ਅਪਡੇਟ ਦਾ ਸਮਾਂ :
240
ਪ੍ਰਿੰ. ਸਰਵਣ ਸਿੰਘ
ਈਸ਼ਰ ਸਿੰਘ ਪੇਸ਼ੇ ਪੱਖੋਂ ਇੰਜਨੀਅਰ ਸੀ ਪਰ ਸ਼ੌਕ ਵਜੋਂ ਮੈਰਾਥਨ ਦੌੜਾਕ ਤੇ ਲੇਖਕ ਹੈ। ਬਚਪਨ ਤੇ ਜੁਆਨੀ ’ਚ ਉਸ ਨੂੰ ਖੇਡਾਂ ਖੇਡਣ ਦੇ ਮੌਕੇ ਨਹੀਂ ਸੀ ਮਿਲੇ। ਚੀਫ਼ ਇੰਜਨੀਅਰ ਵਜੋਂ ਰਿਟਾਇਰ ਹੋਣ ਪਿੱਛੋਂ 73 ਸਾਲ ਦੀ ਉਮਰ ਤੱਕ ਸੈਰ ਤੋਂ ਇਲਾਵਾ ਕੋਈ ਕਸਰਤ ਨਹੀਂ ਸੀ ਕੀਤੀ ਪਰ ਇਕ ਵੀਡੀਓ ਵੇਖਣ ਤੋਂ ਬਾਅਦ ਉਹ ਕਸਰਤਾਂ ਵੀ ਕਰਨ ਲੱਗਾ ਤੇ ਲੰਮੀਆਂ ਸੈਰਾਂ ਵੀ। ਬਾਬਾ ਫੌਜਾ ਸਿੰਘ ਬਾਰੇ ਲਿਖਿਆ ਲੇਖ ਪੜ੍ਹ ਕੇ ਉਹ ਉਤਸ਼ਾਹਤ ਹੋ ਗਿਆ ਤੇ ਮੈਰਾਥਨ ਲਾਉਣ ਨਾਲ 2017 ਤੋਂ ਸੀਐੱਨ ਟਾਵਰ ਟੋਰਾਂਟੋ ਦੀਆਂ 1776 ਪੌੜੀਆਂ ਚੜ੍ਹਨ ਦੇ ਮੁਕਾਬਲਿਆਂ ਵਿਚ ਵੀ ਭਾਗ ਲੈ ਰਿਹੈ। ਕੌਣ ਕਹਿੰਦੈ ਅੱਸੀਆਂ ਨੂੰ ਢੁੱਕਿਆ ਬੰਦਾ ਇਕੇ ਸਾਹ ਪੌਣੇ ਦੋ ਹਜ਼ਾਰ ਪੌੜੀਆਂ ਨਹੀਂ ਚੜ੍ਹ ਸਕਦਾ?
ਈਸ਼ਰ ਸਿੰਘ ਪੇਸ਼ੇ ਪੱਖੋਂ ਇੰਜਨੀਅਰ ਸੀ ਪਰ ਸ਼ੌਕ ਵਜੋਂ ਮੈਰਾਥਨ ਦੌੜਾਕ ਤੇ ਲੇਖਕ ਹੈ। ਬਚਪਨ ਤੇ ਜੁਆਨੀ ‘ਚ ਉਸ ਨੂੰ ਖੇਡਾਂ ਖੇਡਣ ਦੇ ਮੌਕੇ ਨਹੀਂ ਸੀ ਮਿਲੇ। ਚੀਫ਼ ਇੰਜਨੀਅਰ ਵਜੋਂ ਰਿਟਾਇਰ ਹੋਣ ਪਿੱਛੋਂ 73 ਸਾਲ ਦੀ ਉਮਰ ਤੱਕ ਸੈਰ ਤੋਂ ਇਲਾਵਾ ਕੋਈ ਕਸਰਤ ਨਹੀਂ ਸੀ ਕੀਤੀ ਪਰ ਇਕ ਵੀਡੀਓ ਵੇਖਣ ਤੋਂ ਬਾਅਦ ਉਹ ਕਸਰਤਾਂ ਵੀ ਕਰਨ ਲੱਗਾ ਤੇ ਲੰਮੀਆਂ ਸੈਰਾਂ ਵੀ। ਬਾਬਾ ਫੌਜਾ ਸਿੰਘ ਬਾਰੇ ਲਿਖਿਆ ਲੇਖ ਪੜ੍ਹ ਕੇ ਉਹ ਉਤਸ਼ਾਹਤ ਹੋ ਗਿਆ ਤੇ ਮੈਰਾਥਨ ਲਾਉਣ ਨਾਲ 2017 ਤੋਂ ਸੀਐੱਨ ਟਾਵਰ ਟੋਰਾਂਟੋ ਦੀਆਂ 1776 ਪੌੜੀਆਂ ਚੜ੍ਹਨ ਦੇ ਮੁਕਾਬਲਿਆਂ ਵਿਚ ਵੀ ਭਾਗ ਲੈ ਰਿਹੈ। ਕੌਣ ਕਹਿੰਦੈ ਅੱਸੀਆਂ ਨੂੰ ਢੁੱਕਿਆ ਬੰਦਾ ਇਕੇ ਸਾਹ ਪੌਣੇ ਦੋ ਹਜ਼ਾਰ ਪੌੜੀਆਂ ਨਹੀਂ ਚੜ੍ਹ ਸਕਦਾ? ਉਹ ਤਿੰਨ ਵਾਰ ਸਕੌਸ਼ੀਆ ਬੈਂਕ ਵੱਲੋਂ ਲਗਵਾਈ ਕੌਮਾਂਤਰੀ ਮੈਰਾਥਨ ਵਾਕ/ਦੌੜ ਤੇ 2020 ਵਿਚ ਵਰਚੂਅਲ ਮੈਰਾਥਨ ਦੌੜ ਵਿਚ ਵੀ ਭਾਗ ਲੈ ਚੁੱਕਾ ਹੈ। ਉਸ ਨੇ ਆਪਣੇ ਤਜਰਬੇ ਬਾਰੇ ਲਿਖਿਆ ਹੈ।
ਪੰਜਾਬੀ ਯੂਨੀਵਰਸਿਟੀ ਨੇ ਉਸ ਤੋਂ ‘ਮੈਨੇਜਮੈਂਟ ਸੈਲਫ-ਡਿਵੈਲਪਮੈਂਟ’ ਨਾਂ ਦੀ ਪੁਸਤਕ ਦਾ ‘ਪ੍ਰਬੰਧ ਸਵੈ-ਵਿਕਾਸ’ ਅਨੁਵਾਨ ਹੇਠ ਅਨੁਵਾਦ ਕਰਵਾਇਆ ਸੀ ਜਿਸ ਦਾ ਮੁੱਖਬੰਦ ਤਤਕਾਲੀ ਵਾਈਸ ਚਾਂਸਲਰ ਡਾ. ਜੋਗਿੰਦਰ ਸਿੰਘ ਪੁਆਰ ਨੇ ਲਿਖਿਆ: ‘ਪ੍ਰਬੰਧ ਸਵੈ-ਵਿਕਾਸ’ ਪੁਸਤਕ ‘ਮੈਨੇਜਮੈਂਟ ਸੈਲਫ਼-ਡਿਵੈਲਪਮੈਂਟ’ ਨਾਂ ਦੀ ਪੁਸਤਕ ਦਾ ਅਨੁਵਾਦ ਹੈ ਜੋ ਅੰਤਰਰਾਸ਼ਟਰੀ ਕਿਰਤ ਦਫਤਰ, ਜੈਨੇਵਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਵਿਚ ਬਹੁਤ ਹੀ ਸਰਲ, ਅਮਲੀ ਅਤੇ ਪ੍ਰਭਾਵਕਾਰੀ 27 ਵਿਧੀਆਂ ਦਿੱਤੀਆਂ ਹਨ ਜਿਨ੍ਹਾਂ ਨੂੰ ਹਰ ਖੇਤਰ ਅਤੇ ਹਰ ਪੱਧਰ ਦਾ ਪ੍ਰਬੰਧਕ ਆਪਣੇ-ਆਪ ਵਰਤੋਂ ਵਿਚ ਲਿਆ ਸਕਦਾ ਹੈ। ਸਵੈ-ਵਿਕਾਸ ਅਤੇ ਸੰਗਠਨਾਤਮਕ ਵਿਕਾਸ ਦੇ ਸੁਮੇਲ ਅਤੇ ਸਮੁੱਚੇ ਪ੍ਰਬੰਧ ਵਿਚ ਇਸਦੇ ਏਕੀਕਰਨ ਦੇ ਵਿਸ਼ੇ ਨੂੰ ਬੜੇ ਸੁਚੱਜੇ ਢੰਗ ਨਾਲ ਬਿਆਨ ਕੀਤਾ ਗਿਆ ਹੈ। ਸਰਕਾਰੀ, ਅਰਧ-ਸਰਕਾਰੀ ਜਾਂ ਗ਼ੈਰਸਰਕਾਰੀ ਸੰਗਠਨਾਂ ਵਿਚ ਕੰਮ ਕਰ ਰਹੇ ਪ੍ਰਬੰਧਕਾਂ ਤੋਂ ਇਲਾਵਾ ਕਿਸੇ ਵੀ ਹੋਰ ਕਿੱਤੇ ਵਿਚ ਕੰਮ ਕਰਨ ਵਾਲਾ ਸਾਧਾਰਨ ਵਿਅਕਤੀ ਵੀ ਇਸ ਰਚਨਾ ਵਿਚ ਦਰਸਾਏ ਗੁਣਾਂ ਨੂੰ ਆਪਣੀ ਸ਼ਖਸੀਅਤ ਵਿਚ ਸਮੋ ਕੇ ਆਪਣੇ ਨਿੱਜ ਦਾ ਵਿਕਾਸ ਕਰ ਸਕਦਾ ਹੈ।’
ਈਸ਼ਰ ਸਿੰਘ ਨੇ ਆਪਣੇ ਬਾਰੇ ਲਿਖਿਆ: ਮੇਰਾ ਜਨਮ ਸੰਗਰੂਰ ਜ਼ਿਲ੍ਹੇ ਦੇ ਸਕੂਲੋਂ ਸੱਖਣੇ ਛੋਟੇ ਜਿਹੇ ਪਿੰਡ ਬਖੋਪੀਰ ਵਿਚ 1944 ‘ਚ ਹੋਇਆ। ਨੇੜਲੇ ਪਿੰਡ ਦੇ ਸਕੂਲ ਵਿਚ ਦਾਖ਼ਲਾ ਲੈਣ ਤੋਂ ਪਹਿਲਾਂ ਗੁਰਮੁਖੀ ਦੀ ਪੜ੍ਹਾਈ ਗੁਰਦੁਆਰੇ ਕੀਤੀ। ਵਿਦਿਆਰਥੀ ਜੀਵਨ ਵਿਚ ਕਾਫੀ ਦਿੱਕਤਾਂ ਆਈਆਂ ਜੋ ਉਨ੍ਹਾਂ ਵਕਤਾਂ ਵਿਚ ਸਭ ਨੂੰ ਆਉਂਦੀਆਂ ਸਨ। ਪਹਿਲਾਂ ਮਹਿੰਦਰਾ ਕਾਲਜ ਤੇ ਪਿੱਛੋਂ ਥਾਪਰ ਇੰਜਨੀਅਰਿੰਗ ਕਾਲਜ ਪਟਿਆਲੇ ਵਿਚ ਪੜ੍ਹਿਆ ਜਿੱਥੇ ਐੱਨਸੀਸੀ ਦਾ ਅੰਡਰ-ਅਫਸਰ ਬਣਨ ਅਤੇ ਸਭਿਆਚਾਰਕ ਸਰਗਰਮੀਆਂ ਵਿਚ ਹਿੱਸਾ ਲੈਣ ਦੇ ਮੌਕੇ ਮਿਲੇ। 1966 ਵਿਚ ਇਲੈਕਟ੍ਰੀਕਲ ਇੰਜਨੀਅਰੀ ਕਰਨ ਬਾਅਦ ਪੰਜਾਬ ਰਾਜ ਬਿਜਲੀ ਬੋਰਡ ਵਿਚ ਐੱਸਡੀਓ ਦੀ ਨੌਕਰੀ ਮਿਲੀ ਤੇ 2004 ਵਿਚ ਚੀਫ ਇੰਜਨੀਅਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਇਆ।
ਮੇਰੇ ਅਧਿਆਪਕ ਦਾ ਸਬਕ ਸੀ ਕਿ ਨੌਕਰੀ ਮਿਲਣ ਪਿੱਛੋਂ ਬਹੁਤੇ ਅਫਸਰ ਪੜ੍ਹਾਈ ਅਪਡੇਟ ਰੱਖਣ ਦੀ ਥਾਂ ਪਹਿਲਾਂ ਕੀਤੀ ਪੜ੍ਹਾਈ ਵੀ ਭੁੱਲ ਜਾਂਦੇ ਹਨ। ਇਸ ਤਰ੍ਹਾਂ ਦੇ ਅਫਸਰਾਂ ਦੀ ਫਿਰ ਹਿੰਮਤ ਨਹੀਂ ਪੈਂਦੀ ਕਿ ਉਹ ਆਪਣੇ ਕਿਸੇ ਮਾਤਹਿਤ ਦੀ ਗ਼ਲਤ ਕੱਢ ਸਕਣ। ਇਸੇ ਕਰਕੇ ‘ਕਲਰਕਾਂ ਦਾ ਰਾਜ’ ਇੱਕ ਜ਼ਮੀਨੀ ਹਕੀਕਤ ਹੈ। ਇਸ ਤਰ੍ਹਾਂ ਦੀ ਨਮੋਸ਼ੀ ਤੋਂ ਬਚਣ ਵਾਸਤੇ ਹਰ ਅਫਸਰ ਲਈ ਜ਼ਰੂਰੀ ਹੈ ਕਿ ਉਹ ਮਿਹਨਤ ਕਰਦਾ ਰਹੇ ਤੇ ਆਪਣੇ ਖੇਤਰ ਦਾ ਮਾਹਿਰ ਬਣੇ। ਮੁਹਾਰਤ ਆਪਣੀਆਂ ਦਫ਼ਤਰੀ ਡਿਊਟੀਆਂ ਤੋਂ ਵਾਫਰ ਗੁਣ ਹੈ ਜਿਹੜਾ ਸ਼ੌਂਕ ਦੇ ਤੌਰ ‘ਤੇ ਪਾਲੀਦੈ। ਇਹ ਕਿਸੇ ਖਾਸ ਅਹੁਦੇ ਨਾਲ਼ ਸਬੰਧਿਤ ਨਹੀਂ, ਹਰ ਅਹੁਦੇ ਵਾਸਤੇ ਲੋੜੀਂਦੀ ਕਲਾ ਹੈ। ਇਸ ਨਾਲ਼ ਭਾਵੇਂ ਤੁਹਾਡਾ ਅਹੁਦਾ ਤਾਂ ਨਹੀਂ ਵਧਦਾ ਪਰ ਤੁਹਾਡੀ ਅਸਰਅੰਦਾਜ਼ੀ ਅਤੇ ਗੁਣਾਤਮਿਕਤਾ ਜ਼ਰੂਰ ਵਧਦੀ ਹੈ।
ਮੈਂ ਆਪਣੇ ‘ਗੁਰੂ’ ਦੀ ਸਿੱਖਿਆ ਤੇ ਅਮਲ ਕਰਨ ਦਾ ਫੈਸਲਾ ਕਰ ਲਿਆ। ਅਹੁਦੇ ਅਨੁਸਾਰ ਦਫ਼ਤਰੀ ਡਿਊਟੀਆਂ ਨਿਭਾਉਣ ਦੇ ਨਾਲ਼ ਮਹਿਕਮੇ ਦੇ ਅਹਿਮ ਅੰਗਰੇਜ਼ੀ ਦਸਤਾਵੇਜ਼ ਪੰਜਾਬੀ ਅਤੇ ਪੰਜਾਬੀ ਦੇ ਅੰਗਰੇਜ਼ੀ ਵਿਚ ਅਨੁਵਾਦ ਕਰਨ ਦਾ ਮੈਨੂੰ ਮੌਕਾ ਮਿਲਦਾ ਰਿਹਾ। ਇੱਕ ਹੋਰ ਕੰਮ ਕਰਨ ਦਾ ਮੌਕਾ ਜੁੜਿਆ ਜਿਸ ਨਾਲ਼ ਸੇਵਾ-ਮੁਕਤੀ ਤੋਂ ਬਾਅਦ ਵੀ ਮਨ ਨੂੰ ਸੰਤੁਸ਼ਟੀ ਮਿਲੀ। ਮਹਿਕਮਾਨਾ ਕਾਇਦੇ-ਕਾਨੂੰਨ ਦੀ ਮੁਹਾਰਤ ਕਰਕੇ ਮੈਨੂੰ ਇੱਕ ਪ੍ਰਾਈਵੇਟ ਅਦਾਰੇ ਨਾਲ਼ ਬਿਜਲੀ ਸਮਝੌਤੇ ਦਾ ਡਾਇਰੈਕਟਰ ਲਾਇਆ ਗਿਆ ਜੋ ਬਹੁਤ ਹੀ ਟੈਕਨੋ-ਲੀਗਲ ਅਤੇ ਆਪਣੀ ਕਿਸਮ ਦਾ ਪਹਿਲਾ ਕੰਮ ਸੀ।
ਦੋਨੋਂ ਬੇਟੇ ਵਿਦੇਸ਼ ਸੈਟਲ ਹੋਣ ਕਰਕੇ ਮੈਨੂੰ ਵੀ ਕੈਨੇਡਾ ਆਉਣਾ ਪਿਆ ਜਿਥੇ ਟਾਈਮ ਪਾਸ ਕਰਨ ਲਈ ਬਰੈਂਪਟਨ ਹਸਪਤਾਲ਼ ਵਿਚ ਵਲੰਟੀਅਰ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ। ਇਸੇ ਦੌਰਾਨ ਇੱਕ ਰਨਰਜ਼ ਕਲੱਬ ਨਾਲ਼ ਜੁੜਨ ਦਾ ਸਬੱਬ ਬਣ ਗਿਆ ਜਿਸ ਨਾਲ ਮੈਰਾਥਨ ਵਾਕ/ਦੌੜ ਅਤੇ ਸੀਐੱਨ ਟਾਵਰ ਦੀਆਂ ਪੌੜੀਆਂ ਚੜ੍ਹਨ ਦੇ ਮੁਕਾਬਲਿਆਂ ਵਿਚ ਭਾਗ ਲੈਣ ਦੇ ਮੌਕੇ ਮਿਲਣ ਲੱਗੇ। ਹੁਣ ਤਾਂ ਸਿਹਤ ਸੰਭਾਲ ਦੀਆਂ ਹੋਰ ਸਰਗਰਮੀਆਂ ਵਿਚ ਵੀ ਮਸਰੂਫ਼ ਹਾਂ...।
ਇੰਜ. ਈਸ਼ਰ ਸਿੰਘ ਨੇ ਵਡੇਰੀ ਉਮਰੇ ਮੈਰਾਥਨ ਦੌੜ/ਵਾਕ ਦੀਆਂ ਸਰਗਰਮੀਆਂ ਵਿਚ ਭਾਗ ਲੈਣ ਤੇ ਉਨ੍ਹਾਂ ਬਾਰੇ ਲਿਖਣ ‘ਚ ਬਾਬਾ ਫੌਜਾ ਸਿੰਘ ਨਾਲ ਮੇਰੀ ਵੀ ਪ੍ਰੇਰਨਾ ਮੰਨ ਲਈ। ਪੇਸ਼ ਹਨ ਉਹਦੀਆਂ ਲਿਖਤਾਂ:
ਮੇਰੇ ਮੈਰਾਥਨ ਤੋਂ ਸਿੱਖੇ ਸਬਕ
ਸਕੌਸ਼ੀਆ ਬੈਂਕ ਮੈਰਾਥਨ ਵਾਸਤੇ ਮੈਂ ਹਫ਼ਤੇ ਵਿਚ ਪੰਜ ਦਿਨ ਘੱਟੋ-ਘੱਟ ਦਸ ਹਜ਼ਾਰ ਕਦਮ ਤੇਜ਼ ਤੁਰਨ/ਜੌਗਿੰਗ ਤੇ ਕੁਝ ਹੋਰ ਸਰੀਰਕ ਕਸਰਤਾਂ ਕਾਰਨ ਦਾ ਅਭਿਆਸ ਕਰਦਾ ਹਾਂ। ਮੇਰਾ ਭਾਵ ਆਪਣੀ ਕਿਸੇ ਪ੍ਰਾਪਤੀ ਬਾਰੇ ਦੱਸਣਾ ਨਹੀਂ, ਬਲਕਿ ਨਿਮਰਤਾ ਸਹਿਤ ਇਹ ਕਹਿਣਾ ਹੈ ਜੋ ਮੈਂ 77 ਸਾਲ ਦੀ ਉਮਰ ਵਿਚ ਕਰ ਸਕਦਾ ਹਾਂ, ਉਹ ਹਰ ਕੋਈ ਕਰ ਸਕਦਾ ਹੈ। ਨਾਲ਼ ਹੀ ਆਪਣੀ ਇਹ ਖੋਜ ਸਾਂਝੀ ਕਰਨਾ ਹੈ ਕਿ ਲੰਮੀਆਂ ਸੈਰਾਂ ਸਰੀਰ ਤੋਂ ਕਿਤੇ ਵੱਧ ਫ਼ਾਇਦਾ ਸਾਡੇ ਦਿਲ ਦਿਮਾਗ ਤੇ ਮਨ ਦਾ ਵੀ ਕਰਦੀਆਂ ਹਨ। ਵਡੇਰੀ ਉਮਰੇ ਵੈਸੇ ਤਾਂ ਸਭ ਨੂੰ ਸਿਹਤ ਦਾ ਫ਼ਿਕਰ ਹੁੰਦਾ ਹੈ ਪਰ ਮੇਰੇ ਵਾਸਤੇ ਸਮੱਸਿਆ ਇਹ ਵੀ ਸੀ ਕਿ ਮੇਰੀ ਪਤਨੀ ਕੈਂਸਰ ਦੀ ਬਿਮਾਰੀ ਨਾਲ਼ ਥੋੜ੍ਹਾ ਚਿਰ ਪਹਿਲਾਂ ਚੜ੍ਹਾਈ ਕਰ ਗਈ ਸੀ। ਗ਼ਮਗੀਨੀ ਵਿਚ ਮੈਂ ਆਪਣਾ ਵਕਤ ਕਿਤਾਬਾਂ ਪੜ੍ਹ ਕੇ, ਟੀਵੀ ਦੇਖ ਕੇ, ਸ਼ਬਦ-ਕੀਰਤਨ ਜਾਂ ਪੁਰਾਣੇ ਗਾਣੇ ਸੁਣ ਕੇ ਲੰਘਾਉਂਦਾ ਸਾਂ। ਸਿਹਤ ਅਤੇ ਸੁਭਾਅ ਦੋਵੇਂ ਵਿਗੜ ਰਹੇ ਸਨ ਜਿਸ ਤੋਂ ਬੱਚੇ ਵੀ ਫਿਕਰਮੰਦ ਹੋ ਰਹੇ ਸਨ। ਜੀਵਨ ਵਿਚ ਹੋਈਆਂ ਭੁੱਲਾਂ ਤੇ ਖੁੰਝਾਏ ਚੰਗੇ ਮੌਕਿਆਂ ਨੂੰ ਯਾਦ ਕਰ-ਕਰ ਕੇ ਝੂਰਦਾ ਰਹਿੰਦਾ ਸਾਂ।
ਉਨ੍ਹੀਂ ਦਿਨੀਂ ਇੰਜ. ਜਸਵੰਤ ਸਿੰਘ ਜ਼ਫਰ ਦੀ ਇੱਕ ਦਿਲ-ਟੁੰਬਵੀ ਵੀਡੀਓ ਵੇਖਣ ਨੂੰ ਮਿਲੀ। 2015 ਵਿਚ ਵੈਨਕੂਵਰ ਵਿਖੇ ਆਪਣੇ ਇਕਲੌਤੇ ਜੁਆਨ ਪੁੱਤਰ ਦੇ ਭੋਗ ਸਮੇਂ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਨੇ ਕਿਹਾ ਸੀ ਕਿ ਵੱਡੀ ਮੁਸੀਬਤ ਸਮੇਂ ਇਨਸਾਨ ਕੋਲ਼ ਦੋ ਵਿਕਲਪ ਹੁੰਦੇ ਹਨ। ਜਾਂ ਉਹ ਆਦਰਸ਼ ਬਣੇ ਜਾਂ ਲੋਕਾਂ ਦੇ ਤਰਸ ਦਾ ਪਾਤਰ। ਆਦਰਸ਼ ਬਣਨ ਵਾਸਤੇ ਕੁਛ ਕਰਨ ਦੀ ਲੋੜ ਪੈਂਦੀ ਹੈ ਪਰ ਤਰਸ ਦਾ ਪਾਤਰ ਬਣਨ ਵਾਸਤੇ ਕੁਛ ਵੀ ਕਰਨ ਦੀ ਲੋੜ ਨਹੀਂ। ਇੰਜ. ਜ਼ਫਰ ਦੀ ਮੁਸੀਬਤ ਸਾਹਮਣੇ ਮੇਰੀ ਮੁਸੀਬਤ ਤਾਂ ਕਿਸੇ ਗਿਣਤੀ ਵਿਚ ਨਹੀਂ ਸੀ। ਆਦਰਸ਼ ਬਣਨ ਦੀ ਸਮਰੱਥਾ ਨਹੀਂ ਸੀ ਤੇ ਕਿਸੇ ਦੇ ਤਰਸ ਦੇ ਪਾਤਰ ਬਣਨਾ ਵੀ ਗਵਾਰਾ ਨਹੀਂ ਸੀ। ਸੋਚਿਆ ਕਿ ਕਿਸੇ ਹੋਰ ਵਾਸਤੇ ਕੁਛ ਕਰਨ ਤੋਂ ਪਹਿਲਾਂ ਘਟੋ-ਘੱਟ ਆਪਣੇ-ਆਪ ਨੂੰ ਸੰਭਾਲਣ ਜੋਗੇ ਤਾਂ ਬਣੀਏ। ਖੇਡ ਲੇਖਕ ਪ੍ਰਿੰ. ਸਰਵਣ ਸਿੰਘ ਦੇ ਲੇਖ ਦੁਬਾਰਾ ਪੜ੍ਹਨੇ ਸ਼ੁਰੂ ਕੀਤੇ। ਉਨ੍ਹਾਂ ਦਾ ਨਾਅਰਾ ਸੀ:
ਦੌੜ ਸਕਦੇ ਓਂ, ਤਾਂ ਦੌੜੋ; ਤੁਰੋ ਨਾ
ਤੁਰ ਸਕਦੇ ਓਂ, ਤਾਂ ਤੁਰੋ; ਖੜ੍ਹੋ ਨਾ
ਖੜ੍ਹ ਸਕਦੇ ਓਂ, ਤਾਂ ਖੜ੍ਹੋ; ਬੈਠੋ ਨਾ
ਬੈਠ ਸਕਦੇ ਓਂ, ਤਾਂ ਬੈਠੋ; ਲੇਟੋ ਨਾ
ਭਾਵ ਇਹੋ ਸੀ ਕਿ ਜਿੰਨੇ ਜੋਗੇ ਓਂ, ਉਹ ਕਰਦੇ ਰਹੋ। ਉਨ੍ਹਾਂ ਦੀਆਂ ਲਿਖਤਾਂ ਤੋਂ ਪ੍ਰੇਰਨਾ ਮਿਲੀ ਕਿ ਤੁਰਨ ਦੇ ਅਭਿਆਸ ਨੂੰ ਵਗਣ/ਦੌੜਨ ਵੱਲ ਵਧਾਉਣਾ ਮੇਰੇ ਵਾਸਤੇ ਚੰਗਾ ਰਾਹੇਗਾ। ਇਸ ਵਾਸਤੇ ਕਿਸੇ ਖੇਡ ਮੈਦਾਨ, ਮਹਿੰਗੇ ਸਮਾਨ, ਵਕਤ ਦੀ ਪਾਬੰਦੀ ਜਾਂ ਕਿਸੇ ਹੋਰ ‘ਤੇ ਨਿਰਭਰਤਾ ਦੀ ਜ਼ਰੂਰਤ ਨਹੀਂ। ਸਿਰਫ ਇਸ ਫੈਸਲੇ ਨਾਲ਼ ਹੀ ਮਨ ਨੂੰ ਬਹੁਤ ਧਰਵਾਸ ਮਿਲਿਆ ਅਤੇ ਮਹਿਸੂਸ ਕੀਤਾ ਕਿ ਕੁਦਰਤ ਦੀਆਂ ਕਾਰਵਾਈਆਂ ਨੂੰ ਖਿੜੇ ਮੱਥੇ ਮੰਨਣਾ ਕੋਈ ਖ਼ਿਆਲੀ ਸੰਕਲਪ ਨਹੀਂ ਬਲਕਿ ਔਖੇ ਸਮਿਆਂ ਵਿਚ ਸੁਮੱਤ
ਅਤੇ ਸਮਰੱਥਾ ਦੇਣ ਵਾਲ਼ਾ ਇਹ ਵਿਹਾਰਕ ਗੁਰ ਹੈ ਜਿਹੜਾ ਸਾਡੀ ਵਿਚਾਰਧਾਰਾ ਨੂੰ ਸਹੀ ਸੇਧ ਦੇ ਸਕਣ ਦੇ ਸਮਰੱਥ ਹੈ।
‘ਵਾਕ’ ਦੇ ਸਹੀ ਢੰਗ-ਤਰੀਕੇ ਸਿੱਖਣ ਲਈ ਮੈਂ ਸੰਧੂਰਾ ਸਿੰਘ ਬਰਾੜ ਹੋਰਾਂ ਦੇ ‘ਟੋਰਾਂਟੋ ਪੀਅਰਸਨ ਏਅਰ ਪੋਰਟ ਰਨਰਜ਼ ਕਲੱਬ’ ਨਾਲ਼ ਜੁੜ ਗਿਆ ਜਿਹੜਾ ਪਿਛਲੇ ਕੁਝ ਸਾਲਾਂ ਤੋਂ ਕਈ ਐਸੀਆਂ ਕਸਰਤੀ ਗਤੀਵਿਧੀਆਂ ਦਾ ਪ੍ਰਬੰਧ ਕਰ ਰਿਹਾ ਸੀ ਜਿਹੜੀਆਂ ਸਿਰਫ ਚੈਰੀਟੇਬਲ ਹੋਣ। ਮੈਂ ਇਸ ਕਲੱਬ ਦੇ ਉਦੇਸ਼ ਤੋਂ ਪ੍ਰਭਾਵਿਤ ਹੋ ਕੇ ਇਸ ਦਾ ਮੈਂਬਰ ਬਣ ਗਿਆ। ਕਲੱਬ ਦੇ ਬਹੁਤੇ ਮੈਂਬਰ ਜੁਆਨ ਹੋਣ ਕਰਕੇ ਮੈਨੂੰ ਤੌਖਲਾ ਸੀ ਕਿ ਮੈਂ ਉਨ੍ਹਾਂ ਨਾਲ਼ ਨਿਭ ਸਕਾਂਗਾ ਜਾਂ ਨਹੀਂ? ਪਰ ਸਭ ਨੇ ਮੇਰੀ ਉਮਰ ਅਨੁਸਾਰ ਮੈਨੂੰ ਪੂਰਾ ਸਨਮਾਨ ਦਿੱਤਾ ਅਤੇ ਮੇਰਾ ਵੀ ਸਾਰਿਆਂ ਨਾਲ਼ ਪਰਿਵਾਰ ਦੇ ਜੀਆਂ ਵਾਂਗੂੰ ਮੋਹ ਪੈ ਗਿਆ। ਬਰਾੜ ਤੇ ਉਹਦੇ ਸਾਥੀਆਂ ਨੇ ਬੜੇ ਸਤਿਕਾਰ ਨਾਲ਼ ਮੈਨੂੰ ਤੁਰਨ ਦੀ ਸਹੀ ਸ਼ੈਲੀ, ਪਹਿਰਾਵੇ ਅਤੇ ਵਾਕ ਕਰਨ ਦੇ ਢੁਕਵੇਂ ਤਰੀਕਿਆਂ ਬਾਰੇ ਸਮਝਾਇਆ। ਮੈਂ ਇਸ ਗੱਲ ਦਾ ਵਰਨਣ ਇਸ ਕਰਕੇ ਕਰ ਰਿਹਾਂ ਕਿਉਂਕਿ ਵੱਡੀ ਉਮਰ ਦੇ ਸੱਜਣ ਆਪਣੇ ਮਨ ਦੇ ਪਾਲ਼ੇ ਕਰਕੇ ਜੁਆਨ ਪੀੜ੍ਹੀ ਤੋਂ ਦੂਰ ਰਹਿੰਦੇ ਹਨ ਪਰ ਮੇਰੀ ਇਹ ਸੋਚਣੀ ਗਲਤ ਸਾਬਤ ਹੋਈ। ਹਰ ਉਮਰ-ਗਰੁੱਪ ਦੇ ਬੰਦਿਆਂ ਨਾਲ਼ ਸਾਂਝ ਬਹੁਤ ਲਾਹੇਵੰਦ ਹੁੰਦੀ ਹੈ।
ਮੈਨੂੰ ਤਿੰਨ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ: ਦੋ ਮੇਰੀਆਂ ਆਪਣੀਆਂ ਸਹੇੜੀਆਂ ਜਿਵੇਂ ਸਰੀਰਕ ਸਮਰੱਥਾ ਦੀ ਘਾਟ ਤੇ ਮਾਨਸਿਕ ਡਰ। ਤੀਸਰੀ ਮੁਫ਼ਤ ਦੇ ਸਲਾਹਕਾਰਾਂ ਦੀਆਂ ਟਿੱਚਰਾਂ, ਮਖੌਲ ਤੇ ਨਸੀਹਤਾਂ। ਅਕਸਰ ਸੁਣਨ ਨੂੰ ਮਿਲਦਾ- “ਐਸ ਉਮਰੇ ਇਹ ਕੀ ਪੰਗਾ ਲੈ ਰਹੇ ਓਂ? ਕੋਈ ਗਿੱਟਾ-ਗੋਡਾ ਤੁੜਵਾ ਲੋਂ-ਗੇ, ਫੇਰ ਪਏ ਰਿਹੋ ਮੰਜੇ ‘ਤੇ ਸਾਰੀ ਉਮਰ।”
ਇਨ੍ਹਾਂ ਗੱਲਾਂ ਨੂੰ ਜਰਿਆ ਵੀ ਅਤੇ ਇਨ੍ਹਾਂ ਵਿਚੋਂ ਇਹ ਤੱਤ ਵੀ ਕੱਢਿਆ, ਜੇ ਕਿਤੇ ਆਪਣੀ ਅਣਗਹਿਲੀ ਨਾਲ ਕੋਈ ਸੱਟ-ਫੇਟ ਖਾ ਬੈਠਾ ਤਾਂ ਮੇਰੇ ਨਾਲ਼ ਹਮਦਰਦੀ ਕਿਸੇ ਨੇ ਨੀ ਕਰਨੀ, ਉਲਟਾ ਇਹੀ ਕਹਿਣਗੇ, “ਲੈ ਲਿਆ ਸੁਆਦ! ਸਮਝਾਇਆ ਸੀ ਨਾ, ਤੁਸੀਂ ਕਿਹੜਾ ਕਿਸੇ ਦੇ ਆਖੇ ਲੱਗੇ, ਸਾਰੀ ਉਮਰ ਅੜਬਾਈਆਂ ‘ਚ ਕੱਢਤੀ।” ਆਪਣੀ ਸਵੈ-ਪੜਚੋਲ ਕੀਤੀ; ਤੱਤ-ਭੜੱਤੀ ਅਤੇ ਕਾਹਲੀ ਕਰਨ ਦੀਆਂ ਆਦਤਾਂ ‘ਚ ਸੁਧਾਰ ਕੀਤਾ, ਸਹਿਜ ਨਾਲ਼ ਤੁਰਨ, ਬੋਲਣ ਅਤੇ ਰਹਿਣ ਦੀ ਆਦਤ ਸਿੱਖਣੀ ਸ਼ੁਰੂ ਕਰ ਦਿੱਤੀ। ਟੀਚੇ ਮੁਕੱਰਰ ਕਰਨੇ ਛੱਡ ਦਿੱਤੇ ਤੇ ਹੋਰਾਂ ਨਾਲ਼ ਮੁਕਾਬਲਾ ਕਰਨਾ ਬੰਦ ਕਰ ਦਿੱਤਾ। ਨਾ ਸਿਰਫ ‘ਵਾਕ’ ਕਰਨ ਸਮੇਂ ਹੀ ਬਲਕਿ ਜੀਵਨ ਦੇ ਹੋਰ ਪੱਖਾਂ ਵਿਚ ਵੀ। ਹਰ ਕਾਰਵਾਈ ‘ਚ ਫਾਡੀ ਰਹਿਣ ਕਰ ਕੇ ਪੜ੍ਹਾਈ-ਲਿਖਾਈ ਦੀ ਹੈਂਕੜ ਵੀ ਘਟਣ ਲੱਗੀ ਅਤੇ ਸੁਭਾਅ ਵੀ ਬਦਲਣ ਲੱਗ ਪਿਆ। ਸਮਝ ਆਈ ਕਿ ਹੈਂਕ
Related Keywords