Live Breaking News & Updates on Central punjabi

Stay informed with the latest breaking news from Central punjabi on our comprehensive webpage. Get up-to-the-minute updates on local events, politics, business, entertainment, and more. Our dedicated team of journalists delivers timely and reliable news, ensuring you're always in the know. Discover firsthand accounts, expert analysis, and exclusive interviews, all in one convenient destination. Don't miss a beat — visit our webpage for real-time breaking news in Central punjabi and stay connected to the pulse of your community

THE ICON REVIEW: ATONING FOR THE PAST - Newspaper

London Nahin Jaunga is less raucous and is directed with more nuance than Punjab Nahin Jaungi. But if you ignore the basic...

Japan , Tokyo , Pakistan , London , City-of , United-kingdom , Bahawalpur , Punjab , Mirza-gohar-rasheed , Saba-faisal , Nadeem-baig , Salman-shahid

ਪੀੜ੍ਹੀ ਦਰ ਪੀੜ੍ਹੀ ਸਾਹਿਤ ਰਚਨਾ ਸਮਾਜਿਕ ਪ੍ਰਤੀਬੱਧਤਾ ਦਾ ਪ੍ਰਤੀਕ— ਸੁਰਿੰਦਰ ਤੇਜ

ਪੀੜ੍ਹੀ ਦਰ ਪੀੜ੍ਹੀ ਸਾਹਿਤ ਰਚਨਾ ਸਮਾਜਿਕ ਪ੍ਰਤੀਬੱਧਤਾ ਦਾ ਪ੍ਰਤੀਕ— ਸੁਰਿੰਦਰ ਤੇਜ
quamiekta.com - get the latest breaking news, showbiz & celebrity photos, sport news & rumours, viral videos and top stories from quamiekta.com Daily Mail and Mail on Sunday newspapers.

Patiala , Punjab , India , Garhshankar , Harminder-kalra , Surinder-singh , Singh-khewa , Ripudaman-singh , Nath-sharma , Santokh-singh-dhir , Singh-brar , Sukhdev-singh-sirsa

ਕੇਂਦਰੀ ਪੰਜਾਬੀ ਲੇਖਕ ਸਭਾ ਦੀ ਮੀਟਿੰਗ ਸਿੱਖ ਵਿਦਵਾਨ ਸਿਰਦਾਰ ਕਪੂਰ ਸਿੰਘ ਨੂੰ ਸਮਰਪਿਤ ਰਹੀ – ਹਰਦਮ ਮਾਨ

ਕੇਂਦਰੀ ਪੰਜਾਬੀ ਲੇਖਕ ਸਭਾ ਦੀ ਮੀਟਿੰਗ ਸਿੱਖ ਵਿਦਵਾਨ ਸਿਰਦਾਰ ਕਪੂਰ ਸਿੰਘ ਨੂੰ ਸਮਰਪਿਤ ਰਹੀ – ਹਰਦਮ ਮਾਨ
quamiekta.com - get the latest breaking news, showbiz & celebrity photos, sport news & rumours, viral videos and top stories from quamiekta.com Daily Mail and Mail on Sunday newspapers.

Milan , Lombardia , Italy , United-states , India , Bombay , Maharashtra , America , Surjeet-kalsey , Sahitya-akademi , Singh-gill , Kapoor-singh

ਅਕਾਊਂਟੈਂਟ ਜਰਨੈਲ ਸਿੰਘ ਸਿੱਧੂ ਨੂੰ ਸਦਮਾ, ਨੌਜਵਾਨ ਸਪੁੱਤਰ ਅਮਰਪਾਲ ਸਿੰਘ ਸਿੱਧੂ ਸੜਕ ਹਾਦਸੇ ਵਿਚ ਹਲਾਕ

ਅਕਾਊਂਟੈਂਟ ਜਰਨੈਲ ਸਿੰਘ ਸਿੱਧੂ ਨੂੰ ਸਦਮਾ, ਨੌਜਵਾਨ ਸਪੁੱਤਰ ਅਮਰਪਾਲ ਸਿੰਘ ਸਿੱਧੂ ਸੜਕ ਹਾਦਸੇ ਵਿਚ ਹਲਾਕ
quamiekta.com - get the latest breaking news, showbiz & celebrity photos, sport news & rumours, viral videos and top stories from quamiekta.com Daily Mail and Mail on Sunday newspapers.

United-states , Canada , New-delhi , Delhi , India , America , Lakhbir-singh , Surinder-singh , Amarpal-singh , Paramjit-singh-randhawa , Memorial-trust-canada , Young

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ
quamiekta.com - get the latest breaking news, showbiz & celebrity photos, sport news & rumours, viral videos and top stories from quamiekta.com Daily Mail and Mail on Sunday newspapers.

United-states , Canada , America , Milkha-singh , Surjeet-kalsey , Singh-cheema , Singh-randhawa , Inderpal-singh-sandhu , Central-punjabi , North-america , Sikh-milkha-singh

ਪੱਤਰਕਾਰਤਾ ਦਾ ਫ਼ਕੀਰ


ਅਪਡੇਟ ਦਾ ਸਮਾਂ :
120
ਬਲਬੀਰ ਪਰਵਾਨਾ
ਬਲਬੀਰ ਪਰਵਾਨਾ
ਬਾਬਾ ਬੰਨੋਆਣਾ ਜਾਂ ਗੁਰਬਖਸ਼ ਸਿੰਘ ਬੰਨੋਆਣਾ ਸਿਰਫ਼ ਇਕ ਵਿਅਕਤੀ ਨਹੀਂ, ਚਲਦੀ-ਫਿਰਦੀ ਸੰਸਥਾ ਸੀ। ਜਲੰਧਰ ’ਚ ਪੱਤਰਕਾਰਤਾ, ਸਾਹਿਤ, ਸਭਿਆਚਾਰਕ ਹਲਕਿਆਂ ’ਚ ਕੋਈ ਮੀਟਿੰਗ ਜਾਂ ਸਮਾਗਮ ਅਜਿਹਾ ਨਹੀਂ ਸੀ ਹੁੰਦਾ ਜਿੱਥੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਉਨ੍ਹਾਂ ਦਾ ਕੋਈ ਦਖ਼ਲ ਨਾ ਹੁੰਦਾ ਹੋਵੇ। ਮੇਰੀ ਉਨ੍ਹਾਂ ਨਾਲ ਪਹਿਲੀ ਮੁਲਾਕਾਤ ਨਾਟਕੀ ਅੰਦਾਜ਼ ’ਚ ਹੋਈ। ਮੈਂ ਉਨ੍ਹਾਂ ਦਿਨਾਂ ’ਚ ਨਵਾਂ-ਨਵਾਂ ‘ਲੋਕ ਲਹਿਰ’ ’ਚ ਗਿਆ ਸੀ। ਇਹ ਸ਼ਾਇਦ 1981 ਦੇ ਅਖੀਰ ਜਾਂ 1982 ਦੇ ਸ਼ੁਰੂ ਦੀ ਗੱਲ ਹੈ। ਇਕ ਦਿਨ ਅਸੀਂ ਨਿਊਜ਼-ਟੇਬਲ ’ਤੇ ਬੈਠੇ ਕੰਮ ਕਰ ਰਹੇ ਸੀ। ਕਾਮਰੇਡ ਸੁਹੇਲ ਸਿੰਘ ਨਿਊਜ਼-ਰੂਮ ਦੇ ਉਸ ਇਕੋ-ਇਕ ਕਮਰੇ ਦੇ ਬਾਹਰ ਧੁੱਪੇ ਕੁਰਸੀ ’ਤੇ ਬੈਠੇ ਸੰਪਾਦਕੀ ਲਿਖ ਰਹੇ ਸਨ ਕਿ ਲੌਢੇ ਕੁ ਵੇਲੇ ਬਾਬਾ ਜੀ ਆਏ। ਕਾਮਰੇਡ ਸੁਹੇਲ ਸੰਪਾਦਕੀ ਲਿਖਣਾ ਛੱਡ ਕੇ ਉਨ੍ਹਾਂ ਨਾਲ ਗੱਲੀਂ ਪੈ ਗਏ ਜਿਹੜੀਆਂ ਛੇਤੀ ਹੀ ਬਹਿਸ ’ਚ ਬਦਲ ਗਈਆਂ। ਗੱਲ ਸੁਹੇਲ ਦੇ ਉਸ ਦਿਨ ਛਪੇ ਸੰਪਾਦਕੀ ਬਾਰੇ ਹੋ ਰਹੀ ਸੀ। ਜਿਉਂ-ਜਿਉਂ ਬਹਿਸ ਭਖਦੀ ਗਈ, ਬਾਬਾ ਜੀ ਦੀ ਆਵਾਜ਼ ਵੀ ਉੱਚੀ ਹੁੰਦੀ ਗਈ; ਲੱਗੇ ਕਿ ਹੁਣ ਵੀ ਲੜੇ, ਹੁਣ ਵੀ ਲੜੇ। ਸੁਹੇਲ ਆਪਣੇ ਸਹਿਜ ਅੰਦਾਜ਼ ’ਚ ਰਿਹਾ। ਬਹਿਸ ਦਾ ਮੁੱਦਾ ਸੀ, ਬਾਬਾ ਜੀ ਉਸ ਦਿਨ ਦੇ ਛਪੇ ਸੰਪਾਦਕੀ ਬਾਰੇ ਉਸ ਦੀ ਨਿੱਜੀ ਰਾਇ ਜਾਣਨਾ ਚਾਹੁੰਦੇ ਸਨ ਜਦੋਂਕਿ ਸੁਹੇਲ ਪਾਰਟੀ ਲਾਈਨ ਅਨੁਸਾਰ ਲਿਖੇ ਨੂੰ ਸਹੀ ਠਹਿਰਾ ਰਿਹਾ ਸੀ। ਬਾਬਾ ਜੀ ਪੂਰੇ ਜਜ਼ਬਾਤੀ ਹੋ ਕੇ ਤਲਖ਼ੀ ਨਾਲ ਦਲੀਲ ’ਤੇ ਦਲੀਲ ਦੇ ਰਹੇ ਸਨ ਕਿ ਇੰਨੇ ਨੂੰ ਚਾਹ ਆ ਗਈ। ਉਨ੍ਹਾਂ ਦੀ ਗੱਲ ਨੂੰ ਵਿਚੋਂ ਟੋਕਦਿਆਂ ਕਾਮਰੇਡ ਸੁਹੇਲ ਨੇ ਕਿਹਾ, ‘‘ਲਓ ਬਾਬਾ ਜੀ, ਨਾਲ-ਨਾਲ ਚਾਹ ਦੇ ਘੁੱਟ ਵੀ ਭਰੀ ਜਾਓ।’’
‘‘ਨਹੀਂ, ਮੈਂ ਝੂਠੇ ਬੰਦੇ ਦੀ ਚਾਹ ਨਹੀਂ ਪੀਣੀ!’’ ਉਨ੍ਹਾਂ ਨੇ ਉਸੇ ਤਲਖ਼ੀ ਨਾਲ ਕਿਹਾ ਤਾਂ ਸੁਹੇਲ ਨੇ ਹੱਸ ਕੇ ਜੁਆਬ ਦਿੱਤਾ, ‘‘ਬਾਬਾ ਜੀ, ਕਿਉਂ ਮੈਨੂੰ ਪਾਰਟੀ ’ਚੋਂ ਕਢਾਉਣਾ ਚਾਹੁੰਦੇ ਹੋ? ਮੇਰੀ ਨਿੱਜੀ ਰਾਇ ਦਾ ਤੁਹਾਨੂੰ ਵੀ ਪਤਾ ਹੀ ਹੈ!’’ ਉਸ ਦੇ ਇੰਨਾ ਕਹਿੰਦਿਆਂ ਹੀ ਬਾਬਾ ਜੀ ਇਕਦਮ ਨਰਮ ਪੈ ਗਏ ਤੇ ਹੱਸ ਕੇ ਚਾਹ ਦਾ ਕੱਪ ਫੜ ਲਿਆ, ‘‘ਬਸ, ਮੈਨੂੰ ਮੇਰਾ ਜੁਆਬ ਮਿਲ ਗਿਆ।’’
ਚਾਹ ਪੀ ਕੇ ਉਹ ਅੰਦਰ ਆਏ। ਸੰਪਾਦਕੀ ਸਟਾਫ਼ ਦੇ ਬਾਕੀਆਂ ਨੂੰ ਉਹ ਪਹਿਲਾਂ ਹੀ ਜਾਣਦੇ ਸਨ। ਮੈਂ ਹੀ ਨਵਾਂ ਸੀ। ਮੇਰੀ ਸੁਹੇਲ ਨੇ ਉਨ੍ਹਾਂ ਨਾਲ ਜਾਣ-ਪਛਾਣ ਕਰਵਾਈ, ‘‘ਇਹ ਹੈ ਬਲਬੀਰ ਪਰਵਾਨਾ, ਕਵੀ, ਕਹਾਣੀਕਾਰ... ਅੱਜਕੱਲ੍ਹ ਸਾਡੇ ਸਟਾਫ਼ ‘ਚ ਆ ਗਿਆ ਹੈ।’’
ਬਾਬਾ ਜੀ ਬੜੇ ਨਿੱਘ ਨਾਲ ਮਿਲੇ। ਨਾ ਕੇਵਲ ਮਿਲੇ ਹੀ ਸਗੋਂ ਪੂਰਾ ਥਾਪੜਾ ਦਿੱਤਾ। ‘ਨਵਾਂ ਜ਼ਮਾਨਾ’ ’ਚ ਭਾਵੇਂ ਮੈਂ 1977-78 ਤੋਂ ਜਾ ਰਿਹਾ ਸਾਂ, ਪਰ ਅਗਾਂਹ ਸੰਪਾਦਕੀ ਕਮਰੇ ਤੱਕ ਕਦੇ ਨਾ ਗਿਆ ਜਿੱਥੇ ਆਨੰਦ ਹੋਰੀਂ ਬਹਿੰਦੇ ਸਨ। ਬਾਬਾ ਬੰਨੋਆਣਾ ਤੇ ਕਾਮਰੇਡ ਮਨੋਹਰ ਲਾਲ ਵੀ। ਬਾਬਾ ਜੀ ਦੇ ਨਿੱਘ ਭਰੇ ਸੱਦੇ ਨਾਲ, ਹੁਣ ਮੈਂ ‘ਨਵਾਂ ਜ਼ਮਾਨਾ’ ਵੱਲ ਗਿਆ, ਉਨ੍ਹਾਂ ਦੇ ਕਮਰੇ ਤੱਕ ਵੀ ਜਾਣ ਲੱਗਾ। ਜਾਂਦਾ ਤਾਂ ਹਰ ਵਾਰ ਹੀ ਉਨ੍ਹਾਂ ਕੋਲ ਕੋਈ ਨਾ ਕੋਈ ਨਵੀਂ ਸਰਗਰਮੀ ਦਾ ਏਜੰਡਾ ਤਿਆਰ ਹੁੰਦਾ। ਉਨ੍ਹਾਂ ਨੇ ਮੈਨੂੰ ਲੇਖਕ ਸਭਾ ਜਲੰਧਰ ਦੀਆਂ ਸਰਗਰਮੀਆਂ ਨਾਲ ਵੀ ਜੋੜ ਲਿਆ ਜਿਸ ਦੇ ਉਹ ਰੂਹੇ ਰਵਾਂ ਸਨ।
ਬਾਬਾ ਜੀ ਨੂੰ ਨੇੜਿਓਂ ਜਾਣਨ/ਸਮਝਣ ਦਾ ਮੌਕਾ ਬਣਿਆ ਜਦੋਂ ਮੈਂ ਮਈ 1989 ’ਚ ‘ਨਵਾਂ ਜ਼ਮਾਨਾ’ ਦੇ ਸੰਪਾਦਕੀ ਸਟਾਫ਼ ’ਚ ਸ਼ਾਮਲ ਹੋਇਆ। ਉਹ ਹਰ ਬੰਦੇ ’ਚ ਲੁਕੀ ਉਸਦੀ ਯੋਗਤਾ ਨੂੰ ਪਛਾਣਨ ਵਾਲੀ ਅੱਖ ਰੱਖਦੇ ਸਨ। ਨਾ ਕੇਵਲ ਲਿਖਣ ਦੇ ਵਿਸ਼ੇ ਆਪ ਸੁਝਾਉਂਦੇ ਸਗੋਂ ਕਈ ਵਾਰ ਅੱਧਾ-ਅੱਧਾ ਘੰਟਾ ਵਿਚਾਰਦੇ ਵੀ ਕਿ ਇਸ ਨੂੰ ਕਿਵੇਂ ਲਿਖਿਆ ਜਾ ਸਕਦਾ। ਨਵਿਆਂ ਨੂੰ ਉਤਸ਼ਾਹਿਤ ਕਰਨ ਦਾ ਉਨ੍ਹਾਂ ਨੂੰ ਜਿਵੇਂ ਜਨੂੰਨ ਸੀ।
ਆਪਣੇ ਘਰ ’ਚੋਂ ਉਹ ਦਸ ਕੁ ਵਜੇ ਤਿਆਰ ਹੋ ਕੇ ਤੁਰ ਪੈਂਦੇ ਸਨ, ਪਰ ਉਨ੍ਹਾਂ ਦੇ ਦਫ਼ਤਰ ਪਹੁੰਚਣ ਦਾ ਕੋਈ ਪੱਕਾ ਸਮਾਂ ਨਹੀਂ ਸੀ। ਰਾਹ ’ਚ ਕੋਈ ਲੇਖਕ, ਪੱਤਰਕਾਰ ਟੱਕਰ ਜਾਂਦਾ ਤਾਂ ਉਸ ਨਾਲ ਵਿਚਾਰ ਚਰਚਾ ’ਚ ਉਲਝ ਜਾਂਦੇ। ਰਾਹ ’ਚ ਆਉਂਦੇ ਦੇਸ਼ ਭਗਤ ਯਾਦਗਾਰ ਹਾਲ ਚਲੇ ਜਾਂਦੇ ਤੇ ਬਾਬਾ ਬਿਲਗਾ ਜਾਂ ਬਾਹਰੋਂ ਆਏ ਕਿਸੇ ਕਾਮਰੇਡ ਨਾਲ ਕਿਸੇ ਭਖਦੇ ਮਸਲੇ ’ਤੇ ਸੰਵਾਦ ਛੇੜ ਕੇ ਬਹਿ ਜਾਂਦੇ। ਦਫ਼ਤਰ ਉਨ੍ਹਾਂ ਦੀ ਉਡੀਕ ’ਚ ਕਾਮਰੇਡ ਮਨੋਹਰ ਲਾਲ ਤਰਲੋਮੱਛੀ ਹੋਣ ਲੱਗਦਾ। ਅਸਲ ’ਚ ਉਦੋਂ ਆਨੰਦ ਹੋਰੀਂ ਆਪਣੀਆਂ ਰਾਜਸੀ ਸਰਗਰਮੀਆਂ ਕਰਕੇ ਬਹੁਤਾ ਦਫ਼ਤਰੋਂ ਬਾਹਰ ਰਹਿੰਦੇ ਸਨ। ਸੰਪਾਦਕੀ ਸਫ਼ੇ ਦਾ ਕੰਮ ਬਾਬਾ ਜੀ ਤੇ ਕਾਮਰੇਡ ਮਨੋਹਰ ਲਾਲ ਦੇਖਦੇ। ਉਸ ਦਿਨ ਦਾ ਸੰਪਾਦਕੀ ਕਿਸ ਮਸਲੇ ’ਤੇ ਲਿਖਣਾ ਹੈ ਤੇ ਉਸ ਦੀ ਦਿਸ਼ਾ ਕੀ ਹੋਵੇ, ਇਹ ਵੀ ਉਨ੍ਹਾਂ ਦੀ ਵਿਚਾਰ-ਚਰਚਾ ’ਚੋਂ ਨਿਕਲਦਾ। ਤੇ ਬਾਬਾ ਜੀ ਕਿੱਥੇ ਹਨ, ਇਸ ਦਾ ਕਿਸੇ ਨੂੰ ਪਤਾ ਨਾ ਹੁੰਦਾ। ਕਈ ਵਾਰ ਤਾਂ ਉਹ ਬਾਰਾਂ ਇਕ ਵਜੇ ਪਹੁੰਚਦੇ। ਆਉਂਦਿਆਂ ਉਨ੍ਹਾਂ ਦਾ ਮਨ ਬਣਿਆ ਹੁੰਦਾ ਤੇ ਕਾਮਰੇਡ ਮਨੋਹਰ ਲਾਲ ਨਾਲ ਮਾੜੀ-ਮੋਟੀ ਚਰਚਾ ਕਰ ਲਿਖਣ ਲੱਗ ਪੈਂਦੇ। ਸੰਪਾਦਕੀ ਲਿਖਦਿਆਂ ਉਹ ਆਮ ਕਰਕੇ ਘੱਟ ਹੀ ਵਿਚੋਂ ਰੁਕਦੇ ਸਨ। ਜੇ ਕੋਈ ਮਿਲਣ ਵਾਲਾ ਆ ਵੀ ਜਾਂਦਾ ਤਾਂ, ‘‘ਅੱਧਾ ਘੰਟਾ ਇਧਰ-ਉਧਰ ਗੱਪ-ਸ਼ੱਪ ਕਰ, ਓਨੇ ਚਿਰ ’ਚ ਮੈਂ ਵਿਹਲਾ ਹੋ ਜਾਣਾ...! ... ਮੈਨੂੰ ਮਿਲੇ ਬਿਨਾਂ ਨੀ ਜਾਣਾ!’’ ਨਾਲ ਹੀ ਹੁਕਮ ਵੀ ਚਾੜ੍ਹ ਦਿੰਦੇ। ਕਿਸੇ ਲਈ ਵੀ ਉਨ੍ਹਾਂ ਦਾ ਇਹ ਹੁਕਮ ਉਲੰਘਣਾ ਸੌਖਾ ਨਹੀਂ ਸੀ! ਉਹ ਫਿਰ ਇਧਰ-ਉਧਰ ਕਿਸੇ ਨਾਲ ਗੱਲਾਂ ਮਾਰ ਜਾਂ ਅਖ਼ਬਾਰਾਂ ਪੜ੍ਹ ਸਮਾਂ ਬਿਤਾਉਣ ਲੱਗਦਾ। ਸੰਪਾਦਕੀ ਲਿਖਣ ਤੋਂ ਬਾਅਦ ਉਨ੍ਹਾਂ ਦਾ ਸਾਰਾ ਸਮਾਂ ਦਫ਼ਤਰ ’ਚ ਮਿਲਣ ਆਇਆਂ ਨਾਲ ‘ਸੰਵਾਦ’ ’ਚ ਬੀਤਦਾ। ਕਈ ਵਾਰ ਇਹ ‘ਸੰਵਾਦ’ ਇੰਨਾ ਭਖ ਜਾਂਦਾ ਕਿ ਬਾਬਾ ਬੰਨੋਆਣਾ ਦੀ ਆਵਾਜ਼ ਨਿਊਜ਼-ਰੂਮ ਤੱਕ ਪੁੱਜਣ ਲੱਗਦੀ ਜਿਹੜਾ ਉਨ੍ਹਾਂ ਦੇ ਕਮਰੇ ਤੋਂ ਤੀਸਰੇ ਕਮਰੇ ’ਚ ਸੀ। ‘‘ਅੱਜ ਬਾਬਾ ਜੀ ਫੇਰ ਇਨਕਲਾਬ ਲਿਆ ਰਹੇ ਐ,’’ ਸਾਡੇ ’ਚੋਂ ਕੋਈ ਨਾ ਕੋਈ ਟਿੱਪਣੀ ਕਰਦਾ ਤੇ ਸਾਰੇ ਹੱਸ ਪੈਂਦੇ। ਕਈ ਵਾਰ ਤਾਂ ਇੰਜ ਲੱਗਦਾ ਜਿਵੇਂ ਉਹ ਲੜ ਰਹੇ ਹੋਣ। ਆਪਣੇ ਨੁਕਤਿਆਂ ਨੂੰ ਸਿੱਧ ਕਰਨ ਲਈ ਉਹ ਬੁਰੇ ਦੇ ਘਰ ਤੱਕ ਜਾਂਦੇ ਸਨ। ਅਗਲੇ ਨੂੰ ਵੀ ਬਹਿਸ ’ਚੋਂ ਭੱਜਣ ਨਾ ਦੇਂਦੇ।
ਸਾਧੂ ਸਿੰਘ ਹਮਦਰਦ ਨਾਲ ਬਾਬਾ ਬੰਨੋਆਣਾ
ਲੇਖਕਾਂ, ਪੱਤਰਕਾਰਾਂ, ਸਿਆਸਤਦਾਨਾਂ ਤੋਂ ਲੈ ਕੇ ਸਮਾਜਿਕ ਕਾਰਕੁਨਾਂ ਤੱਕ ਹਰ ਤਰ੍ਹਾਂ ਦੇ ਲੋਕ ਉਨ੍ਹਾਂ ਨੂੰ ਮਿਲਣ ਲਈ ਆਉਂਦੇ ਜਿਹੜੇ ਵੀ ਸਮਾਜ ’ਚ ਕਿਸੇ ਨਾ ਕਿਸੇ ਰੂਪ ’ਚ ਕੋਈ ਸਮੂਹਿਕ ਸਰਗਰਮੀ ਕਰ ਰਹੇ ਹੁੰਦੇ। ਬਾਬਾ ਜੀ ਕੋਲ ਹਰ ਇਕ ਨਾਲ ਉਸ ਦੇ ਖੇਤਰ ਦੀ ਗੱਲਬਾਤ ਕਰਨ ਲਈ ਬਹੁਤ ਕੁਝ ਹੁੰਦਾ। ਉਹ ਅਗਲੇ ਦੇ ਦ੍ਰਿਸ਼ਟੀਕੋਣ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਤੇ ਫਿਰ ਉਸ ਅਨੁਸਾਰ ਢੁਕਵੀਂ ਸਲਾਹ ਦੇਣ ਦੀ ਵੀ ਜਿਹੜੀ ਉਸ ਲਈ ਸਭ ਤੋਂ ਢੁੱਕਵੀਂ ਹੁੰਦੀ। ਉਸ ਵੇਲੇ ਉਹ ਆਪਣਾ ਆਪ ਅਗਲੇ ’ਤੇ ਠੋਸਦੇ ਨਹੀਂ ਸਨ। ਸ਼ਾਇਦ ਇਹੋ ਕਾਰਨ ਸੀ ਕਿ ਦਫ਼ਤਰ ’ਚ ਉਨ੍ਹਾਂ ਨੂੰ ਮਿਲਣ ਆਉਣ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਹੁੰਦੀ ਤੇ ਉਹ ਵੀ ਵੱਖ-ਵੱਖ ਖੇਤਰਾਂ ’ਚੋਂ ਆਏ ਸੁਹਿਰਦ ਲੋਕਾਂ ਦੀ।
ਜਦੋਂ ਬਾਬਾ ਜੀ ਬਹਿਸ ’ਚ ਪੂਰੀ ਤਰ੍ਹਾਂ ਮਘੇ ਹੁੰਦੇ ਤਾਂ ਨਾਲ ਹੀ ਉਨ੍ਹਾਂ ਦੀਆਂ ਲੱਤਾਂ ਹਿਲਣ ਲੱਗ ਪੈਂਦੀਆਂ। ਸਗੋਂ ਉਸ ਵੇਲੇ ਵੀ, ਜਦੋਂ ਉਹ ਆਪਣੇ ਆਪ ’ਚ ਖੁੱਭ ਸੰਪਾਦਕੀ ਲਿਖ ਰਹੇ ਹੁੰਦੇ। ਜਿੰਨਾ ਤੇਜ਼ ਉਨ੍ਹਾਂ ਦਾ ਪੈੱਨ ਚਲ ਰਿਹਾ ਹੁੰਦਾ, ਓਨੀ ਹੀ ਤੇਜ਼ ਲੱਤ ਹਿਲਣ ਲੱਗਦੀ। ਇਸ ਬਾਰੇ ਦਫ਼ਤਰ ’ਚ ਇਕ ਚੁਟਕਲਾ ਬਣਿਆ ਹੋਇਆ ਸੀ ਕਿ ਜਦੋਂ ਬਾਬਾ ਜੀ ਧੂੰਆਂਧਾਰ ਦਲੀਲਾਂ ’ਚ ਰੁੱਝੇ ਹੋਏ ਹੋਣ ਤਾਂ ਜਾ ਕੇ ਉਨ੍ਹਾਂ ਦਾ ਗੋਡਾ ਫੜ ਲਓ, ਉਨ੍ਹਾਂ ਨੂੰ ਆਪਣੀ ਗੱਲ ਭੁੱਲ ਜਾਂਦੀ ਹੈ। ਔਸਤ ਨਾਲੋਂ ਕੁਝ ਕੁ ਲੰਮਾ ਕੱਦ, ਛੀਂਟਕਾ ਸਰੀਰ। ਆਪਣੇ ਆਪ ’ਚ ਮਸਤ, ਲਾਪਰਵਾਹ ਅੰਦਾਜ਼ ’ਚ ਤੁਰਦੇ ਉਹ ਦੂਰੋਂ ਹੀ ਪਛਾਣੇ ਜਾਂਦੇ। ਉਨ੍ਹਾਂ ਦਾ ਇਹ ਅੰਦਾਜ਼ ਨੌਵੇਂ-ਦਸਵੇਂ ਦਹਾਕੇ ਦਾ ਹੈ ਜੋ ਮੈਂ ਦੇਖਿਆ। ਉਨ੍ਹਾਂ ਦੇ ਪਹਿਲੇ ਸ਼ੁਰੂ ਦੇ ਅੰਦਾਜ਼ ਬਾਰੇ ਉਨ੍ਹਾਂ ਦੇ ਨੇੜਲੇ ਸਾਥੀ ਸੁਰਜਨ ਜ਼ੀਰਵੀ ਦੀ ਲਿਖਤੀ ਗਵਾਹੀ ਮੌਜੂਦ ਹੈ, ‘‘ਜੇ ਮੈਂ ਭੁੱਲਦਾ ਨਹੀਂ ਤਾਂ ਗੁਰਬਖਸ਼ ਸਿੰਘ ਬੰਨੋਆਣਾ ਨਾਲ ਮੇਰੀ ਮੁਲਾਕਾਤ ਪੰਜਾਹਵਿਆਂ ਦੇ ਅਖੀਰ ਵਿਚ ਜਾਂ ਸੱਠਵਿਆਂ ਦੇ ਸ਼ੁਰੂ ਵਿਚ ਉਦੋਂ ਹੋਈ, ਜਦੋਂ ਉਹ ਅਕਾਲੀ ਸਿਆਸਤ ਨਾਲੋਂ ਅਲਹਿਦਗੀ ਅਖ਼ਤਿਆਰ ਕਰ ਰਿਹਾ ਸੀ। ਉਨ੍ਹੀਂ ਦਿਨੀਂ ਉਹ ਖੱਦਰ ਦੇ ਲੰਮੇ ਕੁੜਤੇ ਤੇ ਪੰਜ-ਕਰਾਰੀ ਬਰੇਕਾਂ ਵਾਲੇ ਕਛਹਿਰੇ ਵਿਚ ਆਪਣੇ ਸਾਥੀਆਂ ਨਾਲ ਜੀ.ਟੀ. ਰੋਡ ਉੱਤੇ ਘੁੰਮਦਾ ਹੁੰਦਾ ਸੀ। ਸਾਡੇ ਟੋਲੇ ਦੀ ਆਵਾਰਗੀ ਦਾ ਮਹਿਵਰ ਵੀ ਇਹੀ ਹੁੰਦਾ। ਆਪਣੇ ਸਾਦਾ ਪਹਿਰਾਵੇ ਤੇ ਸੰਜੀਦਾ ਸੁਭਾਅ ਕਾਰਨ ਉਹ ਜਵਾਨੀ ਵਿਚ ਹੀ ਬਾਬਾ ਅਖਵਾਉਣ ਲੱਗ ਪਿਆ ਸੀ। ਭਾਵੇਂ ਬਾਬਾ ਬੰਨੋਆਣਾ ਦੀ ਅਕਾਲੀ ਆਗੂ ਮਾਸਟਰ ਤਾਰਾ ਸਿੰਘ, ‘ਅਜੀਤ’ ਦੇ ਸੰਪਾਦਕ ਸਾਧੂ ਸਿੰਘ ਹਮਦਰਦ ਤੇ ਹੋਰ ਉੱਚੀ ਪੱਧਰ ਦੇ ਅਕਾਲੀ ਹਲਕਿਆਂ ਨਾਲ ਚੋਖੀ ਨੇੜਤਾ ਸੀ, ਪਰ ਉਹ ਉਦੋਂ ਵੀ ਮਲੰਗ ਹੀ ਹੁੰਦਾ ਸੀ। ਮਲੰਗੀ ਲਈ ਆਜ਼ਾਦ ਤਬੀਅਤ ਹੋਣਾ ਜ਼ਰੂਰੀ ਹੈ। ਮੇਰੀ ਪੱਕੀ ਰਾਇ ਹੈ ਇਹ ਉਸ ਦੀ ਤਬੀਅਤ ਦੀ ਆਜ਼ਾਦੀ ਨੇ ਹੀ ਉਸ ਨੂੰ ਏਨੀ ਛੇਤੀ ਤਰੱਕੀਪਸੰਦ ਸਿਆਸਤ ਵੱਲ, ਤੇ ਅੰਤ ਨੂੰ ‘ਨਵਾਂ ਜ਼ਮਾਨਾ’ ਦੇ ਸੰਪਾਦਕੀ-ਮੰਡਲ ਵਿਚ ਲਿਆਂਦਾ ਜਿੱਥੇ ਉਸ ਨੇ ਉਮਰ ਭਰ ਫਕੀਰੀ ਕੱਟੀ। ਜਦੋਂ ਉਹ ‘ਨਵਾਂ ਜ਼ਮਾਨਾ’ ਵਿਚ ਆਇਆ, ਉਹ ਇਸ ਹੱਦ ਤੱਕ ਸਾਡਾ ਹੋ ਚੁੱਕਾ ਸੀ ਕਿ ਫਿਰ ਇਸ ਵਿਚੋਂ ਕਿਸੇ ਹੋਰ ਪਾਸੇ ਜਾਣ ਦੀ ਉਸ ਦੇ ਮਨ ਵਿਚ ਸੋਚ ਤੱਕ ਨਹੀਂ ਆਈ।’’
ਉਹ ਦਫ਼ਤਰ ’ਚੋਂ ਆਪਣਾ ਕੰਮ ਮੁਕਾ ਕੇ ਵਿਹਲੇ ਹੁੰਦੇ ਤਾਂ ਇਸ ਦੀਆਂ ਪੌੜੀਆਂ ਉਤਰ ਕੇ ਨਾਲ ਹੀ ‘ਅਜੀਤ’ ਦੀਆਂ ਪੌੜੀਆਂ ਚੜ੍ਹ ਜਾਂਦੇ। ਉੱਥੇ ਵੀ ਇਸ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਤੋਂ ਲੈ ਕੇ ਹੇਠਾਂ ਸਬ-ਐਡੀਟਰਾਂ, ਸੇਵਾਦਾਰਾਂ ਤੱਕ ਬਾਬਾ ਜੀ ਦੇ ਅਨੇਕਾਂ ਪ੍ਰਸ਼ੰਸਕ ਸਨ। ਕਦੇ ਬਾਬਾ ਜੀ ਇਸ ਅਖ਼ਬਾਰ ’ਚ ਵੀ ਸਬ-ਐਡੀਟਰ ਰਹਿ ਚੁੱਕੇ ਸਨ। ਇਸ ਦੇ ਪਹਿਲੇ ਸੰਪਾਦਕ/ਮਾਲਕ ਸਾਧੂ ਸਿੰਘ ਹਮਦਰਦ ਨਾਲ ਉਨ੍ਹਾਂ ਦੀ ਦੋੋਸਤੀ ਸੀ। ਉਸ ਘਰ ’ਚ ਉਹ ਘਰਦੇ ਜੀਅ ਵਾਂਗ ਹੀ ਸਵੀਕਾਰੇ ਜਾਂਦੇ। ਇਹ ਸ਼ਾਇਦ ਆਪਣੇ ਆਪ ’ਚ ਇੱਕੋ ਇਕ ਉਦਾਹਰਣ ਹੋਵੇ ਕਿ ਉਹ ਆਪਣੇ ਵਿਚਾਰਾਂ ਕਰਕੇ ‘ਅਜੀਤ’ ਛੱਡ ਕੇ ‘ਨਵਾਂ ਜ਼ਮਾਨਾ’ ’ਚ ਆ ਡੇਰਾ ਲਾਇਆ, ਪਰ ਉਨ੍ਹਾਂ ਦੀ ਸਾਧੂ ਸਿੰਘ ਹਮਦਰਦ ਨਾਲ ਦੋਸਤੀ ਬਰਕਰਾਰ ਰਹੀ। ‘ਅਜੀਤ’ ’ਚੋਂ ਮਿਲਦੇ ਮਿਲਾਉਂਦੇ, ਲਾਡੋਵਾਲੀ ਰੋਡ ’ਤੇ ‘ਵਰਿਆਮ’ ਦੇ ਦਫ਼ਤਰ ’ਚ ਜਗਜੀਤ ਸਿੰਘ ਵਰਿਆਮ ਹੋਰਾਂ ਕੋਲ ਜਾ ਬੈਠਦੇ। ਉੱਥੋਂ ਦੇਸ਼ ਭਗਤ ਯਾਦਗਾਰ ਹਾਲ। ਇਹ ਬਾਬਾ ਜੀ ਦੇ ਪੱਕੇ ਟਿਕਾਣੇ ਸਨ ਕਿ ਜੇ ਉਨ੍ਹਾਂ ਨੂੰ ਕਿਸੇ ਨੇ ਤੁਰੰਤ ਲੱਭਣਾ ਹੋਵੇ ਤਾਂ ਇਨ੍ਹਾਂ ’ਚੋਂ ਕਿਸੇ ਨਾ ਕਿਸੇ ਥਾਂ ਜਾ ਕੇ ਉਨ੍ਹਾਂ ਨੂੰ ਫੜਿਆ ਜਾ ਸਕਦਾ ਸੀ ਜਾਂ ਕੋਈ ਕਨਸੋਅ ਲੱਗ ਸਕਦੀ।
ਮੈਨੂੰ ‘ਨਵਾਂ ਜ਼ਮਾਨਾ’ ’ਚ ਆਏ ਨੂੰ ਅਜੇ ਡੇਢ ਕੁ ਸਾਲ ਹੀ ਹੋਇਆ ਸੀ ਕਿ ਬਾਬਾ ਜੀ ਨੇ ਇਹ ਅਖ਼ਬਾਰ ਛੱਡ ਦਿੱਤਾ (10 ਨਵੰਬਰ 1991)। ਉਹ ‘ਨਵਾਂ ਜ਼ਮਾਨਾ’ ’ਚ ਆਉਣੋਂ ਤਾਂ ਹਟ ਗਏ, ਪਰ ਉਨ੍ਹਾਂ ਦੀ ਸਰਗਰਮੀ ’ਚ ਕੋਈ ਫ਼ਰਕ ਨਾ ਪਿਆ। ਹੁਣ ਉਨ੍ਹਾਂ ਦਾ ਮੁੱਖ ਅੱਡਾ ਬਣ ਗਿਆ ਸੀ ਦੇਸ਼ ਭਗਤ ਯਾਦਗਾਰ ਹਾਲ। ਜਿਵੇਂ ਪਹਿਲਾਂ ‘ਨਵਾਂ ਜ਼ਮਾਨਾ’ ’ਚੋਂ ਆਪਣਾ ਕੰਮ ਮੁਕਾ ਕੇ ਬਾਕੀ ਥਾਵਾਂ ਲਈ ਤੁਰਦੇ ਸਨ, ਹੁਣ ਦੇਸ਼ ਭਗਤ ਯਾਦਗਾਰ ਹਾਲ ’ਚੋਂ ਤੁਰਨ ਲੱਗੇ। ਉਨ੍ਹਾਂ ਦੀ ਜਲੰਧਰ ਲੇਖਕ ਸਭਾ ਦੀਆਂ ਸਰਗਰਮੀਆਂ ’ਚ ਸ਼ਮੂਲੀਅਤ ਵੀ ਪਹਿਲਾਂ ਤੋਂ ਤੇਜ਼ ਹੋ ਗਈ। ਵਿਹਲ ਜਾਂ ਸੁਸਤੀ ਤਾਂ ਜਿਵੇਂ ਉਨ੍ਹਾਂ ਦੀ ਜ਼ਿੰਦਗੀ ’ਚ ਸੀ ਹੀ ਨਹੀਂ! ਕੁਝ ਨਾ ਕੁਝ ਕਰਦੇ ਰਹਿਣਾ ਤੇ ਜਾਂ ਫਿਰ ਨਵਾਂ ਕੁਝ ਕਰਨ ਦੀਆਂ ਯੋਜਨਾਵਾਂ ਬਣਾਉਂਦੇ ਰਹਿਣਾ। ਜਿਹੜੇ ਕੰਮ ਨੂੰ ਸੋਚਣ ਵਿਚਾਰਨ ਤੋਂ ਬਾਅਦ ਫੜ ਲੈਂਦੇ, ਫਿਰ ਉਸ ਦੀ ਸਫ਼ਲਤਾ ਲਈ ਜੀਅ-ਜਾਨ ਨਾਲ ਡੱਟ ਜਾਂਦੇ ਸਨ। ਇਸ ਦੀ ਇਕ ਮਿਸਾਲ ‘ਮੇਲਾ ਗਦਰੀ ਬਾਬਿਆਂ ਦਾ’ ਹੈ। ਇਹ ਮੂਲ ਰੂਪ ’ਚ ਬਾਬਾ ਭਗਤ ਸਿੰਘ ਬਿਲਗਾ ਦਾ ਸੁਪਨਾ ਸੀ। ਉਹ ਚਾਹੁੰਦੇ ਸਨ ਕਿ ਉਸ ਵੇਲੇ ਤੱਕ ਜਿਊਂਦੇ ਦੇਸ਼ ਭਗਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਮਿਲ-ਬੈਠਣ ਦਾ ਸਬੱਬ ਬਣਾਇਆ ਜਾਵੇ। ਗੁਰਮੀਤ ਤੇ ਉਸ ਦੇ ਦੋਸਤਾਂ ਨੇ ਇਸ ਲਈ ਯਤਨ ਅਰੰਭੇ। ਜਦੋਂ ਇਕ ਵਾਰ ਸਰਗਰਮੀ ਸ਼ੁਰੂ ਹੋ ਗਈ ਤਾਂ ਇਸ ਨੂੰ ਬਹੁਪੱਖੀ ਆਯਾਮ ਦੇਣ ’ਚ ਬਾਬਾ ਬੰਨੋਆਣਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਜਦੋਂ ਪਹਿਲੇ ਮੇਲੇ ਦੀ ਤਿਆਰੀ ਲਈ ਮੀਟਿੰਗ ਹੋਈ ਤਾਂ ਇਸ ’ਚ ਜਲੰਧਰ ਦੇ ਲੇਖਕਾਂ/ਪੱਤਰਕਾਰਾਂ/ਰੰਗਕਰਮੀਆਂ ਦੀ ਸ਼ਮੂਲੀਅਤ ਲਈ ਬਾਬਾ ਜੀ ਨੇ ਉਚੇਚ ਨਾਲ ਨਿੱਜੀ ਪਹੁੰਚ ਕੀਤੀ। ਤਿਆਰੀ ਕਮੇਟੀ ਵੱਲੋਂ ਕਾਰਡ ਛਾਪੇ ਗਏ। ਫਿਰ ਬਾਕਾਇਦਾ ਹਰ ਇਕ ਦੀ ਡਿਊਟੀ ਲਾਈ ਗਈ ਕਿ ਉਹ ਆਪਣੇ ਘੇਰੇ ’ਚੋਂ ਨਾ ਕੇਵਲ ਆਪਣੇ ਦੋਸਤਾਂ ਮਿੱਤਰਾਂ ਨੂੰ ਆਉਣ ਲਈ ਪਰੇਰੇ ਸਗੋਂ ਫੰਡ ਵੀ ਇਕੱਤਰ ਕਰਕੇ ਲਿਆਵੇ। ਬਾਬਾ ਬੰਨੋਆਣਾ ਤਿਆਰੀ ਕਮੇਟੀ ਦੇ ਲਗਪਗ ਸਭ ਮੈਂਬਰਾਂ ਨਾਲ ਸੰਪਰਕ ’ਚ ਰਹਿੰਦੇ: ‘‘ਕੀਹਨੂੰ-ਕੀਹਨੂੰ ਕਿਹਾ ਹੈ? ਕੌਣ-ਕੌਣ ਆਉਣ ਲਈ ਹੁੰਗਾਰਾ ਭਰ ਰਿਹਾ..., ਫੰਡ ਕਿੰਨਾ ਕੁ ਕਰ ਲਿਆ ਹੈ?’’ ਸਵੇਰ ਤੋਂ ਸ਼ਾਮ ਤੱਕ, ਉਹ ਇਕ ਤੋਂ ਦੂਸਰੇ ਮੈਂਬਰ ਤੱਕ ਪਹੁੰਚ ਲਈ ਜਲੰਧਰ ਦੀਆਂ ਸੜਕਾਂ ਕੱਛਦੇ ਰਹਿੰਦੇ। ਪਹਿਲਾ ਮੇਲਾ ਆਸ ਨਾਲੋਂ ਵੱਧ ਸਫ਼ਲ ਰਿਹਾ। ਇਹ ਮੁੱਕਦਿਆਂ ਹੀ ਉਹ ਅਗਲੇ ਸਾਲ ਦੀ ਰੂਪ-ਰੇਖਾ ਉਲੀਕਣ ਲੱਗ ਪਏ ਕਿ ਇਸ ’ਚ ਸਾਹਿਤਕ/ਸਭਿਆਚਾਰਕ ਰੰਗਤ ਨੂੰ ਕਿਵੇਂ ਗੂੜ੍ਹਿਆਂ ਕੀਤਾ ਜਾ ਸਕੇ! ਕਿਵੇਂ ਇਸ ਵਿਚ ਲੇਖਕ, ਪੱਤਰਕਾਰ, ਨਾਟਕਕਾਰ ਆਪਣੀ ਸ਼ਮੂਲੀਅਤ ਹੋਰ ਵਧਾਉਣ। ਇਸ ਮੇਲੇ ’ਚ ਸਾਹਿਤਕ/ਸਭਿਆਚਾਰਕ ਰੰਗ ਭਰਨ ਦੀ ਵੱਡੀ ਭੂਮਿਕਾ ਉਹ ਆਪਣੀ ਹਯਾਤੀ ਦੇ ਅਖੀਰ ਤੱਕ ਨਿਭਾਉਂਦੇ ਰਹੇ, 4 ਅਪਰੈਲ 2008 ਨੂੰ ਬਲੱਡ ਕੈਂਸਰ ਨਾਲ ਸਦੀਵੀ ਵਿਛੋੜਾ ਦੇ ਜਾਣ ਤੱਕ।
ਇੰਨੀ ਸਰਗਰਮੀ, ਇੰਨੇ ਸੰਵਾਦ ਦੇ ਬਾਵਜੂਦ ਉਹ ਆਪਣੇ ਨਿੱਜ ਬਾਰੇ ਬਹੁਤ ਘੱਟ ਗੱਲਾਂ ਕਰਦੇ ਜਾਂ ਇਕ ਤਰ੍ਹਾਂ ਕਰਦੇ ਹੀ ਨਹੀਂ ਸਨ। ਮੈਂ ਕਈ ਵਾਰ ਉਨ੍ਹਾਂ ਨਾਲ ਉਨ੍ਹਾਂ ਦੇ ਨਿੱਜ ਬਾਰੇ ਗੱਲ ਕਰਨੀ ਚਾਹੀ, ਪਰ ਉਹ ਹਰ ਵਾਰ ਹੀ ਗੱਲ ਕਿਸੇ ਹੋਰ ਪਾਸੇ ਤਿਲ੍ਹਕਾ ਦੇਂਦੇ। ਉਂਜ ਵੀ ਬਾਬਾ ਜੀ ਦੀ ਸ਼ਖ਼ਸੀਅਤ ਦੀਆਂ ਅਨੇਕਾਂ ਪਰਤਾਂ ਸਨ।
27 ਫਰਵਰੀ 1929 ਨੂੰ ਜ਼ਿਲ੍ਹਾ ਗੁੱਜਰਾਂਵਾਲਾ ਦੇ ਪਿੰਡ ਹਾਫ਼ਿਜ਼ਾਬਾਦ ’ਚ ਜਨਮੇ ਬਾਬਾ ਜੀ ਦਾ ਪਿਛਲਾ ਪਿੰਡ ਮੰਗਟ ਭਾਈ ਬੰਨੋ ਸੀ। ਮੁੱਢਲੀ ਪੜ੍ਹਾਈ ਐਮ.ਬੀ ਹਾਈ ਸਕੂਲ ਹਾਫ਼ਿਜ਼ਾਬਾਦ ਤੋਂ ਕੀਤੀ। ਕੁਝ ਚਿਰ ਗੁਰੂ ਨਾਨਕ ਖਾਲਸਾ ਕਾਲਜ ਗੁੱਜਰਾਂਵਾਲਾ ’ਚ ਵੀ ਲਾਇਆ ਤੇ ਫਿਰ ਜਨਤਕ ਘੋਲਾਂ ’ਚ ਸਰਗਰਮ ਹੋ ਗਏ। ਪਹਿਲਾਂ ਅਕਾਲੀ ਲਹਿਰ ’ਚ ਸਰਗਰਮ ਰਹੇ ਤੇ ਮਗਰੋਂ ਕਮਿਊਨਿਸਟਾਂ ਨਾਲ ਆ ਰਲੇ। ਉਨ੍ਹਾਂ ਦੀ ਪੱਤਰਕਾਰੀ ਦਾ ਸਫ਼ਰ ਵੀ ਉਨ੍ਹਾਂ ਦੀ ਸੋਚ ਵਾਂਗ ਬਦਲਦਾ ਰਿਹਾ। ‘ਖਾਲਸਾ ਸੇਵਕ’, ‘ਪ੍ਰਭਾਵ’, ‘ਪੰਥ ਸੇਵਕ’, ‘ਅਜੀਤ’ ਉਰਦੂ ਤੇ ਫਿਰ ਪੰਜਾਬੀ ਤੋਂ ਹੁੰਦੇ ਹੋਏ ‘ਨਵਾਂ ਜ਼ਮਾਨਾ’ ’ਚ ਆ ਪੁੱਜੇ, ਜਿੱਥੇ ਉਹ ਏਨੇ ਰਚਮਿਚ ਗਏ ਸਨ ਕਿ ਇਕ ਦਾ ਨਾਂ ਲੈਂਦਿਆਂ ਦੂਸਰਾ ਆਪਣੇ ਆਪ ਹੀ ਸਾਹਮਣੇ ਆ ਜਾਂਦਾ।
ਕਿਸੇ ਬਹਿਸ ’ਚ ਆਪਣੀ ਦਲੀਲ ਦੇ ਪੱਖ ’ਚ ਉਤੇਜਿਤ ਹੋ ਕੇ ਜਿੰਨਾ ਧੂੰਆਂਧਾਰ ਭਾਸ਼ਣ ਦੇ ਜਾਂ ਜਿੰਨੇ ਸਖ਼ਤ ਹੋ ਸਕਦੇ ਸਨ, ਆਮ ਗੱਲਬਾਤ ’ਚ ਓਨਾ ਹੀ ਨਰਮ ਰਵੱਈਆ ਹੁੰਦਾ। ਪਰ ਉਨ੍ਹਾਂ ਦੀ ਬੇਹੱਦ ਨਿਰਮਾਣਤਾ ਨਾਲ ਆਖੀ ਗੱਲ ਵੀ ਅਗਲੇ ’ਤੇ ਵਿਸ਼ੇਸ਼ ਪ੍ਰਭਾਵ ਪਾਉਂਦੀ ਕਿ ਉਨ੍ਹਾਂ ਦੀ ਕਿਸੇ ਵੀ ਆਖੀ ਗੱਲ ਨੂੰ ਟਾਲਣ ਦਾ ਹੌਸਲਾ ਨਹੀਂ ਸੀ ਹੁੰਦਾ!
ਮੈਂ ਬਾਬਾ ਜੀ ਨੂੰ ਕਦੇ ਸਾਈਕਲ/ਸਕੂਟਰ ਚਲਾਉਂਦਿਆਂ ਨਹੀਂ ਦੇਖਿਆ (ਮਈ 1989 ’ਚ ਜਲੰਧਰ ਆਉਣ ਤੋਂ ਬਾਅਦ), ਪਰ ਸਭ ਤੋਂ ਵੱਧ ਜਲੰਧਰ ’ਚ ਘੁੰਮਦੇ ਵੀ ਓਹੀ ਸਨ; ਇਕ ਤੋਂ ਦੂਸਰੇ ਥਾਂ, ਇਕ ਤੋਂ ਦੂਸਰੀ ਸਰਗਰਮੀ ’ਚ। ਖ਼ੁਦ ਉਨ੍ਹਾਂ ਨੂੰ ਵੀ ਸਵੇਰੇ ਘਰੋਂ ਤੁਰਨ ਦੇ ਸਮੇਂ ਦਾ ਤਾਂ ਪਤਾ ਹੁੰਦਾ ਸੀ ਤੇ ਅਕਸਰ ਦਸ ਕੁ ਵਜੇ ਦੇ ਆਸ-ਪਾਸ ਨਿਕਲ ਪੈਂਦੇ, ਪਰ ਮੁੜਨਾ ਕਦੋਂ ਹੈ, ਇਹ ਬਹੁਤੀ ਵਾਰ ਪਤਾ ਨਹੀਂ ਸੀ ਹੁੰਦਾ। ਆਪਣੀ ਮਸਤ ਚਾਲ ’ਚ ਤੁਰੇ-ਫਿਰਦੇ, ਭਾਵੇਂ ਬਹੁਤਾ ਤੁਰਨ ਦਾ ਮੌਕਾ ਉਨ੍ਹਾਂ ਨੂੰ ਘੱਟ ਹੀ ਲੱਗਦਾ। ਕੋਈ ਨਾ ਕੋਈ ਸ਼ਰਧਾਲੂ ਅਕਸਰ ਹਾਜ਼ਰ ਹੁੰਦਾ, ਉਨ੍ਹਾਂ ਨੂੰ ਦੱਸੀ ਥਾਂ ਲਿਜਾਣ ਲਈ ਜਾਂ ਜੇ ਕਿਤੇ ਰਾਹ ’ਚ ਤੁਰਿਆਂ ਨੂੰ ਦੇਖ ਲੈਂਦਾ ਤਾਂ ਆਪਣਾ ਸਕੂਟਰ ਜਾਂ ਕਾਰ ਰੋਕ ਕੇ ਉਨ੍ਹਾਂ ਦੇ ਦੱਸੇ ਥਾਂ ਛੱਡਣ ਲਈ ਵੀ। ਬਹੁਤੀ ਵਾਰ ਸਵੇਰੇ ਉਹ ਕਾਮਰੇਡ ਨੌਨਿਹਾਲ ਸਿੰਘ ਦੀ ਕਾਰ ’ਚ ਦੇਸ਼ ਭਗਤ ਹਾਲ ਆਉਂਦੇ, ਪਰ ਮੁੜਦੇ ਉਹ ਕਿਸੇ ਹੋਰ ਪ੍ਰਸ਼ੰਸਕ ਦੀ ਕਾਰ ਜਾਂ ਸਕੂਟਰ ’ਤੇ, ਦਰਅਸਲ, ਨੌਨਿਹਾਲ ਸਿੰਘ ਦੁਪਹਿਰੇ ਘਰ ਮੁੜ ਜਾਂਦੇ ਸਨ, ਪਰ ਬਾਬਾ ਜੀ ਦਾ ‘ਸੰਵਾਦ’ ਇਸ ਕੁ ਵੇਲੇ ਭਖਣਾ ਹੀ ਸ਼ੁਰੂ ਹੁੰਦਾ ਸੀ।
ਬਾਬਾ ਜੀ ਨੂੰ ਮੈਂ ਇਸ ’ਚ ਮੁਕੰਮਲ ਅਪਵਾਦ ਦੇਖਿਆ। ਕਿਸੇ ਤਰ੍ਹਾਂ ਦੀ ਉੱਚੀ-ਨੀਵੀਂ ਗੱਲ ਮੈਂ ਉਨ੍ਹਾਂ ਦੇ ਮੂੰਹੋਂ ਕਦੀ ਨਹੀਂ ਸੁਣੀ। ਜੇ ਕਦੇ ਉਨ੍ਹਾਂ ਦੀ ਹਾਜ਼ਰੀ ’ਚ ਅਜਿਹੀਆਂ ਗੱਲਾਂ ਸ਼ੁਰੂ ਹੋ ਵੀ ਜਾਂਦੀਆਂ, ਉਹ ਆਪਣੀ ਜ਼ੁਬਾਨ ਘੁੱਟ ਕੇ ਚੁੱਪ ਕਰ ਜਾਂਦੇ, ਜਿਵੇਂ ਉਸ ਮਹਿਫ਼ਲ ’ਚੋਂ ਗੈਰਹਾਜ਼ਰ ਹੋ ਗਏ ਹੋਣ। ਕਈ ਵਾਰ ਉੱਠ ਕੇ ਇਧਰ-ਉਧਰ ਹੋ ਜਾਂਦੇ ਜਿਵੇਂ ਕੋਈ ਬਹੁਤ ਹੀ ਜ਼ਰੂਰੀ ਕੰਮ ਯਾਦ ਆ ਗਿਆ ਹੋਵੇ ਜਾਂ ਫਿਰ ਅਜਿਹਾ ਮੋੜ ਦੇ ਦਿੰਦੇ ਕਿ ਗੱਲਾਂ ’ਚ ਸੰਜੀਦਾ ਮੋੜ ਆ ਜਾਂਦਾ। ਹਰ ਵੇਲੇ ਗਹਿਰ-ਗੰਭੀਰ, ਸੋਚਵਾਨ। ਕਿਸੇ ਸਾਧੂ-ਸੰਨਿਆਸੀ ਵਾਂਗ ਬਹੁਤ ਸਾਰੀਆਂ ਨਿੱਜੀ ਲਾਲਸਾਵਾਂ ਤੋਂ ਬੇਲਾਗ। ਉਂਜ ਉਨ੍ਹਾਂ ਦੇ ਨਾਂ ਨਾਲ ‘ਬਾਬਾ’ ਇਕ ਜ਼ਰੂਰਤ ’ਚੋਂ ਉਪਜਿਆ ਸੀ। ਇਸ ਪਿੱਛਲੀ ਬਾਰੇ ‘ਅਜੀਤ’ ਦੇ ਮਰਹੂਮ ਸੰਪਾਦਕ ਡਾ. ਸਾਧੂ ਸਿੰਘ ਹਮਦਰਦ ਲਿਖਦੇ ਹਨ, ‘‘ਗੁਰਬਖਸ਼ ਸਿੰਘ ਬੰਨੋਆਣਾ ਇਕ ਅਜਿਹਾ ਨਾਮ ਹੈ ਜਿਸ ਦੇ ਨਾਂ ਨਾਲ ਜੇ ਬਾਬਾ ਨਾ ਲਗਾਇਆ ਜਾਵੇ ਤਾਂ ਸਵਾਦ ਨਹੀਂ ਆਉਂਦਾ। ਭਾਵੇਂ ਉਹ ਬੰਨੋਆਣਾ ਦੀ ਜ਼ਦ ਵਿਚੋਂ ਹੈ ਪਰ ਇਹ ਨਾਮ ਮਾਸਟਰ ਤਾਰਾ ਸਿੰਘ ਨੇ, ਉਨ੍ਹਾਂ ਦਿਨਾਂ ਵਿਚ ਬੰਨੋਆਣਾ ਨੂੰ ਦਿੱਤਾ ਸੀ ਜਿਨ੍ਹਾਂ ਦਿਨਾਂ ਵਿਚ ਉਹ ਅਕਾਲੀ ਲਹਿਰ ਵੇਲੇ ਮਫਰੂਰ ਸਨ। ਮਾਸਟਰ ਜੀ ਨੇ ਕਿਹਾ ਕਿ ਜੇ ਬੰਨੋਆਣਾ ਜਾਂ ਗੁਰਬਖਸ਼ ਸਿੰਘ ਆਖਿਆ ਤਾਂ ਸਰਕਾਰ ਦੇ ਏਜੰਟਾਂ ਦੇ ਕੰਨ ਖੜ੍ਹੇ ਹੋ ਜਾਣਗੇ। ਇਸ ਲਈ ਬੰਨੋਆਣਾ ਨੂੰ ਬਾਬਾ ਜੀ ਕਹਿ ਕੇ ਹੀ ਬੁਲਾਇਆ ਜਾਵੇ ਤੇ ਫਿਰ ਇਹ ਉਨ੍ਹਾਂ ਦੀ ਅੱਲ ਪੈ ਗਈ ਜਿਹੜੀ ਗੁਰਬਖਸ਼ ਸਿੰਘ ਬੰਨੋਆਣਾ ਨਾਲੋਂ ਵਧੇਰੇ ਬਲਵਾਨ ਹੋ ਗਈ।’’
ਉਨ੍ਹਾਂ 1943 ਜਾਂ 1944 ਵਿਚ ਬਚਪਨ ਤੋਂ ਹੀ ਉਰਦੂ ਅਖ਼ਬਾਰ ਨੂੰ ਖ਼ਬਰਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਸਨ ਤੇ ਫਿਰ ਇਸ ਦੇ ਸੰਪਾਦਕੀ ਸਟਾਫ਼ ਦੇ ਮੈਂਬਰ ਬਣਨ ਤਕ ਉਹ ਕਿਸੇ ਨਾ ਕਿਸੇ ਰੂਪ ’ਚ ਪੱਤਰਕਾਰਤਾ ਨਾਲ ਜੁੜੇ ਰਹੇ। ਉਹ ਕੇਂਦਰੀ ਪੰਜਾਬੀ ਲੇਖਕ ਸਭਾ ਨੂੰ ਕਾਇਮ ਕਰਨ ਵਾਲੇ ਕੁਝ ਕੁ ਮੋਢੀਆਂ ’ਚੋਂ ਸਨ। ਪੰਜਾਬੀ ਬੋਲੀ ਦੇ ਵਿਕਾਸ ਲਈ ਜਥੇਬੰਦ ਕੀਤੀਆਂ ਗਈਆਂ ਸਾਂਝੀਆਂ ਪੰਜਾਬੀ ਭਾਸ਼ਾ ਕਨਵੈਨਸ਼ਨਾਂ ’ਚ ਵੀ ਉਨ੍ਹਾਂ ਸਰਗਰਮ ਭੂਮਿਕਾ ਅਦਾ ਕੀਤੀ ਅਤੇ ਪੱਤਰਕਾਰਾਂ ਦੀ ਜਥੇਬੰਦੀ ਵਰਕਿੰਗ ਜਰਨਲਿਸਟਸ ਯੂਨੀਅਨ ਦੀਆਂ ਸਰਗਰਮੀਆਂ ’ਚ ਵੀ ਮਹੱਤਵਪੂਰਨ ਹਿੱਸਾ ਪਾਉਂਦੇ ਰਹੇ। ਇਸ ਸਾਰੇ ਸਮੇਂ ਦੌਰਾਨ ਉਨ੍ਹਾਂ ਨੇ ਗੱਡਿਆਂ ਦੇ ਗੱਡੇ ਪੜ੍ਹਿਆ ਹੋਵੇਗਾ, ਮਣਾਂ ਮੂੰਹੀਂ ਲਿਖ-ਲਿਖ ਕੇ ਕਾਗਜ਼ ਭਰੇ। ਜਿੰਨਾ ਚਿਰ ‘ਨਵਾਂ ਜ਼ਮਾਨਾ’ ’ਚ ਰਹੇ, ਇਸ ਦੀ ਸੰਪਾਦਕੀ ਅਕਸਰ ਲਿਖਦੇ। ਫਿਰ ਦੂਜੇ ਲੇਖ, ਫੀਚਰ, ਟਿੱਪਣੀਆਂ। ਇਸ ਸਭ ਕੁਝ ਨੂੰ ਕਿਤਾਬਾਂ ’ਚ ਸਾਂਭਣ ਦੀ ਉਨ੍ਹਾਂ ਦੇ ਮਨ ’ਚ ਕਦੇ ਚਾਹ ਨਾ ਆਈ। ਉਨ੍ਹਾਂ ਦੀ ਇਕੋ ਇਕ ਕਿਤਾਬ ਛਪੀ ‘ਪੰਜਾਬ ਉਠੇਗਾ’ (1992), ਇਹ ਵੀ ਹਰਜਿੰਦਰ ਦੁਸਾਂਝ, ਜਸਪਾਲ ਸ਼ੇਤਰਾ ਤੇ ਗੁਰਮੀਤ ਪਲਾਹੀ ਦੇ ਯਤਨਾਂ ਸਦਕਾ।
ਉਨ੍ਹਾਂ ਦੇ ਮਨ ’ਚ ਅਜੀਬ ਜਿਹੀ ਫ਼ਕੀਰਾਨਾ ਭਟਕਣ ਸੀ। ਸਮਾਜ, ਸਮਾਜਿਕ ਸਰੋਕਾਰਾਂ, ਨਵੀਆਂ ਤਬਦੀਲੀਆਂ ਦੇ ਪ੍ਰਭਾਵਾਂ ਬਾਰੇ ਹਰ ਵੇਲੇ ਸੋਚਦੇ ਰਹਿੰਦੇ ਸਨ; ਉਨ੍ਹਾਂ ਦੇ ਲੋਕ-ਹਿਤ ਜਾਂ ਲੋਕ-ਮਾਰੂ ਪ੍ਰਭਾਵਾਂ ਦੀ ਨਿਰਖ-ਪਰਖ ਕਰਦੇ ਰਹਿੰਦੇ। ਹਰ ਟਕਰਣ ਵਾਲੇ ਨਾਲ ਇਨ੍ਹਾਂ ਬਾਰੇ ਸੰਵਾਦ ਵੀ ਤੋਰਦੇ। ਉਨ੍ਹਾਂ ਦੀ ਜ਼ਿੰਦਗੀ ਪੱਤਰਕਾਰਤਾ, ਰਾਜਸੀ ਸਰਗਰਮੀ ਤੇ ਭਰਪੂਰ ‘ਸੰਵਾਦ’ ਦਾ ਸਫ਼ਰ ਹੈ ਜਿਹੜਾ ਦੂਸਰਿਆਂ ਲਈ ਸਤਿਕਾਰ ਦਾ ਚਿੰਨ੍ਹ ਵੀ ਹੈ ਤੇ ਪ੍ਰੇਰਨਾ-ਸਰੋਤ ਵੀ।
ਸੰਪਰਕ: 95309-44345

Milan , Lombardia , Italy , Jalandhar , Punjab , India , Sadhu-singh-hamdard , Singh-hamdard , Baba-bhagat-singh , Barjinder-singh-hamdard , Nihal-singh , Balbir-baba

ਵਿਦਿਆਰਥੀਆਂ ਨਾਲ ਧੱਕਾ ਕੀਤਾ ਤਾਂ ਸੂਬਾ ਜਾਮ ਕਰ ਦਿਆਂਗੇ: ਚੜੂਨੀ

ਵਿਦਿਆਰਥੀਆਂ ਨਾਲ ਧੱਕਾ ਕੀਤਾ ਤਾਂ ਸੂਬਾ ਜਾਮ ਕਰ ਦਿਆਂਗੇ: ਚੜੂਨੀ
punjabitribuneonline.com - get the latest breaking news, showbiz & celebrity photos, sport news & rumours, viral videos and top stories from punjabitribuneonline.com Daily Mail and Mail on Sunday newspapers.

Haryana , India , Plaza-pinjore-gurjant-singh , Shiva-kumar , Manjit-singh , Sandeep-sikri , Sukhdev-singh-sirsa , Authority-or , Panjab-university-chandigarh , Kuldeep-singh-chandigarh , June-panjab-university-chandigarh , Singh-flowers

ਬੁੱਧੀਜੀਵੀਆਂ ਦੀ ਰਿਹਾਈ ਦੇ ਹੱਕ 'ਚ ਆਵਾਜ਼ ਬੁਲੰਦ : The Tribune India


ਅਪਡੇਟ ਦਾ ਸਮਾਂ :
130
1
ਟਿਕਰੀ ਬਾਰਡਰ ’ਤੇ ਪੋਸਟਰ ਦਿਖਾਉਂਦੀਆਂ ਹੋਈਆਂ ਕਿਸਾਨ ਬੀਬੀਆਂ ਤੇ ਹੋਰ। -ਫੋਟੋ: ਦਿਓਲ
ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਜੂਨ
ਵਰ੍ਹਦੇ ਮੀਂਹ ਦਰਮਿਆਨ ਅੱਜ ਦਿੱਲੀ ਦੇ ਮੋਰਚੇ ’ਤੇ ਬੀਕੇਯੂ (ਏਕਤਾ ਉਗਰਾਹਾਂ) ਵੱਲੋਂ ਪ੍ਰਗਟਾਵੇ ਦੀ ਆਜ਼ਾਦੀ ਦੇ ਹੱਕ ਨੂੰ ਬੁਲੰਦ ਕਰਦਿਆਂ ਗ੍ਰਿਫ਼ਤਾਰ ਕੀਤੇ ਗਏ ਬੁੱਧੀਜੀਵੀਆਂ ਅਤੇ ਜਮਹੂਰੀ ਹੱਕਾਂ ਦੇ ਕਾਰਕੁਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ। ਵਿਸ਼ੇਸ਼ ਇਕੱਤਰਤਾ ਦੌਰਾਨ ਜਮਹੂਰੀ ਹੱਕਾਂ ਦਾ ਦਮਨ ਕਰਨ ਵਾਲੇ ਯੂਏਪੀਏ, ਐੱਨਐੱਸਏ ਅਤੇ ਦੇਸ਼ਧ੍ਰੋਹ ਵਰਗੇ ਕਾਲੇ ਕਾਨੂੰਨਾਂ ਖ਼ਿਲਾਫ਼ ਵੀ ਆਵਾਜ਼ ਉਠਾਈ ਗਈ। ਇਹ ਵਿਸ਼ੇਸ਼ ਇਕੱਤਰਤਾ ਕੌਮੀ ਪੱਧਰ ’ਤੇ ਜਮਹੂਰੀ ਜਥੇਬੰਦੀਆਂ ਵੱਲੋਂ ਪੰਦਰਵਾੜਾ ਮਨਾਉਣ ਦੇ ਦਿੱਤੇ ਗਏ ਸੱਦੇ ਤਹਿਤ ਕੀਤੀ ਗਈ ਸੀ ਜਿਸ ਵਿੱਚ ਪੰਜਾਬ ਦੇ ਨਾਮਵਰ ਲੇਖਕਾਂ ਅਤੇ ਬੁੱਧੀਜੀਵੀਆਂ ਨੇ ਸ਼ਮੂਲੀਅਤ ਕੀਤੀ। ਇਕੱਠ ਨੂੰ ਸੰਬੋਧਨ ਕਰਨ ਵਾਲਿਆਂ ’ਚ ਸ਼ਹੀਦ ਭਗਤ ਸਿੰਘ ਦੇ ਭਾਣਜੇ ਤੇ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ, ਉੱਘੇ ਵਕੀਲ ਤੇ ਜਮਹੂਰੀ ਹੱਕਾਂ ਦੇ ਕਾਰਕੁਨ ਐਨ ਕੇ ਜੀਤ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਆਗੂ  ਡਾ. ਸੁਖਦੇਵ ਸਿੰਘ ਸਿਰਸਾ, ਪੰਜਾਬ ਕਿਸਾਨ ਸਭਾ ਦੇ ਕੌਮੀ ਪ੍ਰਧਾਨ ਡਾ. ਅਸ਼ੋਕ ਧਾਵਲੇ ਤੇ  ਪੰਜਾਬੀ ਨਾਟਕਕਾਰ ਡਾ. ਸਾਹਿਬ ਸਿੰਘ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇਸ਼ ਅੰਦਰ ਲੋਕਾਂ ਦੇ ਜਮਹੂਰੀ ਹੱਕਾਂ ਦਾ ਬੁਰੀ ਤਰ੍ਹਾਂ ਦਮਨ ਕਰ ਰਹੀ ਹੈ। ਲੋਕਾਂ ਦੇ ਹੱਕਾਂ ਲਈ ਲਿਖਣ ਤੇ ਬੋਲਣ ਵਾਲੇ ਬੁੱਧੀਜੀਵੀਆਂ ਅਤੇ ਹੋਰ ਕਾਰਕੁਨਾਂ ਨੂੰ ਮੋਦੀ ਹਕੂਮਤ ਨੇ ਦੇਸ਼ਧ੍ਰੋਹ ਵਰਗੇ ਝੂਠੇ ਕੇਸਾਂ ਤਹਿਤ ਜੇਲ੍ਹ ’ਚ ਡੱਕਿਆ ਹੋਇਆ ਹੈ। ਜਮਹੂਰੀ ਹੱਕਾਂ ਦੀ ਕਾਰਕੁਨ ਡਾ. ਨਵਸ਼ਰਨ, ਪੰਜਾਬੀ ਦੇ ਕਹਾਣੀਕਾਰ ਜਸਪਾਲ ਮਾਨਖੇੜਾ, ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ  ਨਜ਼ਰੀਆ ਮੈਗਜ਼ੀਨ ਦੇ ਸੰਪਾਦਕ ਗੁਲਜ਼ਾਰ ਪੰਧੇਰ, ਪੰਜਾਬੀ ਆਲੋਚਕ ਡਾ. ਅਰਵਿੰਦਰ ਕੌਰ ਕਾਕੜਾ, ਪੰਜਾਬੀ ਕਵੀ ਸੁਰਜੀਤ ਜੱਜ, ਲੇਖਕ ਡਾ. ਕੁਲਦੀਪ ਦੀਪ ਅਤੇ   ਫੋਕਲੋਰ ਰਿਸਰਚ ਅਕੈਡਮੀ ਤੋਂ ਰਮੇਸ਼ ਯਾਦ ਨੇ ਕਿਹਾ ਕਿ ਪੰਜਾਬੀ ਦੇ ਕਲਮਕਾਰ ਤੇ ਕਲਾਕਾਰ ਜਮਹੂਰੀ ਹੱਕਾਂ ਦੀ ਲਹਿਰ ’ਚ ਹਮੇਸ਼ਾ ਅੰਗ-ਸੰਗ ਰਹੇ ਹਨ ਤੇ ਹੁਣ ਵੀ ਮੋਦੀ ਹਕੂਮਤ ਦੇ ਫਾਸ਼ੀ ਹਮਲੇ ਮੂਹਰੇ ਡਟ ਕੇ ਲੋਕਾਂ ਨਾਲ ਖੜ੍ਹੇ ਹਨ। 
ਬੀਕੇਯੂ (ਏਕਤਾ ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ  ਨੇ ਕਿਹਾ ਕਿ ਰੌਸ਼ਨ ਦਿਮਾਗ ਲੋਕਾਂ ਨੂੰ ਜੇਲ੍ਹ ’ਚ ਡੱਕਣ ਦਾ ਕਾਰਨ ਉਨ੍ਹਾਂ ਵੱਲੋਂ ਮੋਦੀ ਹਕੂਮਤ ਦੀਆਂ ਫਿਰਕੂ ਫਾਸ਼ੀ ਨੀਤੀਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਤੇ ਚੇਤਨ ਕਰਨਾ ਹੈ। ਨੌਜਵਾਨ ਭਾਰਤ ਸਭਾ  ਤੇ ਪੀਐੱਸਯੂ ਸ਼ਹੀਦ ਰੰਧਾਵਾ  ਵੱਲੋਂ ਬੁੱਧੀਜੀਵੀਆਂ ਦੀਆਂ ਤਸਵੀਰਾਂ ਵਾਲਾ ਇਕ ਪੋਸਟਰ ਵੀ ਜਾਰੀ ਕੀਤਾ ਗਿਆ ਜਿਸ ਨੂੰ ਪ੍ਰੋ. ਜਗਮੋਹਨ ਸਿੰਘ ਨੇ ਡਾ. ਨਵਸ਼ਰਨ ਨੂੰ ਭੇਂਟ ਕੀਤਾ। 
ਦਿੱਲੀ ਦੇ ਮੋਰਚਿਆਂ ’ਤੇ ਅੱਜ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ
ਨਵੀਂ ਦਿੱਲੀ: ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬੋਘ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਫੈਸਲਾ ਲਿਆ ਗਿਆ ਕਿ ਭਲਕੇ ਦਿੱਲੀ ’ਚ ਚੱਲ ਰਹੇ ਮੋਰਚਿਆਂ ’ਤੇ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੋਰਚਿਆਂ ’ਤੇ ਕੀਰਤਨ ਦਰਬਾਰ ਸਜਾਏ ਜਾਣਗੇ। ਉਨ੍ਹਾਂ ਕਿਹਾ ਕਿ 26 ਜੂਨ ਨੂੰ ਅੰਦੋਲਨ ਨੂੰ ਸੱਤ ਮਹੀਨੇ ਪੂਰੇ ਹੋਣ ’ਤੇ ਸੰਯੁਕਤ ਮੋਰਚੇ ਵੱਲੋਂ ਪੂਰੇ ਮੁਲਕ ਦੇ ਗਵਰਨਰਾਂ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜੇ ਜਾਣਗੇ। ਇਸ ਦੌਰਾਨ ਅੱਜ ਪੀਰ ਬੁੱਧੂ ਸ਼ਾਹ ਦੀ ਜੈਅੰਤੀ ਸਿੰਘੂ ਬਾਰਡਰ ’ਤੇ ਮਨਾਈ ਗਈ। ਉਧਰ ਟਿਕਰੀ ਬਾਰਡਰ ’ਤੇ ਵੀ ਪੀਰ ਬੁੱਧੂਸ਼ਾਹ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਦੌਰਾਨ ਮਹਿਲਾ ਸੁਰੱਖਿਆ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਸੁਮਨ ਹੁੱਡਾ, ਸੁਦੇਸ਼ ਗੋਇਤ, ਸ਼ਾਰਦਾ ਦੀਕਸ਼ਤ, ਅੰਮਿ੍ਤਾ ਕੌਰ ਕੁੰਡੂ, ਸੁਦੇਸ਼ ਕੰਡੇਲਾ ਨੂੰ ਕਮੇਟੀ ਮੈਂਬਰ ਲਿਆ ਗਿਆ। ਇਹ ਕਮੇਟੀ ਟਿਕਰੀ ਬਾਰਡਰ ’ਤੇ ਅੰਦੋਲਨ ਦੌਰਾਨ ਔਰਤਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੋਵੇਗੀ। 
ਖ਼ਬਰ ਸ਼ੇਅਰ ਕਰੋ

Delhi , India , New-delhi , Sahib-singh , Jagmohan-singh , Joginder-singh , Bhagat-singh , Sukhdev-singh-sirsa , Union-view-magazine , Young-india-assembly , Research-academy-ramesh , Delhi-front

ਪੁਸਤਕ ਸਭਿਆਚਾਰ ਵਿਸਾਰਿਆ

ਪੁਸਤਕ ਸਭਿਆਚਾਰ ਵਿਸਾਰਿਆ
punjabitribuneonline.com - get the latest breaking news, showbiz & celebrity photos, sport news & rumours, viral videos and top stories from punjabitribuneonline.com Daily Mail and Mail on Sunday newspapers.

Manipur , Uttar-pradesh , India , Patiala , Punjab , Amritsar , Sangrur , Ludhiana , Tamil-nadu , Boston , Massachusetts , United-states

ਪਰਕਸ ਤੇ ਹੋਰ ਜਥੇਬੰਦੀਆਂ ਵੱਲੋਂ ਡਾ ਕਿਰਪਾਲ ਕੌਰ ਜੀਰਾ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ | Punjab News

ਪਰਕਸ ਤੇ ਹੋਰ ਜਥੇਬੰਦੀਆਂ ਵੱਲੋਂ ਡਾ ਕਿਰਪਾਲ ਕੌਰ ਜੀਰਾ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ | Punjab News
quamiekta.com - get the latest breaking news, showbiz & celebrity photos, sport news & rumours, viral videos and top stories from quamiekta.com Daily Mail and Mail on Sunday newspapers.

Ferozepur , Punjab , India , Amritsar , Ludhiana , Bikram-singh , Surinder-singh , Singh-joshi , Charanjit-singh , Jaspal-singh-ghai , Boota-singh-brar , Punjabi-reuters-society-ludhiana