲ ਨੂੰ ਜਾਣਦੇ ਹਨ ਤੇ ਥੋੜ੍ਹੇ ਸਮੇਂ ਲਈ ਬਾਜ਼ਾਰ ਦਾ ਹਿੱਸਾ ਵੀ ਬਣਦੇ ਹਨ। ਭੁੱਖ ਵੱਡੀ ਸ਼ੈਅ ਹੈ। ਭੁੱਖ ਢਿੱਡ ਦੀ ਵੀ ਹੁੰਦੀ ਹੈ, ਰੁਪਏ-ਪੈਸੇ ਦੀ ਵੀ ਤੇ ਸ਼ੋਹਰਤ ਦੀ ਵੀ।
ਨਾਟਕ ‘ਘਰ ਜਵਾਈ’ ਦਾ ਇੱਕ ਦ੍ਰਿਸ਼।
ਜੇਕਰ ਅਸੀਂ ਭਿੰਨ-ਭਿੰਨ ਦੇਸ਼ਾਂ ਦੇ ਰੰਗਮੰਚ ਦਾ ਅਧਿਐਨ ਕਰੀਏ ਤਾਂ ਅਜਿਹੇ ਕਾਰੋਬਾਰੀ ਥੀਏਟਰ ਦਾ ਕਾਫ਼ੀ ਪ੍ਰਚਾਰ-ਪ੍ਰਸਾਰ ਵੇਖਣ ਨੂੰ ਮਿਲੇਗਾ। ਬੰਗਾਲੀ, ਮਰਾਠੀ, ਗੁਜਰਾਤੀ ਵਿਚ ਵੀ ਅਜਿਹਾ ਥੀਏਟਰ ਮੌਜੂਦ ਹੈ। ਉੱਥੇ ਦੇ ਨਾਟਕਾਂ ਦੇ ਸੰਵਾਦਾਂ ਵਿਚ ਵੀ ਸਾਨੂੰ ਦੋ-ਅਰਥੀ ਸੰਵਾਦ ਕੰਨੀਂ ਪੈਂਦੇ ਹਨ। ਇਹ ਪਾਪੂਲਰ ਥੀਏਟਰ ਹੋ ਸਕਦਾ ਹੈ। ਪ੍ਰੇਮ ਜਲੰਧਰੀ ਆਪਣੇ ਇਨ੍ਹਾਂ ਨਾਟਕਾਂ ਕਾਰਨ ਪੰਜਾਬੀ ਨਾਟਕ ਦੇ ਸਾਹਿਤ ਵਿਚ ਸਥਾਨ ਹਾਸਿਲ ਨਾ ਕਰ ਸਕਿਆ, ਪਰ ਉਸ ਦੇ ਹੋਰ ਵੀ ਨਾਟਕ ਹਨ ਜਿਨ੍ਹਾਂ ਨੂੰ ਸਾਹਿਤਕਾਰਾਂ ਦਾ ਪਿਆਰ ਮਿਲਦਾ ਰਿਹਾ ਜਿਵੇਂ: ‘ਸੱਸੀ ਪੁਨੂੰ’, ‘ਬੜੀ ਮਛਲੀ ਛੋਟੀ ਮਛਲੀ’, ‘ਚਾਚਾ ਰੱਖਾ’, ‘ਇਨਸਾਨ’, ‘ਇਨਸਾਫ਼’, ‘ਯੁੱਧ ਅਤੇ ਸ਼ਾਂਤੀ’ ਆਦਿ। ਇਨ੍ਹਾਂ ਸਪਰੂ ਹਾਊਸੀ ਨਾਟਕਾਂ ਵਿਚ ਕਈ ਉੱਚ ਪੱਧਰ ਦੇ ਨਾਟਕ ਵੀ ਉਸ ਦੌਰ ਵਿਚ ਹੋਏ, ਪਰ ਅਫ਼ਸੋਸ ਉਹ ਇਸ ਹਨੇਰੀ ਦੀ ਭੇਂਟ ਚੜ੍ਹ ਗਏ। ਅਜਿਹੇ ਨਾਟਕ ਸਾਨੂੰ ਅਸਮੀ ਥੀਏਟਰ ਵਿਚ ਵੀ ਵੇਖਣ ਨੂੰ ਮਿਲਦੇ ਹਨ। ਬੰਗਾਲੀ ਦੇ ਇਕ ਨਾਟਕ ਵਿਚ ਤਾਂ ਮੰਚ ਉੱਤੇ ਮੁਜਰਾ ਵੀ ਵਿਖਾਇਆ ਗਿਆ ਸੀ। ਅਜਿਹੀ ਪਰੰਪਰਾ ਵਿਚ ਪ੍ਰੇਮ ਜਲੰਧਰੀ ਨਾ ਪੂਰੀ ਤਰ੍ਹਾਂ ਨਿਰਦੋਸ਼ ਹੈ ਤੇ ਨਾ ਹੀ ਅਪਵਾਦ। ਅਜਿਹੇ ਲੇਖਕ ਇਕ ਖ਼ਾਸ ਸਮਾਜ ਵਿਚ ਹਰ ਵਕਤ ਮੌਜੂਦ ਹੁੰਦੇ ਹਨ ਤੇ ਉਹ ਇਕ ਖ਼ਾਸ ਸਮਾਜ ਦੀ ਹੀ ਪੈਦਾਇਸ਼/ਉਪਜ ਹੁੰਦੇ ਹਨ। ਪ੍ਰੇਮ ਜਲੰਧਰੀ ਦੇ ਚੰਗੇ ਤੇ ਧਾਰਮਿਕ ਨਾਟਕਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਸਪਰੂ ਹਾਊਸੀ ਨਾਟਕਾਂ ਦੇ ਲੇਖਕਾਂ ਨੂੰ ਲੈ ਕੇ ਜਲਦਬਾਜ਼ੀ ਵਿਚ ਕੋਈ ਵੀ ਫ਼ੈਸਲਾ ਨਹੀਂ ਲੈਣਾ ਚਾਹੀਦਾ। ਅਸੀਂ ਜਾਣਦੇ ਹਾਂ ਜਦੋਂ ਪਾਰਸੀ ਥੀਏਟਰ ਤੇ ਨੌਟੰਕੀ ਦੀ ਵੀ ਅਲੋਚਨਾ ਹੁੰਦੀ ਸੀ। ‘ਪੈਸਾ ਕਮਾਊ ਥੀਏਟਰ’ ਕਾਰਨ ਉਹ ਸਸਤਾ ਤੇ ਕਈ ਵਾਰੀ ਭੈੜਾ ਵੀ ਲੱਗਦਾ ਸੀ, ਪਰ ਹੌਲੀ-ਹੌਲੀ ਕਲਾ ਤੇ ਕਾਰੋਬਾਰ ਵਿਚ ਸੰਤੁਲਨ ਰੱਖਦੇ ਹੋਏ ਕਈ ਸੁਲਝੇ ਨਾਟਕਕਾਰ ਵੀ ਇਸੇ ਥੀਏਟਰ ਨੇ ਦਿੱਤੇ। ਰਾਧੇਸ਼ਾਮ ਕਥਾਵਾਚਕ, ਆਗ਼ਾ ਹਸ਼੍ਰ ਕਸ਼ਮੀਰੀ ਇਸ ਦੀਆਂ ਮਿਸਾਲਾਂ ਹਨ। ਸਪਰੂ ਹਾਊਸ ਦੀ ਸਥਿਤੀ ਬਣੀ ਰਹੇਗੀ ਭਾਵੇਂ ਇਸ ਦਾ ਸਰੂਪ ਬਦਲਦਾ ਰਹੇ। ਅਸੀਂ ਇਸ ਸਥਿਤੀ ਨੂੰ ਕਿਸੇ ਵੀ ਭਾਸ਼ਾ ਦੇ ਰੰਗਮੰਚ ਤੋਂ ਖਾਰਜ ਨਹੀਂ ਕਰ ਸਕਦੇ। ਬੰਗਾਲੀ, ਗੁਜਰਾਤੀ, ਮਰਾਠੀ ਨੇ ਅਜਿਹੇ ਨਾਟਕਾਂ ਨੂੰ ਥਾਂ ਦਿੱਤੀ ਹੈ। ਤੁਸੀਂ ਸਪਰੂ ਹਾਊਸ ਦੀ ਸਥਿਤੀ ਤੋਂ ਨਫ਼ਰਤ ਕਰੋ ਜਾਂ ਮੁਹੱਬਤ, ਇਸ ਨੂੰ ਪੰਜਾਬੀ ਰੰਗਮੰਚ ਦੇ ਇਤਿਹਾਸ ਤੋਂ ਵੱਖ ਨਹੀਂ ਕਰ ਸਕਦੇ। ਇਸ ਵਿਚ ਹੋਣ ਵਾਲੇ ਵਧੀਆ ਨਾਟਕਾਂ ਨੂੰ, ਇਨ੍ਹਾਂ ਵਿਚ ਕੰਮ ਕਰਨ ਵਾਲੇ ਕਲਾਕਾਰਾਂ ਨੂੰ ਥਾਂ ਦੇਣੀ ਹੋਵੇਗੀ। ਭਾਵੇਂ ਅਸੀਂ ਇਸ ਨੂੰ ਵਲਗਰ ਥੀਏਟਰ ਕਹਿ ਲਈਏ। ਜੇਕਰ ਰੰਗਮੰਚ ਦੇ ਇਤਿਹਾਸ ਵਿਚ ਤੁਸੀਂ ਇਸ ਨੂੰ ਸਥਾਨ ਨਹੀਂ ਦੇਣਾ ਚਾਹੁੰਦੇ ਤਾਂ ਪੰਜਾਬੀ ਰੰਗਮੰਚ ਦੇ ਇਤਿਹਾਸ ਦੀ ਪੁਸਤਕ ਦੇ ਉਸ ਸਫ਼ੇ ਨੂੰ ਖਾਲੀ ਛੱਡ ਦੇਣਾ ਚਾਹੀਦਾ ਹੈ, ਪਰ ਇਹ ਗੱਲ ਯਾਦ ਰਹੇ ਕਿ ਅਜਿਹਾ ਕਰਕੇ ਅਸੀਂ ਇਸ ਉੱਤੇ ਚਰਚਾ ਨਹੀਂ ਕਰ ਸਕਦੇ। ਹਰ ਕੌਮ ਨੂੰ, ਹਰ ਕਲਾ ਨੂੰ, ਆਪਣਾ ਸੱਚ/ ਅਸੱਚ/ ਝੂਠ/ ਨੰਗੇਜ਼/ ਓਹਲੇ ਵੇਖਣੇ ਪੈਣੇ ਹਨ ਤਾਂ ਹੀ ਉਹ ਤਰੱਕੀ ਦੀ ਰਾਹ ਅਖ਼ਤਿਆਰ ਕਰ ਸਕਦਾ ਹੈ। ਜਿਸ ਕੌਮ ਦੀ ਕਲਾ ਵਿਚ ਅਪਣਾ ਨੰਗੇਜ਼ ਤੇ ਬੇਢੰਗਾ ਚਿਹਰਾ ਵੇਖਣ ਦੀ ਹਿੰਮਤ ਨਹੀਂ, ਉਹ ਕਲਾ ਕਦੇ ਵੀ ਆਪਣੇ ਆਪ ਵਿਚ ਸੁਧਾਰ ਨਹੀਂ ਕਰ ਸਕਦੀ।
ਸੋ, ਸਾਨੂੰ ਸਪਰੂ ਹਾਊਸ ਦੇ ਨਾਟਕਾਂ ਨੂੰ ਤੋਲਣ ਲਈ ਆਪਣੀਆਂ ਦੋਵੇਂ ਅੱਖਾਂ ਨੂੰ ਖੋਲ੍ਹਣਾ ਤੇ ਦਿਮਾਗ਼ ਨੂੰ ਨਿਰਪੱਖ ਕਰਨਾ ਪੈਣਾ ਹੈ।
(ਲੇਖਕ ਦੀ ਨਵੀਂ ਆ ਰਹੀ ਪੁਸਤਕ ‘ਸਪਰੂ ਹਾਊਸੀ ਨਾਟਕ’ ’ਚੋਂ)
ਸੰਪਰਕ: 97112-11096

Kashmiri , Punjab , Pakistan , Delhi , India , Thailand , Bali , Goa , Lahore , Ram-gopal-bajaj , Dolly-mehra , Balwant-gargi

ਪੰਜਾਬੀ ਯੂਨੀਵਰਸਿਟੀ ਦਾ ਬਹੁਪਰਤੀ ਸੰਕਟ

ਪੰਜਾਬੀ ਯੂਨੀਵਰਸਿਟੀ ਦਾ ਬਹੁਪਰਤੀ ਸੰਕਟ
punjabitribuneonline.com - get the latest breaking news, showbiz & celebrity photos, sport news & rumours, viral videos and top stories from punjabitribuneonline.com Daily Mail and Mail on Sunday newspapers.

Dehradun , Uttaranchal , India , Patiala , Punjab , Mali , Bihar , Turkey , Balbir-singh , Singh-virk , Harbans-singh , Manmohan-singh

ਮਾਂ-ਬੋਲੀ ਦਿਵਸ 'ਤੇ ਸਾਹਿਤਕ ਸਮਾਗਮ : The Tribune India

ਮਾਂ-ਬੋਲੀ ਦਿਵਸ 'ਤੇ ਸਾਹਿਤਕ ਸਮਾਗਮ : The Tribune India
punjabitribuneonline.com - get the latest breaking news, showbiz & celebrity photos, sport news & rumours, viral videos and top stories from punjabitribuneonline.com Daily Mail and Mail on Sunday newspapers.

Australia , Brisbane , Queensland , Pakistan , Kamal-singh , Harcharn-singh , Ranjit-virk , Bhupinder-mohali , Sardool-sikander , Junior , College-hall , Combs-council

ਉਜਾਲੇ ਅਪਨੀ ਯਾਦੋਂ ਕੇ ਹਮਾਰੇ ਸਾਥ ਰਹਿਨੇ ਦੋ...

ਉਜਾਲੇ ਅਪਨੀ ਯਾਦੋਂ ਕੇ ਹਮਾਰੇ ਸਾਥ ਰਹਿਨੇ ਦੋ...
punjabitribuneonline.com - get the latest breaking news, showbiz & celebrity photos, sport news & rumours, viral videos and top stories from punjabitribuneonline.com Daily Mail and Mail on Sunday newspapers.

Delhi , India , Paris , France-general , France , Amritsar , Punjab , Surjit-paatar , Harcharn-singh , Rashpal-singh , Singh-sandhu , Baba-singh