Live Breaking News & Updates on Summer olympic games history

Stay informed with the latest breaking news from Summer olympic games history on our comprehensive webpage. Get up-to-the-minute updates on local events, politics, business, entertainment, and more. Our dedicated team of journalists delivers timely and reliable news, ensuring you're always in the know. Discover firsthand accounts, expert analysis, and exclusive interviews, all in one convenient destination. Don't miss a beat — visit our webpage for real-time breaking news in Summer olympic games history and stay connected to the pulse of your community

ਯਾਦ ਰਹਿਣਗੀਆਂ ਟੋਕੀਓ ਦੀਆਂ ਓਲੰਪਿਕ ਖੇਡਾਂ

ਪ੍ਰਿੰ. ਸਰਵਣ ਸਿੰਘ
ਲੇਖਾ-ਜੋਖਾ
ਨਹੀਓਂ ਭੁੱਲਣੀਆਂ ਉਹ ਜਲ ਪਰੀਆਂ ਜਿਨ੍ਹਾਂ ਟੋਕੀਓ ਦੇ ਤੈਰਨ ਤਲਾਵਾਂ (ਸਵਿਮਿੰਗ ਪੂਲਜ਼) ’ਚ ਤਰੰਗਾਂ ਛੇੜੀ ਰੱਖੀਆਂ। ਉਨ੍ਹਾਂ ਦੀਆਂ ਤੇਜ਼ਤਰਾਰ ਤਾਰੀਆਂ ਜਿਵੇਂ ਸੁਨਹਿਰੀ ਮੱਛੀਆਂ ਹੋਣ। ਤੈਰਾਕਾਂ ਦੇ ਸੁਡੌਲ

Australia , Japan , Tokyo , United-states , Paris , France-general- , France , United-kingdom , New-delhi , Delhi , India , Brazil

ਭਾਰਤ ਹਾਕੀ ਵਿੱਚ ਪੂਰੇ 49 ਸਾਲ ਬਾਅਦ ਸੈਮੀ ਫਾਈਨਲ ਵਿੱਚ ਪੁੱਜਿਆ,1972 ਮਿਊਨਿਖ਼ ਓਲੰਪਿਕ ਵਿੱਚ ਖੇਡਿਆ ਸੀ ਆਖ਼ਰੀ ਸੈਮੀਫਾਈਨਲ

ਭਾਰਤ ਹਾਕੀ ਵਿੱਚ ਪੂਰੇ 49 ਸਾਲ ਬਾਅਦ ਸੈਮੀ ਫਾਈਨਲ ਵਿੱਚ ਪੁੱਜਿਆ,1972 ਮਿਊਨਿਖ਼ ਓਲੰਪਿਕ ਵਿੱਚ ਖੇਡਿਆ ਸੀ ਆਖ਼ਰੀ ਸੈਮੀਫਾਈਨਲ
quamiekta.com - get the latest breaking news, showbiz & celebrity photos, sport news & rumours, viral videos and top stories from quamiekta.com Daily Mail and Mail on Sunday newspapers.

Germany , Moscow , Moskva , Russia , Seoul , Soult-ukpyolsi , South-korea , Australia , Tokyo , Japan , India , Netherlands

ਉਡਣਾ ਤੈਰਾਕ ਮਾਈਕਲ ਫੈਲਪਸ


ਪ੍ਰਿੰ. ਸਰਵਣ ਸਿੰਘ
‘ਉਡਣਾ ਤੈਰਾਕ’ ਮਾਈਕਲ ਫੈਲਪਸ ਮੁੜ ਖ਼ਬਰਾਂ ’ਚ ਹੈ। 2016 ’ਚ ਉਸ ਨੇ ਵਿਆਹ ਕਰਵਾਇਆ ਤੇ ਤਿੰਨ ਬੱਚਿਆਂ ਦਾ ਬਾਪ ਹੈ। ਓਲੰਪਿਕ ਖੇਡਾਂ ਵਿਚੋਂ ਉਸ ਨੇ ਸਭ ਤੋਂ ਵੱਧ ਮੈਡਲ ਜਿੱਤੇ ਹਨ। ਉਹਦੀਆਂ ਤਾਰੀਆਂ ਪਾਣੀਆਂ ਨੂੰ ਅੱਗ ਲਾ ਦਿੰਦੀਆਂ ਸਨ! ਉਸ ਨੂੰ ‘ਫਲਾਈਂਗ ਫਿਸ਼’, ‘ਪਾਣੀਆਂ ਦਾ ਚੈਂਪੀਅਨ’ ਤੇ ‘ਬਾਲਟੀਮੋਰ ਬੁਲੇਟ’ ਦੇ ਖ਼ਿਤਾਬ ਮਿਲੇ। ਜਿੰਨਾ ਤੇਜ਼ ਉਹ ਤੈਰਦਾ ਸੀ, ਆਮ ਬੰਦਾ ਤਾਂ ਵਗ ਕੇ ਵੀ ਉਹਦੇ ਨਾਲ ਨਹੀਂ ਸੀ ਰਲ ਸਕਦਾ। ਸੌ ਮੀਟਰ ਦੀ ਤਾਰੀ ਉਸ ਨੇ 47.51 ਸੈਕੰਡ ਵਿਚ ਲਾ ਦਿਖਾਈ!
ਉਸ ਨੇ ਓਲੰਪਿਕ ਖੇਡਾਂ ਦੇ 28 ਤਗ਼ਮੇ ਜਿੱਤੇ। ਭਾਰਤ ਵਿਚ ਹੁਣ ਇਕੋ ਓਲੰਪਿਕ ਤਗ਼ਮੇ ਜਿੱਤਣ ਵਾਲੇ ਨੂੰ ਕਰੋੜਾਂ ਰੁਪਏ ਦੇ ਇਨਾਮ ਮਿਲਦੇ ਹਨ; ਫੈਲਪਸ ਨੇ ਓਲੰਪਿਕ ਖੇਡਾਂ ਵਿਚੋਂ 23 ਸੋਨੇ, 3 ਚਾਂਦੀ ਤੇ 2 ਤਾਂਬੇ ਦੇ ਤਗ਼ਮੇ ਜਿੱਤੇ ਹਨ। ਸੰਸਾਰ ਚੈਂਪੀਅਨਸ਼ਿਪਾਂ, ਓਲੰਪਿਕ ਖੇਡਾਂ ਤੇ ਪੈਨਐਮ ਖੇਡਾਂ ਵਿਚੋਂ 83 ਤਗ਼ਮੇ ਜਿੱਤੇ ਜਿਨ੍ਹਾਂ ਵਿਚ 39 ਵਰਲਡ ਰਿਕਾਰਡ ਨਵਿਆਏ। ਪੇਈਚਿੰਗ -2008 ਦੀਆਂ ਓਲੰਪਿਕ ਖੇਡਾਂ ਵਿਚੋਂ 8 ਗੋਲਡ ਤਗ਼ਮੇ ਜਿੱਤਣ ਨਾਲ 7 ਸੰਸਾਰ ਰਿਕਾਰਡ ਤੇ 1 ਓਲੰਪਿਕ ਰਿਕਾਰਡ ਨਵਿਆ ਕੇ ਦੁਨੀਆ ਦੰਗ ਕਰ ਦਿੱਤੀ। ਭਾਰਤ ਨੇ ਸਾਰੀਆਂ ਓਲੰਪਿਕ ਖੇਡਾਂ ਵਿਚੋਂ ਮਸੀਂ 9 ਗੋਲਡ ਤਗ਼ਮੇ ਜਿੱਤੇ ਹਨ।
ਫੈਲਪਸ ਨੇ ਪੰਜ ਵਾਰ ਓਲੰਪਿਕ ਖੇਡਾਂ ਵਿਚ ਭਾਗ ਲਿਆ ਤੇ ਸੱਤ ਵਾਰ ਸੰਸਾਰ ਦਾ ਸਰਬੋਤਮ ਤੈਰਾਕ ਐਲਾਨਿਆ ਗਿਆ। 2001 ਤੋਂ 16 ਤਕ ਉਸ ਨੇ ਸੰਸਾਰ ਪੱਧਰ ’ਤੇ 83 ਤਗ਼ਮੇ ਜਿੱਤ ਕੇ ਤਗ਼ਮਿਆਂ ਦਾ ਬੋਹਲ ਲਾ ਦਿੱਤਾ। ਉਸ ਦੀ ਜੀਵਨੀ ਦਾ ਨਾਂ ‘ਮਾਈਕਲ ਫੈਲਪਸ, ਦਿ ਅਨਟੋਲਡ ਸਟੋਰੀ ਆਫ਼ ਏ ਚੈਂਪੀਅਨ’ ਹੈ। ਫੈਲਪਸ ਦਾ ਕਹਿਣਾ ਹੈ ਕਿ ਰਿਕਾਰਡ ਆਖ਼ਰ ਟੁੱਟਣ ਲਈ ਹੁੰਦੇ ਹਨ। ਉਸ ਨੇ ਖ਼ੁਦ ਪਹਿਲੇ ਤਾਰੂਆਂ ਦੇ ਰਿਕਾਰਡ ਤੋੜੇ ਤੇ ਕੋਈ ਵਜ੍ਹਾ ਨਹੀਂ ਉਸ ਦੇ ਰਿਕਾਰਡ ਨਾ ਟੁੱਟਣ। ਉਸ ਨੇ ਐਨ ਆਰਬਰ ਦੀ ਮਿਸ਼ੀਗਨ ਯੂਨੀਵਰਸਿਟੀ ਵਿਚ ਚਾਰ ਸਾਲ ਲਾਏ ਜਿਥੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਉਚੇਰੀ ਪੜ੍ਹਾਈ ਕੀਤੀ ਸੀ। ਗੁਰਬਖ਼ਸ਼ ਸਿੰਘ ਇੰਜਨੀਅਰਿੰਗ ਦਾ ਵਿਦਿਆਰਥੀ ਸੀ, ਫੈਲਪਸ ਸਪੋਰਟਸ ਮਾਰਕੀਟਿੰਗ ਐਂਡ ਮੈਨੇਜਮੈਂਟ ਦਾ ਵਿਦਿਆਰਥੀ ਰਿਹਾ। 31 ਸਾਲ ਦੀ ਉਮਰ ਵਿਚ ਉਹ ਰੀਓ ਦੀਆਂ ਓਲੰਪਿਕ ਖੇਡਾਂ ਵਿਚੋਂ 5 ਸੋਨੇ ਤੇ 1 ਚਾਂਦੀ ਦਾ ਤਗ਼ਮਾ ਜਿੱਤ ਕੇ ਸਰਗਰਮ ਤੈਰਾਕੀ ਤੋਂ ਰਿਟਾਇਰ ਹੋਇਆ।
ਉਹਦਾ ਜਨਮ 30 ਜੂਨ 1985 ਨੂੰ ਅਮਰੀਕਾ ਦੇ ਸ਼ਹਿਰ ਬਾਲਟੀਮੋਰ, ਮੈਰੀਲੈਂਡ ਵਿਚ ਹੋਇਆ ਸੀ। ਉਹਦੀ ਮਾਂ ਮਿਡਲ ਸਕੂਲ ਦੀ ਪ੍ਰਿੰਸੀਪਲ ਸੀ ਤੇ ਪਿਤਾ ਫੁੱਟਬਾਲ ਦਾ ਸ਼ੌਂਕੀ। ਫੈਲਪਸ 9 ਸਾਲਾਂ ਦਾ ਸੀ ਜਦੋਂ ਉਹਦਾ ਪਿਤਾ ਉਹਦੀ ਮਾਂ ਨੂੰ ਤਲਾਕ ਦੇ ਕੇ ਚਲਾ ਗਿਆ ਤੇ ਕਿਸੇ ਹੋਰ ਨਾਲ ਸ਼ਾਦੀ ਕਰ ਲਈ। ਫੈਲਪਸ ਦਾ ਖਾਨਦਾਨੀ ਪਿਛੋਕੜ ਇੰਗਲਿਸ਼, ਆਇਰਸ਼, ਸਕਾਟਿਸ਼, ਵੈਲਿਸ਼ ਤੇ ਜਰਮਨ ਅੰਸ਼-ਵੰਸ਼ ਦਾ ਹੈ। ਇਉਂ ਉਹਦੇ ਅੰਦਰ ਦੋਗਲੀਆਂ ਨਸਲਾਂ ਦਾ ਲਹੂ ਤਾਰੀਆਂ ਲਾ ਰਿਹਾ।
ਫੈਲਪਸ ਨੂੰ ਨਿੱਕੇ ਹੁੰਦਿਆਂ ਅਟੈਨਸ਼ਨ ਡੈਫੀਸਿਟ ਡਿਸਆਰਡਰ ਦੀ ਬਿਮਾਰੀ ਸੀ। ਉਹਦੇ ਮਾਪਿਆਂ ਨੂੰ ਡਾਕਟਰਾਂ ਨੇ ਸਲਾਹ ਦਿੱਤੀ ਕਿ ਇਹਨੂੰ ਤੈਰਨ ਲਾਓ। ਫੈਲਪਸ ਪਾਣੀ ਵਿਚ ਸਿਰ ਡਬੋਣ ਤੋਂ ਡਰਦਾ ਸੀ। ਉਸ ਨੂੰ ਸੇਫਟੀ ਜੈਕਟ ਪੁਆ ਕੇ ਪਾਣੀ ਵਿਚ ਉਤਾਰਿਆ ਤਾਂ ਉਸ ਨੇ ਪੁੱਠੀ ਤਾਰੀ ਲਾਈ। ਉਹ 7 ਸਾਲਾਂ ਦਾ ਸੀ, ਜਦੋਂ ਭੈਣਾਂ ਨੂੰ ਤੈਰਦੀਆਂ ਦੇਖ ਕੇ ਤੈਰਨ ਲੱਗ ਪਿਆ ਤੇ ਕੋਚ ਬੌਬ ਬਾਊਮੈਨ ਦੀਆਂ ਨਜ਼ਰਾਂ ਵਿਚ ਆ ਗਿਆ। ਉਹ ਅਜੇ 15 ਸਾਲਾਂ ਦਾ ਸੀ ਕਿ ਸਿਡਨੀ-2000 ਦੀਆਂ ਓਲੰਪਿਕ ਖੇਡਾਂ ਲਈ ਅਮਰੀਕਾ ਦੀ ਰਿਲੇਅ ਟੀਮ ਵਿਚ ਚੁਣਿਆ ਗਿਆ। ਪਹਿਲੀ ਵਾਰ ਸੀ ਕਿ ਇੰਨੀ ਛੋਟੀ ਉਮਰ ਦਾ ਤੈਰਾਕ ਅਮਰੀਕਾ ਦੀ ਟੀਮ ਵਿਚ ਚੁਣਿਆ ਗਿਆ।
15 ਸਾਲ 9 ਮਹੀਨੇ ਦੀ ਛੋਟੀ ਉਮਰ ਵਿਚ ਫੈਲਪਸ ਨੇ 200 ਮੀਟਰ ਬਟਰ ਫਲਾਈ ਤਾਰੀ ਦਾ ਸੰਸਾਰ ਰਿਕਾਰਡ ਰੱਖ ਦਿੱਤਾ। 2001 ਵਿਚ 400 ਮੀਟਰ ਫਰੀ ਸਟਾਈਲ ਤਾਰੀ ਦਾ ਵੀ ਨਵਾਂ ਸੰਸਾਰ ਰਿਕਾਰਡ ਰੱਖਿਆ। ਇਸ ਪਿੱਛੋਂ ਉਸ ਦੀਆਂ ਜਿੱਤਾਂ ਦਾ ਦੌਰ ਸ਼ੁਰੂ ਹੋ ਗਿਆ। ਉਸ ਦਾ ਕੱਦ 6 ਫੁੱਟ 4 ਇੰਚ ਹੈ ਤੇ ਵਜ਼ਨ 88 ਕਿਲੋਗਰਾਮ ਹੋ ਗਿਆ ਸੀ। ਲੱਤਾਂ ਬਾਹਾਂ ਲੰਮੀਆਂ, ਲੱਕ ਪਤਲਾ, ਮੋਢੇ ਚੌੜੇ ਤੇ ਜੁੱਸਾ ਗੁੰਦਵਾਂ। ਧੌਣ ਲੰਮੀ, ਠੋਡੀ ਚੌੜੀ, ਸਿਰ ਛੋਟਾ ਜਿਸ ਕਰਕੇ ਧੌਣ ਵਰਗਾ ਹੀ ਲੱਗਦੈ। ਚਿਹਰਾ ਲੰਮੂਤਰਾ, ਅੱਖਾਂ ਨਸਵਾਰੀ ਤੇ ਸਿਹਲੀਆਂ ਸੰਘਣੀਆਂ। ਹੱਸਦਾ ਤਾਂ ਗੋਲ ਬੁੱਲ੍ਹਾਂ ਵਿਚੋਂ ਚਿੱਟੇ ਦੰਦ ਚਮਕ ਉਠਦੇ। ਪਿੰਡੇ ’ਤੇ ਵਾਲ ਨਾਮਾਤਰ, ਹੱਥ ਚੌੜੇ ਚਪਟੇ ਚੱਪੂਆਂ ਵਰਗੇ, ਕੰਨ ਵੱਡੇ ਤੇ ਸਿਰ ਦੇ ਵਾਲ ਘੋਨ ਮੋਨ।
ਉਸ ਨੇ 2003 ਵਿਚ ਟਾਊਸਨ ਦੇ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ। 2004 ਤੋਂ 2008 ਤਕ ਉਹ ਐਨ ਆਰਬਰ ਰਿਹਾ। 2003 ਵਿਚ ਤੈਰਾਕੀ ਦੀ ਸੰਸਾਰ ਚੈਂਪੀਅਨਸ਼ਿਪ ਵਿਚੋਂ ਉਸ ਨੇ 4 ਗੋਲਡ ਤੇ 2 ਸਿਲਵਰ ਮੈਡਲ ਜਿੱਤੇ। ਏਥਨਜ਼-2004 ਦੀਆਂ ਓਲੰਪਿਕ ਖੇਡਾਂ ਵਿਚੋਂ ਉਹਨੇ 6 ਸੋਨੇ ਤੇ 2 ਤਾਂਬੇ ਦੇ ਤਗ਼ਮੇ ਜਿੱਤਦਿਆਂ 3 ਓਲੰਪਿਕ ਤੇ 2 ਸੰਸਾਰ ਰਿਕਾਰਡ ਤੋੜੇ। 2005 ਦੀ ਸਮਸਾਰ ਚੈਂਪੀਅਨਸ਼ਿਪ ਵਿਚ ਉਸ ਨੇ 1 ਸਿਲਵਰ ਤੇ 5 ਗੋਲਡ ਤਗ਼ਮੇ ਜਿੱਤੇ। 2007 ਦੀ ਸੰਸਾਰ ਤੈਰਾਕੀ ਚੈਂਪੀਅਨਸ਼ਿਪ ਵਿਚ ਉਹ 7 ਸੋਨੇ ਦੇ ਤਗ਼ਮੇ ਜਿੱਤਣ ਨਾਲ 5 ਸੰਸਾਰ ਰਿਕਾਰਡ ਰੱਖ ਗਿਆ।
2008 ਵਿਚ ਪੇਈਚਿੰਗ ਦੀਆਂ ਓਲੰਪਿਕ ਖੇਡਾਂ ਤੋਂ ਪਹਿਲਾਂ ਇਆਨ ਥੋਰਪੇ ਨੇ ਭਵਿੱਖਬਾਣੀ ਕੀਤੀ ਸੀ ਕਿ ਕੋਈ ਤੈਰਾਕ ਇਕੋ ਓਲੰਪਿਕਸ ਵਿਚੋਂ ਅਮਰੀਕਾ ਦੇ ਤੈਰਾਕ ਮਾਰਕ ਸਪਿਟਜ਼ ਦਾ 7 ਸੋਨ ਤਗ਼ਮੇ ਜਿੱਤਣ ਦਾ ਰਿਕਾਰਡ ਕਦੇ ਵੀ ਮਾਤ ਨਹੀਂ ਪਾ ਸਕੇਗਾ ਪਰ ਮਾਈਕਲ ਫੈਲਪਸ ਨੇ ਪੇਈਚਿੰਗ ਤੋਂ 8 ਗੋਲਡ ਮੈਡਲ ਜਿੱਤ ਕੇ ਥੋਰਪੇ ਦੀ ਭਵਿੱਖਬਾਣੀ ਝੂਠੀ ਪਾ ਦਿੱਤੀ। ਉਥੇ ਉਸ ਨੇ 8 ਸੋਨ ਤਗਮਿਆਂ ਨਾਲ 1 ਓਲੰਪਿਕ ਤੇ 7 ਸੰਸਾਰ ਰਿਕਾਰਡ ਰੱਖੇ। ਅਜਿਹਾ ਓਲੰਪਿਕ ਖੇਡਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ।
ਲੰਡਨ-2012 ਦੀਆਂ ਓਲੰਪਿਕ ਖੇਡਾਂ ਵਿਚ ਮਾਈਕਲ ਫੈਲਪਸ ਤੇ ਉਸੈਨ ਬੋਲਟ ਦੀ ਚਰਚਾ ਸਭ ਤੋਂ ਵੱਧ ਸੀ। ਸੁਆਲ ਸੀ, ਕੀ ਉਹ ਪੇਈਚਿੰਗ ਦੀਆਂ ਜਿੱਤਾਂ ਦੁਹਰਾਅ ਸਕਣਗੇ? ਉਥੇ ਫੈਲਪਸ ਨੇ 4 ਸੋਨੇ ਤੇ 2 ਚਾਂਦੀ ਦੇ ਤਗ਼ਮੇ ਜਿੱਤੇ। ਇੰਜ ਉਹਦੇ ਓਲੰਪਿਕ ਤਗ਼ਮਿਆਂ ਦੀ ਗਿਣਤੀ 22 ਹੋ ਗਈ।
ਉਸ ਦੇ ਕੋਚ ਦਾ ਕਹਿਣਾ ਸੀ ਕਿ ਫੈਲਪਸ ਬੜਾ ਮਿਹਨਤੀ ਤੇ ਇਰਾਦੇ ਦਾ ਪੱਕਾ ਹੈ। ਉਹ ਕੋਚਿੰਗ ਦੇ ਸਬਕ ਸਮਝਦਾ ਹੈ ਤੇ ਦਿਲ ਜਾਨ ਨਾਲ ਅਭਿਆਸ ਕਰਦਾ ਹੈ। ‘ਸਪੀਡ’ ਨੇ ਉਸ ਨੂੰ ਸਪਾਂਸਰ ਕੀਤਾ ਹੋਇਆ। ਤੈਰਨ ਵੇਲੇ ਉਸ ਦੀਆਂ ਐਨਕਾਂ ’ਤੇ ‘ਸਪੀਡ’ ਦੇ ਅੱਖਰ ਚਮਕਦੇ ਨੇ। ਫੈਲਪਸ ਦਿਲ ਦਾ ਦਿਆਲੂ ਹੈ ਜੋ ਹੋਰਨਾਂ ਦੇ ਕੰਮ ਆ ਕੇ ਖ਼ੁਸ਼ ਹੁੰਦਾ ਹੈ। ਉਸ ਨੇ ‘ਸਪੀਡ’ ਤੋਂ ਮਿਲੇ ਦਸ ਲੱਖ ਡਾਲਰਾਂ ਦੇ ਵਜ਼ੀਫ਼ੇ ਨਾਲ ਆਪਣੇ ਸ਼ਹਿਰ ਵਿਚ ਮਾਈਕਲ ਫੈਲਪਸ ਫਾਊਂਡੇਸ਼ਨ ਬਣਾਈ ਜੋ ਬੱਚਿਆਂ ਨੂੰ ਚੰਗੀ ਸਿਹਤ ਬਣਾਉਣ, ਤੈਰਾਕੀ ਦੀ ਕੋਚਿੰਗ ਦੇਣ ਤੇ ਵਧੀਆ ਇਨਸਾਨ ਬਣਨ ਦੀ ਲਗਨ ਲਾਉਣ ਲਈ ਹੈ। ਸ਼ਹਿਰ ਵਾਸੀਆਂ ਨੇ ਇਕ ਸੜਕ ਦਾ ਨਾਂ ‘ਮਾਈਕਲ ਫੈਲਪਸ ਵੇਅ’ ਰੱਖ ਦਿੱਤਾ ਹੈ।
2003, 4, 6, 7, 8, 9 ਤੇ 12 ਵਿਚ ਉਹ ਸੰਸਾਰ ਦੇ ਸਰਬੋਤਮ ਤੈਰਾਕ ਦਾ ਇਨਾਮ ਲੈ ਚੁੱਕਾ ਹੈ। ਉਸ ਨੇ ਖੇਡ ਕਰੀਅਰ ਵਿਚ 39 ਸੰਸਾਰ ਰਿਕਾਰਡ ਰੱਖੇ ਜਿਨ੍ਹਾਂ ਵਿਚ 29 ਵਿਅਕਤੀਗਤ ਤੇ 10 ਰਿਲੇਅ ਟੀਮਾਂ ਦੇ ਹਨ। ਉਸ ਤੋਂ ਪਹਿਲਾਂ ਮਾਰਕ ਸਪਿਟਜ਼ ਨੇ 33 ਸੰਸਾਰ ਰਿਕਾਰਡ ਰੱਖੇ ਸਨ ਜਿਨ੍ਹਾਂ ਵਿਚ 26 ਵਿਅਕਤੀਗਤ ਤੇ 7 ਰਿਲੇਅ ਟੀਮਾਂ ਦੇ ਸਨ। ਮਾਈਕਲ ਕੁਦਰਤ ਦਾ ਕ੍ਰਿਸ਼ਮਾ ਹੈ ਜੋ ਅੱਜਕੱਲ੍ਹ ਆਪਣੇ ਬੱਚਿਆਂ ਨੂੰ ਝੂਟੇ ਦੇ ਰਿਹਾ ਹੈ।
ਸੰਪਰਕ: principalsarwansingh@gmail.com

Germany , Beijing , China , India , German , Gurbakhsh-singh , Usain-bolt , Michael-foundation , Olympics , Summer-olympic-games-out , Summer-olympic-games , Games-out

ਓਲੰਪਿਕ ਖੇਡਾਂ ਅਤੇ ਭਾਰਤ


ਅਪਡੇਟ ਦਾ ਸਮਾਂ :
240
ਨਵਦੀਪ ਸਿੰਘ ਗਿੱਲ
ਓਲੰਪਿਕ ਖੇਡਾਂ ਦੇ ਇਤਿਹਾਸ ’ਤੇ ਝਾਤੀ ਮਾਰੀਏ ਤਾਂ ਭਾਰਤ ਦੀਆਂ ਪ੍ਰਾਪਤੀਆਂ ਪੋਟਿਆਂ ’ਤੇ ਗਿਣੀਆਂ ਜਾ ਸਕਦੀਆਂ ਹਨ ਪਰ ਫਿਰ ਵੀ ਸਖਤ ਮੁਕਾਬਲੇ ਦੇਖੇ ਜਾਣ ਤਾਂ ਦੱਖਣ ਏਸ਼ਿਆਈ ਖਿੱਤੇ ਵਿਚੋਂ ਭਾਰਤ ਝੰਡਾਬਰਦਾਰ ਬਣ ਕੇ ਸਾਹਮਣੇ ਆਉਂਦਾ ਹੈ। ਓਲੰਪਿਕ ਖੇਡਾਂ ਵਿਚ ਹਿੱਸੇਦਾਰੀ ਪੱਖੋਂ ਭਾਰਤ ਇਕ ਸਦੀ ਤੋਂ ਜ਼ੋਰ-ਸ਼ੋਰ ਨਾਲ ਹਿੱਸਾ ਲੈ ਰਿਹਾ ਹੈ। ਇਨ੍ਹਾਂ ਖੇਡਾਂ ਵਿਚ ਦੱਖਣੀ ਏਸ਼ਿਆਈ ਮੁਲਕਾਂ ਵਿਚੋਂ ਸਭ ਤੋਂ ਵੱਡਾ ਜਥਾ ਵੀ ਭਾਰਤ ਹੀ ਭੇਜਦਾ ਹੈ। ਓਲੰਪਿਕ ਵਿਚ ਹਿੱਸਾ ਲੈਣਾ ਵੀ ਮਾਣ ਵਾਲੀ ਗੱਲ ਹੁੰਦਾ ਹੈ ਕਿਉਂਕਿ ਸਖਤ ਕੁਆਲੀਫਾਈ ਗੇੜ ਪਾਰ ਕਰਨ ਤੋਂ ਬਾਅਦ ਹੀ ਓਲੰਪਿਕ ਵਿਚ ਦਾਖਲੇ ਦੀ ਟਿਕਟ ਮਿਲਦੀ ਹੈ। ਭਾਰਤੀ ਉਪ ਮਹਾਂਦੀਪ ਵਿਚੋਂ ਤਮਗੇ ਜਿੱਤਣ ਵਿਚ ਵੀ ਭਾਰਤ ਹੀ ਮੀਰੀ ਰਿਹਾ ਹੈ। ਭਾਰਤ ਹੁਣ ਤੱਕ ਕੁੱਲ 26 ਤਮਗੇ ਜਿੱਤੇ ਹਨ ਜਿਨ੍ਹਾਂ ਵਿਚ 9 ਸੋਨੇ, 5 ਚਾਂਦੀ ਅਤੇ 12 ਕਾਂਸੀ ਦੇ ਹਨ। ਭਾਰਤ ਤੋਂ ਬਾਅਦ ਪਾਕਿਸਤਾਨ ਦਾ ਨੰਬਰ ਹੈ ਜਿਸ ਨੇ 3 ਸੋਨੇ, 3 ਚਾਂਦੀ ਅਤੇ 4 ਕਾਂਸੀ ਦੇ ਤਮਗਿਆਂ ਨਾਲ ਕੁੱਲ 10 ਤਮਗੇ ਜਿੱਤੇ ਹਨ।
ਓਲੰਪਿਕ ਖੇਡਾਂ ਦੇ 125 ਵਰ੍ਹਿਆਂ ਦੇ ਇਤਿਹਾਸ ਵਿਚ ਭਾਰਤ ਨੇ ਰਸਮੀ ਤੌਰ ‘ਤੇ 1920 ਦੀਆਂ ਐਂਟਵਰਪ ਓਲੰਪਿਕ ਖੇਡਾਂ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ ਸੀ। ਉਦੋਂ ਭਾਰਤ ਵੱਲੋਂ ਪਹਿਲੇ ਖਿਡਾਰੀ ਨੇ ਹਿੱਸਾ ਲਿਆ। 1900 ਦੀਆਂ ਪੈਰਿਸ ਓਲੰਪਿਕ ਖੇਡਾਂ ਮੌਕੇ ਨਾਰਮਨ ਪਿਚਰਡ ਨੇ ਭਾਰਤ ਤਰਫੋਂ ਹਿੱਸਾ ਲੈਂਦਿਆਂ 200 ਅਤੇ 200 ਮੀਟਰ ਹਰਡਲਜ਼ ਦੌੜ ਵਿਚ ਚਾਂਦੀ ਦੇ ਦੋ ਤਮਗੇ ਜਿੱਤੇ ਸਨ ਪਰ ਉਸ ਵੇਲੇ ਭਾਰਤ ਰਸਮੀ ਤੌਰ ‘ਤੇ ਖੇਡ ਦਲ ਓਲੰਪਿਕ ਖੇਡਾਂ ਲਈ ਨਹੀਂ ਸੀ ਭੇਜਦਾ। ਕੋਲਕਾਤਾ ਦੇ ਰਹਿਣ ਵਾਲੇ ਨਾਰਮਨ ਪਿਚਰਡ ਨੇ ਹਿੱਸਾ ਲਿਆ ਜਿਸ ਕਰਕੇ ਰਿਕਾਰਡ ਵਿਚ ਉਸ ਦੀ ਗਿਣਤੀ ਭਾਰਤੀ ਖਿਡਾਰੀਆਂ ਵਿਚ ਕੀਤੀ ਜਾਂਦੀ ਹੈ; ਨਾਲ ਹੀ ਉਸ ਨੂੰ ਬਰਤਾਨੀਆ ਦਾ ਖਿਡਾਰੀ ਵੀ ਕਿਹਾ ਜਾਂਦਾ ਹੈ।
ਓਲੰਪਿਕ ’ਚ 200 ਤੋਂ ਵੱਧ ਮੁਲਕਾਂ ਦੇ ਖਿਡਾਰੀ ਹਿੱਸਾ ਲੈਂਦੇ ਹਨ; ਹੁਣ ਤੱਕ 151 ਮੁਲਕਾਂ ਨੇ ਤਮਗੇ ਜਿੱਤੇ ਹਨ। ਸਮੁੱਚੀ ਤਮਗਾ ਸੂਚੀ ’ਚ ਭਾਰਤ 54ਵੇਂ ਨੰਬਰ ’ਤੇ ਆਉਂਦਾ ਹੈ। ਸਮੁੱਚੀ ਤਮਗਾ ਸੂਚੀ ਵਿਚ ਅਮਰੀਕਾ ਪਹਿਲੇ ਨੰਬਰ ’ਤੇ ਹੈ ਜਿਸ ਨੇ 1022 ਸੋਨੇ, 795 ਚਾਂਦੀ ਅਤੇ 706 ਕਾਂਸੀ ਦੇ ਤਮਗਿਆਂ ਨਾਲ ਕੁੱਲ 2523 ਤਮਗੇ ਜਿੱਤੇ ਹਨ। ਇਸ ਸੂਚੀ ਵਿਚ ਰੂਸ (ਪੁਰਾਣੇ ਸੋਵੀਅਤ ਯੂਨੀਅਨ ਸਮੇਤ) ਦੂਜੇ ਅਤੇ ਬਰਤਾਨੀਆ ਤੀਜੇ ਨੰਬਰ ’ਤੇ ਹੈ। ਦੋਵਾਂ ਮੁਲਕਾਂ ਨੇ ਕ੍ਰਮਵਾਰ 1010 ਤੇ 851 ਤਮਗੇ ਜਿੱਤੇ। ਚੌਥਾ ਸਥਾਨ ਏਸ਼ਿਆਈ ਮੁਲਕ ਚੀਨ ਦਾ ਹੈ ਜਿਸ ਨੇ 546 ਤਮਗੇ ਜਿੱਤੇ ਹਨ। ਏਸ਼ਿਆਈ ਮੁਲਕਾਂ ਵਿਚੋਂ ਚੀਨ ਤੋਂ ਇਲਾਵਾ ਜਪਾਨ, ਦੱਖਣੀ ਕੋਰੀਆ, ਇਰਾਨ, ਉਤਰੀ ਕੋਰੀਆ, ਕਜਾਕਸਿਤਾਨ, ਥਾਈਲੈਂਡ ਵੀ ਭਾਰਤ ਤੋਂ ਅੱਗੇ ਰਹੇ ਹਨ।
1920 ਐਂਟਵਰਪ ਅਤੇ 1924 ਪੈਰਿਸ ਓਲੰਪਿਕ ਖੇਡਾਂ ਵਿਚ ਭਾਰਤੀ ਖੇਡ ਦਲ ਕੋਈ ਤਮਗਾ ਨਹੀਂ ਜਿੱਤ ਸਕਿਆ। ਇਸ ਪਿੱਛੋਂ ਲਗਾਤਾਰ ਛੇ ਓਲੰਪਿਕ ਖੇਡਾਂ (1928 ਐਮਸਟਰਡਮ, 1932 ਲਾਸ ਏਂਜਲਸ, 1936 ਬਰਲਿਨ, 1948 ਲੰਡਨ, 1952 ਹੈਲਸਿੰਕੀ ਤੇ 1956 ਮੈਲਬਰਨ) ’ਚ ਭਾਰਤੀ ਹਾਕੀ ਟੀਮ ਨੇ ਸੋਨ ਤਮਗੇ ਜਿੱਤੇ। 1952 ਦੀਆਂ ਹੈਲਸਿੰਕੀ ਓਲੰਪਿਕ ਖੇਡਾਂ ਵਿਚ ਭਾਰਤ ਦੇ ਪਹਿਲਵਾਨ ਕੇਡੀ ਯਾਦਵ ਨੇ ਕਾਂਸੀ ਦਾ ਤਮਗਾ ਜਿੱਤਿਆ ਜੋ ਵਿਅਕਤੀਗਤ ਵਰਗ ਵਿਚ ਭਾਰਤ ਦਾ ਪਹਿਲਾ ਤਮਗਾ ਸੀ। 1960 ਦੀਆਂ ਰੋਮ ਓਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਟੀਮ ਨੇ ਚਾਂਦੀ ਅਤੇ 1964 ਦੀਆਂ ਟੋਕੀਓ ਓਲੰਪਿਕਸ ਵਿਚ ਸੋਨੇ ਦਾ ਤਮਗਾ ਜਿੱਤਿਆ। 1968 ਦੀਆਂ ਮੈਕਸੀਕੋ ਤੇ 1972 ਦੀਆਂ ਮਿਊਨਿਖ ਓਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਟੀਮ ਨੇ ਕਾਂਸੀ ਦੇ ਤਮਗੇ ਜਿੱਤੇ। 1976 ਦੀਆਂ ਮਾਂਟਰੀਅਲ ਓਲੰਪਿਕਸ ਵਿਚ ਭਾਰਤੀ ਖੇਡ ਦਲ 1924 ਤੋਂ ਬਾਅਦ ਪਹਿਲੀ ਵਾਰ ਖਾਲੀ ਹੱਥ ਵਤਨ ਪਰਤਿਆ। 1980 ਦੀਆਂ ਮਾਸਕੋ ਓਲੰਪਿਕ ਖੇਡਾਂ ’ਚ ਭਾਰਤੀ ਹਾਕੀ ਟੀਮ ਨੇ ਸੋਨੇ ਦਾ ਤਮਗਾ ਜਿੱਤਿਆ; ਇਸ ਤੋਂ ਬਾਅਦ ਟੀਮ ਅਜੇ ਤੱਕ ਕੋਈ ਤਮਗਾ ਨਹੀਂ ਜਿੱਤ ਸਕੀ।
ਭਾਰਤ ਲਗਾਤਾਰ ਤਿੰਨ ਓਲੰਪਿਕ ਖੇਡਾਂ (1984 ਲਾਂਸ ਏਂਜਲਸ, 1988 ਸਿਓਲ ਤੇ 1992 ਬਾਰਸੀਲੋਨਾ) ਵਿਚ ਖਾਲੀ ਹੱਥ ਪਰਤਿਆ। ਓਲੰਪਿਕ ਤਮਗੇ ਦਾ ਸੋਕਾ 16 ਵਰ੍ਹਿਆਂ ਬਾਅਦ 1996 ਦੀਆਂ ਐਟਲਾਂਟਾ ਓਲੰਪਿਕ ਖੇਡਾਂ ਵਿਚ ਟੈਨਿਸ ਖਿਡਾਰੀ ਲਿਏਂਡਰ ਪੇਸ ਨੇ ਤੋੜਿਆ। 2000 ਦੀਆਂ ਸਿਡਨੀ ਓਲੰਪਿਕਸ ਵਿਚ ਭਾਰਤ ਦੀ ਵੇਟਲਿਫਟਰ ਕਰਨਮ ਮਲੇਸ਼ਵਰੀ ਨੇ ਕਾਂਸੀ ਦਾ ਤਮਗਾ ਜਿੱਤਿਆ। ਉਹ ਓਲੰਪਿਕ ਤਮਗਾ ਜਿੱਤਣ ਵਾਲੀ ਭਾਰਤ ਦੀ ਪਹਿਲੀ ਖਿਡਾਰਨ ਬਣੀ। 2004 ਦੀਆਂ ਏਥਨਜ਼ ਓਲੰਪਿਕ ਖੇਡਾਂ ਵਿਚ ਨਿਸ਼ਾਨੇਬਾਜ਼ ਰਾਜਵਰਧਨ ਰਾਠੌਰ ਨੇ ਟਰੈਪ ਸ਼ੂਟਿੰਗ ਵਿਚ ਚਾਂਦੀ ਦਾ ਤਮਗਾ ਜਿੱਤਿਆ ਅਤੇ ਇਸ ਦੇ ਨਾਲ ਹੀ ਰਾਠੌਰ ਵਿਅਕਤੀਗਤ ਵਰਗ ਵਿਚ ਚਾਂਦੀ ਦਾ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣਿਆ। 2008 ਦੀਆਂ ਪੇਈਚਿੰਗ ਓਲੰਪਿਕ ਖੇਡਾਂ ਵਿਚ ਭਾਰਤ ਖੇਡ ਦਲ ਦਾ ਪ੍ਰਦਰਸ਼ਨ ਬਿਹਤਰ ਰਿਹਾ ਜਿਸ ਵਿਚ ਭਾਰਤ ਨੇ ਕੁੱਲ 3 ਤਮਗੇ ਜਿੱਤੇ। ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਸੋਨੇ ਅਤੇ ਪਹਿਲਵਾਨ ਸੁਸ਼ੀਲ ਕੁਮਾਰ ਤੇ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਕਾਂਸੀ ਦੇ ਤਮਗੇ ਜਿੱਤੇ। ਬਿੰਦਰਾ ਪਹਿਲਾ ਭਾਰਤੀ ਬਣਿਆ ਜਿਸ ਨੇ ਵਿਅਕਤੀਗਤ ਵਰਗ ਵਿਚ ਸੋਨ ਤਮਗਾ ਜਿੱਤਿਆ ਹੋਵੇ। 2012 ਦੀਆਂ ਲੰਡਨ ਓਲੰਪਿਕਸ ਵਿਚ ਭਾਰਤ ਨੇ ਹੁਣ ਤੱਕ ਸਭ ਤੋਂ ਵੱਧ ਕੁੱਲ 6 ਤਮਗੇ ਜਿੱਤੇ। ਨਿਸ਼ਾਨੇਬਾਜ਼ ਵਿਜੇ ਕੁਮਾਰ ਤੇ ਪਹਿਲਵਾਨ ਸੁਸ਼ੀਲ ਕੁਮਾਰ ਨੇ 1-1 ਚਾਂਦੀ ਦਾ ਤਮਗਾ ਜਿੱਤਿਆ। ਮੁੱਕੇਬਾਜ਼ ਐਮਸੀ ਮੈਰੀਕੌਮ, ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ, ਨਿਸ਼ਾਨੇਬਾਜ਼ ਗਗਨ ਨਾਰੰਗ ਤੇ ਪਹਿਲਵਾਨ ਯੋਗੇਸ਼ਵਰ ਦੱਤ ਨੇ ਕਾਂਸੀ ਦੇ ਤਮਗੇ ਜਿੱਤੇ। 2016 ਵਿਚ ਰੀਓ ਵਿਖੇ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਚਾਂਦੀ ਅਤੇ ਪਹਿਲਵਾਨ ਸਾਕਸ਼ੀ ਮਲਿਕ ਨੇ ਕਾਂਸੀ ਦਾ ਤਮਗਾ ਜਿੱਤਿਆ।
ਭਾਰਤ ਨੇ ਸਭ ਤੋਂ ਵੱਧ 11 ਤਮਗੇ ਹਾਕੀ ਖੇਡ ਵਿਚ ਜਿੱਤੇ ਹਨ ਜਿਨ੍ਹਾਂ ਵਿਚ 8 ਸੋਨੇ, 1 ਚਾਂਦੀ ਤੇ 2 ਕਾਂਸੀ ਦੇ ਤਮਗੇ ਸ਼ਾਮਲ ਹਨ। ਟੀਮ ਖੇਡਾਂ ਵਿਚ ਸਭ ਤੋਂ ਵੱਧ ਚਾਰ ਤਮਗੇ ਊਧਮ ਸਿੰਘ ਸੰਸਾਰਪੁਰ ਤੇ ਲੈਜਲੀ ਕਲਾਡੀਅਸ ਨੇ ਜਿੱਤੇ ਸਨ ਜਿਨ੍ਹਾਂ ਨੇ ਹਾਕੀ ਵਿਚ ਤਿੰਨ-ਤਿੰਨ ਸੋਨੇ ਅਤੇ ਇਕ-ਇਕ ਚਾਂਦੀ ਦਾ ਤਮਗਾ ਜਿੱਤਿਆ ਸੀ। ਧਿਆਨ ਚੰਦ ਤੇ ਬਲਬੀਰ ਸਿੰਘ ਸੀਨੀਅਰ ਨੇ ਤਿੰਨ-ਤਿੰਨ ਸੋਨ ਤਮਗੇ ਜਿੱਤੇ ਹਨ। ਹਾਕੀ ਤੋਂ ਬਿਨਾ ਇਕੋ-ਇਕ ਸੋਨ ਤਮਗਾ ਨਿਸ਼ਾਨੇਬਾਜ਼ੀ ਵਿਚ ਅਭਿਨਵ ਬਿੰਦਰਾ ਨੇ 2008 ਦੀਆਂ ਪੇਈਚਿੰਗ ਓਲੰਪਿਕ ਖੇਡਾਂ ਵਿਚ ਜਿੱਤਿਆ ਹੈ। ਹਾਕੀ ਤੋਂ ਬਾਅਦ ਦੂਜੇ ਨੰਬਰ ’ਤੇ ਨਿਸ਼ਾਨੇਬਾਜ਼ੀ ਵਿਚ ਭਾਰਤ ਨੇ ਕੁੱਲ 4 ਤਮਗੇ ਜਿੱਤੇ ਹਨ। ਇਹ 1 ਸੋਨੇ, 2 ਚਾਂਦੀ ਤੇ 1 ਕਾਂਸੀ ਦੇ ਤਮਗੇ ਹਨ। ਕੁਸ਼ਤੀ ਵਿਚ 1 ਚਾਂਦੀ ਤੇ 4 ਕਾਂਸੀ, ਬੈਡਮਿੰਟਨ ਵਿਚ 1-1 ਚਾਂਦੀ ਤੇ ਕਾਂਸੀ ਦਾ ਤਮਗਾ, ਮੁੱਕੇਬਾਜ਼ੀ ਵਿਚ 2 ਕਾਂਸੀ ਅਤੇ ਟੈਨਿਸ ਤੇ ਵੇਟਲਿਫਟਿੰਗ ਵਿਚ 1-1 ਕਾਂਸੀ ਦਾ ਤਮਗਾ ਜਿੱਤਿਆ ਹੈ। ਸੁਸ਼ੀਲ ਓਲੰਪਿਕ ਖੇਡਾਂ ਦੇ ਇਤਿਹਾਸ ਵਿਚ ਵਿਅਕਤੀਗਤ ਵਰਗ ਵਿਚ ਇਕ ਤੋਂ ਵੱਧ ਤਮਗੇ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ ਜਿਸ ਨੇ 2008 ਵਿਚ ਕਾਂਸੀ ਤੇ 2012 ਵਿਚ ਚਾਂਦੀ ਦਾ ਤਮਗਾ ਜਿੱਤਿਆ।
ਸੰਪਰਕ: 97800-36216

Moscow , Moskva , Russia , Japan , Tokyo , Munich , Bayern , Germany , Paris , France-general- , France , United-kingdom

ਓਲੰਪਿਕ ਖੇਡਾਂ ਦੇ 125 ਸਾਲਾ ਦੇ ਇਤਿਹਾਸ ਦਾ ਲੇਖਾ ਜੋਖਾ

ਓਲੰਪਿਕ ਖੇਡਾਂ ਦੇ 125 ਸਾਲਾ ਦੇ ਇਤਿਹਾਸ ਦਾ ਲੇਖਾ ਜੋਖਾ
quamiekta.com - get the latest breaking news, showbiz & celebrity photos, sport news & rumours, viral videos and top stories from quamiekta.com Daily Mail and Mail on Sunday newspapers.

Mexico , Moscow , Moskva , Russia , Australia , Tokyo , Japan , India , Netherlands , Rome , Lazio , Italy

ਟੋਕੀਓ ਓਲੰਪਿਕ ਖੇਡਾਂ 2021 ਪੰਜਾਬ ਦੇ ਖਿਡਾਰੀਆਂ ਦਾ ਜੇਤੂ ਤਗ਼ਮਿਆਂ ਵਿੱਚ ਕਿੰਨਾ ਕੁ ਹੋਵੇਗਾ ਯੋਗਦਾਨ ?

ਟੋਕੀਓ ਓਲੰਪਿਕ ਖੇਡਾਂ 2021 ਪੰਜਾਬ ਦੇ ਖਿਡਾਰੀਆਂ ਦਾ ਜੇਤੂ ਤਗ਼ਮਿਆਂ ਵਿੱਚ ਕਿੰਨਾ ਕੁ ਹੋਵੇਗਾ ਯੋਗਦਾਨ ?
quamiekta.com - get the latest breaking news, showbiz & celebrity photos, sport news & rumours, viral videos and top stories from quamiekta.com Daily Mail and Mail on Sunday newspapers.

Sonipat , Haryana , India , Beijing , China , Japan , Tokyo , London , City-of , United-kingdom , Manpreet-singh , Shamsher-singh